‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਸੜਕ ’ਤੇ ਕਬਜ਼ਿਆਂ ਖ਼ਿਲਾਫ਼ ਜਾਮ ਲਾਇਆ

Posted On December - 11 - 2013

ਪੱਤਰ ਪ੍ਰੇਰਕ
ਲਹਿਰਾਗਾਗਾ, 11 ਦਸੰਬਰ

ਪੁਲੀਸ ਅਧਿਕਾਰੀਆਂ ਨਾਲ ਬਹਿਸਦੇ ਹੋਏ ਟਰੱਕ ਅਪਰੇਟਰ -ਫੋਟੋ: ਭਾਰਦਵਾਜ

ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਸਮਾਨ ਰੱਖੇ ਜਾਣ ਕਾਰਨ ਆਵਾਜਾਈ ’ਚ ਪੈਂਦੀ ਰੁਕਾਵਟ ਤੋਂ ਦੁੱਖੀ ਟਰੱਕ ਅਪਰੇਟਰਾਂ ਨੇ ਅੱਜ ਇੱਥੇ ਬੱਸ ਅੱਡੇ ਅੱਗੇ ਟਰੱਕ ਖੜ੍ਹੇ ਕਰਕੇ ਜਾਮ ਲਾ ਦਿੱਤਾ ਜਿਸ ਕਰਕੇ ਇਕ ਘੰਟੇ ਤੋਂ ਵੱਧ ਸਮਾਂ ਆਵਾਜਾਈ ਪ੍ਰਭਾਵਿਤ ਰਹੀ।
ਇਸ ਜਾਮ ਮਗਰੋਂ ਪੁਲੀਸ ਤੇ ਨਗਰ ਕੌਂਸਲ ਤੁਰੰਤ ਹਰਕਤ ਵਿੱਚ ਆਈ। ਨਗਰ ਕੌਂਸਲ ਨੇ ਤੁਰੰਤ ਸੜਕ ਕਿਨਾਰੇ ਦੁਕਾਨਦਾਰਾਂ ਵੱਲੋਂ ਰੱਖੇ ਸਮਾਨ ਨੂੰ ਜ਼ਬਤ ਕੀਤਾ ਤੇ ਸੜਕ ’ਤੇ ਖੜ੍ਹੀਆਂ ਰੇਹੜੀਆਂ ਨੂੰ ਹਟਾਇਆ।
ਟਰੱਕ ਡਰਾਈਵਰ ਲੀਲਾ ਸਿੰਘ, ਦਲਬਾਰਾ ਸਿੰਘ ਸਣੇ ਹੋਰਾਂ ਨੇ ਦੱਸਿਆ ਕਿ ਬੱਸ ਅੱਡੇ ਵਾਲੀ ਮੁੱਖ ਸੜਕ ’ਤੇ ਕੁਝ ਦੁਕਾਨਦਾਰਾਂ ਵੱਲੋਂ 10-12 ਫੁੱਟ ਤੱਕ ਸਮਾਨ ਰੱਖ ਕੇ ਨਜਾਇਜ਼ ਕਬਜੇ ਕੀਤੇ ਜਾਣ ਕਰਕੇ ਤੇ ਰੇਹੜੀਆਂ ਖੜ੍ਹਾਉਣ ਕਰਕੇ ਅਨਾਜ ਦੀ ਸਪੈਸ਼ਲ ਗੱਡੀ ਭਰਨ ਵਾਲੇ ਦਿਨ ਕਾਫ਼ੀ ਔਖ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਸਪੈਸ਼ਲ ਭਰਨ ਸਮੇਂ ਇੱਕ ਰੇਹੜੀ ਵਾਲੇ ਨੇ ਰੇਹੜੀ ਪਾਸੇ ਕਰਨ ਦੀ ਬਜਾਏ ਡਰਾਈਵਰ ਨੂੰ ਹੀ ਕੁੱਟ ਦਿੱਤਾ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਦੇ ਰੋਸ ਵਜੋਂ ਇਹ ਜਾਮ ਲਾਇਆ ਗਿਆ। ਟਰੱਕ ਅਪਰੇਟਰ ਜਾਮ ਖ਼ਤਮ ਕਰਨ ਲਈ ਰੇਹੜੀ ਵਾਲੇ ਖ਼ਿਲਾਫ਼ ਕਾਰਵਾਈ ਕਰਨ ਤੇ ਦੁਕਾਨਾਂ ਅੱਗਿਓਂ ਸਮਾਨ ਚੱਕਵਾਉਣ ਦੀ ਜ਼ਿੱਦ ’ਤੇ ਅੜੇ ਰਹੇ।
ਨਗਰ ਕੌਂਸਲ ਦੇ ਮੁਲਾਜ਼ਮ ਜਸਬੀਰ ਸਿੰਘ ਵੱਲੋਂ ਦੁਕਾਨਾਂ ਅੱਗੇ ਰੱਖਿਆ ਸਮਾਨ ਚੁੱਕ ਕੇ ਰਸਤਾ ਖਾਲ੍ਹੀ ਕਰਵਾਉਣ ਤੇ ਏ.ਐਸ.ਆਈ. ਬੀਰਬਲ ਸ਼ਰਮਾ ਵੱਲੋਂ ਟਰੱਕ ਅਪਰੇਟਰਾਂ ਨੂੰ ਰੇਹੜੀ ਵਾਲੇ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿਵਾਏ ਜਾਣ ਤੋਂ ਬਾਅਦ ਟਰੱਕ ਅਪਰੇਟਰਾਂ ਨੇ ਜਾਮ ਖੋਲ੍ਹਿਆ। ਨਗਰ ਕੌਂਸਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਦੁਕਾਨਦਾਰਾਂ ਦਾ ਸਮਾਨ ਚੁੱਕ ਕੇ ਜੁਰਮਾਨੇ ਕੀਤੇ ਜਾਂਦੇ ਹਨ।


Comments Off on ਸੜਕ ’ਤੇ ਕਬਜ਼ਿਆਂ ਖ਼ਿਲਾਫ਼ ਜਾਮ ਲਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.