ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਸ਼ਹਿਜ਼ਾਦਾ ਫਰੈਡਰਿਕ ਵਿਕਟਰ ਦਲੀਪ ਸਿੰਘ

Posted On October - 6 - 2013

ਡਾ. ਕੰਵਰਜੀਤ ਸਿੰਘ ਕੰਗ

ਮੋਬਾਈਲ: 98728-33604
ਮਹਾਰਾਜਾ ਦਲੀਪ ਸਿੰਘ ਦੇ ਤਿੰਨਾਂ ਪੁੱਤਰਾਂ ਵਿੱਚੋਂ ਇੱਕ ਫਰੈਡਰਿਕ ਵਿਕਟਰ ਦਲੀਪ ਸਿੰਘ (1868-1926) ਨੇ ਕੈਂਬਰਿਜ ਯੂਨੀਵਰਸਿਟੀ ਤੋਂ ਇਤਿਹਾਸ ਦੀ ਵਿੱਦਿਆ ਪ੍ਰਾਪਤ ਕੀਤੀ ਸੀ। ਉਹ ਬਰਤਾਨੀਆ ਫ਼ੌਜ ਵਿੱਚ ਮੇਜਰ ਦੇ ਅਹੁਦੇ ਤਕ ਪਹੁੰਚਿਆ ਪਰ ਉਹ ਇੱਕ ਸਿਰਕੱਢ ਪੂਰਵਵੇਤਾ ਭਾਵ ਪੁਰਾਖੋਜੀ, ਪੁਰਾਤਤਵ ਵਿਗਿਆਨੀ, ਪੁਰਾਣੀਆਂ ਵਸਤਾਂ ਅਤੇ ਤੱਤਾਂ ਦਾ ਅਧਿਐਨ ਕਰਨ ਵਾਲੇ ਅਤੇ ਪ੍ਰਾਚੀਨ ਵਸਤਾਂ ਦੇ ਸੰਗ੍ਰਹਿ-ਕਰਤਾ ਵਜੋਂ ਪ੍ਰਸਿੱਧ ਹੋਇਆ। ਉਹ ਪ੍ਰਾਚੀਨ ਵਸਤੂਆਂ ਦੇ ਅਧਿਐਨ ਨਾਲ ਸਬੰਧਿਤ ਇੰਗਲੈਂਡ ਦੀਆਂ ਅਨੇਕਾਂ ਸੰਸਥਾਵਾਂ ਅਤੇ ਸੁਸਾਇਟੀਆਂ ਦਾ ਮੈਂਬਰ ਅਤੇ ਕਈ ਅਜਿਹੀਆਂ ਸਭਾਵਾਂ ਦਾ ਸਭਾਪਤੀ ਵੀ ਰਿਹਾ ਸੀ। ਉਹ ਇੰਗਲੈਂਡ ਵਿੱਚ ਥੈਟਫੋਰਡ ਨੇੜੇ ਬਲੋ ਨੌਰਟਨ ਹਾਲ ਵਿਖੇ ਤਕਰੀਬਨ ਵੀਹ ਸਾਲ ਰਿਹਾ ਸੀ। ਉਸ ਦੀ ਪ੍ਰਮੁੱਖ ਦਿਲਚਸਪੀ ਪੁਰਾਤਤਵ ਖੋਜ ਅਤੇ ਪ੍ਰਾਚੀਨ ਭਵਨ ਕਲਾ ਵਿੱਚ ਸੀ। ਉਸ ਨੂੰ ਆਪਣੀ ਰਿਹਾਇਸ਼ ਨੇੜਲੇ ਇਲਾਕੇ ਦੀ ਸਥਾਨਕ ਭਵਨ ਕਲਾ ਦਾ ਵਿਦਵਾਨ ਅਤੇ ਮਾਹਿਰ ਮੰਨਿਆ ਜਾਂਦਾ ਸੀ। ਉਹ ਪੁਰਾਣੀਆਂ ਇਮਾਰਤਾਂ ਨੂੰ ਢਾਹੁਣ ਦੇ ਹੱਕ ਵਿੱਚ ਨਹੀਂ ਸੀ। ਉਸ ਦੇ ਯਤਨਾਂ ਨਾਲ ਅਨੇਕਾਂ ਪੁਰਾਣੀਆਂ ਇਮਾਰਤਾਂ ਦੀ ਮੁਰੰਮਤ ਕਰ ਕੇ ਉਨ੍ਹਾਂ ਨੂੰ ਮੌਲਿਕ ਰੂਪ ਅਤੇ ਸਰੂਪ ਵਿੱਚ ਰੱਖਿਆ ਗਿਆ ਸੀ, ਖ਼ਾਸ ਕਰ ਇੰਗਲੈਂਡ ਦੇ ਕਈ ਗਿਰਜਾਘਰਾਂ ਨੂੰ।

ਡਾ. ਕੰਵਰਜੀਤ ਸਿੰਘ ਕੰਗ

ਫਰੈਡਰਿਕ ਵਿਕਟਰ ਦਲੀਪ ਸਿੰਘ ਦੇ ਪੂਰੇ ਨਾਂ ਨਾਲ ਬੁਲਾਉਣ ਦੀ ਥਾਂ ਲੋਕ ਉਸ ਨੂੰ ਪਿਆਰ ਨਾਲ ‘ਪ੍ਰਿੰਸ ਫਰੈਡੀ’  ਆਖਦੇ ਸਨ। ਉਸ ਨੇ ਹੌਲੀ-ਹੌਲੀ ਪੁਰਾਤਨ ਚਿੱਤਰਾਂ, ਰੰਗਦਾਰ ਵੇਲ-ਬੂਟਿਆਂ ਵਾਲੇ ਪੁਰਾਤਨ ਸ਼ੀਸ਼ਿਆਂ ਅਤੇ ਸਿੱਕਿਆਂ ਦਾ ਵਿਸ਼ਾਲ ਸੰਗ੍ਰਹਿ ਕਰ ਲਿਆ ਸੀ। ਇਸ ਵਿਸ਼ਾਲ ਸੰਗ੍ਰਹਿ ਵਿੱਚੋਂ ਬਹੁਤੀਆਂ ਕਲਾ-ਵਸਤੂਆਂ ਉਸ ਨੇ ਥੈਟਫੋਰਡ ਨਗਰ ਨੂੰ ਭੇਟ ਕਰ ਦਿੱਤੀਆਂ ਸਨ, ਜਿਨ੍ਹਾਂ ਨਾਲ ਉੱਥੇ ਇੱਕ ਅਜਾਇਬਘਰ ਦੀ ਸਥਾਪਨਾ ਕੀਤੀ ਗਈ ਸੀ। ਇਸ ਅਜਾਇਬਘਰ ਦੇ ਉਦਘਾਟਨ ਵਾਲੇ ਦਿਨ ਨਗਰ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਤਾਂ ਜੋ ਵੱਧ ਤੋਂ ਵੱਧ ਲੋਕ ਪ੍ਰਿੰਸ ਫਰੈਡੀ ਵੱਲੋਂ ਨਗਰ ਨੂੰ ਭੇਟ ਕੀਤੀਆਂ ਕਲਾ-ਵਸਤੂਆਂ ਦੇਖ ਸਕਣ। ਉਸ ਨੇ ਕਈ ਖੋਜ ਭਰਪੂਰ ਲੇਖ ਵੀ ਲਿਖੇ ਸਨ, ਜੋ ਪ੍ਰਸਿੱਧ ਖੋਜ-ਰਸਾਲਿਆਂ ਵਿੱਚ ਛਪਦੇ ਰਹੇ। ਬਰਤਾਨੀਆ ਦੀ ਸਰਕਾਰ ਫਰੈਡਰਿਕ ਵਿਕਟਰ ਦਲੀਪ ਸਿੰਘ ਦੇ ਪਿਤਾ ਮਹਾਰਾਜਾ ਦਲੀਪ ਸਿੰਘ ਨਾਲ ਚੰਗੀ ਤਰ੍ਹਾਂ ਪੇਸ਼ ਨਹੀਂ ਸੀ ਆਈ ਅਤੇ ਅੰਤ ਮਹਾਰਾਜਾ ਬਰਤਾਨੀਆ ਸਰਕਾਰ ਦਾ ਵਿਰੋਧੀ ਹੋ ਗਿਆ ਅਤੇ ਪੰਜਾਬ ਦੀ ਰਾਜ-ਗੱਦੀ ਉੱਤੇ ਮੁੜ ਸਥਾਪਿਤ ਹੋਣ ਦੇ ਯਤਨ ਕਰਨ ਲੱਗਾ ਸੀ। ਇਸ ਅਸਲੀਅਤ ਦੀ ਜਾਣਕਾਰੀ ਰੱਖਦਿਆਂ ਹੋਇਆਂ ਵੀ ਫਰੈਡਰਿਕ ਵਿਕਟਰ ਦਲੀਪ ਸਿੰਘ ਬਰਤਾਨੀਆ ਸਰਕਾਰ, ਖ਼ਾਸਕਰ ਬਰਤਾਨੀਆ ਦੇ ਸ਼ਾਹੀ ਖ਼ਾਨਦਾਨ ਦਾ ਪੱਕਾ ਸਮਰਥਕ ਬਣਿਆ ਰਿਹਾ ਸੀ। ਇਸ ਬਿਰਤੀ ਕਾਰਨ ਹੀ ਉਸ ਨੇ ਓਲੀਵਰ ਕਰੌਮਵੈੱਲ ਦੇ ਚਿੱਤਰ ਨੂੰ ਆਪਣੇ ਗੁਸਲਖ਼ਾਨੇ ਵਿੱਚ ਉਲਟਾ ਕਰ ਕੇ ਲਟਕਾਇਆ ਹੋਇਆ ਸੀ। ਇਹ ਚਿੱਤਰ ਇਸ ਕਰਕੇ ਉਲਟਾ ਲਟਕਾਇਆ ਸੀ ਕਿਉਂਕਿ ਓਲੀਵਰ ਕਰੌਮਵੈੱਲ ਨੇ 17ਵੀਂ ਸਦੀ ਦੀ ਖ਼ਾਨਾਜੰਗੀ ਸਮੇਂ ਸ਼ਾਹੀ ਫ਼ੌਜਾਂ ਨੂੰ ਹਰਾ ਦਿੱਤਾ ਅਤੇ ਮਹਾਰਾਜਾ ਚਾਰਲਸ ਪਹਿਲੇ ਨੂੰ ਫਾਂਸੀ ਲਗਵਾ ਦਿੱਤਾ ਸੀ। ਉਸ ਦਾ ਆਪਣੇ ਵੱਡੇ-ਵਡੇਰਿਆਂ ਦੀ ਮਾਤ-ਭੂਮੀ ਪੰਜਾਬ ਨਾਲ ਕੋਈ ਸਬੰਧ ਨਹੀਂ ਸੀ ਅਤੇ ਨਾ ਹੀ ਉਹ ਕਦੇ ਪੰਜਾਬ ਆਇਆ।


Comments Off on ਸ਼ਹਿਜ਼ਾਦਾ ਫਰੈਡਰਿਕ ਵਿਕਟਰ ਦਲੀਪ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.