ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਹਰੀ ਖਾਦ ਉਗਾਓ, ਭੂਮੀ ਦੀ ਸਿਹਤ ਬਣਾਓ

Posted On July - 30 - 2011

ਬੂਟਾ ਸਿੰਘ ਢਿੱਲੋਂ

ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ। ਪੰਜਾਬ ਸਮੁੱਚੇ ਭਾਰਤ ਦੇ 1.53% ਰਕਬੇ ਵਿੱਚੋਂ ਦੇਸ਼ ਨੂੰ ´ਮਵਾਰ 21,12 ਅਤੇ 10 ਫੀਸਦੀ ਕਣਕ, ਝੋਨਾ ਅਤੇ ਨਰਮਾ ਪੈਦਾ ਕਰਕੇ ਦੇ ਰਿਹਾ ਹੈ। ਪਿਛਲੇ ਲੰਬੇ ਸਮੇਂ ਤੋਂ ਇਸ ਵੱਡੇ ਮਾਅਰਕੇ ਕਾਰਨ ਹੀ ਪੰਜਾਬ ਨੂੰ ਭਾਰਤ ਦੀ ਅਨਾਜ ਟੋਕਰੀ ਕਿਹਾ ਜਾਂਦਾ ਹੈ। ਹਰੀ ´ਾਂਤੀ ਦੀ ਆਮਦ ਤੋਂ ਬਾਅਦ ਦੇਸ਼ ਦੇ ਅੰਨ ਭੰਡਾਰ ਵਿੱਚ ਪੰਜਾਬ ਦਾ ਅਹਿਮ ਯੋਗਦਾਨ ਰਿਹਾ ਹੈ, ਜਿਸ ਦਾ ਸਿਹਰਾ ਸਰਕਾਰ ਦੀਆਂ ਸੁਚਾਰੂ ਨੀਤੀਆਂ, ਮਿਆਰੀ ਖੇਤੀ ਖੋਜ ਅਤੇ ਕਿਸਾਨ ਵਰਗ ਦੀ ਸਖ਼ਤ ਮਿਹਨਤ ਨੂੰ ਜਾਂਦਾ ਹੈ।
ਉਪਰੋਕਤ ਮੁਤਾਬਕ ਪੰਜਾਬ ਨੇ ਅਨਾਜ ਉਤਪਾਦਨ ਵਿੱਚ ਵੱਡੀ ਪੁਲਾਂਘ ਤਾਂ ਪੁੱਟ ਲਈ ਹੈ, ਪ੍ਰੰਤੂ ਇਸ ਦੇ ਫਲਸਰੂਪ ਬਹੁਤ ਸਾਰੀਆਂ ਸਮੱਸਿਆਵਾਂ ਨੇ ਵੀ ਜਨਮ ਲਿਆ ਹੈ, ਜਿਵੇਂ ਕਿ ਜ਼ਮੀਨ ਦੀ ਸਿਹਤ ਵਿੱਚ ਗਿਰਾਵਟ, ਛੋਟੇ ਤੱਤਾਂ ਦੀ ਘਾਟ, ਫਸਲਾਂ ਦੇ ਝਾੜ ਵਿੱਚ ਖੜ੍ਹੋਤ ਅਤੇ ਵਾਤਾਵਰਣ ਵਿੱਚ ਖ਼ਰਾਬੀ ਆਦਿ। ਫਸਲਾਂ ਤੋਂ ਪੂਰਾ ਝਾੜ ਲੈਣ ਲਈ ਜ਼ਮੀਨ ਦੀ ਸਿਹਤ ਅਤੇ ਭੌਤਿਕ ਬਣਤਰ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਸਿਹਤਮੰਦ ਜ਼ਮੀਨ ਵਿੱਚੋਂ ਫਸਲ ਲੋੜੀਂਦੇ ਤੱਤ ਲੋੜੀਂਦੀ ਮਾਤਰਾ ਵਿੱਚ ਲੋੜੀਂਦੇ ਸਮੇਂ ’ਤੇ ਲੈ ਸਕਦੀ ਹੈ। ਅੱਜ-ਕੱਲ੍ਹ ਕਿਸਾਨ ਫਸਲਾਂ ਦਾ ਵੱਧ ਝਾੜ ਲੈਣ ਲਈ ਰਸਾਇਣਕ ਖਾਦਾਂ ਅਤੇ ਰੂੜੀ ਦੀ ਵਰਤੋਂ ਕਰਦੇ ਹਨ, ਪਰ ਰਸਾਇਣਕ ਖਾਦਾਂ ਮਹਿੰਗੀਆਂ ਹੋਣ ਕਰਕੇ ਅਤੇ ਰੂੜੀ ਦੀ ਖਾਦ ਲੋੜੀਂਦੀ ਮਾਤਰਾ ਵਿੱਚ ਉਪਲੱਬਧ ਨਾ ਹੋਣ ਕਰਕੇ ਜ਼ਮੀਨ ਵਿੱਚ ਬਹੁਤ ਸਾਰੇ ਤੱਤਾਂ ਦਾ ਅਸੰਤੁਲਨ ਪੈਦਾ ਹੋ ਰਿਹਾ ਹੈ। ਸੋ ਇਸ ਸੰਦਰਭ ਵਿੱਚ ਹਰੀ ਖਾਦ ਦੀ ਕਾਸ਼ਤ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਬਹੁਤ ਲਾਹੇਵੰਦ ਸਾਬਤ ਹੋ ਸਕਦੀ ਹੈ।
ਹਰੀ ਖਾਦ ਦੀ ਚੋਣ: ਸਾਉਣੀ ਰੁੱਤ ਦੌਰਾਨ ਜੰਤਰ, ਸਣ ਅਤੇ ਰਵਾਂਹ ਦੀ ਫਸਲ ਨੂੰ ਹਰੀ ਖਾਦ ਦੇ ਤੌਰ ’ਤੇ ਵਰਤਿਆ ਜਾ ਸਕਦਾ ਹੈ। ਇਹ ਅਜਿਹੀਆਂ ਫਸਲਾਂ ਹਨ, ਜੋ ਕਿ ਥੋੜ੍ਹੇ ਸਮੇਂ ਵਿੱਚ ਜ਼ਿਆਦਾ ਹਰਾ ਮਾਦਾ ਪੈਦਾ ਕਰਦੀਆਂ ਹਨ ਅਤੇ ਆਸਾਨੀ ਨਾਲ ਗਲ਼ ਜਾਂਦੀਆਂ ਹਨ। ਇਨ੍ਹਾਂ ਫਸਲਾਂ ਨੂੰ ਹਰੀ ਖਾਦ ਦੇ ਤੌਰ ’ਤੇ ਜ਼ਮੀਨ ਵਿੱਚ ਦਬਾਉਣ ਨਾਲ ਜ਼ਮੀਨ ਵਿੱਚ ਜੈਵਿਕ ਮਾਦੇ ਦਾ ਵਾਧਾ, ਛੋਟੇ ਤੱਤਾਂ ਦੀ ਉਪਲੱਬਧਤਾ ਵਿੱਚ ਵਾਧਾ, ਜ਼ਮੀਨ ਦੀ ਭੌਤਿਕ ਬਣਤਰ ਵਿੱਚ ਸੁਧਾਰ, ਜੀਵਾਣੂਆਂ ਦੀ ਗਿਣਤੀ ਅਤੇ ਕੰਮ ਕਰਨ ਦੀ ਸਮਰੱਥਾ ਵਿੱਚ ਵਾਧਾ, ਰੇਤਲੀਆਂ ਜ਼ਮੀਨਾਂ ਵਿੱਚ ਪਾਣੀ ਜਜ਼ਬ ਕਰਨ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ ਅਤੇ ਜੈਵਿਕ ਮਾਦਾ ਗਲ਼ਣ ਨਾਲ ਪੈਦਾ ਹੋਣ ਵਾਲੇ ਬਹੁਤ ਸਾਰੇ ਤੇਜ਼ਾਬ ਦੇ ਕਲਰਾਠੇਪਣ ਨੂੰ ਘਟਾਉਣ ਵਿੱਚ ਸਹਾਈ ਹੁੰਦੇ ਹਨ।
ਹਰੀ ਖਾਦ ਦੀ ਕਾਸ਼ਤ ਵੱਖ-ਵੱਖ ਫਸਲੀ ਚੱਕਰ ਜਿਵੇਂ ਕਿ ਹਰੀ ਖਾਦ- ਝੋਨਾ, ਬਾਸਮਤੀ, ਮੱਕੀ, ਪੱਤਝੜ ਰੁੱਤ ਦਾ ਕਮਾਦ, ਆਲੂ, ਤੋਰੀਆ, ਮੂੰਗੀ, ਕਣਕ ਆਦਿ ਵਿੱਚ ਕੀਤੀ ਜਾ ਸਕਦੀ ਹੈ। ਇਨ੍ਹਾਂ ਫਸਲੀ ਚੱਕਰਾਂ ਵਿੱਚ ਜਿੱਥੇ ਹਰੀ ਖਾਦ ਜ਼ਮੀਨ ਦੀ ਭੌਤਿਕ ਬਣਤਰ ਅਤੇ ਉਪਜਾਊ ਸ਼ਕਤੀ ਵਧਾ ਕੇ ਫਸਲਾਂ ਦੇ ਝਾੜ ਵਿੱਚ ਇਜ਼ਾਫਾ ਕਰੇਗੀ, ਉੱਥੇ ਨਾਲ ਹੀ ਨਾਲ ਰਸਾਇਣਕ ਖਾਦਾਂ ਦੀ ਵੀ ਬੱਚਤ ਕਰੇਗੀ। ਉਦਾਹਰਣ ਦੇ ਤੌਰ ’ਤੇ ਦਰਮਿਆਨੀ ਤੋਂ ਭਾਰੀ ਜ਼ਮੀਨ, ਜਿੱਥੇ 6-8 ਹਫ਼ਤੇ ਦੀ ਹਰੀ ਖਾਦ ਦਬਾਈ ਗਈ ਹੋਵੇ, ਉੱਥੇ ਝੋਨੇ ਵਿੱਚ ਨਾਈਟ੍ਰੋਜਨ ਵਾਲੀ ਖਾਦ ਦੀ ਲੋੜ ਅੱਧੀ ਰਹਿ ਜਾਂਦੀ ਹੈ। ਰੇਤਲੀਆਂ ਤੋਂ ਰੇਤਲੀਆਂ ਮੈਰਾ ਜ਼ਮੀਨਾਂ ਵਿੱਚ ਹਰੀ ਖਾਦ ਦੇ ਨਾਲ ਪੂਰੀ ਯੂਰੀਆ ਵਰਤਣ ਨਾਲ ਝੋਨੇ ਦੇ ਝਾੜ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਸੱਠੀ ਮੂੰਗੀ ਦੀਆਂ ਫਲੀਆਂ ਤੋੜ ਕੇ ਉਸ ਦੇ ਲਾਣ ਨੂੰ ਜ਼ਮੀਨ ਵਿੱਚ ਵਾਹੁਣ ਨਾਲ ਤੀਜਾ ਹਿੱਸਾ ਨਾਈਟ੍ਰੋਜਨ ਤੱਤ ਦੀ ਬੱਚਤ ਕੀਤੀ ਜਾ ਸਕਦੀ ਹੈ। ਨਾਈਟ੍ਰੋਜਨ ਤੱਤ ਦੀ ਬੱਚਤ ਤੋਂ ਇਲਾਵਾ ਜ਼ਮੀਨ ਵਿੱਚ ਹਰੀ ਖਾਦ ਵਾਹੁਣ ਨਾਲ ਝੋਨੇ ਵਿੱਚ ਲੋਹੇ ਦੀ ਘਾਟ ’ਤੇ ਵੀ ਕਾਬੂ ਪਾਇਆ ਜਾ ਸਕਦਾ ਹੈ।
ਬੀਜ ਦੀ ਮਾਤਰਾ ਅਤੇ ਬਿਜਾਈ ਦਾ ਸਮਾਂ: ਹਾੜ੍ਹੀ ਦੀ ਫਸਲ ਵੱਢਣ ਉਪਰੰਤ ਅਪਰੈਲ ਤੋਂ ਜੁਲਾਈ ਮਹੀਨੇ ਦੌਰਾਨ ਹਰੀ ਖਾਦ ਵਾਲੀਆਂ ਫਸਲਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਨ੍ਹਾਂ ਫਸਲਾਂ ਦੀ ਬਿਜਾਈ ਛੱਟੇ ਨਾਲ ਜਾਂ ਡਰਿੱਲ ਨਾਲ 20-25 ਸੈਂ.ਮੀ. ਦੀ ਦੂਰੀ ’ਤੇ ਕਤਾਰਾਂ ਵਿੱਚ ਕਰਨੀ ਚਾਹੀਦੀ ਹੈ। ਜੇਕਰ ਬੀਜ ਦਾ ਛਿੱਟਾ ਦੇਣਾ ਹੋਵੇ ਤਾਂ ਉਸ ਨੂੰ ਬੀਜਣ ਤੋਂ ਪਹਿਲਾਂ 8 ਘੰਟੇ ਪਾਣੀ ਵਿੱਚ ਭਿਉਂ ਕੇ ਤਿਆਰ ਜ਼ਮੀਨ ਵਿੱਚ ਛਿੱਟਾ ਦੇ ਕੇ ਹਲਕਾ ਜਿਹਾ ਸੁਹਾਗਾ ਮਾਰੋ। ਜੰਤਰ ਅਤੇ ਸਾਣ ਲਈ ਪ੍ਰਤੀ ਏਕੜ 20 ਕਿਲੋ ਬੀਜ ਵਰਤਣਾ ਚਾਹੀਦਾ ਹੈ, ਜਦੋਂ ਕਿ ਰਵਾਂਹ ਦੀ 88 ਕਿਸਮ ਦਾ 20 ਕਿਲੋਗ੍ਰਾਮ ਅਤੇ ਰਵਾਂਹ ਦੀ 367 ਕਿਸਮ ਦਾ 12 ਕਿਲੋ ਬੀਜ ਪ੍ਰਤੀ ਏਕੜ ਵਰਤਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
ਖਾਦਾਂ ਦੀ ਵਰਤੋਂ: ਖਾਦਾਂ ਦੀ ਵਰਤੋਂ ਹਮੇਸ਼ਾ ਮਿੱਟੀ ਪਰਖ ਦੇ ਆਧਾਰ ’ਤੇ ਕਰਨੀ ਚਾਹੀਦੀ ਹੈ। ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ, ਜਿੱਥੇ ਕਣਕ ਨੂੰ ਪੂਰੀ ਖਾਦ ਪਾਈ ਹੋਵੇ, ਉੱਥੇ ਹਰੀ ਖਾਦ ਵਾਲੀ ਫਸਲ ਨੂੰ ਕੋਈ ਖਾਦ ਪਾਉਣ ਦੀ ਲੋੜ ਨਹੀਂ, ਪ੍ਰੰਤੂ ਹਲਕੀਆਂ/ਰੇਤਲੀਆਂ ਜ਼ਮੀਨਾਂ, ਜਿਨ੍ਹਾਂ ਵਿੱਚ ਮਿੱਟੀ ਪਰਖ ਅਨੁਸਾਰ ਫਾਸਫੋਰਸ ਘੱਟ ਸ਼੍ਰੇਣੀ ਵਿੱਚ ਹੋਵੇ, ਉੱਥੇ ਪ੍ਰਤੀ ਏਕੜ 75 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਜਿੱਥੇ ਹਰੀ ਖਾਦ ਨੂੰ 75 ਕਿਲੋ ਸਿੰਗਲ ਸੁਪਰ ਫਾਸਫੇਟ ਪਾਈ ਹੋਵੇ, ਉੱਥੇ ਝੋਨੇ ਦੀ ਫਸਲ ਨੂੰ ਫਾਸਫੋਰਸ ਤੱਤ ਪਾਉਣ ਦੀ ਜ਼ਰੂਰਤ ਨਹੀਂ।
ਸਿੰਚਾਈ ਪ੍ਰਬੰਧ: ਹਰੀ ਖਾਦ ਲਈ ਬੀਜੀਆਂ ਫਸਲਾਂ ਨੂੰ ਮੌਸਮ ਮੁਤਾਬਕ ਤਕਰੀਬਨ 3-4 ਸਿੰਚਾਈਆਂ ਕਾਫੀ ਹੁੰਦੀਆਂ ਹਨ।
ਦਬਾਉਣ ਦਾ ਸਮਾਂ: ਹਰੀ ਖਾਦ ਦੇ ਤੌਰ ’ਤੇ ਵਰਤੀ ਜਾਣ ਵਾਲੀ ਫਸਲ ਨੂੰ ਉਸ ਦੀ ਸਹੀ ਅਵਸਥਾ ’ਤੇ ਦਬਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਹ ਠੀਕ ਤਰ੍ਹਾਂ ਗਲ਼ ਸਕੇ ਅਤੇ ਆਪਣੇ ਅੰਦਰ ਜਜ਼ਬ ਕੀਤੇ ਤੱਤ ਆਉਣ ਵਾਲੀ ਫਸਲ ਨੂੰ ਦੇ ਸਕੇ। ਹਰੀ ਖਾਦ ਲਈ ਦਬਾਈ ਫਸਲ ਦੇ ਗਲ਼ਣ ਲਈ ਬਹੁਤ ਹੀ ਜ਼ਰੂਰੀ ਹੈ। ਇਹ ਫਸਲ ਨਰਮ ਹੋਵੇ ਅਤੇ ਜ਼ਮੀਨ ਵਿੱਚ ਚੰਗਾ ਵੱਤਰ/ਗਿੱਲ ਹੋਵੇ। ਫੁੱਲ ਆਉਣ ਸਮੇਂ ਇਨ੍ਹਾਂ ਫਸਲਾਂ ਵਿੱਚ ਨਰਮ ਜੀਵਕ ਮਾਦਾ ਬਹੁਤ ਹੁੰਦਾ ਹੈ, ਜਿਸ ਵਿੱਚ ਕਾਰਬਨ, ਨਾਈਟ੍ਰੋਜਨ ਦੀ ਅਨੁਪਾਤ ਘੱਟ ਹੁੰਦੀ ਹੈ। ਹਰੀ ਖਾਦ ਨੂੰ ਜ਼ਮੀਨ ਵਿੱਚ ਇਸ ਸਮੇਂ ਦਬਾਉਣ ਨਾਲ ਨਾਈਟ੍ਰੋਜਨ ਬੜੀ ਜਲਦੀ ਨਾਲ ਉਸ ਹਾਲਤ ਵਿੱਚ ਨਿਕਲਦੀ ਹੈ, ਜਿਸ ਨੂੰ ਅਗਲੀ ਫਸਲ ਬੜੀ ਆਸਾਨੀ ਨਾਲ ਲੈ ਸਕਦੀ ਹੈ। ਉਮਰ ਵਧਣ ਨਾਲ ਫਸਲ ਵਿੱਚ ਕਾਰਬਨ ਦੀ ਮਾਤਰਾ ਵਧਦੀ ਹੈ ਅਤੇ ਨਾਈਟ੍ਰੋਜਨ ਦੀ ਮਾਤਰਾ ਘਟਦੀ ਹੈ। ਜ਼ਿਆਦਾ ਕਾਰਬਨ ਨਾਈਟ੍ਰੋਜਨ ਅਨੁਪਾਤ ਵਾਲੀ ਫਸਲ ਨੂੰ ਜ਼ਮੀਨ ਵਿੱਚ ਦਬਾਉਣ ਨਾਲ ਸੂਖ਼ਮ ਜੀਵ ਨਾਈਟ੍ਰੋਜਨ ਤੱਤ ਆਪਣੀ ਖੁਰਾਕ ਦੇ ਤੌਰ ’ਤੇ ਵਰਤਦੇ ਹਨ, ਜਿਸ ਦੇ ਸਿੱਟੇ ਵਜੋਂ ਫਸਲ ਨੂੰ ਕੁਝ ਸਮੇਂ ਲਈ ਨਾਈਟ੍ਰੋਜਨ ਤੱਤ ਦੀ ਘਾਟ ਆ ਜਾਂਦੀ ਹੈ। ਜੰਤਰ ਅਤੇ ਰਵਾਂਹ ਬਿਜਾਈ ਤੋਂ ਤਕਰੀਬਨ 8 ਹਫ਼ਤੇ, ਜਦੋਂ ਕਿ ਸਣ ਦੀ ਫਸਲ ਬਿਜਾਈ ਤੋਂ 6-7 ਹਫ਼ਤੇ ਬਾਅਦ ਦਬਾਉਣ ਯੋਗ ਅਵਸਥਾ ਵਿੱਚ ਆ ਜਾਂਦੀ ਹੈ। ਇਸ ਸਮੇਂ ਇਨ੍ਹਾਂ ਫਸਲਾਂ ਨੂੰ ਹਲ਼ ਜਾਂ ਟਰੈਕਟਰ ਨਾਲ ਚੱਲਣ ਵਾਲੀਆਂ ਤਵੀਆਂ ਨਾਲ ਖੇਤ ਵਿੱਚ ਵਾਹ ਦੇਣਾ ਚਾਹੀਦਾ ਹੈ। ਜੇਕਰ ਖੇਤ ਵਿੱਚ ਜ਼ਿਆਦਾ ਵੱਤਰ ਨਾ ਹੋਵੇ ਤਾਂ ਦਬਾਉਣ ਤੋਂ ਪਹਿਲਾਂ ਫਸਲ ਨੂੰ ਪਾਣੀ ਦੇਣਾ ਚਾਹੀਦਾ ਹੈ।


Comments Off on ਹਰੀ ਖਾਦ ਉਗਾਓ, ਭੂਮੀ ਦੀ ਸਿਹਤ ਬਣਾਓ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.