ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਨਾਨਕ ਸਿੰਘ ਦੇ ਨਾਵਲ ‘ਅੱਧ ਖਿੜਿਆ ਫੁੱਲ’ ਦਾ ਅੰਗਰੇਜ਼ੀ ਅਨੁਵਾਦ ਰਿਲੀਜ਼

Posted On February - 22 - 2012

ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਤੇ ਡਾ. ਜਸਵੰਤ ਸਿੰਘ ਨੇਕੀ ਨਵੀਂ ਦਿੱਲੀ ਵਿਖੇ ਮਰਹੂਮ ਲੇਖਕ ਨਾਨਕ ਸਿੰਘ ਦੇ ਨਾਵਲ ‘ਅੱਧ ਖਿੜਿਆ ਫੁਲ’ ਦਾ ਅੰਗਰੇਜ਼ੀ ਅਨੁਵਾਦ ਰਿਲੀਜ਼ ਕਰਦੇ ਹੋਏ। ਤਸਵੀਰ ਵਿੱਚ ਨਾਨਕ ਸਿੰਘ ਦਾ ਪੋਤਾ ਤੇ ਅਨੁਵਾਦਕ ਨਵਦੀਪ ਸੂਰੀ ਵੀ ਨਜ਼ਰ ਆ ਰਿਹਾ ਹੈ। (ਫੋਟੋ: ਪੰਜਾਬੀ ਟ੍ਰਿਬਿਊਨ)

ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ,21 ਫਰਵਰੀ

ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਕਿ  ਨਾਵਲਕਾਰ  ਨਾਨਕ ਸਿੰਘ  ਪੰਜਾਬੀ ਦੇ ਮਹਾਨ ਨਾਵਲਕਾਰ ਤੇ ਸਮਾਜ ਲਈ ਰਾਹ ਦਸੇਰਾ ਸਨ। ਉਨ੍ਹਾਂ ਨੇ ਸਮਾਜ ਨੂੰ ਸੁਧਾਰਨ ਲਈ ਲਿਖਿਆ। ਉਨ੍ਹਾਂ ਦੇ ਨਾਵਲ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਿਲੇਬਸ ਦਾ ਹਿੱਸਾ ਹਨ।
ਅੱਜ ਸ਼ਾਮੀਂ ਇਥੇ ਭਾਈ ਵੀਰ ਸਿੰਘ ਸਾਹਿਤ ਸਦਨ ਵਿਚ ਕਰਵਾਏ ਗਏ ਸਮਾਗਮ ਵਿਚ ਨਾਨਕ ਸਿੰਘ ਦੇ ਪੋਤੇ ਤੇ ਭਾਰਤੀ ਵਿਦੇਸ਼ ਸੇਵਾ ਵਿਚ ਅਧਿਕਾਰੀ ਨਵਦੀਪ ਸੂਰੀ ਵੱਲੋਂ ਨਾਵਲਕਾਰ ਦੇ ਨਾਵਲ ‘ਅੱਧ ਖਿੜਿਆ ਫੁੱਲ‘ਦੇ ਅੰਗਰੇਜ਼ੀ ਵਿਚ ਕੀਤੇ ਤਰਜਮੇ ’ਤੇ ਆਧਾਰਤ ਪੁਸਤਕ‘ਏ ਇਨਕੰਪਲੀਟ ਲਾਈਫ‘ਨੂੰ ਜਾਰੀ ਕਰਨ ਤੋਂ ਬਾਅਦ ਸਮਾਗਮ ’ਚ  ਉਨ੍ਹਾਂ ਕਿਹਾ ‘ਮੈਂ ਅਜੇ ਪੂਰਾ ਨਾਵਲ ਪੜ੍ਹਨਾ ਹੈ ਤੇ ਨਵਦੀਪ ਨੇ ਸਖਤ ਮਿਹਨਤ ਕਰਕੇ ਤਰਜਮਾ ਕੀਤਾ ਹੈ। ਇਹ ਪੁਸਤਕ ਹੱਥੋਂ-ਹੱਥ ਪੜ੍ਹੀ ਜਾਵੇਗੀ। ‘ ਉਨ੍ਹਾਂ ਕਿਹਾ ਕਿ ਇਸ ਨਾਵਲ  ਦੇ ਅੰਗਰੇਜ਼ੀ ਵਿਚ ਛਪਣ ਨਾਲ ਇਹ ਬਹੁਤ ਸਾਰੇ ਨਵੇਂ ਪਾਠਕਾਂ ਤੱਕ ਪਹੁੰਚ ਸਕੇਗਾ। ਸ੍ਰੀ ਸੂਰੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਦ ਪਤਾ ਨਹੀਂ ਲੱਗ ਰਿਹਾ ਕਿ ਉਹ ਕਿਸ ਥਾਂ ਤੋਂ ਸ਼ੁਰੂ ਕਰਨ। ਉਨ੍ਹਾਂ ਨੇ ਨਾਵਲ ਦੇ ਤਰਜਮਾ ਕੀਤੇ ਦੋ ਪੈਰੇ ਪੜ੍ਹ ਕੇ ਸੁਣਾਏ ਤੇ ਦਰਸ਼ਕਾਂ ਨੇ ਤਾੜੀਆਂ ਨਾਲ ਸੁਆਗਤ ਕੀਤਾ। ਇਸ ਪੱਤਰਕਰਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਾਵਲ ਦਾ ਤਰਜਮਾ ਕਰਨਾ ਬਹੁਤ ਚੁਣੌਤੀ ਭਰਿਆ ਕੰਮ ਸੀ।  ਇਸ ਨੂੰ ਮੁਕੰਮਲ ਕਰਨ ਵਿਚ ਇਕ ਸਾਲ ਲੱਗ ਗਿਆ। ਇਸ ਤੋਂ ਪਹਿਲਾਂ ਵੀ ਉਨ੍ਹਾਂ ਇਕ ਨਾਵਲ ਦਾ ਅੰਗਰੇਜ਼ੀ ਵਿਚ ਤਰਜਮਾ ਕੀਤਾ ਸੀ। ਭਾਈ ਵੀਰ ਸਿੰਘ ਸਦਨ ਦੇ ਸਕੱਤਰ ਤੇ ਉਘੇ ਲੇਖਕ ਡਾ.ਜਸਵੰਤ ਸਿੰਘ ਨੇਕੀ ਨੇ ਲੇਖਕ ਨਾਲ ਆਪਣੀਆਂ ਸਾਂਝਾ ਤਾਜਾ ਕਰਦਿਆਂ ਕਿਹਾ, ਮੈਨੂੰ ‘ਅੱਧ ਖਿੜਿਆ ਫੁੱਲ’ ਨਾਵਲ ਅੱਜ ਤੋਂ 65 ਸਾਲ ਪਹਿਲਾਂ ਸਕੂਲ ਦੇ ਹੈੱਡਮਾਸਟਰ ਨੇ ਐਵਾਰਡ ਵਜੋਂ ਦਿੱਤਾ ਸੀ ਤੇ ਕੁਝ ਸਮੇਂ ਬਾਅਦ ਪੁੱਛਿਆ ਵੀ ਸੀ ‘ਮੈਂ ਇਹ ਪੜ੍ਹ ਲਿਆ ਜਾਂ ਨਹੀਂ। ਮੈਂ ਇਸ ਦਾ ਜੁਆਬ ਹਾਂ ਵਿਚ ਦਿੱਤਾ ਸੀ।’’ ਉਨ੍ਹਾਂ ਕਿਹਾ ‘ਮੇਰੇ ਪਿਤਾ ਤੇ ਨਾਨਕ ਸਿੰਘ ਪਹਿਲਾਂ ਦੋਵੇ ਹਿੰਦੂ ਸਨ ਤੇ ਬਾਅਦ ਸਿੱਖ ਬਣੇ ਸਨ ਤੇ ਦੋਵਾਂ ਦੀ ਆਪਸ ਵਿਚ ਨੇੜਤਾ ਸੀ। ਉਨ੍ਹਾਂ ਕਿਹਾ ਕਿ ਨਵਦੀਪ ਨੇ ਇਸ ਨਾਵਲ ਦਾ ਬਹੁਤ ਸੋਹਣਾ ਤਰਜਮਾ ਕੀਤਾ ਹੈ। ਇਸ ’ਤੇ ਉਨ੍ਹਾਂ ਨੂੰ ਵਧਾਈ ਦਿੰਦਾਂ ਹਾਂ। ਸਮਾਗਮ ਦੀ ਕਾਰਵਾਈ  ਮਹਿੰਦਰ ਸਿੰਘ ਨੇ ਚਲਾਈ ਤੇ ਨਵਾਲਕਾਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਮਾਗਮ ਦੇ ਸ਼ੁਰੂ ਹੋਣ ਸਮੇਂ ਨਾਵਲਕਾਰ ਤੇ ਬਣਾਈ ਦਸਤਾਵੇਜ਼ੀ ਫਿਲਮ ਦਿਖਾਈ। ਸਮਾਗਮ ਵਿਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਐਚ.ਐਸ. ਹੰਸਪਾਲ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ, ਰਾਜ ਸਭਾ ਮੈਂਬਰ  ਐਚ.ਕੇ. ਦੂਆ, ਲੇਖਿਕਾ ਅਜੀਤ ਕੌਰ,ਵਿਦੇਸ਼ ਸੇਵਾ ਨਾਲ ਜੁੜੇ ਸਾਬਕਾ ਤੇ ਮੌਜੂਦਾ ਅਧਿਕਾਰੀ ਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ।


Comments Off on ਨਾਨਕ ਸਿੰਘ ਦੇ ਨਾਵਲ ‘ਅੱਧ ਖਿੜਿਆ ਫੁੱਲ’ ਦਾ ਅੰਗਰੇਜ਼ੀ ਅਨੁਵਾਦ ਰਿਲੀਜ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.