ਆਰਫ ਕਾ ਸੁਣ ਵਾਜਾ ਰੇ !    ਮਹਾਰਾਣਾ ਪ੍ਰਤਾਪ ਦਾ ਮੁਗ਼ਲਾਂ ਵਿਰੁੱਧ ਸੰਘਰਸ਼ !    ਸ਼ਹੀਦ ਬਾਬਾ ਦੀਪ ਸਿੰਘ !    ਮੁਗਲ ਇਮਾਰਤ ਕਲਾ ਦੀ ਸ਼ਾਨ ਸਰਾਏ ਅਮਾਨਤ ਖ਼ਾਨ !    ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਸੁਣਵਾਈ ਸ਼ੁਰੂ !    ਨੀਰਵ ਮੋਦੀ ਦਾ ਜ਼ਬਤ ਸਾਮਾਨ ਹੋਵੇਗਾ ਨਿਲਾਮ !    ਕੋਲਕਾਤਾ ’ਚੋਂ 25 ਕਿਲੋ ਹੈਰੋਇਨ ਫੜੀ !    ਭਾਜਪਾ ਆਗੂ ਬਿਰੇਂਦਰ ਸਿੰਘ ਵਲੋਂ ਰਾਜ ਸਭਾ ਤੋਂ ਅਸਤੀਫ਼ਾ !    ਮਹਾਰਾਸ਼ਟਰ ਦੇ ਸਕੂਲਾਂ ’ਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨੀ ਲਾਜ਼ਮੀ ਕਰਾਰ !    ਰੂਸ ਦੇ ਹਵਾਈ ਹਮਲੇ ’ਚ ਸੀਰੀਆ ’ਚ 23 ਮੌਤਾਂ !    

ਅੰਮ੍ਰਿਤਾ ਪ੍ਰੀਤਮ ਦੀਆਂ ਚੋਣਵੀਆਂ ਕਹਾਣੀਆਂ

Posted On July - 21 - 2012

ਸੰਪਾਦਕ: ਡਾ. ਬਲਦੇਵ ਸਿੰਘ ਬੱਦਨ
ਪੰਨੇ: 381, ਮੁੱਲ: 190 ਰੁਪਏ
ਪ੍ਰਕਾਸ਼ਕ: ਨੈਸ਼ਨਲ ਬੁੱਕ ਟਰੱਸਟ ਇੰਡੀਆ।
ਅੰਮ੍ਰਿਤਾ ਪ੍ਰੀਤਮ (1919-2005) ਨੂੰ ਜੱਗ ਜਾਣਦਾ ਹੈ।  ਅੰਮ੍ਰਿਤਾ ਪ੍ਰੀਤਮ ਦੀਆਂ ਮੌਲਿਕ, ਅਨੁਵਾਦਿਤ ਆਦਿ ਸਾਰੀਆਂ ਪੁਸਤਕਾਂ ਦਾ ਜੋੜ 150 ਤੋਂ ਉਪਰ ਟੱਪ ਜਾਂਦਾ ਹੈ। ਹੱਥਲੀ ਪੁਸਤਕ ਉਸ ਦੀਆਂ ਚੋਣਵੀਆਂ ਕਹਾਣੀਆਂ ਦੀ ਹੈ। ਇਹ ਕਹਾਣੀਆਂ (ਕੁੱਲ 59) ਚੁਣੀਆਂ ਹਨ ਡਾ. ਬਲਦੇਵ ਸਿੰਘ ਬੱਦਨ ਨੇ ਜੋ ਖੁਦ ਤਨੋ-ਮਨੋ-ਧਨੋ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਨੂੰ ਸਮਰਪਿਤ ਹੈ।
ਡਾ. ਬਲਦੇਵ ਸਿੰਘ ਬੱਦਨ ਨੇ ਇਸ ਪੁਸਤਕ ਦੀ ਲਗਪਗ ਸਾਢੇ ਕੁ ਪੰਦਰਾਂ ਸਫ਼ਿਆਂ ਦੀ ‘ਭੂਮਿਕਾ’ ਵਿਚ ਅੰਮ੍ਰਿਤਾ ਪ੍ਰੀਤਮ ਬਾਰੇ ਤੇ ਉਸ ਦੇ ਕਥਾ ਜਗਤ ਬਾਰੇ ਬੜੀਆਂ ਵਜ਼ਨਦਾਰ ਗੱਲਾਂ ਕੀਤੀਆਂ ਹਨ।
–    ਭਾਰਤ ਸਰਕਾਰ ਵੱਲੋਂ 1969 ਵਿਚ ਅੰਮ੍ਰਿਤਾ ਪ੍ਰੀਤਮ ਨੂੰ ‘ਪਦਮ ਸ੍ਰੀ’ ਦੀ ਉਪਾਧੀ ਦਿੱਤੀ ਗਈ।
–    2005 ਵਿਚ ਭਾਰਤ ਸਰਕਾਰ ਨੇ ਅੰਮ੍ਰਿਤਾ ਪ੍ਰੀਤਮ ਨੂੰ ‘ਪਦਮ ਵਿਭੂਸ਼ਣ’ ਨਾਲ ਵੀ ਸਨਮਾਨਿਤ ਕੀਤਾ।
–    ਸਾਹਿਤ ਦੇ ਵਿਭਿੰਨ ਖੇਤਰਾਂ ਜਿਵੇਂ ਨਾਵਲ, ਕਵਿਤਾ, ਵਾਰਤਕ, ਸਾਹਿਤਕ ਪੱਤਰਕਾਰੀ, ਲੋਕ ਗੀਤਾਂ ਦਾ ਸੰਪਾਦਨ, ਸਵੈ-ਜੀਵਨੀ, ਸਫ਼ਰਨਾਮਾ, ਸਾਹਿਤ ਸੰਪਾਦਨਾ, ਤਕਰੀਰਾਂ, ਸਾਹਿਤ ਇਤਿਹਾਸ ਤੇ ਖੋਜ, ਲੇਖ, ਇੰਟਰਵਿਊੂ, ਰੇਖਾ ਚਿੱਤਰ, ਯਾਦਾਂ, ਲੋਕਯਾਨ, ਬਾਲ ਸਾਹਿਤ ਅਤੇ ਅਨੁਵਾਦ ਉੱਤੇ ਉਨ੍ਹਾਂ ਨੇ ਸਫਲਤਾ ਸਹਿਤ ਕਲਮ ਅਜ਼ਮਾਈ ਹੈ।
–    ਅੰਮ੍ਰਿਤਾ ਪ੍ਰੀਤਮ ਦੀ ਹਰ ਕਹਾਣੀ ਦਾ ਕੇਂਦਰ ਇਸਤਰੀ ਹੈ।
–    ਸਰੋਦੀ ਸ਼ੈਲੀ ਅੰਮ੍ਰਿਤਾ ਪ੍ਰੀਤਮ ਦੀਆਂ ਕਹਾਣੀਆਂ ਦਾ ਹਾਸਿਲ ਹੈ।
–    ਅੰਮ੍ਰਿਤਾ ਪ੍ਰੀਤਮ ਅਸਲੀਅਤ ਵਿਚ ਕਵਿੱਤਰੀ ਹੈ।
–    ਅੰਮ੍ਰਿਤਾ ਪ੍ਰੀਤਮ ਨੇ ਕੁਝ ਅਜਿਹੀਆਂ ਔਰਤਾਂ ਦੀ ਸਿਰਜਣਾ ਕੀਤੀ ਹੈ ਜੋ ਆਪਣੇ ਦਾਇਰੇ ’ਚੋਂ ਬਾਹਰ ਜਾ ਕੇ ਕੁਝ ਕਰਨਾ ਲੋਚਦੀਆਂ ਹਨ।
–    ਅੰਮ੍ਰਿਤਾ ਪ੍ਰੀਤਮ ਇਕ ਅਜਿਹੀ ਕਹਾਣੀਕਾਰ ਸੀ, ਜਿਸ ਦੀਆਂ ਕਹਾਣੀਆਂ ਮਾਨਵੀ ਹਿਰਦੇ ਦੇ ਅੰਦਰਲੇ ਭਾਵਾਂ ਨੂੰ ਪ੍ਰਗਟ ਕਰਨ ਦੀ ਸਮਰੱਥਾ ਰੱਖਦੀਆਂ ਹਨ।
ਡਾ. ਬੱਦਨ ਨੇ ਇਨ੍ਹਾਂ ਕਹਾਣੀਆਂ ਦੇ ਕੇਂਦਰੀ ਵਿਸ਼ਾ ਵਸਤੂ ਦਾ ਜ਼ਿਕਰ ਭੂਮਿਕਾ ’ਚ ਤਕਰੀਬਨ ਕਰ ਦਿੱਤਾ ਹੈ। ਜਿਹੜੀਆਂ ਕਹਾਣੀਆਂ ਅੰਮ੍ਰਿਤਾ ਦੀਆਂ ਇਸ ਪੁਸਤਕ ’ਚ ਸ਼ਾਮਲ ਹਨ ਉਹ ਹਨ : ‘ਸ਼ਾਹ ਦੀ ਕੰਜਰੀ’, ‘ਮੁਰੱਬਿਆਂ ਵਾਲੀ’, ‘ਤੀਸਰੀ ਔਰਤ’, ‘ਲਟੀਆ ਦੀ ਛੋਕਰੀ’, ‘ਮਿੱਟੀ ਦੀ ਜਾਤ’, ‘ਭਾਬੀ ਮੋਰਨੀ’, ‘ਇਕ ਜ਼ਬਤਸ਼ੁਦਾ ਕਿਤਾਬ’, ‘ਤੇ ਨਦੀ ਵਗਦੀ ਰਹੀ’, ‘ਇਕ ਸੀਟੀ ਮਾਰ ਮਿੱਤਰਾ’, ‘ਗੁਲਿਆਨਾ ਦਾ ਖ਼ਤ’, ‘ਅਜਨਬੀ ਹਨੇਰਾ’, ‘ਹੀਰੇ ਦੀ ਕਣੀ’, ‘ਕਰਮਾਂ ਵਾਲੀ’, ‘ਇਕ ਹਨੇਰੀ ਗੁੱਠ’, ‘ਚਿੱਟੀ ਧੋਤੀ-ਜਰੀ ਦਾ ਕੱਫ਼ਨ’, ‘ਜੰਗਲੀ ਬੂਟੀ’, ‘ਆੜੂਆਂ ਤੇ ਜਾਮਨੂੰਆਂ ਦੇ ਰਾਖੇ‘, ‘ਸਤਲਤੀਆ’, ‘ਪੰਜ ਵਰ੍ਹੇ ਲੰਬੀ ਸੜਕ’, ‘ਇਹ ਕਹਾਣੀ ਨਹੀਂ’, ‘ਵੀਰਵਾਰ ਦਾ ਵਰਤ’, ‘ਆਤਮ ਕਥਾ’, ‘ਪੰਜੇ ਕੁਆਰੀਆਂ’, ‘ਤੇ ਦੀਵਾ ਬਲਦਾ ਰਿਹਾ’, ‘ਪੰਝੀ ਛੱਬੀ ਤੇ ਸਤਾਈ ਜਨਵਰੀ’, ‘ਰਾਮ ਜੀ ਦੇ ਖੂਹ ਦੀ ਬੋਕੀ’, ‘ਮੁਰਕੀ ਉਰਫ਼ ਬੁਲਾਕੀ’, ‘ਛਮਕ-ਛੱਲੋ’, ‘ਕੋਕਲੀ’, ‘ਕਹਾਣੀ ਦਰ ਕਹਾਣੀ’, ‘ਗਊ ਦਾ ਮਾਲਕ’, ‘ਇਕ ਖਾਲੀ ਥਾਂ’, ‘ਤੇੜ ਦੇ ਕੱਪੜੇ’, ‘ਬੋਅ’, ‘ਤਹਿਖ਼ਾਨਾ’, ‘ਤ੍ਰਿਸ਼ੂਲ’, ‘ਮਿੱਤਰਾ’, ‘ਉਧੜੀਆਂ ਹੋਈਆਂ ਕਹਾਣੀਆਂ’, ‘ਉਹ ਦੂਸਰਾ’, ‘ਗਾਂਜੇ ਦੀ ਕਲੀ’, ‘ਅਹਿਲ ਜਵਾਨੀ ਦੀਆਂ ਮੇਢੀਆਂ’, ‘ਉਹ ਔਰਤ’, ‘ਇਕ ਕੁੜੀ ਇਕ ਸਰਾਪ’, ‘ਆਪਣਾ ਆਪਣਾ ਕਰਜ਼’, ‘ਅਮਾਕੜੀ’, ‘ਕੋਰੀ ਹਾਂਡੀ’, ‘ਮਲਕਾ’, ‘ਤਿੰਨ ਕਾਂਡ ਇਕ ਕਹਾਣੀ’, ‘ਇਕ ਜੀਵੀ, ਇਕ ਰਤਨੀ, ਇਕ ਸੁਪਨਾ’, ‘ਫਰਾਇਡ ਤੋਂ ਲੈ ਕੇ ਫਰਿਜੀਡੇਅਰ ਤਕ’, ‘ਖਾਲੀ ਕੈਨਵਸ’, ‘ਦੋਰਾਹਾ’, ‘ਕਮੀਣ’, ‘ਪਿਘਲਦੀ ਚੱਟਾਨ’, ‘ਮੋਨਾਲੀਜ਼ਾ ਨੰਬਰ ਦੋ’, ‘ਮਲਾਹ ਦਾ ਫੇਰਾ’, ‘ਇਕ ਹਉਕਾ’, ‘ਆਪਣੇ ਆਪਣੇ ਛੇਕ’ ਤੇ ‘ਗਰੁੜ ਗੰਗਾ’।
ਇਹ ਸਾਰੀਆਂ ਕਹਾਣੀਆਂ ਅੰਮ੍ਰਿਤਾ ਪ੍ਰੀਤਮ ਦੀ ਬਿਰਤਾਂਤਕ ਬਿਰਤੀ ਦਾ ਪੁਖਤਾ ਪ੍ਰਮਾਣ ਹਨ। ਉਸ ਵੱਲੋਂ ਸਿਰਜਿਆ/ਗੁੰਦਿਆਂ ਹਰ ਬਿਰਤਾਂਤ ਵਿਲੱਖਣ ਹੈ, ਸਾਹਿਤਕ ਰਸ ਭਰਪੂਰ ਹੈ। ਪੁਸਤਕ ਦੀ ਛਪਾਈ ਵੀ ਖੂਬਸੂਰਤ ਹੋਈ। ਇਹ ਪੁਸਤਕ ਹਰ ਸੂਝਵਾਨ ਪਾਠਕ ਦੀ ਨਿੱਜੀ ਲਾਇਬਰੇਰੀ  ਵਿਚ ਸ਼ਾਮਲ ਹੋਣ ਦੇ ਪੂਰੀ ਯੋਗ ਹੈ।
-ਹਰਮੀਤ ਸਿੰਘ ਅਟਵਾਲ
ਮੋਬਾਈਲ: 98155-05287


Comments Off on ਅੰਮ੍ਰਿਤਾ ਪ੍ਰੀਤਮ ਦੀਆਂ ਚੋਣਵੀਆਂ ਕਹਾਣੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.