ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਸੰਗਰੂਰ ਵਾਲੀ ਕੋਠੀ ਦੀ ਹਾਲਤ ਖ਼ਸਤਾ

Posted On December - 12 - 2013

ਧੂਰੀ ਵਿੱਚ ਸਥਿਤ ਪੁਰਾਤਨ ਸੰਗਰੂੂਰ ਵਾਲੀ ਕੋਠੀ ਦੀ ਖ਼ਸਤਾ ਹਾਲਤ ਬਿਆਨਦੀ ਤਸਵੀਰ ਫੋਟੋ: ਸੋਢੀ

ਖੇਤਰੀ ਪ੍ਰਤੀਨਿਧ
ਧੂਰੀ, 12 ਦਸਬੰਰ
ਅਦਭੁਤ ਕਲਾਕ੍ਰਿਤੀ ਤੇ ਰਾਜਗਿਰੀ ਦੀ ਖੂਬਸੂਰਤੀ ਦਾ ਨਮੂਨਾ ਪੇਸ਼ ਕਰਦੀ ਧੂਰੀ ਸਥਿਤ ਸੰਗਰੂਰ ਵਾਲੀ ਕੋਠੀ ਦੀ ਹਾਲਤ ਦਿਨੋਂ ਦਿਨ ਖ਼ਸਤਾ ਹੋਣ ਕਾਰਨ ਇਹ ਪੁਰਾਤਨ ਇਮਾਰਤ ਆਪਣੇ ਆਪ ’ਤੇ ਹੂੰਝ ਵਹਾਉਣ ਲਈ ਮਜ਼ੂਬਰ ਹੈ। ਪੰਜਾਬ ਵਿੱਚ ਇਸ ਕੋਠੀ ਦੇ ਨਾਂ ਨਾਲ ਧੂਰੀ ਸ਼Îਹਿਰ ਦਾ ਨਾਂ ਮਸ਼ਹੂਰ ਸੀ। ਪੁਰਾਣੀਆਂ ਕਹਾਣੀਆਂ ਅਨੁਸਾਰ ਇਸ ਇਮਾਰਤ ਵਿੱਚ ਇਕ ਸੁਰੰਗ ਧੂਰੀ ਤੋਂ ਲੱਡਾ ਕੋਠੀ ਅੰਦਰ ਬਣੇ ਕੋਠੀਨੁਮਾ ਮਹਿਲ ਵਿੱਚ ਜਾਂਦੀ ਸੀ ਤੇ ਇਸ ਕੋਠੀ ਵਿੱਚ ਰਾਜੇ ਮਹਾਰਾਜੇ ਆ ਕੇ ਐਸ਼ੋ-ਆਰਾਮ ਲਈ ਠਹਿਰਦੇ ਸਨ। ਇਹ ਕੋਠੀ ਜੀਂਦ ਰਿਆਸਤ ਦਾ ਅਹਿਮ ਹਿੱਸਾ ਸੀ। ਇਹ ਪੁਰਾਤਨ ਕੋਠੀ ਆਪਣੀ ਬੁੱਕਲ ਵਿੱਚ ਇਕ ਯੁੱਗ ਦਾ ਇਤਿਹਾਸ ਸੰਭਾਲ ਕੇ ਬੈਠੀ ਹੈ। ਇਸ ਸੰਗਰੂਰ ਵਾਲੀ ਕੋਠੀ ਦੀ ਹਾਲਤ ਐਨੀ ਮਾੜੀ ਹੋ ਚੁੱਕੀ ਹੈ ਕਿ ਨਗਰ ਕੌਂਸਲ ਧੂਰੀ ਸ਼ਹਿਰ ਦੀ ਗੰਦਗੀ ਵੀ ਇਸ ਕੋਠੀ ਦੇ ਅੰਦਰ ਇਕੱਠਾ ਕਰਦੀ ਹੈ ਤੇ ਇਸ ਕੋਠੀ ਦੇ ਵਿਹੜੇ ਵਿੱਚ ਕੂੜਾ ਕਰਕਟ ਖਿੱਲਰਿਆ ਪਿਆ ਆਮ ਦੇਖਿਆ ਜਾ ਸਕਦਾ ਹੈ। ਇਸ ਕੋਠੀ ਵਿੱਚ ਖੱਚਰਾਂ ਤੇ ਆਵਾਰਾ ਪਸ਼ੂਆਂ ਦੀ ਭਰਮਾਰ ਵੀ ਆਮ ਦੇਖੀ ਜ ਸਕਦੀ ਹੈ। ਭਾਵੇਂ ਇਸ ਕੋਠੀ ਵਿੱਚ ਡੀ.ਐਸ.ਪੀ. ਧੂਰੀ ਦੇ ਦਫ਼ਤਰ ਤੋਂ ਇਲਾਵਾ ਸੀ.ਆਈ.ਡੀ. ਤੇ ਪੈਨਸ਼ਨ ਯੂਨੀਅਨ ਦੇ ਦਫ਼ਤਰ ਸਥਿਤ ਹਨ। ਕਿਸੇ ਸਮੇਂ ਇਸ ਕੋਠੀ ਅੰਦਰ ਮਾਰਕੀਟ ਕਮੇਟੀ ਦਾ ਦਫ਼ਤਰ ਵੀ ਹੁੰਦਾ ਸੀ। ਇਸ ਬਹੁ ਕਰੋੜੀ ਇਮਾਰਤ ਦੀ ਸੰਭਾਲ ਨਾ ਹੋਣ ਕਰਕੇ ਇਸ ਦੀ ਹਾਲਤ ਦਿਨੋਂ ਦਿਨ ਖ਼ਸਤਾ  ਹੁੰਦੀ ਜਾ ਰਹੀ ਹੈ। ਅੰਦਰ ਬਣੇ ਕਮਰਿਆਂ ਦੀਆਂ ਛੱਤਾਂ ਦੇ ਲੈਂਟਰ ਟੁੱਟਣੇ ਸ਼ੁਰੂ ਹੋ ਚੁੱਕੇ ਹਨ ਤੇ ਛੱਤਾਂ ਲਗਭਗ ਡਿੱਗਣ ਕਿਨਾਰੇ ਹਨ, ਜਿਸ ਕਾਰਨ ਸ਼Îਹਿਰ ਦੇ ਲੋਕ ਇਸ ਇਮਾਰਤ ਦੀ ਸਾਂਭ ਸੰਭਾਲ ਪੁਰਾਤਤਵ ਵਿਭਾਗ ਨੂੰ ਸੌਂਪਣ ਦੀ ਮੰਗ ਕਰ ਰਹੇ ਹਨ।  ਜਥੇਬੰਦੀਆਂ ਨੇ ਪੰਜਾਬ ਦੇ ਪੁਰਾਤਨ ਸੱਭਿਆਚਾਰ ਨੂੰ ਸਾਂਭੀ ਬੈਠੀ ਇਸ ਇਮਾਰਤ ਦੀ ਸਾਂਭ ਸੰਭਾਲ ਵੱਲ ਧਿਆਨ ਦੇ ਕੇ ਇਸ ਦੀ ਹਾਲਤ ਸੁਧਾਰਣ ਦੀ ਮੰਗ ਕੀਤੀ ਹੈ।


Comments Off on ਸੰਗਰੂਰ ਵਾਲੀ ਕੋਠੀ ਦੀ ਹਾਲਤ ਖ਼ਸਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.