ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਕਬੱਡੀ ਕੱਪ ਫਾਈਨਲ: ਸੁਰੱਖਿਆ ਤੇ ਟਰੈਫਿਕ ਪ੍ਰਬੰਧ ਮੁਕੰਮਲ

Posted On December - 11 - 2013

ਸਤਿਬੀਰ ਸਿੰਘ
ਲੁਧਿਆਣਾ, 11 ਦਸੰਬਰ

ਕਬੱਡੀ ਵਰਲਡ ਕੱਪ ਲਈ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧ -ਫੋਟੋ: ਸਤਵਿੰਦਰ ਬਸਰਾ

ਸ਼ਹਿਰ ਵਿੱਚ14 ਦਸੰਬਰ ਨੂੰ ਹੋ ਰਹੇ ਵਰਲਡ ਕਬੱਡੀ ਕੱਪ ਦੇ ਫਾਈਨਲ ਮੈਚਾਂ ਲਈ ਪੁਲੀਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਟਰੈਫਿਕ ਅਤੇ ਸੁਰੱਖਿਆ ਲਈ ਪ੍ਰਬੰਧ ਮੁਕੰਮਲ ਕਰ ਲਏ ਹਨ।
ਜਾਣਕਾਰੀ ਦਿੰਦਿਆਂ ਪੁਲੀਸ ਕਮਿਸ਼ਨ ਨਿਰਮਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਮੈਚ ਦੇਖਣ ਲਈ ਦਰਸ਼ਕਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਵੀਵੀਆਈਪੀ ਪੁੱਜਣਗੇ। ਪੁਲੀਸ ਨੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਵੱਖ-ਵੱਖ ਕੈਟਾਗਰੀਆਂ ਲਈ ਵੱਖ-ਵੱਖ ਬਲਾਕ ਬਣਾਏ ਅਤੇ ਵੱਖ-ਵੱਖ ਕਿਸਮ ਦੇ ਪਾਰਕਿੰਗ ਪ੍ਰਬੰਧ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦਰਸ਼ਕਾਂ ਨੇ ਮੁੱਲਾਂਪੁਰ, ਰਾਏਕੋਟ, ਪੱਖੋਵਾਲ ਵਾਲੇ ਪਾਸੇ ਤੋਂ ਮੈਚ ਦੇਖਣ ਅਉਣਾ ਹੈ ਉਨ੍ਹਾਂ ਦੇ ਵਾਹਨਾਂ ਲਈ ਪਾਰਕਿੰਗ ਦੇ ਪ੍ਰਬੰਧ ਨਵੀਂ ਕਚਹਿਰੀ ਤੇ ਪੰਜਾਬੀ ਭਵਨ ਵਿੱਚ ਕੀਤਾ ਗਿਆ ਹੈ ਜਿਹੜੇ ਦਰਸ਼ਕਾਂ ਨੇ ਜਲੰਧਰ ਜੋਡ ਅਤੇ ਹੰਬੜਾਂ ਰੋਡ ਹੈਬੋਵਾਲ ਵਾਲੇ ਪਾਸੇ ਤੋਂ ਆਉਣਾ ਹੈ ਉਨ੍ਹਾਂ ਦੇ ਵਾਹਨਾਂ ਲਈ ਪਾਰਕਿੰਗ ਪੁਰਾਣੀ ਕਚਹਿਰੀ ਨੇੜੇ ਸਦਰ ਥਾਣਾ ਬਣਾਈ ਗਈ ਹੈ। ਜਿਨ੍ਹਾਂ ਦਰਸ਼ਕਾਂ ਨੇ ਗਿੱਲ ਰੋਡ ਮਾਲੇਰਕੋਟਲਾ ਜਾਂ ਦੁੱਗਰੀ ਪਾਸੇ ਤੋਂ ਆਉਣਾ ਹੈ ਉਨ੍ਹਾਂ ਲਈ ਪਾਰਕਿੰਗ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਨੇੜ ਈਐਸਆਈ ਹਸਪਤਾਲ ਕੋਚਰ ਮਾਰਕੀਟ ਵਿੱਚ ਕੀਤੀ ਗਈ ਹੈ। ਜਿਹੜੇ ਦਰਸ਼ਕ ਚੰਡੀਗੜ੍ਹ ਰੋਡ, ਦਿੱਲੀ ਰੋਡ ਤੋਂ ਆਉਣਗੇ ਉਨ੍ਹਾਂ ਲਈ ਪਾਰਕਿੰਗ ਦਾ ਪ੍ਰਬੰਧ ਸਰਕਾਰੀ ਕਾਲਜ (ਲੜਕੀਆਂ) ਦੇ ਮੈਦਾਨ ਵਿੱਚ ਕੀਤਾ ਗਿਆ ਹੈ। ਵੀਆਈਪੀ ਅਤੇ ਪ੍ਰੈਸ ਦੇ ਵਾਹਨਾਂ ਦੀ ਪਾਰਕਿੰਗ ਮਲਟੀਪਰਪਜ਼ ਹਾਲ ਸਾਹਮਣੇ ਗੁਰੂ ਨਾਨਕ ਸਟੇਡੀਅਮ ਵਿੱਚ ਕੀਤੀ ਗਈ ਹੈ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਅਫਸਰਾਂ ਅਤੇ ਸਪੋਰਟਸ ਅਧਿਕਾਰੀਆਂ ਦੇ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਸ਼ਾਸਤਰੀ ਹਾਲ ਦੇ ਨੇੜੇ ਬਣਾਈ ਨਵੀਂ ਕਲੋਨੀ ਵਾਲੀ ਸੜਕ ’ਤੇ ਹੋਵੇਗਾ। ਇਲੈਕਟ੍ਰਾਨਿਕ ਮੀਡੀਆ ਦੀ ਪਾਰਕਿੰਗ ਗੁਰੂ ਨਾਨਕ ਸਟੇਡੀਅਮ ਦੇ ਪਿਛਲੇ ਪਾਸੇ ਕੀਤੀ ਗਈ ਹੈ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ 14 ਦਸੰਬਰ ਨੂੰ ਕੋਈ ਵੀ ਭਾਰੀ ਵਾਹਨ ਸ਼ਹਿਰ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਉਸ ਦਿਨ ਚੰਡੀਗੜ੍ਹ, ਜਗਰਾਓਂ, ਰਾਏਕੋਟ ਅਤੇ ਫਿਰੋਜ਼ਪੁਰ ਰੋਡ ਜਾਣ ਵਾਲੇ ਭਾਰੀ ਵਾਹਨ ਕੋਹਾੜਾ ਤੋਂ ਵਾਇਆ ਸਾਹਨੇਵਾਲ, ਟਿੱਬਾ ਨਹਿਰ ਪੁਲ ਤੋਂ ਡੇਹਲੋਂ ਤੋਂ ਪੱਖੋਵਾਲ ਅਤੇ ਰਾਏਕੋਟ ਤੋਂ ਜਗਰਾਓਂ ਫਿਰੋਜ਼ਪੁਰ ਰੋਡ ’ਤੇ ਜਾ ਸਕਣਗੇ।
ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਰੋਡ ਤੋਂ ਜਲੰਧਰ ਜਾਣ ਵਾਲੇ ਵਾਹਨਾਂ ਦਾ ਟਰੈਫਿਕ ਵਾਇਆ ਕੁਹਾੜਾ, ਮਾਛੀਵਾੜਾ ਤੋਂ ਰਾਹੋਂ ਤੋਂ ਫਿਲੌਰ ਜਲੰਧਰ ਵੱਲ ਜਾਵੇਗਾ। ਇਸ ਤਰ੍ਹਾਂ ਦਿੱਲੀ ਰੋਡ ਤੋਂ ਭਾਰੀ ਟਰੈਫਿਕ ਟਿੱਬਾ ਡੇਹਲੋਂ, ਪੱਖੋਵਾਲ, ਰਾਏਕੋਟ ਹੁੰਦਾ ਹੋਇਆ ਜਗਰਾਓਂ, ਫਿਰੋਜ਼ਪੁਰ ਜਾਵੇਗਾ। ਮਾਲੇਰਕੋਟਲਾ ਰੋਡ ਤੋਂ ਦਿੱਲੀ ਜਾਣ ਵਾਲੇ ਭਾਰੀ ਵਾਹਨਾਂ ਦਾ ਟਰੈਫਿਕ ਡੇਹਲੋਂ, ਟਿੱਬਾ ਹੁੰਦਾ ਜੀ.ਟੀ. ਰੋਡ ਚੜ੍ਹੇਗਾ। ਫਿਰੋਜ਼ਪੁਰ ਰੋਡ ਤੋਂ ਜਲੰਧਰ ਵੱਲ ਜਾਣ ਵਾਲੇ ਭਾਰੀ ਵਾਹਨ ਮੁੱਲਾਂਪੁਰ ਹੰਬੜਾਂ, ਲਾਡੋਵਾਲ ਰਾਹੀਂ ਜਲੰਧਰ ਜਾਣਗੇ। ਇਸੇ ਤਰ੍ਹਾਂ ਜਲੰਧਰ ਤੋਂ ਆਉਣ ਵਾਲਾ ਟਰੈਫਿਕ ਫਿਲੌਰ ਤੋਂ ਰਾਹੋਂ ਰੋਡ ਰਾਹੀਂ ਦਿੱਲੀ, ਚੰਡੀਗੜ੍ਹ ਜਾਵੇਗਾ। ਫਿਰੋਜ਼ਪੁਰ, ਜਗਰਾਓਂ ਤੋਂ ਚੰਡੀਗੜ੍ਹ ਜਾਣ ਵਾਲਾ ਟਰੈਫਿਕ ਵਾਇਆ ਰਾਏਕੋਟ ਡੇਹਲੋਂ ਜਾਵੇਗਾ।
ਇਸੇ ਤਰ੍ਹਾਂ ਫਿਰੋਜ਼ਪੁਰ ਰੋਡ ਤੋਂ ਆ ਰਿਹਾ ਟਰੈਫਿਕ ਜਗਰਾਓਂ, ਰਾਏਕੋਟ, ਡੇਹਲੋਂ ਰਾਹੀਂ ਦਿੱਲੀ ਜਾਵੇਗਾ। ਪੁਲੀਸ ਕਮਿਸ਼ਨਰ ਨੇ ਉਸ ਦਿਨ ਲੋਕਾਂ ਨੂੰ ਟਰੈਫਿਕ ਕਾਰਨ ਪੈਦਾ ਹੋਣ ਵਾਲੀ ਪ੍ਰੇਸ਼ਾਨੀ ਲਈ ਖਿਮਾ ਮੰਗੀ ਹੈ।


Comments Off on ਕਬੱਡੀ ਕੱਪ ਫਾਈਨਲ: ਸੁਰੱਖਿਆ ਤੇ ਟਰੈਫਿਕ ਪ੍ਰਬੰਧ ਮੁਕੰਮਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.