ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    ਮਾਮਲਾ ਸਿੱਧੂ ਮੂਸੇਵਾਲਾ: ਚਾਰ ਮੁਲਾਜ਼ਮਾਂ ਸਣੇ ਪੰਜ ਨੂੰ ਜ਼ਮਾਨਤ !    ਐੱਨਆਈਐੱਸ ਪਟਿਆਲਾ ਕੋਚਿੰਗ ਕੋਰਸ: ਉੱਘੇ ਖਿਡਾਰੀਆਂ ਲਈ 46 ਸੀਟਾਂ !    

ਜੇਮਜ਼ ਸਕਿੱਨਰ ਉਰਫ਼ ਸਿਕੰਦਰ ਸਾਹਿਬ

Posted On November - 10 - 2013

ਡਾ. ਕੰਵਰਜੀਤ ਸਿੰਘ ਕੰਗ

ਜੇਮਜ਼ ਸਕਿੱਨਰ ਵੱਲੋਂ ਬਣਵਾਇਆ ਮਹਾਰਾਜਾ ਰਣਜੀਤ ਸਿੰਘ ਦਾ ਚਿੱਤਰ

ਮੋਬਾਈਲ: 98728-33604
ਦਿੱਲੀ ਵਿਖੇ ਕਸ਼ਮੀਰੀ ਦਰਵਾਜ਼ੇ ਕੋਲ ਸੇਂਟ ਜੇਮਜ਼ ਦਾ ਗਿਰਜਾ ਇਸ ਸ਼ਹਿਰ ਦਾ ਸਭ ਤੋਂ ਪੁਰਾਣਾ ਗਿਰਜਾ ਹੈ ਜੋ ਜੇਮਜ਼ ਸਕਿੱਨਰ ਨੇ ਬਣਵਾਇਆ ਸੀ। ਉਹ ਇੱਕ ਐਂਗਲੋ-ਇੰਡੀਅਨ ਫ਼ੌਜੀ ਸੀ ਜੋ ਬਾਅਦ ਵਿੱਚ ਸਿਕੰਦਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਹ ਪ੍ਰਸਿੱਧੀ ਉਸ ਨੂੰ ਈਸਟ ਇੰਡੀਆ ਕੰਪਨੀ ਲਈ ਦੋ ਘੁੜਸਵਾਰ ਪਲਟਨਾਂ ਤਿਆਰ ਕਰਨ ਸਦਕਾ ਪ੍ਰਾਪਤ ਹੋਈ ਸੀ। ਇਹ ਪਲਟਨਾਂ ‘ਸਕਿੱਨਰਜ਼ ਹੌਰਸ’ ਦੇ ਨਾਂ ਨਾਲ ਪ੍ਰਸਿੱਧ ਸਨ। ਇਨ੍ਹਾਂ ਵਿੱਚੋਂ ਇੱਕ ਪਲਟਨ ਨੂੰ ਹਰਿਆਣਾ ਪ੍ਰਦੇਸ਼ ਵਿੱਚ ਹਾਂਸੀ ਵਿਖੇ ਤਿਆਰ ਕੀਤਾ ਗਿਆ ਸੀ।
ਜੇਮਜ਼ ਸਕਿੱਨਰ ਦਾ ਜਨਮ ਸੰਨ 1778 ਵਿੱਚ ਕੋਲਕਾਤਾ ਵਿਖੇ ਹੋਇਆ ਸੀ। ਉਸ ਦਾ ਪਿਤਾ ਈਸਟ ਇੰਡੀਆ ਕੰਪਨੀ ਦੀ ਫ਼ੌਜ ਵਿੱਚ ਕਰਨਲ ਅਤੇ ਉਸ ਦੀ ਮਾਤਾ ਰਾਜਪੂਤ ਜ਼ਿਮੀਂਦਾਰ ਪਰਿਵਾਰ ਵਿੱਚੋਂ ਸੀ। ਜੇਮਜ਼ ਸਕਿੱਨਰ ਨੇ ਮਹਾਰਾਜਾ ਸਿੰਧੀਆ ਦੀ ਮਰਹੱਟਾ ਫੌਜ ਵਿੱਚ ਨੌਕਰੀ ਆਰੰਭ ਕੀਤੀ ਅਤੇ ਪਹਿਲੀ ਐਂਗਲੋ-ਮਰਹੱਟਾ ਲੜਾਈ ਤੋਂ ਬਾਅਦ ਉਸ ਨੇ ਈਸਟ ਇੰਡੀਆ ਕੰਪਨੀ ਦੀ ਫ਼ੌਜ ਵਿੱਚ ਨੌਕਰੀ ਕਰ ਲਈ। ਭਰਤਪੁਰ ਉੱਤੇ ਕਬਜ਼ਾ ਕਰਨ ਦੀ ਕਾਰਵਾਈ ਸਮੇਂ ਉਹ ਸਰਗਰਮ ਰਿਹਾ ਅਤੇ ਹਾਂਸੀ ਵਿਖੇ ਉਸ ਨੂੰ 20,000 ਰੁਪਏ ਦੀ ਸਾਲਾਨਾ ਜਗੀਰ ਦੇ ਦਿੱਤੀ ਗਈ।

ਡਾ. ਕੰਵਰਜੀਤ ਸਿੰਘ ਕੰਗ

ਇੱਕ ਕਾਮਯਾਬ ਫ਼ੌਜੀ ਹੋਣ ਦੇ ਨਾਲ-ਨਾਲ ਉਹ ਉੱਤਰੀ ਭਾਰਤ ਦੇ ਰਾਜੇ-ਮਹਾਰਾਜਿਆਂ ਵਿੱਚ ਵੀ ਬਹੁਤ ਦਿਲਚਸਪੀ ਰੱਖਦਾ ਸੀ। ਉਹ ਫ਼ਾਰਸੀ ਭਾਸ਼ਾ ਦਾ ਵੀ ਵਿਦਵਾਨ ਸੀ। ਉਸ ਨੇ ਫ਼ਾਰਸੀ ਵਿੱਚ ਲਿਖੀ ਆਪਣੀ ਇੱਕ ਪੁਸਤਕ ‘ਤਜ਼ਕਿਰਾਤ ਅਲ-ਉਮਾਰਾ’ ਵਿੱਚ ਰਾਜਪੂਤਾਂ ਅਤੇ ਸਿੱਖਾਂ ਅਧੀਨ 19ਵੀਂ ਸਦੀ ’ਚ ਆਉਂਦੇ ਇਲਾਕਿਆਂ ਦੇ ਸ਼ਾਹੀ ਪਰਿਵਾਰਾਂ ਬਾਰੇ ਲਿਖਿਆ ਸੀ ਅਤੇ ਉਨ੍ਹਾਂ ਦੇ 37 ਚਿੱਤਰ ਵੀ ਬਣਵਾਏ ਸਨ। ਇਨ੍ਹਾਂ ਵਿੱਚੋਂ ਇੱਕ ਚਿੱਤਰ ਮਹਾਰਾਜਾ ਰਣਜੀਤ ਸਿੰਘ ਦਾ ਸੀ ਜੋ ਇੱਥੇ ਪ੍ਰਕਾਸ਼ਿਤ ਕੀਤਾ ਗਿਆ ਹੈ। ਕਿਸੇ ਭਾਰਤੀ ਚਿੱਤਰਕਾਰ ਤੋਂ ਚਿੱਤਰਤ ਕਰਵਾਇਆ ਇਹ ਚਿੱਤਰ ਮੁਗਲ ਚਿੱਤਰ ਕਲਾ ਦੀ ਪਰੰਪਰਾ ਨੂੰ ਯਥਾਰਥਵਾਦ ਦਾ ਸੁਮੇਲ ਦੇ ਕੇ ਅੰਗਰੇਜ਼ਾਂ ਦੀ ਲੋੜ ਅਨੁਸਾਰ ਉਲੀਕਿਆ ਗਿਆ ਹੈ।
ਉਸ ਨੇ ਫ਼ਾਰਸੀ ਵਿੱਚ ਹੀ ਭਾਰਤ ਦੀਆਂ ਵਿਭਿੰਨ ਕੌਮਾਂ, ਜਾਤਾਂ ਅਤੇ ਫ਼ਿਰਕਿਆਂ ਦੀ ਉਤਪਤੀ, ਇਤਿਹਾਸ ਅਤੇ ਉਨ੍ਹਾਂ ਦੇ ਵਿਸ਼ੇਸ਼ ਨਿੱਖੜਵੇਂ ਚਿੰਨ੍ਹਾਂ ਜਾਂ ਵਿਲੱਖਣ ਪਛਾਣ ਬਾਰੇ ਪੁਸਤਕ ਲਿਖੀ ਸੀ ਜੋ ਅਮਰੀਕਾ ਵਿਖੇ ‘ਯੂਨਾਈਟਿਡ ਸਟੇਟਸ ਕਾਂਗਰਸ’ ਦੀ ਲਾਇਬਰੇਰੀ ਵਿੱਚ ਮੌਜੂਦ ਹੈ। ਭਾਰਤ ਦੀਆਂ ਵਿਭਿੰਨ ਕੌਮਾਂ ਅਤੇ ਜ਼ਾਤਾਂ ਨਾਲ ਸਬੰਧਿਤ ਚਿੱਤਰ ਵੀ ਉਸ ਨੇ ਬਣਵਾਏ ਸਨ ਇਨ੍ਹਾਂ ਵਿੱਚੋਂ ਇੱਕ ਰੋਚਕ ਚਿੱਤਰ ’ਚ ਕੁਲੀਨ ਵਰਗ ਦੇ ਇੱਕ ਖੱਤਰੀ ਨੂੰ ਆਪਣੇ ਬੇਟੇ ਜਾਂ ਵਿਦਿਆਰਥੀ ਨੂੰ ਕੁਝ ਪੜ੍ਹਾਉਣ ਦਾ ਕਾਰਜ ਕਰਦਿਆਂ ਵਿਖਾਇਆ ਗਿਆ ਹੈ।
ਜੇਮਜ਼ ਸਕਿੱਨਰ 64 ਵਰ੍ਹੇ ਦੀ ਉਮਰ ਭੋਗ ਕੇ ਸੰਨ 1841 ਵਿੱਚ ਹਾਂਸੀ ਵਿਖੇ ਅਕਾਲ ਚਲਾਣਾ ਕਰ ਗਿਆ ਸੀ।


Comments Off on ਜੇਮਜ਼ ਸਕਿੱਨਰ ਉਰਫ਼ ਸਿਕੰਦਰ ਸਾਹਿਬ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.