ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਜੱਟਾ ਨਾਨੀ ਚੇਤੇ ਆਉਣੀ…

Posted On July - 23 - 2011

ਮੋਟਰ ਨਿੱਤ ਚਲਾਵੇ ਸਿੱਧੀ ਕੁੰਡੀ ਲਾ ਕੇ ਵੇ।
ਬਿਜਲੀ ਵਾਲੇ ਨੂੰ ਮੋੜ ਦਿੰਨੈ ਦੋ ਪੈੱਗ ਲਵਾ ਕੇ ਵੇ।
ਸ਼ਰੇਆਮ ਤੂੰ ਰਖਦੈਂ ਕੱਢ ਕੇ ਘਰਦੀ ਦਾਰੂ ਵੇ।
ਤੈਨੂੰ ਨਾਨੀ ਚੇਤੇ ਆਉਣੀ ਪੁਲੀਸ ਜਦ ਛਾਪਾ ਮਾਰੂ ਵੇ।…

ਕੋਈ ਖੇਤੀ ਦਾ ਫਿਕਰ ਨਾ ਭਾਵੇਂ ਜਾਵੇ ਸੁੱਕੀ ਵੇ।
ਤੂੰ ਸੈਂਸੀਆਂ ਤੋਂ ਤੜਕੀਂ ਜਾ ਕੇ ਲਿਆਉਨੈ ਭੁੱਕੀ ਵੇ।
ਆਪਣੀ ਜਾਣੇ ਕਹਾਊਨੈਂ ਸੱਤ ਪੱਤਣਾਂ ਦਾ ਤਾਰੂ ਵੇ।
ਤੈਨੂੰ ਨਾਨੀ ਚੇਤੇ ਆਉਣੀ ਪੁਲਸ ਜਦ ਛਾਪਾ ਮਾਰੂ ਵੇ।…

ਬਿਨ ਮਤਲਬ ਤੋਂ ਚੱਕ ਸਕੂਟਰ ਸ਼ਹਿਰ ਜਾ ਵੜਦੈਂ ਵੇ।
ਜੇ ਅੱਗਿਓਂ ਮੈਂ ਟੋਕਾਂ ਮੇਰੇ ਨਾਲ ਤੂੰ ਲੜਦੈਂ ਵੇ।
ਜਿੱਦੇਂ ਟੱਕਰਿਆ ਕੋਈ ਪਤੰਦਰ ਚੰਗੀ ਭੁਗਤ ਸਮਾਰੂ ਵੇ।…
ਤੈਨੂੰ ਨਾਨੀ ਚੇਤੇ ਆਉਣੀ ਪੁਲਸ ਜਦ ਛਾਪਾ ਮਾਰੂ ਵੇ।…

ਤੇਰੇ ਲੱਛਣਾਂ ਕਰਕੇ ਕਰ ‘ਤਾ ਬੈਅ ਇਕ ਕੀਲਾ ਵੇ।
ਤੂੰ ਫੱਕੀਆਂ ਫਿਰੇ ਉਡਾਉਂਦਾ ਕੀ ਜੁਆਕਾਂ ਦਾ ਹੀਲਾ ਵੇ।
ਹਫਤੇ ਮਗਰੋਂ ਗੁੱਜਰਾਂ ਦਾ ਚੱਕ ਲਵੇਂ ਛਲਾਰੂ ਵੇ।
ਤੈਨੂੰ ਨਾਨੀ ਚੇਤੇ ਆਉਣੀ ਪੁਲੀਸ ਜਦ ਛਾਪਾ ਮਾਰੂ ਵੇ।…

ਭੁੱਕੀ, ਅਫੀਮ, ਸ਼ਰਾਬ, ਡੋਡੇ ਭਾਵੇਂ ਹੋਵੇ ਜਰਦਾ ਵੇ।
ਬਿਨਾਂ ਖਾਧਿਓਂ ਜੱਟਾ ਤੇਰਾ ਪਲ ਨਾ ਸਰਦਾ ਵੇ।
ਨਿੱਤ ਅਮਲੀਆਂ ਕੋਲੇ ਜਾਵੇਂ ਦੱਸ ਨਸ਼ਾ ਕੀ ਤਾਰੂ ਵੇ।
ਤੈਨੂੰ ਨਾਨੀ ਚੇਤੇ ਆਉਣੀ ਪੁਲੀਸ ਜਦ ਛਾਪਾ ਮਾਰੂ ਵੇ।…

ਗੱਲ ਸੋਲਾਂ ਆਨੇ ਸੱਚੀ ਕਹਿੰਦਾ ‘ਮੂੰਗੋ ਵਾਲਾ’ ਵੇ।
ਔਤਦਿਆ ਤੈਂ ਘਰ ਦਾ ਦਿੱਤਾ ਕੱਢ ਦਿਵਾਲਾ ਵੇ।
ਮੋਰਨੀ ਵਰਗੀ ਜੱਟੀ ਨੂੰ ਦੱਸ ਕੀ ਮੁਕਲਾਵਾ ਤਾਰੂ ਵੇ।
ਤੈਨੂੰ ਨਾਨੀ ਚੇਤੇ ਆਉਣੀ ਪੁਲੀਸ ਜਦ ਛਾਪਾ ਮਾਰੂ ਵੇ।…

– ਸਫ਼ੀ ਮੁਹੰਮਦ ਮੂੰਗੋ


Comments Off on ਜੱਟਾ ਨਾਨੀ ਚੇਤੇ ਆਉਣੀ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.