ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਸਿਆਸੀ ਵਿਤਕਰੇ ਦਾ ਸ਼ਿਕਾਰ ਕਿਸਾਨ ਆਗੂਆਂ ਤੇ ਕਾਮਰੇਡਾਂ ਦਾ ਪਿੰਡ ਸੁਲਤਾਨੀ

Posted On July - 30 - 2011

ਮੇਰੇ ਪਿੰਡ ਦੀਆਂ ਸੰਦਲੀ ਪੈੜਾਂ

ਜਤਿੰਦਰ ਸਿੰਘ ਬੈਂਸ

ਪਿੰਡ ਸੁਲਤਾਨੀ ਦੀਆਂ ਗਲੀਆਂ ਦੀ ਖਸਤਾ ਹਾਲਤ ਬਿਆਨ ਕਰਦੀ ਤਸਵੀਰ।

ਸਰਹੱਦੀ ਕਸਬਾ ਬਹਿਰਾਮਪੁਰ ਅਤੇ ਗਾਹਲੜੀ ਲਿੰਕ ਸੜਕ ’ਤੇ ਵੱਸਿਆ ਪਿੰਡ ਸੁਲਤਾਨੀ ਸਿਆਸੀ ਵਿਤਕਰੇ ਦਾ ਸ਼ਿਕਾਰ ਹੈ। ਪਿੰਡ ਦੀ ਵਾਗਡੋਰ ਕਿਸਾਨ ਆਗੂਆਂ ਤੇ ਕਾਮਰੇਡਾਂ ਹੱਥ ਹੋਣ ਦੇ ਬਾਵਜੂਦ ਪਿੰਡ ਅੰਦਰ ਲੋੜੀਂਦੇ ਵਿਕਾਸ ਕੰਮ ਪਿਛਲੇ ਲੰਮੇ ਸਮੇਂ ਤੋਂ ਰੁਕੇ ਪਏ ਹਨ। ਹਾਲਾਂਕਿ ਇਨ੍ਹਾਂ ਕਿਸਾਨ ਆਗੂਆਂ ਨੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਕਈ ਮੋਰਚਿਆਂ ’ਤੇ ਇਨਸਾਫ਼ ਦਿਵਾਉਣ ਲਈ ਅਹਿਮ ਰੋਲ ਨਿਭਾਇਆ ਹੈ ਪਰ ਖੁਦ ਦੇ ਪਿੰਡ ਦੇ ਵਿਕਾਸ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਸਰਕਾਰ ਤੋਂ ਲੋੜੀਂਦੀ ਗਰਾਂਟ ਲੈ ਸਕਣ ਵਿਚ ਅਸਮਰਥ ਮਹਿਸੂਸ ਕਰ ਰਹੇ ਹਨ।
ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੋਂ ਵਿਕਾਸ ਕੰਮਾਂ ਲਈ ਕੁਝ ਮਹੀਨੇ ਪਹਿਲਾਂ 2 ਲੱਖ ਰੁਪਏ ਦੇ ਚੈੱਕ ਮਿਲੇ ਸਨ ਪਰ ਪਿੰਡ ਵਾਸੀ ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸਤਿਬੀਰ ਸਿੰਘ ਮੁਤਾਬਕ ਸਿਆਸੀ ਕਾਰਨਾਂ ਕਰਕੇ ਬੈਂਕ ’ਚੋਂ ਕਢਾਉਣ ਤੋਂ ਪਹਿਲਾਂ ਹੀ ਵਾਪਸ ਹੋ ਗਏ ਹਨ। ਪਿੰਡ ਦੇ ਮਿਡਲ ਸਕੂਲ ਨੂੰ ਹਾਈ ਸਕੂਲ ਦਾ ਦਰਜਾ ਦੇਣ ਦੀ ਮੰਗ ਵੀ ਅਜੇ ਬਰਕਰਾਰ ਹੈ। ਲਿਹਾਜ਼ਾ ਕਿਸਾਨ ਆਗੂਆਂ ਤੋਂ ਇਲਾਵਾ ਪਿੰਡ ਵਾਸੀਆਂ ’ਚ ਵੀ ਰੋਸ ਪਾਇਆ ਜਾ ਰਿਹਾ ਹੈ। ਇਸ ਪ੍ਰਤੀਨਿਧ ਵੱਲੋਂ ਦੌਰਾ ਕਰਕੇ ਵੇਖਿਆ ਗਿਆ ਕਿ ਪਿੰਡ ਸੁਲਤਾਨੀ ਤੋਂ ਪਿੰਡ ਬਹਿਲੋਲਪੁਰ, ਕਠਿਆਲੀ, ਵਾਹਲਾ ਆਦਿ ਨੂੰ ਨਿਕਲਦੀਆਂ ਲਿੰਕ ਸੜਕਾਂ ਬਿਲਕਲ ਕੱਚੀਆਂ ਹਨ। ਪਿੰਡ ਦੀਆਂ ਜ਼ਿਆਦਾਤਰ ਗਲੀਆਂ ਕੱਚੀਆਂ ਹੋਣ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦੇ ਪਾਣੀ ਦੇ ਛੱਪੜ ਲੱਗੇ ਹੋਏ ਸਨ।

ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸਤਿਬੀਰ ਸਿੰਘ ਸਮੱਸਿਆਵਾਂ ਤੋਂ ਜਾਣੂ ਕਰਾਉਂਦੇ ਹੋਏ।

ਇਸੇ ਤਰ੍ਹਾਂ ਧਰਮਸ਼ਾਲਾ ਦੀ ਹਾਲਤ ਖਸਤਾ ਹੈ ਅਤੇ ਸ਼ਮਸ਼ਾਨਘਾਟ ਦੀ ਕੋਈ ਚਾਰਦੀਵਾਰੀ ਨਹੀਂ ਹੈ। ਡੇਢ ਕਿਲੋਮੀਟਰ ਦੇ ਕਰੀਬ ਸੇਮ ਨਾਲਾ ਹੈ ਜੋ ਨੌਮਣੀ ਨਾਲੇ ਨਾਲ ਮਿਲਦਾ ਵੀ ਹੈ ਪਰ ਪੂਰੀ ਤਰ੍ਹਾਂ ਕੱਚਾ ਅਤੇ ਘਾਹ-ਬੂਟੀ ਨਾਲ ਭਰਿਆ ਪਿਆ ਸੀ। ਲਿਹਾਜ਼ਾ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਕਿਸੇ ਵੇਲੇ ਵੀ ਇਲਾਕੇ ਦੇ ਕਿਸਾਨਾਂ ਲਈ ਮੁਸੀਬਤ ਦਾ ਸਬੱਬ ਬਣ ਸਕਦਾ ਹੈ। ਪਿੰਡ ਵਾਸੀ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸਤਿਬੀਰ ਸਿੰਘ ਨੇ ਦੱਸਿਆ ਕਿ ਵਿਚਾਰਧਾਰਕ ਵਖਰੇਵਾਂ ਹੋਣ ਦੇ ਬਾਵਜੂਦ ਪਿੰਡ ਦੇ ਵਿਕਾਸ ਕੰਮਾਂ ਲਈ ਗਰਾਂਟ ਦੀ ਮੰਗ ਨੂੰ ਲੈ ਕੇ ਚਾਰ ਵਾਰ ਹਲਕਾ ਵਿਧਾਇਕ ਨੂੰ ਮਿਲ ਚੁੱਕੇ ਹਨ। ਉਨ੍ਹਾਂ ਪੰਜ ਲੱਖ ਦੇਣ ਦਾ ਭਰੋਸਾ ਦਿੱਤਾ ਸੀ ਪਰ 2 ਲੱਖ ਰੁਪਏ ਹੀ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਦੀ ਚੋਣ ਪ੍ਰਕ੍ਰਿਆ ਸ਼ੁਰੂ ਹੋਈ ਹੈ ਅਤੇ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਹੋਂਦ ਵਿੱਚ ਆਉਣ ਦੇ ਬਾਵਜੂਦ ਕਿਸੇ ਸਰਕਾਰ ਦੇ ਨੁਮਾਇੰਦੇ ਨੇ ਇਸ ਪਿੰਡ ਵੱਲ ਧਿਆਨ ਨਹੀਂ ਦਿੱਤਾ ਹੈ।  ਦੂਜੇ ਪਿੰਡਾਂ ਨੂੰ ਜਾਣ ਵਾਲੀਆਂ ਸਾਰੀਆਂ ਲਿੰਕ ਸੜਕਾਂ 61 ਸਾਲ ਬਾਅਦ ਵੀ ਕੱਚੀਆਂ ਹਨ। ਹਰੇਕ ਸਰਕਾਰ ਨੇ ਇਨ੍ਹਾਂ ਸੜਕਾਂ ਨੂੰ ਪੱਕਿਆਂ ਕਰਨ ਦਾ ਭਰੋਸਾ ਦਿਵਾਇਆ ਹੈ ਪਰ ਅਮਲ ਵਜੋਂ ਕੁਝ ਨਹੀਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਅੰਦਰ ਜੰਝੂਆ ਬਿਰਾਦਰੀ ਦੇ ਹਰ ਸਾਲ ਹੁੰਦੇ ਇਕੱਠ ਮੌਕੇ ਮੇਲਾ ਲਗਦਾ ਹੈ। ਮੇਲੇ ਵਿੱਚ ਸਰਕਾਰ ਦੇ ਕਿਸੇ ਨਾ ਕਿਸੇ ਨੁਮਾਇੰਦੇ ਨੂੰ ਬੁਲਾਉਣ ਦੀ ਪਰੰਪਰਾ ਹੈ। ਜਦੋਂ ਵੀ ਕੋਈ ਆਉਂਦਾ ਹੈ ਤਾਂ ਪਿੰਡ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਇੱਕ ਵਾਰ ਸਬੰਧਤ ਵਿਧਾਇਕ ਨੰੂ ਸੱਦਾ ਦਿੱਤਾ ਗਿਆ ਸੀ ਪਰ ਉਨ੍ਹਾਂ ਮੌਕਾ ਵੇਖਣ ਦੇ ਬਾਵਜੂਦ ਕੁਝ ਨਹੀਂ ਕੀਤਾ। ਇਸ ਸਾਲ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਬੁਲਾਇਆ ਗਿਆ ਸੀ ਅਤੇ ਉਹ ਪਿੰਡ ਦੇ ਛੱਪੜ ਨੂੰ ਪੱਕਾ ਕਰਵਾ ਕੇ ਸਾਰਾ ਪਾਣੀ ਉਸ ਵਿੱਚ ਸੁੱਟਣ ਦੇ ਕੰਮ ਨੂੰ ਮੁਕੰਮਲ ਕਰਨ ਲਈ ਗਰਾਂਟ ਦੇਣ ਦਾ ਭਰੋਸਾ ਦੇ ਗਏ ਸਨ।
ਉਨ੍ਹਾਂ ਦੱਸਿਆ ਕਿ ਲੋਕ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੋਂ ਵਿਕਾਸ ਕੰਮਾਂ ਲਈ ਐਮ.ਪੀ. ਫੰਡ ’ਚੋਂ 2 ਲੱਖ ਰੁਪਏ  ਦੀ ਗਰਾਂਟ ਮਨਜ਼ੂਰ ਕਰਵਾਈ ਸੀ। ਗਰਾਂਟ ਦੇ ਚੈੱਕ ਆਉਣ ਦੇ ਬਾਵਜੂਦ ਸਿਆਸੀ ਵਿਤਕਰੇ ਕਾਰਨ ਦਿੱਤੇ ਨਹੀਂ ਗਏ। ਉਨ੍ਹਾਂ ਦੱਸਿਆ ਕਿ ਸੇਮ ਨਾਲਾ ਕਿਸੇ ਵੇਲੇ ਵੀ ਭਾਰੀ ਤਬਾਹੀ ਮਚਾ ਸਕਦਾ ਹੈ। ਸਕੂਲ ਸਟਾਫ ਨੇ ਦੱਸਿਆ ਕਿ ਪਿੰਡ ਦੇ ਬੱਚੇ ਅੱਠਵੀਂ ਪਾਸ ਕਰਨ ਤੋਂ ਬਾਅਦ ਗਾਹਲੜੀ ਜਾਂ ਬਹਿਰਾਮਪੁਰ ਜਾਂਦੇ ਹਨ, ਇਸ ਲਈ ਉਨ੍ਹਾਂ ਵੱਲੋਂ ਮਿਡਲ ਸਕੂਲ ਨੂੰ ਹਾਈ ਸਕੂਲ ਕਰਨ ਦੀ ਮੰਗ ਵੀ ਕੀਤੀ ਗਈ ਹੈ। ਸਰਪੰਚ ਸ੍ਰੀਮਤੀ ਸਤਵੰਤ ਕੌਰ ਨੇ ਕਿਹਾ ਕਿ ਪਿੰਡ ਦੇ ਅਨੇਕਾਂ ਵਿਕਾਸ ਕੰਮ ਗਰਾਂਟ ਖੁਣੋਂ ਅਧੂਰੇ ਪਏ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਸਿਆਸੀ ਭੇਦਭਾਵ ਨਾ ਕਰਨ ਦੀ ਦੁਹਾਈ ਦੇ ਰਹੀ ਹੈ ਪਰ ਇਸ ਪਿੰਡ ਵਿੱਚ ਵਿਤਕਰੇ ਦੀ ਸਪਸ਼ਟ ਉਦਾਹਰਣ ਵੇਖੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅਜੇ ਤਕ ਪਿੰਡ ਨੂੰ ਨਿਰੰਤਰ ਅਣਗੌਲਿਆ ਗਿਆ ਹੈ ਅਤੇ ਜੇਕਰ ਘੱਟ ਤੋਂ ਘੱਟ  15 ਲੱਖ ਰੁਪਏ ਗਰਾਂਟ ਮਿਲੇ ਤਾਂ ਪਿੰਡ ਦੀ ਹਾਲਤ ਨੂੰ ਸੁਧਾਰਿਆ ਜਾ ਸਕਦਾ ਹੈ।
ਇਸ ਮੌਕੇ ਪਿੰਡ ਵਾਸੀ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਨੋਖ ਸਿੰਘ ਸੁਲਤਾਨੀ ਤੋਂ ਇਲਾਵਾ ਉਂਕਾਰ ਸਿੰਘ, ਦਲੀਪ ਸਿੰਘ, ਸੂਬਾ ਸਿੰਘ, ਬਚਨ ਸਿੰਘ, ਅਜੀਤ ਸਿੰਘ ਅਤੇ ਦਵਿੰਦਰ ਕੌਰ ਵੱ ਲੋਂ ਵੀ ਪਿੰਡ ਦੇ ਵਿਕਾਸ ਕੰਮਾਂ ਵਿੱਚ ਸਿਆਸੀ ਵਿਤਕਰਾ ਕਰਨ ਦਾ ਦੋਸ਼ ਲਗਾਇਆ ਗਿਆ।

ਮੋਬਾਈਲ: 9478193370


Comments Off on ਸਿਆਸੀ ਵਿਤਕਰੇ ਦਾ ਸ਼ਿਕਾਰ ਕਿਸਾਨ ਆਗੂਆਂ ਤੇ ਕਾਮਰੇਡਾਂ ਦਾ ਪਿੰਡ ਸੁਲਤਾਨੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.