ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਵਿਕਾਸ ਦੇ ਮੋਰਚੇ ’ਤੇ ਹਾਰਿਆ ਸ਼ਹਿਰ ਜੈਤੋ

Posted On January - 1 - 2014

ਗੁਰਦੁਆਰਾ ਟਿੱਬੀ ਸਾਹਿਬ ਦਾ ਖੂਬਸੂਰਤ ਦ੍ਰਿਸ਼।

ਬਾਬਾ ਜੈਤੇਆਣਾ ਫ਼ਕੀਰ ਦੇ ਨਾਂ ’ਤੇ ਵੱਸਿਆ ਸ਼ਹਿਰ ਜੈਤੋ  ਦਸਵੇਂ ਪਾਤਸ਼ਾਹ ਗੂਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਨਾਭੇ ਦੇ ਰਾਜੇ ਰਿਪੁਦਮਨ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਰਿਆਸਤ ਤੋਂ ਲਾਂਭੇ ਕਰਨ ਦੇ ਵਿਰੋਧ ਵਿੱਚ ਲੱਗਿਆ  ਮੋਰਚਾ ‘ਜੈਤੋ ਦੇ ਮੋਰਚੇ’ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ।
ਇਸ ਮੋਰਚੇ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਮੁੱਢ ਬੰਨ੍ਹ ਦਿੱਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸੇ ਮੋਰਚੇ ਦੀ ਹੀ ਦੇਣ ਹੈ। ਇਸ ਮੋਰਚੇ ਤੋਂ ਪ੍ਰਭਾਵਿਤ ਹੋ ਕੇ ਪੰਡਿਤ ਜਵਾਹਰ ਲਾਲ ਨਹਿਰੂ ਇੱਥੇ ਆਏ ਅਤੇ ਉਨ੍ਹਾਂ ਨੂੰ ਜੈਤੋ ਥਾਣੇ ਦੀ ਜੇਲ੍ਹ ਵਿਚ ਵੀ ਰੱਖਿਆ ਗਿਆ ਸੀ। ਨਾਵਲਕਾਰ ਪਦਮਸ਼੍ਰੀ ਗੁਰਦਿਆਲ ਸਿੰਘ ਇਸ ਸ਼ਹਿਰ ਦੇ ਵਸਨੀਕ ਹਨ।
ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ ਦੀਪਕ ਜੈਤੋਈ ਦੀ ਪੰਜਾਬੀ ਸਾਹਿਤ ਨੂੰ ਦਿੱਤੀ ਦੇਣ ਨੂੰ ਕੌਣ ਵਿਸਾਰ ਸਕਦਾ ਹੈ।
ਜੈਤੋ ਦੇ ਮੋਰਚੇ ਵਿੱਚ ਅਥਾਹ ਕੁਰਬਾਨੀਆਂ ਦੇਣ ਪਿੱਛੋਂ ਜਿੱਤ ਪ੍ਰਾਪਤ ਕਰਨ ਵਾਲਾ ਇਹ ਸ਼ਹਿਰ ਸਿਆਸੀ ਆਗੂਆਂ ਦੀ ਆਪਣੀ ਖਿੱਚੋਤਾਣ ਕਾਰਨ ਵਿਕਾਸ ਦੇ ਮੋਰਚੇ ਤੋਂ ਹਾਰ ਗਿਆ ਹੈ। ਵਿੱਦਿਅਕ ਪੱਖੋਂ ਇਹ ਸ਼ਹਿਰ ਕਾਫੀ ਲੰਮੇ ਸਮੇਂ ਤੋਂ ਕਿਸੇ ਡਿਗਰੀ ਕਾਲਜ ਨੂੰ ਉਡੀਕਦਾ ਰਿਹਾ ਹੈ। ਜੈਤੋ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਿਆ ਮਾਤਾ ਪ੍ਰਮੇਸ਼ਵਰੀ ਗੰਗਸਰ ਸ਼ਹੀਦੀ ਕਾਲਜ 90 ਵਰ੍ਹਿਆਂ ਬਾਅਦ ਵੀ ਸਰਕਾਰੀ ਕਾਲਜ ਬਣਨ ਦਾ ਐਲਾਨ ਉਡੀਕਦਾ ਅਖੀਰ ਦਮ ਤੋੜ ਗਿਆ ਹੈ। ਹੁਣ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਖੋਲ੍ਹੇ ਗਏ ਡਿਗਰੀ ਕਾਲਜ ਨੇ ਕੁਝ ਰਾਹਤ ਜ਼ਰੂਰ ਦਿੱਤੀ ਹੈ। ਕਿਸੇ ਸਮੇਂ ਏਸ਼ੀਆ ਵਿੱਚ ਦੂਜੇ ਨੰਬਰ ’ਤੇ ਜਾਣੀ ਜਾਂਦੀ ਲੋਹੇ ਦੀ ਜੈਤੋ ਮੰਡੀ ਨੂੰ ਰਾਜਨੀਤਕ ਜੰਗਾਲ ਨੇ ਖਾ ਲਿਆ ਹੈ। ਲੋਹੇ ਦੇ ਵਪਾਰੀ ਤੇ ਕਾਰਖਾਨੇਦਾਰ ਹੁਣ ਇੱਥੋਂ ਪਲਾਇਨ ਕਰ ਚੁੱਕੇ ਹਨ। ਨਰਮਾ ਨਾ ਹੋਣ ਕਰਕੇ ਇੱਥੋਂ ਦੀਆਂ ਕਪਾਹ ਵਾਲੀਆਂ ਫ਼ੈਕਟਰੀਆਂ ਵੀ ਆਖਰੀ ਸਾਹਾਂ ’ਤੇ ਹਨ।
ਜੈਤੋ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਕਾਰਨ ਸਿਹਤ ਸੇਵਾਵਾਂ ਬਹੁਤ ਤਰਸਯੋਗ ਹਨ। ਸ਼ਹਿਰ ਨਿਵਾਸੀਆਂ ਨੇ ਡਾਕਟਰਾਂ ਦੀ ਮੰਗ ਨੂੰ ਲੈ ਕੇ ਬਹੁਤ ਲੰਮਾ ਸਮਾਂ ਸੰਘਰਸ਼ ਕੀਤਾ ਪਰ ਹਾਲਾਤ ਜਿੳਂੁ ਦੇ ਤਿਉਂ ਹਨ। ਜੇ ਰਾਤ ਵੇਲੇ ਕਿਸੇ ਮਰੀਜ਼ ਦੀ ਹਾਲਤ ਵਿਗੜ ਜਾਵੇ ਜਾਂ ਕੋਈ ਐਕਸੀਡੈਂਟ ਕੇਸ ਹੋ ਜਾਵੇ ਤਾਂ ਉਸ ਲਈ ਇੱਥੋਂ ਦੇ ਹਸਪਤਾਲ ਵਿੱਚ ਕੋਈ ਪ੍ਰਬੰਧ ਨਹੀਂ।
ਮਰੀਜ਼ ਨੂੰ ਬਠਿੰਡਾ ਜਾਂ ਫ਼ਰੀਦਕੋਟ ਲਿਜਾਣਾ ਪੈਂਦਾ ਹੈ। ਮੁਕਤਸਰ ਰੋਡ ’ਤੇ ਰੇਲਵੇ ਫ਼ਾਟਕ ਉੱਤੇ ਜਾਂ ਅੰਡਰ ਬ੍ਰਿਜ ਬਣਾਉਣ ਲਈ ਸ਼ਹਿਰ ਨਿਵਾਸੀ ਕਾਫੀ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਕਈ ਵਾਰ ਧਰਨੇ ਪ੍ਰਦਰਸ਼ਨ ਵੀ ਕਰ ਚੁੱਕੇ ਹਨ ਪਰ ਇੱਥੋਂ ਦੇ ਲੀਡਰਾਂ ਦੀ ਮਿੱਠੀ ਗੋਲੀ ਤੋਂ ਕੁਝ ਵੀ ਪੱਲੇ ਨਹੀ ਪਿਆ। ਜੈਤੋ ਨੂੰ ਸਬ ਤਹਿਸੀਲ ਦਾ ਦਰਜਾ ਤਾਂ ਮਿਲ ਗਿਆ ਪਰ ਇਸ ਨਾਲ ਸਬੰਧਿਤ ਅਧਿਕਾਰੀਆਂ ਦੇ ਦਫਤਰ ਨਹੀਂ ਆਏ ਹਨ। ਲੋਕਾਂ ਨੂੰ ਆਪਣੇ ਕੰਮ ਧੰਦੇ ਲਈ  ਫ਼ਰੀਦਕੋਟ ਵੱਲ ਹੀ ਰੁਖ ਕਰਨਾ ਪੈਂਦਾ ਹੈ।
ਪ੍ਰਸ਼ਾਸਨ ਵੱਲੋਂ ਭਾਵੇਂ ਸ਼ਹਿਰ ਵਿੱਚ ਟ੍ਰੈਫ਼ਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਈ ਮੁਹਿੰਮਾਂ ਚਲਾਈਆਂ ਗਈਆਂ ਹਨ ਪਰ ਬਾਜਾਖਾਨਾ ਅਤੇ ਕੋਟਕਪੂਰਾ ਚੌਕ ਵਿੱਚ ਟ੍ਰੈਫ਼ਿਕ ਦੀ ਸਮੱਸਿਆ ਬਹੁਤ ਗੰਭੀਰ ਹੈ।
ਪਿਛਲੇ ਲੰਮੇ ਸਮੇਂ ਤੋਂ ਜੈਤੋ ਪਿੰਡ ਵਾਲੇ ਪਾਸੇ ਸੀਵਰੇਜ ਦੀ ਮੰਗ ਲਟਕਦੀ ਆ ਰਹੀ ਹੈ। ਕਿਸੇ ਪਾਸੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਗਲੀਆਂ ਅਤੇ ਨਾਲੀਆਂ ਵਿੱਚ ਗੰਦਾ ਪਾਣੀ ਭਰਿਆ ਰਹਿੰਦਾ ਹੈ। ਆਉਣ ਜਾਣ ਵਾਲਿਆਂ ਨੂੰ ਬਹੁਤ ਹੀ ਮੁਸ਼ਕਿਲ ਹੋ ਜਾਂਦੀ ਹੈ।
ਸ਼ਹੀਦਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਟਿੱਬੀ ਸਾਹਿਬ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਹੀ ਖਸਤਾ ਹੈ। ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸ਼ਹਿਰ ਵਿੱਚ ਵਿਕਾਸ ਦੀ ਅਣਹੋਂਦ ਕਾਰਨ ਲੋਕਾਂ ਦੇ ਗੁੱਸੇ ਦੀ ਹਨੇਰੀ ਨੇ ਭਾਵੇਂ ਕਿਸੇ ਵੀ ਲੀਡਰ ਦੀ ਗੱਡੀ ਉਪਰ ਲਾਲ ਬੱਤੀ ਨਹੀਂ ਜਗਣ ਦਿੱਤੀ।  ਲੋਕ ਫਿਰ ਵੀ ਆਸ ਰੱਖਦੇ ਹਨ ਕਿ ਇਸ ਹਲਕੇ ਦੇ ਵਿਕਾਸ ਦੀ ਗੱਡੀ ਕਦੇ ਰਫ਼ਤਾਰ ਫੜੇਗੀ। ਇਤਿਹਾਸਕ ਸ਼ਹਿਰ ਦੀ ਖੂਬਸੂਰਤੀ ਬਰਕਰਾਰ ਰੱਖਣਾ ਤੇ ਲੋੜੀਂਦੀਆਂ ਸਹੂਲਤਾਂ ਦੇਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਦੂਰੋਂ ਆਉਂਦੇ ਸ਼ਰਧਾਲੂਆਂ ਉਪਰ ਚੰਗਾ ਪ੍ਰਭਾਵ ਪੈਣਾ ਚਾਹੀਦਾ ਹੈ।
-ਧਰਮ ਪਾਲ, ਜੈਤੋ
ਮੋਬਾਈਲ: 94171-11181


Comments Off on ਵਿਕਾਸ ਦੇ ਮੋਰਚੇ ’ਤੇ ਹਾਰਿਆ ਸ਼ਹਿਰ ਜੈਤੋ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.