ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਸੰਪਰਾਦਾਇਕ ਸਦਭਾਵਨਾ ਵਿਸ਼ੇ ’ਤੇ ਸਮਾਰੋਹ

Posted On December - 12 - 2013

ਸੀਬਾ ਸਕੂਲ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਐਸ. ਡੀ. ਐਮ. ਬਖ਼ਤਾਵਰ ਸਿੰਘ

ਪੱਤਰ ਪ੍ਰੇਰਕ
ਲਹਿਰਾਗਾਗਾ, 12 ਦਸੰਬਰ
‘‘ਸ਼ਾਇਰ ਅਤੇ ਐਸ.ਡੀ.ਐਮ ਬਖਤਾਵਰ ਸਿੰਘ ਦਾ ਕਹਿਣਾ ਹੈ ਕਿ ਧਾਰਮਿਕ ਵਿਅਕਤੀ ਕਦੇ ਵੀ ਦੂਜੇ ਧਰਮ ਅਤੇ ਇਲਾਕੇ ਦੇ ਮਨੁੱਖਾਂ  ਨੂੰ ਨਫ਼ਰਤ ਨਹੀ ਕਰ ਸਕਦਾ, ਪਰ ਧਰਮ ਦੇ ਨਾਉਂ ’ਤੇ ਲੜਾਈਆਂ ’ਚ ਜਿੰਨਾ ਨੁਕਸਾਨ ਹੋਇਆ ਹੈ ਓਨਾ ਕਿਸੇ ਕਾਰਨ ਕਰਕੇ ਨਹੀਂ ਹੋਇਆ।’’ ਇਥੇ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ  ਸੰਪਰਾਦਾਇਕ ਸਦਭਾਵਨਾ ਵਿਸ਼ੇ ’ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਉਨ੍ਹਾਂ ਕਿਹਾ ਕਿ ਭਾਰਤ ਵਿਚ ਧਰਮ ਦੇ ਨਾਮ ’ਤੇ ਕੁਝ ਖਾਸ ਲੋਕ ਦੰਗੇ ਕਰਵਾਉਂਦੇ ਹਨ  ਜਿਸ ਦਾ ਖਮਿਆਜ਼ਾ ਆਮ ਆਦਮੀ ਹੀ ਭੁਗਤਦੇ ਹਨ। ਉਨ੍ਹਾਂ ਆਪਣੀ ਸ਼ਾਇਰੀ  ‘ ਮੈਂ ਵਿੱਚ ਤੈਂ ਦੀ ਤੁਨਕ ਤੁਨਕ, ਤੁਨਕ ਤੁਨਕ ਵਿਚ ਤੂੰ, ਆਪੇ ਰਾਝਾਂ ਤੇ ਆਪ ਹੀ ਵੰਝਲੀ, ਆਪ ਕਰੇ ਹੂੰ ਹੂੰ ’ ਪੇਸ਼ ਕਰਕੇ  ਵਿਦਿਆਰਥੀਆਂ ਨੂੰ  ਝੂਮਣ ਲਾ ਦਿੱਤਾ। ਉਨ੍ਹਾਂ ਨੂੰ ਵਿਦਿਆਰਥੀਆਂ ਵੱਲੋਂ ਧਰਮ, ਰੱਬ, ਆਪਸੀ ਭਾਈਚਾਰਕ ਸਾਂਝ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਸਕੂਲ ਦੇ ਐਮ.ਡੀ ਕੰਵਲਜੀਤ ਸਿੰਘ ਢੀਂਡਸਾ, ਅਮਨ ਢੀਂਡਸਾ ਅਤੇ  ਪ੍ਰਿੰਸੀਪਲ ਸ਼ੇਰਜੰਗ ਸਿੰਘ ਚਾਹਿਲ ਨੇ ਵੀ ਆਪਣੇ ਵਿਚਾਰ ਰੱਖੇ।


Comments Off on ਸੰਪਰਾਦਾਇਕ ਸਦਭਾਵਨਾ ਵਿਸ਼ੇ ’ਤੇ ਸਮਾਰੋਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.