ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਜ਼ਖ਼ਮ

Posted On October - 17 - 2010

ਮੁੱਲ: 150 ਰੁਪਏ, ਪੰਨੇ: 135
ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ।

ਹੱਥਲੀ ਪੁਸਤਕ ‘ਜ਼ਖ਼ਮ’ ਵਿੱਚ ਜਿੰਦਲ ਨੇ ਕੁੱਲ ਨੌਂ ਕਹਾਣੀਆਂ ਦਰਜ ਕੀਤੀਆਂ ਹਨ ਤੇ ਕਹਾਣੀ ਸੰਗ੍ਰਹਿ ਵਿੱਚ ਦਸਵੀਂ ਥਾਵੇਂ ਕਹਾਣੀਕਾਰ ਨੇ ਅਨੇਮਨ ਸਿੰਘ ਵੱਲੋਂ ਕੀਤੀ ਗਈ ਮੁਲਾਕਾਤ ਦਰਜ ਕਰ ਦਿੱਤੀ ਹੈ, ਜਿਸ ਦੀ ਇੱਥੇ ਕੋਈ ਲੋੜ ਨਹੀਂ ਸੀ। ‘ਜ਼ਖ਼ਮ’ ਕਹਾਣੀ-ਸੰਗ੍ਰਹਿ ਵਿਚਲੀਆਂ ਕਹਾਣੀਆਂ ਦੇ ਵਿਸ਼ੇ ਜਿੰਦਰ ਦੀਆਂ ਹੋਰ ਕਹਾਣੀਆਂ ਤੋਂ ਵੱਖਰੇ ਹਨ। ਇਨ੍ਹਾਂ ਕਹਾਣੀਆਂ ਵਿੱਚ ਉਸ ਨੇ ਜਜ਼ਬਾਤਾਂ ਨੂੰ ਤਰਜੀਹ ਦੇਣ ਦੀ ਬਜਾਏ ਸਿੱਧੀ ਰਾਜਨੀਤੀ, ਇਤਿਹਾਸਕਾਰੀ ਅਤੇ ਅਨੁਸੂਚਿਤ ਜਾਤਾਂ ਦਾ ਵਖਿਆਨ ਦਰਜ ਕਰ ਦਿੱਤਾ ਹੈ। ਇਉਂ ਕਹਾਣੀ ਵਿਚਲੀਆਂ ਬਿਰਤਾਂਤੀ ਜੁਗਤਾਂ ਸੰਖੇਪ, ਸੰਜਮੀ ਨਹੀਂ ਰਹੀਆਂ, ਸਗੋਂ ਬਿਰਤਾਂਤ ਨੂੰ ਲਮਕਾਉਂਦੀਆਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੇਖਕ ਦੀਆਂ ਕਹਾਣੀਆਂ ਵਿਚਲੀ ਮਾਨਵੀ ਸੋਚ ਸਲਾਹੁਣਯੋਗ ਹੈ। ਕਹਾਣੀ ‘ਜ਼ਖ਼ਮ’Ð ਕਹਾਣੀ ਸੰਗ੍ਰਹਿ ਵਿਚਲੀ ਟਾਈਟਲ ਕਹਾਣੀ ਹੈ ਭਾਵੇਂ ਹਿੰਦੁਸਤਾਨ-ਪਾਕਿਸਤਾਨ ਦੀ ਵੰਡ ਹੋਇਆਂ ਲਗਪਗ 62 ਸਾਲ ਹੋ ਗਏ ਹਨ, ਪਰ ਅੱਜ ਵੀ ਇਹ ਦਰਦ ਲੋਕਾਂ ਅੰਦਰ ਨਾਸੂਰੀ ਜ਼ਖ਼ਮ ਬਣਾਉਂਦਾ ਰਿਸਦਾ ਰਹਿੰਦਾ ਹੈ, ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਇਹ ਦਰਦ ਤਨ ਹੰਢਾਇਆ ਤੇ ਅੱਖੀਂ ਡਿੱਠਾ ਹੈ।
ਪੰਜਾਬੀ ਕਹਾਣੀ ਸਾਹਿਤ ਵਿੱਚ ਹਿੰਦੁਸਤਾਨ-ਪਾਕਿਸਤਾਨ ਦੀ ਵੰਡ ਬਾਰੇ ਢੇਰ ਸਾਰੀਆਂ ਕਹਾਣੀਆਂ ਲਿਖੀਆਂ ਜਾ ਚੁੱਕੀਆਂ ਹਨ, ਪਰ ਵਿਸ਼ੇ, ਆਪੋ-ਆਪਣੇ ਹਨ। ਇਸੇ ਲਈ ਇਹ ਕਹਾਣੀਆਂ ਅੱਜ ਵੀ ਮਕਬੂਲ ਹਨ। ਕਹਾਣੀ ‘ਜ਼ਖ਼ਮ’ ਵਿੱਚ ‘ਮੈਂ’ ਪਾਤਰ ਦੇ ਨਾਲ ਉਸ ਦੇ ਤਿੰਨ ਦੋਸਤ ਰਾਜਨੀਤੀ, ਰਾਜਨੀਤੀ ਵੀ ਸੱਠ ਸਾਲ ਪੁਰਾਣੀ ਜਿਨਾਹ ਦੇ ਵੇਲੇ ਦੀ ਗੱਲ ਕਰ ਰਹੇ, ਆਪੋ-ਆਪਣੇ ਵਿਚਾਰ ਸਾਂਝੇ ਕਰਦੇ ਹਨ ਤੇ ਆਪਣੇ ਨਿੱਜੀ ਦੁਖਾਂਤ ਵੀ ਦੱਸਦੇ ਹਨ। ਪ੍ਰੋ. ਜਾਵੇਦ ਜੋ ਕਸੂਰ ਦਾ ਰਹਿਣ ਵਾਲਾ ਹੈ ਇਧਰ ਉਸ ਦੇ ਮਾਂ-ਪਿਉ ਨੂਰਮਹਿਲ ਤੋਂ ਉਜੜ ਕੇ ਗਏ ਸਨ ਤੇ ਉਦੋਂ ਹੀ ਉਸ ਦੀਆਂ ਦੋ ਚਾਚੀਆਂ, ਤਿੰਨ ਭੂਆਂ ਮਾਰੀਆਂ ਗਈਆਂ ਸਨ। ਉਨ੍ਹਾਂ ਦੇ ਬਾਰ੍ਹਾਂ ਬੱਚਿਆਂ ਨੂੰ ਉਦੋਂ ਬਚਾਉਣ ਖਾਤਰ ਪਿਛਲੀ ਕੋਠੜੀ ਵਿੱਚ ਡਕ ਦਿੱਤਾ ਸੀ, ਪਰ ਅੱਜ ਤੱਕ ਉਹ ਲੱਭੇ ਨਹੀਂ। ਉਨ੍ਹਾਂ ਬੱਚਿਆਂ ਨੂੰ ਲੱਭਣ ਵਾਲੇ ਜ਼ਖ਼ਮ ਅਜੇ ਵੀ ਅੱਲੇ ਹਨ ਤੇ ਇਧਰ ‘ਮੈਂ’ ਪਾਤਰ ਦਾ ‘ਤਾਇਆ’ ਜਿਸ ਦੇ ਪ੍ਰਸੰਗ ਤੋਂ ਕਹਾਣੀ ਸ਼ੁਰੂ ਹੁੰਦੀ ਹੈ, ਵੀ ਆਪਣੇ ਨਾ ਭਰਨ ਵਾਲੇ ਨਾਸੂਰ ਬਣੇ ਜ਼ਖ਼ਮਾਂ ਦੀ ਗੱਲ ਤੋਰਦਾ ਅਸਲੀ ਮੁੱਦੇ ’ਤੇ ਆਉਂਦਾ ਦੱਸਦਾ ਹੈ ਕਿ ਅਸੀਂ ਤਿੰਨ ਜਣੇ ਸਾਂ। ਬਿਲਗੇ ਰਾਹ ਜਾਂਦਿਆਂ ਇਕ ਕਮਰੇ ਵਿੱਚ ਰੁਕੇ ਸਾਂ, ਜਿੱਥੇ ਬਾਰ੍ਹਾਂ ਬੱਚੇ ਡੱਕੇ ਸਨ। ਪੰਡਤ ਬਿਸ਼ਨ ਦਾਸ ਨੇ ਦਸ ਰੁਪਏ ਦੇ ਕੇ ਸਪੋਲੀਆਂ ਨੂੰ ਮਾਰਨ ਲਈ ਕਿਹਾ ਸੀ। ਉਨ੍ਹਾਂ ਜਿਊਂਦਿਆਂ ਬੱਚਿਆਂ ਨੂੰ ਦਫਨਾ ਦਿੱਤਾ ਸੀ। ਉਸ ਵਾਕਿਆ ਨੂੰ ਯਾਦ ਕਰਦਾ ਤਾਇਆ ਹੁਣ ਪਛਤਾਵਾ ਕਰਦਾ ਹੈ ਕਿ ਮੇਰੇ ਜ਼ਖ਼ਮ ਠੀਕ ਨਾ ਹੋਣ ਇਨ੍ਹਾਂ ਵਿੱਚ ਕੀੜੇ ਪੈਣ-ਇਉਂ ਕਹਾਣੀ ਮੁਕਦੀ ਹੈ।

-ਡਾ. ਸ਼ਰਨਜੀਤ ਕੌਰ


Comments Off on ਜ਼ਖ਼ਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.