ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

230 ਸਾਲ ਪੁਰਾਣੇ ਜੈਨ ਪਾਰਸਵ ਨਾਥ ਮੰਦਰ ਵਿੱਚ ਮੂਰਤੀ ਸਥਾਪਨਾ

Posted On December - 12 - 2013

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ,12 ਦਸੰਬਰ
ਸ਼ਹਿਰ ਦੇ 230 ਸਾਲ ਪੁਰਾਣੇ ਜੈਨ ਸ਼ਵੇਤਾਂਬਰ ਗੌੜੀ ਪਾਰਸ਼ਵ ਨਾਥ ਮੰਦਰ ਦੇ ਪੁਨਰ ਨਿਰਮਾਣ ਦਾ ਕੰਮ ਮੁਕੰਮਲ ਹੋਣ ’ਤੇ ਇਸ ਦਾ ਰਸਮੀ ਉਦਘਾਟਨ  ਜੰਮੂ ਤੋਂ ਚਮਾਸਾ ਮੁਕੰਮਲ ਕਰਕੇ ਇਥੇ ਪੈਦਲ ਪੁੱਜੇ ਵਰਤਮਾਨ ਜੈਨ ਅਚਾਰੀਆ ਸ੍ਰੀ ਵਿਜੇ ਨਿਤਿਆ ਨੰਦ ਸੁਰੀਸ਼ਵਰ  ਨੇ ਕੀਤਾ। ਇਸ ਮੌਕੇ ਸ੍ਰੀ ਸ਼ਵੇਤਾਂਬਰ ਜੈਨ ਮੂਰਤੀ ਪੂਜਕ ਸੰਘ ਦੇ ਵਰਤਮਾਨ ਅਚਾਰੀਆ ਸ੍ਰੀ ਵਿਜੇ ਨਿਤਿਆ ਨੰਦ ਸੁਰੀਸ਼ਵਰ ਨੇ ਜੁੜੇ ਇਕੱਠ ਨੂੰ ਆਪਸੀ ਭਾਈਚਾਰਾ, ਸ਼ਾਂਤੀ ਅਤੇ ਸਦਭਾਵਨਾ ਬਰਕਰਾਰ ਰੱਖਣ ਦੀ ਅਪੀਲ ਕੀਤੀ। ਪੈਦਲ ਯਾਤਰਾ ਕਰਕੇ ਦੇਸ਼ ਵਾਸੀਆਂ ਨੂੰ ਹਰ ਤਰ੍ਹਾਂ ਦੇ ਹਾਲਾਤ ਵਿੱਚ ਹਰ ਹੀਲੇ ਆਪਸੀ ਪਿਆਰ, ਸ਼ਾਂਤੀ ਅਤੇ ਸਦਭਾਵਨਾ ਬਰਕਰਾਰ ਰੱਖਣ ਦਾ ਸੁਨੇਹਾ ਦੇ ਰਹੇ ਹਨ। ਸ੍ਰੀ ਵਿਜੇ ਨਿਤਿਆ ਨੰਦ ਸੁਰੀਸ਼ਵਰ ਦਾ ਇੱਥੇ ਪੁੱਜਣ ’ਤੇ ਸ੍ਰੀ ਆਤਮਾ ਨੰਦ ਜੈਨ ਸਭਾ ਦੇ ਪ੍ਰਧਾਨ ਸ੍ਰੀ ਅਸ਼ੋਕ ਜੈਨ ਦੀ ਅਗਵਾਈ ਵਿੱਚ ਸ਼ਹਿਰ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ। ਜੈਨ ਸਭਾ ਦੇ ਬੁਲਾਰੇ ਸ੍ਰੀ ਅਭਿਨੰਦਨ ਜੈਨ ਨੇ ਦੱਸਿਆ ਕਿ ਅਚਾਰੀਆ ਸ੍ਰੀ ਵਿਜੇ ਨਿਤਿਆ ਨੰਦ  13 ਦਸੰਬਰ ਨੂੰ ਸਮਾਣਾ, 16 ਅਤੇ 17 ਦਸੰਬਰ ਨੂੰ ਸੁਨਾਮ, 18 ਦਸੰਬਰ ਨੂੰ ਜੈਨ ਆਦਿਸ਼ਵਰ ਧਾਮ ਕੁੱਪ ਕਲਾਂ, 22 ਨੂੂੰ ਜ਼ੀਰਾ, 12 ਤੋਂ 15 ਜਨਵਰੀ ਨੂੰ ਲੁਧਿਆਣਾ ਵਿਖੇ ਮੱਕਰ ਸੰਗਰਾਂਦ ਦੇ ਸਮਾਗਮ ਵਿੱਚ ਸ਼ਾਮਲ ਹੋਣਗੇ।


Comments Off on 230 ਸਾਲ ਪੁਰਾਣੇ ਜੈਨ ਪਾਰਸਵ ਨਾਥ ਮੰਦਰ ਵਿੱਚ ਮੂਰਤੀ ਸਥਾਪਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.