ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਪੰਜਾਬੀ ਫਿਲਮ ਅੰਬਰ ਦਾ ਧਰੂ ਤਾਰਾ-ਵਰਿੰਦਰ

Posted On January - 8 - 2011

ਪੰਜਾਬੀ ਫਿਲਮਾਂ ਦੇ ਇਸ ਸਿਰਕੱਢ ਨਾਇਕ, ਨਿਰਦੇਸ਼ਕ, ਲੇਖਕ ਤੇ ਨਿਰਮਾਤਾ ਦਾ ਜਨਮ 16 ਅਗਸਤ, 1942 ਨੂੰ ਹੋਇਆ। ਇਨ੍ਹਾਂ ਦੇ ਪਿਤਾ ਗੁਰਦਾਸ ਰਾਮ ਫਗਵਾੜਾ ਸ਼ਹਿਰ ਦੇ ਹਕੀਮ ਤੇ ਆਰੀਆ ਸਕੂਲ, ਫਗਵਾੜਾ ਦੇ ਬਾਨੀ ਸਨ। ਵਰਿੰਦਰ ਨੇ ਆਪਣੀ ਮੁੱਢਲੀ ਪੜ੍ਹਾਈ ਆਰੀਆ ਹਾਈ ਸਕਲ, ਫਗਵਾੜਾ ਤੋਂ ਕੀਤੀ। ਇਸ ਤੋਂ ਅੱਗੇ ਫਗਵਾੜਾ ਦੇ ਹੀ ਰਾਮਗੜ੍ਹੀਆ ਕਾਲਜ ਤੋਂ ਪੜ੍ਹਾਈ ਕੀਤੀ। ਇਸ ਮਗਰੋਂ ਕੁਝ ਸਮੇਂ ਲਈ ਜੇ.ਸੀ.ਟੀ. ਵਿਖੇ ਨੌਕਰੀ ਕੀਤੀ ਪਰ ਉਸ ਨੂੰ ਤਾਂ ਕੋਈ ਹੋਰ ਵੱਡਾ ਕੰਮ ਉਡੀਕ ਰਿਹਾ ਸੀ। ਫਿਲਮੀ ਸੱਭਿਆਚਾਰ ਉਸ ਨੂੰ ਆਪਣੇ ਕਲਾਵੇ ਵਿੱਚ ਲੈਣ ਲਈ ਬੜੀ ਬੇਸਬਰੀ ਨਾਲ ਉਡੀਕ ਰਿਹਾ ਸੀ। ਮਾਮੇ ਦੇ ਪੁੱਤਰ ਧਰਮਿੰਦਰ ਤੇ ਅਜੀਤ ਸਿੰਘ ਦਿਓਲ ਹੋਰਾਂ ਦੀ ਸੰਗਤ ਤੇ ਫਿਲਮੀ ਮਾਹੌਲ ਨੇ ਸੋਨੇ ’ਤੇ ਸੁਹਾਗੇ ਦਾ ਕੰਮ ਕੀਤਾ। ਇਸ ਸਮੇਂ ਦੌਰਾਨ ਉਸ ਦਾ ਵਿਆਹ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮਾਹਲ ਕਲਾਂ ਵਿਖੇ 3 ਮਈ, 1965 ਨੂੰ ਪਰਮਿੰਦਰ ਕੌਰ ਨਾਲ ਹੋਇਆ ਜਿਸ ਨੂੰ ਬਾਅਦ ਵਿੱਚ ਪੰਮੀ ਵਰਿੰਦਰ ਵਜੋਂ ਜਾਣਿਆ ਜਾਣ ਲੱਗਾ। ਵਰਿੰਦਰ ਨੇ ਪੰਜਾਬੀ ਫਿਲਮ ਜਗਤ ਵਿੱਚ ‘ਤੇਰੀ ਮੇਰੀ ਇਕ ਜਿੰਦੜੀ’ ਤੋਂ ਹੀਰੋ ਵਜੋਂ ਦਸਤਕ ਦਿੱਤੀ।
ਉਸ ਤੋਂ ਬਾਅਦ ‘ਧਰਮਜੀਤ’, ‘ਸੰਤੋ ਬੰਤੋ’, ‘ਟਾਕਰਾ’, ‘ਸੈਦਾ ਜੋਗਣ’ ਵਿੱਚ ਬਤੌਰ ਹੀਰੋ ਕੰਮ ਕੀਤਾ। ਦਾਰਾ ਦੀ ਫਿਲਮ ‘ਸਵਾ ਲਾਖ ਸੇ ਏਕ ਲੜਾਊਂ’ ਵਿੱਚ ਉਸ ਨੇ ਮਹੱਤਵਪੂਰਨ ਰੋਲ ਅਦਾ ਕੀਤਾ। ਫਿਲਮ ‘ਲੰਬੜਦਾਰਨੀ’ ਦੇ ਨਿਰਮਾਣ ਨੇ ਵਰਿੰਦਰ ਲਈ ਵਿਸ਼ੇਸ਼ ਥਾਂ ਬਣਾਈ। ‘ਸਰਪੰਚ’ ਫਿਲਮ ਦੇ ਹੀਰੋ, ਨਿਰਮਾਤਾ ਤੇ ਨਿਰਦੇਸ਼ਕ ਵਜੋਂ ਨਾਮਣਾ ਖੱਟਿਆ। ‘ਬਟਵਾਰਾ’ ਤੇ ‘ਯਾਰੀ ਜੱਟ ਦੀ’ ਫਿਲਮਾਂ ਵਿੱਚ ਨਿਰਦੇਸ਼ਕ, ਨਿਰਮਾਤਾ ਤੇ ਨਾਇਕ ਵਜੋਂ ਵਰਿੰਦਰ ਪੰਜਾਬੀ ਫਿਲਮਾਂ ਦੇ ਅੰਬਰ ’ਤੇ ਛਾ ਗਏ। ਪੰਜਾਬੀ ਫਿਲਮ ‘ਜੱਟ ਤੇ ਜ਼ਮੀਨ’ ਜਿਸ ਦਾ ਵਰਦਿੰਰ ਹੀਰੋ ਤੇ ਨਿਰਦੇਸ਼ਕ ਸੀ, ਦੀ ਸ਼ੂਟਿੰਗ ਦੌਰਾਨ ਪਿੰਡ ਤਲਵੰਡੀ ਕਲਾਂ (ਲੁਧਿਆਣਾ) ਵਿਖੇ ਇਸ ਮਹਾਨ ਕਲਾਕਾਰ ਨੂੰ ਅਚਿੰਤੇ ਬਾਜ਼ ਪੈ ਗਏ। ਇਹ ਫਿਲਮ ਸਿਤਾਰਾ 6 ਦਸੰਬਰ, 1988 ਨੂੰ ਸਦਾ ਲਈ ਵਿਛੜ ਗਿਆ। ਉਸ ਦੀ ਯਾਦ ਵਿੱਚ ‘ਵਰਿੰਦਰ ਸੱਭਿਆਚਾਰ ਮੰਚ’, ਮੁੱਲਾਂਪੁਰ ਦਾਖਾ ਵੱਲੋਂ 2 ਦਸੰਬਰ ਨੂੰ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਉਸ ਦੇ ਫਿਲਮ ਜਗਤ ਵਿੱਚ ਯੋਗਦਾਨ ਤੇ ਹੋਰ ਜੁੜੀਆਂ ਗੱਲਾਂ ਨੂੰ ਚੇਤੇ ਕੀਤਾ ਗਿਆ।

-ਅਮਰੀਕ ਸਿੰਘ ਤਲਵੰਡੀ


Comments Off on ਪੰਜਾਬੀ ਫਿਲਮ ਅੰਬਰ ਦਾ ਧਰੂ ਤਾਰਾ-ਵਰਿੰਦਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.