ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਝੋਨੇ ਨੂੰ ਲੱਗਣ ਵਾਲੇ ਕੀੜੇ- ਮਕੌੜਿਆਂ ਦੀ ਰੋਕਥਾਮ

Posted On July - 30 - 2011

ਰਣਬੀਰ ਸਿੰਘ ਮਹਿਮੀ

ਝੋਨੇ ਦੀ ਫਸਲ ਇਸ ਸਮੇਂ ਸਾਉਣੀ ਦੀ ਪ੍ਰਮੁੱਖ ਫਸਲ ਬਣ ਚੁੱਕੀ ਹੈ ਜਿਸ ਦੀ ਪੈਦਾਵਾਰ ਵਿਚ ਪੰਜਾਬ ਰਾਜ ਨੇ ਕਈ ਅਹਿਮ ਕੀਰਤੀਮਾਨ ਸਥਾਪਤ ਕੀਤੇ ਹਨ। ਰਾਜ ਦਾ ਕਿਸਾਨ ਸੂਬੇ ਅੰਦਰ ਪ੍ਰਮਾਣਿਤ ਝੋਨੇ ਦੀ ਫਸਲ ਬੀਜ ਕੇ ਦੇਸ਼ ਦਾ ਇਕ ਬਹੁਤ ਹੀ ਮਿਹਨਤੀ ਕਿਸਾਨ ਬਣਿਆ ਹੈ। ਦੁਨੀਆਂ ਵਿਚ ਝੋਨੇ ਦੀ ਪੈਦਾਵਾਰ ਦਾ 2 ਪ੍ਰਤੀਸ਼ਤ ਪੰਜਾਬ ਰਾਜ ਵਿਚ ਹੋਣਾ ਪੰਜਾਬੀ ਕਿਸਾਨੀ ਲਈ ਇਕ ਮਾਣ ਵਾਲੀ ਗੱਲ ਹੈ। ਇਸ ਤੋਂ ਬਿਨਾਂ ਕੇਂਦਰੀ ਪੂਲ ਲਈ ਪੰਜਾਬ ਤੋਂ ਧਾਨ ਦਾ ਰਿਕਾਰਡਤੋੜ ਯੋਗਦਾਨ ਜਿਸ ਵਿਚ 141.68 ਲੱਖ ਮੀਟਰਕ ਟਨ ਪਾਉਣਾ, ਇਕ ਬਹੁਤ ਹੀ ਸ਼ਲਾਘਾਯੋਗ ਤੇ ਮਹੱਤਵਪੂਰਨ ਗੱਲ ਹੈ। ਝੋਨੇ ਦੀ ਫਸਲ ਤੋਂ ਵੱਧ ਝਾੜ ਲੈਣ ਲਈ ਇਸ ਨੂੰ ਲੱਗਣ ਵਾਲੇ ਕੀੜੇ-ਮਕੌੜਿਆਂ ’ਤੇ ਕੰਟਰੋਲ ਕਰਨਾ ਅਤਿ ਜ਼ਰੂਰੀ ਹੈ। ਇਨ੍ਹਾਂ ਨੂੰ ਕਾਬੂ ਕਰਨ ਲਈ ਹਮੇਸ਼ਾ ਹੀ ਪੀ.ਏ.ਯੂ. ਦੇ ਕੀਟ ਖੇਤੀ ਵਿਗਿਆਨੀਆਂ ਵੱਲੋਂ ਪ੍ਰਮਾਣਿਤ ਕੀਤੀਆਂ ਗਈਆਂ ਦਵਾਈਆਂ ਦੀ ਹੀ ਹਮੇਸ਼ਾ ਵਰਤੋਂ ਕਰਨੀ ਚਾਹੀਦੀ ਹੈ। ਝੋਨੇ ਨੂੰ ਲੱਗਣ ਵਾਲੇ ਕੀੜੇ-ਮਕੌੜੇ ਹੇਠ ਲਿਖੇ ਅਨੁਸਾਰ ਹੁੰਦੇ ਹਨ ਤੇ ਉਨ੍ਹਾਂ ’ਤੇ ਕਿਵੇਂ ਕਾਬੂ ਪਾਇਆ ਜਾਵੇ, ਸਬੰਧੀ ਵੀ ਦੱਸਿਆ ਜਾ ਰਿਹਾ ਹੈ।
ਪੱਤਿਆਂ ਅਤੇ ਬੂਟਿਆਂ ਦੇ ਟਿੱਡੇ:-ਇਨ੍ਹਾਂ ਕੀੜਿਆਂ ਵਿਚ ਪੱਤਿਆਂ ਦੇ ਹਰੇ ਟਿੱਡੇ, ਚਿੱਟੀ ਪਿੱਠ ਵਾਲੇ ਟਿੱਡੇ ਅਤੇ ਭੂਰੇ ਟਿੱਡੇ ਸ਼ਾਮਲ ਹੁੰਦੇ ਹਨ।
ਇਨ੍ਹਾਂ ਟਿੱਡਿਆਂ ਦੇ ਬੱਚੇ ਅਤੇ ਵੱਡੇ ਟਿੱਡੇ ਦੋਵੇਂ ਹੀ ਬੂਟੇ ਦਾ ਰਸ, ਜੁਲਾਈ ਤੋਂ ਅਕਤੂਬਰ ਤੱਕ ਚੂਸਦੇ ਰਹਿੰਦੇ ਹਨ, ਜਿਸ ਕਾਰਨ ਫਸਲ ਧੋੜੀਆਂ ਵਿਚ ਸੁੱਕ ਜਾਂਦੀ ਹੈ। ਇਸ ਟਿੱਡੇ ਨੂੰ ਸਾੜ ਵੀ ਕਹਿੰਦੇ ਹਨ। ਬੂਟਿਆਂ ਦੇ ਟਿੱਡਿਆਂ ਦੀ ਰੋਕਥਾਮ ਲਈ 40 ਮਿਲੀਲਿਟਰ ਕੋਨਡੋਰ 200 ਐਸ.ਐਲ. (ਇਮੀਡੈਕਲੋਪ੍ਰਿਡ) ਜਾਂ 800 ਮਿਲੀਲਿਟਰ ਐਕਾਲਕਸ/ਕੁਇੰਨਗਾਰਡ 25 ਈ.ਸੀ. (ਕੁਇੰਨਫਾਸ) ਜਾਂ ਇਕ ਲਿਟਰ ਕੋਰੋਬਾਨ/ਡਰਸਬਾਨ 20 ਈ.ਸੀ. (ਕਲੋਰਪਾਈਰੀਠੋਸ) ਜਾਂ 560 ਮਿਲੀਲਿਟਰ ਥਾਇਓਡਾਨ/ਐਂਡੋਸਿਲ 35 ਈ.ਸੀ. (ਐਂਡੋਸਲਫਾਨ) ਜਾਂ 560 ਮਿਲੀਲਿਟਰ ਨਯੂਵਾਕਰਾਨ 36 ਐਸ.ਐਲ. (ਮੋਨੋਕਰੋਟੋਫਾਸ) ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਝੋਨੇ ਦੀ ਫਸਲ ’ਤੇ ਛਿੜਕਾ ਕਰਨ ਨਾਲ ਕਿਸਾਨ  ਆਪਣੇ ਝੋਨੇ ਦੀ ਫਸਲ ’ਤੇ ਹੋਏ ਬੂਟਿਆਂ ਦੇ ਟਿੱਡਿਆਂ ਦੇ ਹਮਲਿਆਂ ’ਤੇ ਕਾਬੂ ਪਾ ਸਕਦੇ ਹਨ। ਯਾਦ ਰੱਖੋ ਕਿ ਇਨ੍ਹਾਂ ਦਵਾਈਆਂ ਦਾ ਛਿੜਕਾਅ ਬੂਟੇ ਦੇ ਮੁੱਢ ਵੱਲ ਕਰਕੇ ਕਰੋ।
(2) ਝੋਨੇ ਦਾ ਹਿਸਪਾ: ਝੋਨੇ ਦੀ ਫਸਲ ’ਤੇ ਹਮਲਾ ਕਰਨ ਵਾਲਾ ਇਹ ਕੀੜਾ ਬਹੁਤ ਹੀ ਖਤਰਨਾਕ ਹੈ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ ਬਹੁਤ ਜ਼ਿਆਦਾ ਹੁੰਦਾ ਹੈ। ਇਸ ਤੋਂ ਇਲਾਵਾ ਹੁਣ ਇਸ ਦਾ ਹਮਲਾ ਪੰਜਾਬ ਦੇ ਦੂਸਰੇ ਜ਼ਿਲ੍ਹਿਆਂ ਵਿਚ ਵੱਧ ਗਿਆ ਹੈ। ਇਸ ਕੀੜੇ ਦੇ ਬੱਚੇ ਪੱਤਿਆਂ ਵਿਚ ਸੁਰੰਗਾਂ ਬਣਾ ਕੇ ਖਾਂਦੇ ਹਨ। ਵੱਡੇ ਕੀੜੇ ਬਾਹਰੋਂ ਨੁਕਸਾਨ ਕਰਦੇ ਹਨ। ਇਸ ਦੇ ਹਮਲੇ ਨਾਲ ਝੋਨੇ ਦੀਆਂ ਪੱਤੀਆਂ ਉੱਪਰ ਚਿੱਟੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ, ਜਿਸ ਕਾਰਨ ਖੇਤ ਦੂਰੋਂ ਚਿੱਟਾ ਨਜ਼ਰ ਆਉਣਾ ਲੱਗ ਜਾਂਦਾ ਹੈ।
ਇਸ ਕੀੜੇ ’ਤੇ ਕਾਬੂ ਪਾਉਣ ਲਈ 120 ਮਿਲੀਲਿਟਰ ਮਿਥਾਈਲ ਪੈਰਾਥੀਆਨ 50 ਈ.ਸੀ. ਜਾਂ 560 ਮਿਲੀਲਿਟਰ ਮੋਨੋਸਿਲ 36 ਐਸ.ਐਲ. (ਮੋਨੋਕਰੋਠੋਸ)/ ਇਕ ਲਿਟਰ ਡੁਰਸਬਾਨ 20 ਈ.ਸੀ. (ਕਲੋਰੋਪਾਇਰੀਠੋਸ) ਦਵਾਈਆਂ ਦਾ ਛਿੜਕਾਅ 100 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਘੋਲ ਕੇ ਕਰੋ ਜੇਕਰ ਕੀੜੇ ਦੇ ਚਿੰਨ੍ਹ ਫਸਲ ’ਤੇ ਫਿਰ ਨਜ਼ਰੀਂ ਆਉਣ ਤਾਂ ਸਪਰੇਅ ਦੁਬਾਰਾ ਕਰੋ।
(3) ਪੱਤਾ ਲਪੇਟ ਸੁੰਡੀ:- ਇਹ ਸੁੰਡੀਆਂ ਝੋਨੇ ਦੀ ਫਸਲ ਦੇ ਪੱਤੇ ਨੂੰ ਲਪੇਟ ਲੈਂਦੀਆਂ ਹਨ ਅਤੇ ਅੰਦਰੋਂ-ਅੰਦਰੀ ਪੱਤੇ ਦਾ ਹਰਾ ਮਾਦਾ ਖਾਈ ਜਾਂਦੀਆਂ ਹਨ, ਜਿਸ ਕਾਰਨ ਪੱਤੀਆਂ ’ਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ। ਇਹ ਕੀੜਾ ਝੋਨੇ ਦੀ ਫਸਲ ਦਾ ਅਗਸਤ ਤੋਂ ਅਕਤੂਬਰ ਮਹੀਨਿਆਂ ਦੌਰਾਨ ਬਹੁਤ ਨੁਕਸਾਨ ਕਰਦਾ ਹੈ। ਇਸ ਦੀ ਰੋਕਥਾਮ ਲਈ 350 ਮਿਲੀਲਿਟਰ ਹੋਸਟਾਥਿਆਨ 30 ਤਾਕਤ (ਟਰਾਈਐਜੋਫਾਸ) ਜਾਂ ਇਕ ਲਿਟਰ ਕੋਰੋਬਾਨ/ਡਰਮਟ/ਫੋਰਸ 20 ਈ.ਸੀ. (ਕਲੋਰਪਾਈਰੀਠੋਸ) ਜਾਂ 560 ਮਿਲੀਲਿਟਰ ਨੂਵਾਕਰੋਨ/ਮੋਨੋਸਿਲ 36 ਐਸ.ਐਲ. (ਮੋਨੋਕਰੋਟੋਫਾਸ) ਦਵਾਈ ਨੂੰ 100 ਲਿਟਰ ਪ੍ਰਤੀ ਏਕੜ ਪਾਣੀ ਵਿਚ ਘੋਲ ਕੇ ਫਸਲ ’ਤੇ ਛਿੜਕਾਅ ਕਰੋ।
(4) ਸੈਨਿਕ ਸੁੰਡੀ: ਝੋਨੇ ਦੀ ਫਸਲ ’ਤੇ ਇਸ ਕਿਸਮ ਦੇ ਕੀੜੇ ਝੁੰਡਾਂ ਦੇ ਰੂਪ ਵਿਚ ਦਿਖਾਈ ਦਿੰਦੇ ਹਨ। ਇਸੇ ਕਰਕੇ ਇਨ੍ਹਾਂ ਨੂੰ ਸੈਨਿਕ ਸੁੰਡੀ ਕਿਹਾ ਜਾਂਦਾ ਹੈ। ਇਸ ਕਿਸਮ ਦੀਆਂ ਸੁੰਡੀਆਂ ਤਣੇ ਦੀ ਵਿਚਕਾਰਲੀ ਗੋਭ ਨੂੰ ਛੱਡ ਕੇ ਝੋਨੇ ਦੀ ਫਸਲ ਦੇ ਸਾਰੇ ਪੱਤੇ ਖਾ ਜਾਂਦੀਆਂ ਹਨ। ਵੱਡੀਆਂ ਕਿਸਮ ਦੀਆਂ ਸੁੰਡੀਆਂ ਮੁੰਜਰਾਂ ਦੀਆਂ ਡੰਡੀਆਂ ਨੂੰ ਮੁੱਢ ਤੋਂ ਕੱਟ ਦਿੰਦੀਆਂ ਹਨ। ਇਸ ਨੂੰ ਝੋਨੇ ਦੇ ਸਿੱਟੇ ਕੁਤਰਨ ਵਾਲਾ ਭੱਬੂ ਕੁੱਤਾ ਵੀ ਕਹਿੰਦੇ ਹਨ। ਇਹ ਸੁੰਡੀਆਂ ਸਤੰਬਰ ਤੋਂ ਨਵੰਬਰ ਮਹੀਨਿਆਂ ਦੌਰਾਨ ਫਸਲ ਦਾ ਬਹੁਤ ਨੁਕਸਾਨ ਕਰਦੀਆਂ ਹਨ।
ਇਸ ’ਤੇ ਕਾਬੂ ਪਾਉਣ ਲਈ 400 ਮਿਲੀਲਿਟਰ ਐਕਾਲਕਸ/ਕੁਇਨਗਾਰਡ 25 ਈ.ਸੀ. ਜਾਂ 560 ਮਿਲੀਲਿਟਰ ਨੂਵਾਕਰੋਨ 36 ਐਸ.ਐਲ. (ਮੋਨੋਕਰੋਟੋਫਾਸ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ। ਇਸ ਸੁੰਡੀ ’ਤੇ ਚੰਗੀ ਤਰ੍ਹਾਂ ਕਾਬੂ ਪਾਉਣ ਲਈ ਫਸਲ ’ਤੇ ਸ਼ਾਮ ਮੌਕੇ ਸਪਰੇਅ ਕੀਤੀ ਜਾਵੇ ਤਾਂ ਬਹੁਤ ਹੀ ਚੰਗਾ ਹੋਵੇਗਾ।
(5) ਜੜ੍ਹਾਂ ਦੀ ਸੁੰਡੀ: ਇਸ ਸੁੰਡੀ ਦਾ ਹਮਲਾ ਝੋਨੇ ਦੀ ਫਸਲ ’ਤੇ ਆਮ ਤੌਰ ’ਤੇ ਰਾਜਪੁਰਾ ਦੇ ਇਲਾਕੇ ਦੇ ਆਸ-ਪਾਸ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਇਨ੍ਹਾਂ ਸੁੰਡੀਆਂ ਦੀਆਂ ਲੱਤਾਂ ਨਹੀਂ ਹੁੰਦੀਆਂ। ਇਸ ਸੁੰਡੀ ਦਾ ਰੰਗ ਚਿੱਟਾ ਹੁੰਦਾ ਹੈ। ਜੁਲਾਈ ਤੋਂ ਸਤੰਬਰ ਤੱਕ ਇਹ ਸੁੰਡੀ ਜ਼ਮੀਨ ਵਿਚ ਬੂਟੇ ਦੀਆਂ ਜੜ੍ਹਾਂ ਖਾ ਜਾਂਦੀ ਹੈ। ਇਸ ਦੀ ਮਾਰ ਵਾਲੇ ਪੌਦੇ ਛੋਟੇ ਰਹਿ ਜਾਂਦੇ ਹਨ, ਪੀਲੇ ਪੈ ਜਾਂਦੇ ਹਨ ਅਤੇ ਇਹ ਪੂਰਾ ਜਾੜ੍ਹਾ (ਬੂਝਾ) ਨਹੀਂ ਮਾਰਦੇ। ਇਸ ਦੀ ਰੋਕਥਾਮ ਲਈ 3 ਕਿਲੋ ਥਿਮਟ/ਫੋਰਾਟੌਕਸ 10 ਜੀ (ਫੋਰੇਟ) ਦਾਣੇਦਾਰ ਦਵਾਈ ਦਾ ਪ੍ਰਤੀ ਏਕੜ ਖੜ੍ਹੇ ਪਾਣੀ ਵਿਚ ਛੱਟਾ ਦਿਓ।
(6) ਤਣੇ ਦਾ ਗੜੂੰਆਂ: ਇਹ ਸੁੰਡੀਆਂ ਤਣੇ ਵਿਚ ਵੜ ਜਾਂਦੀਆਂ ਹਨ। ਇਹ ਜੁਲਾਈ ਤੋਂ ਅਕਤੂਬਰ ਮਹੀਨਿਆਂ ਦੌਰਾਨ ਝੋਨੇ ਦੀ ਫਸਲ ਦਾ  ਨੁਕਸਾਨ ਕਰਦੀਆਂ ਹਨ, ਜਿਸ ਦੇ ਕਾਰਨ ਬੂਟੇ ਦੀਆਂ ਗੋਭਾਂ ਸੁੱਕ ਜਾਂਦੀਆਂ ਹਨ, ਮੁੰਜਰਾਂ ਵਿਚ ਦਾਣੇ ਨਹੀਂ ਪੈਂਦੇ ਅਤੇ ਮੁੰਜਰਾਂ (ਸਿੱਟੇ) ਚਿੱਟੇ ਰੰਗ ਦੀਆਂ ਹੋ ਜਾਂਦੀਆਂ ਹਨ। ਜਿਸ ਖੇਤ ਵਿਚ ਇਹ ਹਮਲਾ 5 ਪ੍ਰਤੀਸ਼ਤ ਤੋਂ ਵਧੇਰੇ ਹੋਵੇ ਤਾਂ ਇਸ ਦੀ ਰੋਕਥਾਮ ਲਈ 350 ਮਿਲੀਲਿਟਰ ਹੋਸਟਾਥਿਆਨ 40 ਤਾਕਤ (ਟਰਾਈਐਜੋਫਾਸ) ਜਾਂ 560 ਮਿਲੀਲਿਟਰ ਨੂਵਾਕਰੋਨ/ਮੋਨੋਸਿਲ 36 ਐਸ.ਐਲ. (ਮੋਨੋਕਰੋਟੋਫਾਸ) ਜਾਂ ਇਕ ਲਿਟਰ ਕੋਰੋਬਾਨ/ ਡਰਸਬਾਨ/ਲੀਥਲ/ ਕਲੋਰਗਾਰਡ/ ਡਰੈਮਟ/ ਕਲਾਸਿਕ/ਫੋਰਸ 20 ਈ.ਸੀ. (ਕਲੋਰਪਾਈਰੀਠੋਸ) ਦਵਾਈ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਫਸਲ ’ਤੇ ਛਿੜਕਾਅ ਕਰੋ। ਜੇ ਲੋੜ ਪਏ ਤਾਂ ਇਹ ਛਿੜਕਾਅ ਫਿਰ ਵੀ ਕੀਤਾ ਜਾ ਸਕਦਾ ਹੈ। (7) ਘਾਹ ਦੇ ਟਿੱਡੇ:- ਇਹ ਟਿੱਡੇ ਝੋਨੇ ਦੀ ਪਨੀਰੀ ਅਤੇ ਫਸਲ ਦੇ ਪੱਤੇ ਖਾ ਕੇ ਫਸਲ ਦਾ ਨੁਕਸਾਨ ਕਰਦੇ ਹਨ। ਇਨ੍ਹਾਂ ’ਤੇ ਕਾਬੂ ਪਾਉਣ ਲਈ ਝੋਨੇ ਦੇ ਬੂਟਿਆਂ ਦੇ ਟਿੱਡਿਆਂ ਲਈ ਸਿਫਾਰਸ਼ ਕੀਤੀਆਂ ਦਵਾਈਆਂ ਸਪਰੇਅ ਲਈ ਵਰਤੀਆਂ ਜਾ ਸਕਦੀਆਂ ਹਨ।
ਇਨ੍ਹਾਂ ਉਪਰੋਕਤ ਦਵਾਈਆਂ ਦੀ ਵਰਤੋਂ ਕਰਕੇ ਪੰਜਾਬ ਦੇ ਕਿਸਾਨ ਵੀਰ ਆਪਣੇ ਝੋਨੇ ਦੀ ਫਸਲ ਤੋਂ ਵੱਧ ਝਾੜ ਲੈ ਸਕਦੇ ਹਨ ਅਤੇ ਜਿਸ ਕਰਕੇ ਝੋਨੇ ਦੀ ਫਸਲ ਦੀ ਵਧੀਆ ਕੁਆਲਿਟੀ ਵੀ ਕਿਸਾਨ ਵੀਰ ਪ੍ਰਾਪਤ ਕਰ ਸਕਦੇ ਹਨ। ਆਪਣੀ ਝੋਨੇ ਦੀ ਫਸਲ ਤੋਂ ਹੋਣ ਵਾਲੀ ਆਮਦਨ ’ਚ ਚੋਖਾ ਵਾਧਾ ਵੀ ਕਰ ਸਕਦੇ ਹਨ।

ਮੋਬਾਈਲ: 93177-71731


Comments Off on ਝੋਨੇ ਨੂੰ ਲੱਗਣ ਵਾਲੇ ਕੀੜੇ- ਮਕੌੜਿਆਂ ਦੀ ਰੋਕਥਾਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.