ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਹਰਸ਼ਿਖਾ ਨੂੰ ਅਨੁਸ਼ਾਸਨੀ ਕਮੇਟੀ ਦੀ ਸਕੱਤਰ ਐਲਾਨਿਆ

Posted On October - 9 - 2010

ਪੱਤਰ ਪ੍ਰੇਰਕ
ਜਲੰਧਰ, 8 ਅਕਤੂਬਰ

ਇੱਥੇ ਐੱਚ.ਐੱਮ.ਵੀ. ਕਾਲਜ ਦੀ ਅਨੁਸ਼ਾਸਨੀ ਕਮੇਟੀ ਵਲੋਂ ਕਰਵਾਏ ਗਏ ਪ੍ਰੋਗਰਾਮ ’ਚ ਐੱਮ.ਏ. ਹਿੰਦੀ ਦੀ ਵਿਦਿਆਰਥਣ ਕੁਮਾਰੀ ਹਰਸ਼ਿਖਾ ਨੂੰ ਅਨੁਸ਼ਾਸਨੀ ਕਮੇਟੀ ਦੀ ਸਕੱਤਰ ਐਲਾਨਿਆ ਗਿਆ। ਇਸ ਪ੍ਰੋਗਰਾਮ ਦੌਰਾਨ ਕਾਲਜ ਪ੍ਰਿੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਨੇ 220 ਦੇ ਕਰੀਬ ਅਨੁਸ਼ਾਸਨੀ ਕਮੇਟੀ ਦੇ ਵਿਦਿਆਰਥੀਆਂ ਨੂੰ ਬੈਜ ਪ੍ਰਦਾਨ ਕਰਕੇ ਸਨਮਾਨਤ ਕੀਤਾ। ਪ੍ਰਿੰਸੀਪਲ ਨੇ ਵਿਦਿਆਰਥੀਆਂ ਕੋਲੋਂ ਅਨੁਸ਼ਾਸਨ ਬਣਾਈ ਰੱਖਣ ਲਈ ਵਚਨ ਲਿਆ। ਇਸ ਸਮਾਗਮ ਵਿਚ ਸੀਨੀਅਰ ਸਟਾਫ ਸੈਕਟਰੀ ਭਾਰਤੀ ਗੌਰ, ਸਟਾਫ ਸੈਕਟਰੀ ਆਦਰਸ਼ ਖੰਨਾ, ਕਰਾਂਤੀ ਵਧਵਾ, ਰਾਕੇਸ਼ ਉੱਪਲ, ਮੀਨੂੰ ਕੁੰਦਰਾ, ਸੀਮਾ ਖੰਨਾ, ਪਵਨ ਕੁਮਾਰੀ ਆਦਿ ਹਾਜ਼ਰ ਸਨ।
ਇਸੇ ਦੌਰਾਨ ਪ੍ਰਿੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਈ ਗਈ ਵੇਟ ਲਿਫਟਿੰਗ ਚੈਂਪੀਅਨਸ਼ਿਪ ਜਿੱਤ ਕੇ ਆਉਣ ਵਾਲੀ ਕਾਲਜ ਦੀ ਟੀਮ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਐੱਚ.ਐੱਮ.ਵੀ. ਕਾਲਜ ਦੀ ਵੇਟ ਲਿਫਟਿੰਗ ਟੀਮ ਦੀ ਅਮਨਦੀਪ ਨੇ 48 ਕਿਲੋ ਭਾਰ ਵਰਗ ਵਿਚ ਪਹਿਲਾ, 53 ਕਿਲੋ ਭਾਰ ਵਰਗ ਵਿਚ ਜਸਬੀਰ ਨੇ ਪਹਿਲਾ, 58 ਕਿਲੋ ਭਾਰ ਵਰਗ ਵਿਚ ਅਰਸ਼ਪ੍ਰੀਤ ਨੇ ਦੂਜਾ, 63 ਕਿਲੋ ਭਾਰ ਵਰਗ ਵਿਚ ਸਰਬਜੀਤ ਨੇ ਪਹਿਲਾ, 75 ਕਿਲੋ ਭਾਰ ਵਰਗ ਵਿਚ ਲਖਵਿੰਦਰ ਨੇ ਪਹਿਲਾ ਅਤੇ 75 ਕਿਲੋ ਤੋਂ ਵਧ ਭਰ ਵਰਗ ਵਿਚ ਮਨਪ੍ਰੀਤ ਨੇ ਪਹਿਲਾ ਤੇ ਕਮਲਪ੍ਰੀਤ ਨੇ ਦੂਸਰਾ ਸਥਾਨ ਹਾਸਲ ਕੀਤਾ ਹੈ।


Comments Off on ਹਰਸ਼ਿਖਾ ਨੂੰ ਅਨੁਸ਼ਾਸਨੀ ਕਮੇਟੀ ਦੀ ਸਕੱਤਰ ਐਲਾਨਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.