ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

‘ਸੁਵਿਧਾ ਕੈਂਪ’ ਨਾ ਲੱਗਣ ਕਾਰਨ ਲੋਕਾਂ ਵਿੱਚ ਸਖ਼ਤ ਰੋਸ

Posted On December - 12 - 2013

ਗ੍ਰਾਮ ਪੰਚਾਇਤ ਮਾਹਮਦਪੁਰ ‘ਸੁਵਿਧਾ ਕੈਂਪ’ ਸਬੰਧੀ ਗੱਲਬਾਤ ਕਰਦੇ ਹੋਏ ਫੋਟੋ: ਰਿਸ਼ੀ

ਪੱਤਰ ਪ੍ਰੇਰਕ
ਸ਼ੇਰਪੁਰ, 12 ਦਸੰਬਰ
ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ਼ੇਰਪੁਰ ਦੇ ਦਫ਼ਤਰ ਵੱਲੋਂ ਅੱਜ ਪਿੰਡ ਮਾਹਮਦਪੁਰ ਵਿਖੇ ਲਾਏ ਜਾਣ ਵਾਲੇ ‘ਸੁਵਿਧਾ ਕੈਂਪ’ ਨੂੰ ਐਨ ਮੌਕੇ ਰੱਦ ਕੀਤੇ ਜਾਣ ਦੇ ਜ਼ੁਬਾਨੀ ਹੁਕਮਾਂ ਤੋਂ ਜਿੱਥੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ ਉੱਥੇ ਹੀ ਪਿੰਡ ਮਾਹਮਦਪੁਰ ਦੇ ਸਰਪੰਚ ਸੁਰਜਭਾਨ ਦੀ ਅਗਵਾਈ ਹੇਠਲੇ ਵਫ਼ਦ ਨੇ ਇਸ ’ਤੇ ਰੋਸ ਪ੍ਰਗਟਾਉਂਦਿਆਂ ਇਸ ਐਸ.ਡੀ.ਐਮ. ਧੂਰੀ ਈਸ਼ਾ ਸਿੰਘਲ ਨੂੰ ਮਿਲ ਕੇ ਸਮੁੱਚੇ ਮਾਮਲੇ ਦੀ ਜਾਂਚ ਮੰਗੀ।
ਵਫ਼ਦ ’ਚ ਸ਼ਾਮਲ ਸੁਰਿੰਦਰ ਸਿੰਘ ਬਾਠ, ਬਲਵੰਤ ਸਿੰਘ, ਗੁਰਜੰਟ ਸਿੰਘ, ਰਮਜ਼ਾਨ ਮੁਹੰਮਦ, ਲਖਵੀਰ ਸਿੰਘ, ਨਾਰੰਗ ਸਿੰਘ(ਸਾਰੇ ਪੰਚ), ਜੰਗੀਰ ਸਿੰਘ, ਗੁਰਮੇਲ ਸਿੰਘ(ਦੋਵੇਂ ਸਾਬਕਾ ਪੰਚ), ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਮਲਕੀਤ ਸਿੰਘ ਤੇ ਸੋਢੀ ਸਿੰਘ ਨੇ ਉਕਤ ਮਹਿਲਾ ਅਧਿਕਾਰੀ ਦੇ ਧਿਆਨ ਵਿੱਚ ਲਿਆਂਦਾ ਕਿ 11 ਦਸੰਬਰ ਨੂੰ ਉਨ੍ਹਾਂ ਨੂੰ ਬੀ.ਡੀ.ਪੀ.ਓ. ਦਫ਼ਤਰ ਵੱਲੋਂ ‘ਸੁਵਿਧਾ ਕੈਂਪ’ ਜਿਸ ਵਿੱਚ ਬਜ਼ੁਰਗਾਂ, ਬੇਆਸਰਿਆਂ, ਅੰਗਹੀਣਾਂ ਤੇ ਵਿਧਵਾਵਾਂ ਦੀਆਂ ਪੈਨਸ਼ਨਾਂ ਸਮੇਤ ਹੋਰ ਸਰਕਾਰੀ ਸਕੀਮਾਂ ਦੇ ਮੌਕੇ ’ਤੇ ਫਾਰਮ ਭਰਨ ਦੀ ਜਾਣਕਾਰੀ ਦਿੱਤੀ ਗਈ ਸੀ, ਪਰ ਅੱਜ ਸਵੇਰੇ ਅਚਾਨਕ ਕੈਂਪ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਜੋ ਮਹਿਜ਼ ਇਤਫ਼ਾਕ ਨਹੀਂ ਸਗੋਂ ਇਸ ਦੇ ਪਿੱਛੇ ਛੁੱਪੇ ਕਾਰਨਾਂ ਦੀ ਜਾਂਚ ਕੀਤੀ ਜਾਵੇ।
ਸਰਪੰਚ ਸੁਰਜਭਾਨ ਨੇ ਦੱਸਿਆ ਕਿ ਰਾਤ ਸਮੇਂ ਪੰਚਾਇਤੀ ਨੁਮਾਇੰਦਿਆਂ ਨੇ ਗੁਰਦੁਆਰੇ ’ਚੋਂ ਕੈਂਪ ਸਬੰਧੀ ਮੁਨਾਦੀ ਕਰਵਾਈ ਸੀ ਜਿਸ ਕਰਕੇ ਅੱਜ ਲੋਕਾਂ ਨੂੰ ਪ੍ਰੋਗਰਾਮ ਵਾਲੀ ਥਾਂ ਤੋਂ ਆ ਕੇ ਨਿਰਾਸ਼ ਵਾਪਸ ਪਰਤਣਾ ਪਿਆ। ਇਹ ਲੋਕਾਂ ਤੇ ਪੰਚਾਇਤੀ ਨੁੰਮਾਇੰਦਿਆਂ ਨਾਲ ਕੋਝਾ ਮਜਾਕ ਹੈ।
ਇਸ ਸਬੰਧੀ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਫ਼ਤਰ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 11 ਦਸੰਬਰ ਨੂੰ 12 ਦਸੰਬਰ ਦੇ ਮਾਹਮਦਪੁਰ ਕੈਂਪ ਸਬੰਧੀ ਚਿੱਠੀ ਕੱਢੀ ਗਈ ਸੀ ਪਰ ਸਵੇਰ ਸਮੇਂ ਬੀ.ਡੀ.ਪੀ.ਓ. ਦਫ਼ਤਰ ਵੱਲੋਂ ਪ੍ਰੋਗਰਾਮ ਰੱਦ ਹੋਣ ਦੀ ਸੂਚਨਾ ਵੀ ਦਿੱਤੀ ਗਈ ਸੀ। ਇਸ ਬਾਰੇ ਬੀ.ਡੀ.ਪੀ.ਓ. ਸ਼ੇਰਪੁਰ      ਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਚੇਅਰਮੈਨ ਨੇ ਰੱਖਿਆ ਸੀ ਪਰ ਉਨ੍ਹਾਂ ਨੂੰ ਅਚਾਨਕ ਦਿੱਲੀ ਰੁਝੇਵਾਂ ਹੋਣ ਕਾਰਨ ਮੌਕੇ ਰੱਦ ਕਰਨਾ ਪਿਆ।
ਐਸ.ਡੀ.ਐਮ. ਈਸ਼ਾ ਸਿੰਘਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਬੀ.ਡੀ.ਪੀ.ਓ. ਦੀ ਹਾਈ ਕੋਰਟ ਪੇਸ਼ੀ ਸੀ ਜਿਸ ਕਰਕੇ ਉਨ੍ਹਾਂ ਨਾਲ ਚੰਗੀ ਤਰ੍ਹਾਂ    ਗੱਲ ਨਹੀਂ ਹੋ ਸਕੀ ਉਂਝ 13 ਦਸੰਬਰ     ਨੂੰ ਉਹ ਖੁਦ ਬੀ.ਡੀ.ਪੀ.ਓ. ਦਫ਼ਤਰ ਸ਼ੇਰਪੁਰ ਪਹੁੰਚ ਮਾਮਲੇ ਨੂੰ ਜਾਚਣ ਤੇ ਵਾਚਣਗੇ।


Comments Off on ‘ਸੁਵਿਧਾ ਕੈਂਪ’ ਨਾ ਲੱਗਣ ਕਾਰਨ ਲੋਕਾਂ ਵਿੱਚ ਸਖ਼ਤ ਰੋਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.