10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    ਮਾਮਲਾ ਸਿੱਧੂ ਮੂਸੇਵਾਲਾ: ਚਾਰ ਮੁਲਾਜ਼ਮਾਂ ਸਣੇ ਪੰਜ ਨੂੰ ਜ਼ਮਾਨਤ !    

ਟੈਕਸੀਨਾਮਾ

Posted On October - 20 - 2012

ਪੰਨੇ: 120;  ਮੁੱਲ: 150 ਰੁਪਏ
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਹਰਪ੍ਰੀਤ ਸੇਖਾ ਕੈਨੇਡਾ ਵਸਦਾ ਪੰਜਾਬੀ ਕਥਾਕਾਰ ਹੈ। ਉਸਦੀਆਂ ਕਹਾਣੀਆਂ ਨੇ ਨਵੇਂ ਦੌਰ ਦੇ ਕਹਾਣੀ ਸੰਸਾਰ ਵਿੱਚ ਆਪਣਾ ਨਿਵੇਕਲਾ ਸਥਾਨ ਬਣਾਇਆ ਹੋਇਆ ਹੈ। ਮੈਂ ਖੁਦ ਉਸ ਦੀਆਂ ਕਹਾਣੀਆਂ ਦਾ ਪ੍ਰਸ਼ੰਸਕ ਹਾਂ। ਵਾਰਤਕ ਦੀ ਇਹ ਸੇਖਾ ਦੀ ਪਹਿਲੀ ਪੁਸਤਕ ਹੈ। ਵਾਰਤਕ ਵਿੱਚ ਵੀ ਉਸ ਦੀ ਪ੍ਰਤਿਭਾ ਦਾ ਝਲਕਾਰਾ ਮਿਲਦਾ ਹੈ। ਹਰਪ੍ਰੀਤ ਦੇ ਆਪਣੇ ਕਥਨ ਅਨੁਸਾਰ, ‘‘ਟੈਕਸੀ ਸਨਅਤ ਬਾਰੇ ਉਸ ਦੇ ਨਿੱਜੀ ਅਨੁਭਵ ਹਨ। ਨਿੱਜੀ ਅਨੁਭਵਾਂ ਨਾਲ ਹੀ ਰਚਨਾ ਸਾਰਥਕ ਬਣਦੀ ਹੈ।’’ ਟੈਕਸੀਨਾਮਾ ਵਿੱਚ 24 ਲੇਖ ਹਨ ਜਾਂ ਕਹਿ ਸਕਦੇ ਹਾਂ 24 ਵੱਖ-ਵੱਖ ਘਟਨਾਵਾਂ ਅਤੇ ਜਾਣਕਾਰੀਆਂ ਹਨ। ਇਹ ਘਟਨਾਵਾਂ ਇਸ ਰੌਚਕ ਢੰਗ ਨਾਲ ਬਿਆਨ ਕੀਤੀਆਂ ਹਨ ਤੇ ਪਾਠਕ ਨੂੰ ਆਨੰਦ ਵੀ ਦਿੰਦੀਆਂ ਹੀ ਹਨ। ਟੈਕਸੀ ਕਿੱਤੇ ਬਾਰੇ ਵੀ ਜਾਣਕਾਰੀ ਦਿੰਦੀਆਂ ਹਨ।
ਇਹ ਸਾਰੇ ਹੀ ਲੇਖ ਪੜ੍ਹਨਯੋਗ ਹਨ ਕਿਉਂਕਿ ਇਨ੍ਹਾਂ ਰਾਹੀਂ ਪਰਵਾਸ ਵਿੱਚ ਵਸਦੇ ਸਾਡੇ ਪੰਜਾਬੀਆਂ ਦੇ ਜੀਵਨ ਬਾਰੇ, ਸੁਭਾਅ ਬਾਰੇ ਅਤੇ ਇਸ ਕਾਰੋਬਾਰ ਦੇ ਸੰਕਟਾਂ ਬਾਰੇ ਝਲਕਾਂ ਮਿਲਦੀਆਂ ਹਨ। ਇਨ੍ਹਾਂ ਲੇਖਾਂ ਨੂੰ ਪੜ੍ਹਦਿਆਂ ਮੈਨੂੰ ਕਈ ਵਾਰ ਇੰਜ ਮਹਿਸੂਸ ਹੋਇਆ, ਜਿਵੇਂ ਮੈਂ ਆਪਣਾ ਹੀ ਸੜਕਨਾਮਾ ਪੜ੍ਹ ਰਿਹਾ ਹੋਵਾਂ। ਇਹ ਹੋਣਾ ਸੁਭਾਵਿਕ ਵੀ ਹੈ ਕਿਉਂਕਿ ਪੂਰੇ ਵਿਸ਼ਵ ਵਿੱਚ ਟੈਕਸੀਆਂ, ਟਰੱਕਾਂ ਅਤੇ ਬੱਸਾਂ ਦਾ ਸੱਭਿਆਚਾਰ ਅਤੇ ਵੇਸਵਾਵਾਂ ਦੇ ਕਿੱਤੇ ਦਾ ਵਿਵਹਾਰ ਭਾਸ਼ਾ ਦੇ ਵਖਰੇਵੇਂ ਨੂੰ ਛੱਡ ਕੇ ਲਗਪਗ ਇੱਕੋ ਜਿਹਾ ਹੀ ਹੁੰਦਾ ਹੈ। ਡਰਾਈਵਰਾਂ ਦੇ ਹਾਸੇ, ਨਖ਼ਰੇ, ਚੁਹਲਬਾਜ਼ੀਆਂ ਅਤੇ ਦੁਰਘਟਨਾਵਾਂ ਦੇ ਸਰੋਕਾਰ ਵੀ ਆਪਸ ਵਿੱਚ ਬਹੁਤ ਮਿਲਦੇ ਹਨ।
‘ਟੈਕਸੀਨਾਮਾ’ ਪੁਸਤਕ ਵਿੱਚ ਕੈਨੇਡਾ ਦੀ ਟੈਕਸੀ ਸਨਅਤ ਦੇ ਪੂਰੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ। ਹਰਪ੍ਰੀਤ 1903 ਤੋਂ ਆਪਣੀ ਗੱਲ ਸ਼ੁਰੂ ਕਰਦਾ ਹੈ ਜਦੋਂ ਚਾਰਲਸ ਹੈਰੀਹੂਪਰ ਵੈਨਕੂਵਰ ਦਾ ਪਹਿਲਾ ਟੈਕਸੀ ਡਰਾਈਵਰ ਬਣਿਆ ਸੀ। ਇਸ ਪੁਸਤਕ ਲਈ ਹਰਪ੍ਰੀਤ ਨੂੰ ਮੁਬਾਰਕਾਂ ਦਿੰਦਾ ਹੋਇਆ ਮੈਂ ਪੰਜਾਬੀ ਵਾਰਤਕ ਵਿੱਚ ਇਸ ਨੂੰ ਇੱਕ ਨਿੱਗਰ ਵਾਧਾ ਸਮਝਦਾ ਹਾਂ।

– ਬਲਦੇਵ ਸਿੰਘ
ਮੋਬਾਈਲ: 98147-83069


Comments Off on ਟੈਕਸੀਨਾਮਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.