ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ !    ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    

ਮਿਹਰ ਕਰੋ

Posted On October - 13 - 2010

ਰਾਜਬੀਰ ਕੌਰ
ਸਤਿਗੁਰੂ ਜੋ ਕੁਝ ਤੁਸੀਂ ਸਾਨੂੰ ਦਿੱਤਾ ਹੈ, ਇਹ ਸਭ ਕੁਝ ਤੇਰੀ ਮਿਹਰ ਅਤੇ ਕਿਰਪਾ ਨਾਲ ਮਿਲਿਆ ਹੈ, ਪਰ ਅਸੀਂ ਇਸ ਗੱਲ ਨੂੰ ਨਹੀਂ ਸਮਝਦੇ। ਤੁਸੀਂ ਆਪਣੇ ਬਚਨਾਂ ਰਾਹੀਂ ਸੁਚੇਤ ਕਰਦੇ ਹੋ:
ਜਾਗਿ ਲੇਹੁ ਰੇ ਮਨਾ ਜਾਗੁ ਲੇਹੁ
ਕਹਾ ਗਾਫਲ ਸੋਇਆ।।
ਜਾਗ ਰੇ ਮਨੁ ਜਾਗਨਹਾਰੇ।।
ਝੂਠਾ ਮੋਹ ਮਿਥਿਆ ਪਸਾਰੇ।। ਰਹਾਉ।।

ਭਾਈ ਗੁਰਦਾਸ ਜੀ ਸਾਨੂੰ ਸਮਝਾਉਂਦੇ ਹਨ ਕਿ ਸਿੱਖ ਨੂੰ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਚਰਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਕਰਨ ਨਾਲ ਸਿੱਖ ਦਾ ਮਨ ਸੁਖੀ ਹੋ ਜਾਂਦਾ ਹੈ। ਜਦੋਂ ਇਕ ਗਰੀਬ ਨਿਮਾਣਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਨਾਲ ਜੁੜਨ ਲਈ ਗੁਰੂ ਚਰਨਾਂ ਵਿਚ ਬੈਠਦਾ ਹੈ ਤਾਂ ਸਤਿਗੁਰੂ ਆਪਣੇ ਸ਼ਬਦਾਂ ਦਾ ਸਿਰੋਪਾਓ ਉਸ ਨੂੰ ਬਖਸ਼ ਕੇ, ਉਸ ਦੀ ਝੋਲੀ ਆਪਣੀ ਕਿਰਪਾ ਨਾਲ ਭਰ ਦਿੰਦੇ ਹਨ।
ਸਾਨੂੰ ਸਤਿਗੁਰੂ ਦੇ ਦਰ ‘ਤੇ ਬੇਨਤੀ ਕਰਨੀ ਚਾਹੀਦੀ ਹੈ ਕਿ ਤੁਸੀਂ ਸਾਡੇ ‘ਤੇ ਕਿਰਪਾ ਕਰੋ। ਅਸੀਂ 84 ਲੱਖ ਜੂਨਾਂ ਦੇ ਚੱਕਰ ਭੋਗ ਕੇ ਮਨੁੱਖੀ ਜੀਵ ਦੇ ਰੂਪ ਵਿਚ ਇਸ ਦੁਨੀਆਂ ‘ਤੇ ਆਏ ਹਾਂ। ਕਿਰਪਾ ਕਰਕੇ ਸਾਨੂੰ ਆਪਣੇ ਨਾਲ ਜੋੜ ਲਉ।
ਸਤਿਗੁਰੂ ਫ਼ਰਮਾਉਂਦੇ ਹਨ ਕਿ ਅੱਖਾਂ ਮੀਟ ਕੇ ਧਿਆਨ ਲਾਉਣ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਜੇ ਅੰਦਰੋਂ ਮਨ ਸਾਫ ਹੈ ਅਤੇ ਉਸ ਵਿਚ ਕੋਈ ਚਲਾਕੀਆਂ ਨਹੀਂ ਹਨ, ਤਾਂ ਹੀ ਨਾਮ ਦਾ ਰਸ ਆਉਣਾ ਹੈ। ਭਾਵੇਂ ਸਭ ਸਮੰੁਦਰ ਸਾਰੇ ਤੀਰਥਾਂ ਦੇ ਇਸ਼ਨਾਨ ਕਰ ਲਈਏ, ਪਰ ਜੇ ਮਨ ਵਿਕਾਰਾਂ ਵਿਚ ਫਸਿਆ ਹੋਇਆ ਹੈ, ਤਾਂ ਕੁਝ ਹਾਸਲ ਨਹੀਂ ਹੋਣਾ।
ਜੇ ਅਸੀਂ ਉਸ ਸਤਿਗੁਰੂ ਨਾਲ ਪਿਆਰ ਕਰੀਏ ਤਾਂ ਸਾਨੂੰ ਕੁਝ ਪ੍ਰਾਪਤ ਹੋ ਸਕਦਾ ਹੈ। ਜੇ ਸਾਡੇ ਅੰਦਰ ਦੇ ਪੰਜ ਚੋਰ ਖ਼ਤਮ ਹੋ ਜਾਣ, ਅੰਦਰ ਪ੍ਰੇਮ ਦੀ ਭੁੱਖ ਬਣ ਜਾਏ, ਸਹਿਜ ਦੀ ਭੁੱਖ ਬਣ ਜਾਏ, ਸਹਿਜ ਅਵਸਥਾ ਬਣ ਜਾਏ, ਨਿਮਾਣੇ ਬਣ ਜਾਈਏ, ਤਾਂ ਸਾਨੂੰ ਕੋਈ ਦੁੱਖ ਨਹੀਂ ਲੱਗ ਸਕਦਾ ਹੈ। ਹਰਿ ਦਾ ਸਿਮਰਨ ਕਰਕੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਹਰਿ-ਭਜਨ ਤੋਂ ਇਲਾਵਾ ਸਾਰੇ ਦੁਨਿਆਵੀ ਸੁੱਖ ਝੂਠੇ ਲੱਗਦੇ ਹਨ।
ਸਤਿਗੁਰੂ ਨੇ ਆਪਣੀ ਕਿਰਪਾ ਨਾਲ ਸਾਨੂੰ ਨਾਮ ਦਾ ਅਮੋਲਕ ਰਤਨ ਬਖ਼ਸ਼ਿਆ ਹੈ। ਜਿਨ੍ਹਾਂ ਨੇ ਇਸ ਕਿਰਪਾ ਨੂੰ ਲੈਣ ਦੀ ਕੋਸ਼ਿਸ਼ ਨਹੀਂ ਕੀਤੀ, ਉਨ੍ਹਾਂ ਨੂੰ ਮਾਇਆ ਨੇ ਆਪਣੇ ਜਾਲ ਵਿਚ ਫਸਾ ਲਿਆ ਹੈ। ਉਹ ਸੰਸਾਰ ਤੋਂ ਖਾਲੀ ਹੱਥ ਹੀ ਵਾਪਸ ਚਲੇ ਜਾਂਦੇ ਹਨ।
ਜੇ ਅਸੀਂ ਧਰਮ ਨੂੰ ਇਕ ਪ੍ਰਾਜੈਕਟ ਸਮਝ ਕੇ ਚਲੀਏ, ਤਾਂ ਸਾਡੇ ਜੀਵਨ ਵਿਚ ਸੁਧਾਰ ਆ ਜਾਏਗਾ। ਕੰਮ ਕਰਨ ਵਾਸਤੇ ਪ੍ਰਾਜੈਕਟ ਬਣਾਉਣ ਸਮੇਂ, ਕਿੰਨਾ ਸਮਾਂ ਲੱਗਦਾ ਹੈ ਅਤੇ ਕਿੰਨੀਆਂ ਮੀਟਿੰਗਾਂ ਕਰਨੀਆਂ ਪੈਂਦੀਆਂ ਹਨ, ਇਹ ਸਭ ਕਰਨ ਤੋਂ ਬਿਨਾਂ ਕੰਮ ਅਧੂਰਾ ਰਹਿ ਜਾਂਦਾ ਹੈ। ਸਾਨੂੰ ਵੇਖਣਾ ਚਾਹੀਦਾ ਹੈ। ਅੱਜ ਗੁਰਦੁਆਰੇ ਵਿਚ ਕਿੰਨੇ ਗਰੀਬਾਂ ਨੂੰ ਲੰਗਰ ਛਕਾਇਆ, ਕਿੰਨੇ ਲੋੜਵੰਦਾਂ ਦੇ ਘਰ ਪੂਰੇ ਕੀਤੇ, ਕਿੰਨੇ ਦੀਨ-ਦੁਖੀਆਂ ਦੇ ਦੁੱਖ ਦੂਰ ਕੀਤੇ, ਇਸ ਤਰ੍ਹਾਂ ਦੇ ਪ੍ਰਾਜੈਕਟ ਤਿਆਰ ਕਰਨੇ ਚਾਹੀਦੇ ਹਨ, ਜੋ ਅਸੀਂ ਨਹੀਂ ਕਰਦੇ। ਪਰ ਇਹ ਸਭ ਕੁਝ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਸਾਡੇ ਸਤਿਗੁਰੂ ਦੀ ਅਪਾਰ ਕਿਰਪਾ ਦੀ ਮਿਹਰ ਸਾਡੇ ਉੱਤੇ ਪਏ। ਇਸ ਲਈ ਸਾਨੂੰ ਰੋਜ਼ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਉਹ ਸਾਡੇ ‘ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਣ।


Comments Off on ਮਿਹਰ ਕਰੋ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.