ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਹਾਦਸਿਆਂ ਨੇ ਲਈਆਂ ਦੋ ਜਾਨਾਂ

Posted On December - 11 - 2013

ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 11 ਦਸੰਬਰ

ਸੜਕ ਹਾਦਸੇ ਦੌਰਾਨ ਨੁਕਸਾਨੀ ਗਈ ਮਿੰਨੀ ਬੱਸ

ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਬੱਸ ਡਰਾਈਵਰ ਸਮੇਤ 8 ਲੜਕੀਆਂ ਗੰਭੀਰ ਜ਼ਖਮੀ ਹੋ ਗਈਆਂ। ਜ਼ਖਮੀਆਂ ਨੂੰ ਤੁਰੰਤ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਇਕ ਲੜਕੀ ਦੀ ਹਾਲਤ ਗੰਭੀਰ ਹੋਣ ਕਾਰਨ ਪਟਿਆਲਾ ਰੈਫਰ ਕੀਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਥੋੜ੍ਹੀ ਦੂਰ ਪਿੰਡ ਚੰਗਾਲ ਵਾਲੀ ਸੜਕ ’ਤੇ ਬਲਦ ਰੇਹੜੇ ’ਤੇ ਬਲਵੀਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਚੰਗਾਲ ਆਪਣੇ ਖੇਤ ਵਿੱਚੋਂ ਪੱਠੇ ਲੈ ਕੇ ਘਰ ਜਾ ਰਿਹਾ ਸੀ ਜਿਉਂ ਹੀ ਉਹ ਸ਼ੈਲਰ ਨਜ਼ਦੀਕ ਗਿਆ ਤਾਂ ਮਸਤੂਆਣਾ ਸਾਹਿਬ ਵੱਲੋਂ ਆ ਰਹੀ ਇਕ ਟਵੇਰਾ ਡਰਾਈਵਰ ਨੇ ਪਿੱਛੇ ਤੋਂ ਲਿਆ ਕੇ ਉਸ ਦੇ ਰੇਹੜੇ ਵਿੱਚ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਰੇਹੜੇ ਵਾਲੇ ਦੀ ਮੌਤ ਹੋ ਗਈ।
ਪੁਲੀਸ ਥਾਣਾ ਸਦਰ ਸੰਗਰੂਰ ਵੱਲੋਂ ਟਵੇਰਾ ਕਾਰ (ਪੀਬੀ11ਏਵਾਈ-8099) ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕਰਕੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
ਉਧਰ ਸੰਗਰੂਰ-ਬਰਨਾਲਾ ਮੁੱਖ ਮਾਰਗ ’ਤੇ ਪੈਂਦੇ ਪਿੰਡ ਬਹਾਦਰਪੁਰ ਅਤੇ ਕੂੰਨਰਾਂ ਵਿਚਕਾਰ ਇਕ ਖੜ੍ਹੇ ਟਰੱਕ ਟਰਾਲੇ ਦੇ ਪਿੱਛੇ ਮਿੰਨੀ ਬੱਸ ਦੇ ਟਕਰਾ ਜਾਣ ਕਾਰਨ ਬੱਸ ਵਿੱਚ ਸਵਾਰ ਡਰਾਈਵਰ ਸਮੇਤ 8 ਲੜਕੀਆਂ ਗੰਭੀਰ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਪੁਲੀਸ ਚੌਕੀ ਬਡਰੁੱਖਾਂ ਦੇ ਇੰਚਾਰਜ ਏਐਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਬਹਾਦਰਗੜ੍ਹ ਅਤੇ ਕੁੰਨਰਾਂ ਵਿਚਕਾਰ ਟਰੱਕ ਟਰਾਲਾ (ਪੀਬੀ11ਬੀਏ-8795), ਜੋ ਖਰਾਬ ਹੋਇਆ ਖੜ੍ਹਾ ਸੀ ਤੇ ਸੋਹਰਾਬ ਧਾਗਾ ਮਿੱਲ ਮਾਲਰੇਕੋਟਲਾ ਦੀ ਮਿੰਨੀ ਬੱਸ (ਪੀਬੀ09-7430), ਜੋ ਹਰ ਰੋਜ਼ ਲੋਹਾ ਖੇੜਾ ਪਿੰਡ ਤੋਂ ਨੌਕਰੀ ਕਰਨ ਵਾਲੀਆਂ ਲੜਕੀਆਂ ਨੂੰ ਲੈ ਕੇ ਵਾਪਸ ਮਾਲੇਰਕੋਟਲਾ ਵੱਲ ਜਾ ਰਹੀ ਸੀ, ਜਿਸ ਨੂੰ ਡਰਾਈਵਰ ਗੁਰਸੇਵਕ ਸਿੰਘ ਵਾਸੀ ਲੋਹਾਖੇੜਾ ਚਲਾ ਰਿਹਾ ਸੀ। ਉਹ ਜਦੋਂ ਕੁੰਨਰਾਂ ਤੋਂ ਅੱਗੇ ਗਿਆ ਤਾਂ ਸੜਕ ’ਤੇ ਖਰਾਬ ਹੋਏ ਟਰੱਕ ਟਰਾਲੇ ਦੇ ਪਿੱਛੇ ਬੱਸ ਜਾ ਟਕਰਾਈ।
ਇਸ ਹਾਦਸੇ ਵਿੱਚ ਲੋਹਾਖੇੜਾ ਦੀ ਕਿਰਨ ਕੌਰ, ਵੀਰਪਾਲ ਕੌਰ, ਡਰਾਈਵਰ ਖੁਦ, ਮਨਦੀਪ ਕੌਰ ਸਾਹੋਕੇ ਢੱਡਰੀਆਂ, ਅਮਨਪ੍ਰੀਤ ਕੌਰ ਸਾਹੋਕੇ ਢੱਡਰੀਆਂ, ਗੁਰਪ੍ਰੀਤ ਕੌਰ, ਬਲਦੇਵ ਕੌਰ ਭੂਰੇ ਕੁੱਬੇ, ਸਰਬਜੀਤ ਕੌਰ ਖੀਵਾ ਖੁਰਦ, ਜਸਵਿੰਦਰ ਕੌਰ ਦਿਆਲਗੜ੍ਹ ਗੰਭੀਰ ਜ਼ਖਮੀ ਹੋ ਗਈਆਂ। ਇਨ੍ਹਾਂ ਨੂੰ ਪੁਲੀਸ ਨੇ ਨੇੜਲੇ ਖੇਤਾਂ  ਵਿੱਚ ਕੰਮ ਕਰਦੇ ਲੋਕਾਂ ਦੀ ਮਦਦ ਨਾਲ ਸੰਗਰੂਰ ਸਿਵਲ ਹਸਪਤਾਲ ਵਿਖੇ ਪਹੁੰਚਾਇਆ। ਜਸਵਿੰਦਰ ਕੌਰ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ। ਪੁਲੀਸ ਇਸ ਬਾਰੇ ਆਪਣੀ ਕਾਰਵਾਈ ਕਰ ਰਹੀ ਹੈ।
ਲੁਧਿਆਣਾ, (ਪੱਤਰ ਪ੍ਰੇਰਕ): ਮਿਲਕ ਪਲਾਂਟ ਲੁਧਿਆਣਾ ਦੇ ਡਰਾਈਵਰ ਹਰਜੀਤ ਸਿੰਘ (55) ਦੀ ਅੱਜ ਸੜਕ ਹਾਦਸੇ ਵਿਚ ਮੌਤ ਹੋ ਗਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਡਿਊੂੂਟੀ ਤੋਂ ਮੋਟਰਸਾਈਕਲ ’ਤੇ ਆਪਣੇ ਘਰ ਜਾ ਰਿਹਾ ਸੀ, ਜਿਉਂ ਹੀ ਉਹ ਥਰੀਕੇ ਰੋਡ ਬਸੰਤ ਸਿਟੀ ਚੌਕ ’ਤੇ ਪੁੱਜਿਆ ਤਾਂ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਫੇਟ ਮਾਰੀ, ਜਿਸ ਕਾਰਨ ਉਹ ਸੜਕ ਉਪਰ       ਡਿੱਗ ਪਿਆ ਅਤੇ ਉਸ ਦੇ ਸਿਰ ’ਤੇ ਗੰਭੀਰ ਸੱਟਾਂ ਆਈਆਂ। ਉਸ ਨੂੰ ਤੁਰੰਤ ਚੁੱਕ ਕੇ ਡੀਐਮਸੀ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਹਰਜੀਤ ਸਿੰਘ ਆਪਣੇ ਪਿੱਛੇ ਇਕ ਪੁੱਤਰ ਜਤਿੰਦਰ ਸਿੰਘ ਅਤੇ ਪਤਨੀ ਸੁਖਵਿੰਦਰ ਕੌਰ ਛੱਡ ਗਿਆ ਹੈ। ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।
ਇਸ ਦੌਰਾਨ ਮਿਲਕ ਪਲਾਂਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਗਰੇਵਾਲ, ਮੈਂਬਰ ਪੰਚਾਇਤ ਗੁਰਪ੍ਰੀਤ ਕੌਰ ਥਰੀਕੇ ਨੇ ਲਾਪ੍ਰਵਾਹ ਟਰੱਕ ਡਰਾਈਵਰ ’ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


Comments Off on ਹਾਦਸਿਆਂ ਨੇ ਲਈਆਂ ਦੋ ਜਾਨਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.