ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਮਾਂ-ਧੀ ਕੋਲੋਂ ਦੋ ਲੱਖ ਰੁਪਏ ਖੋਹੇ

Posted On October - 8 - 2010

ਪੱਤਰ ਪ੍ਰੇਰਕ
ਕਾਦੀਆਂ, 7 ਅਕਤੂਬਰ

ਅੱਜ ਇਥੇ ਦਿਨ-ਦਿਹਾੜੇ ਮਾਂ-ਧੀ ਵੱਲੋਂ ਬੈਂਕ ਵਿਚੋਂ ਕਢਵਾਏ ਦੋ ਲੱਖ ਰੁਪਏ ਲੁਟੇਰਾ ਗਰੋਹ ਵੱਲੋਂ ਲੁੱਟ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਸਵੰਤ ਕੌਰ ਪਤਨੀ ਬਲਬੀਰ ਸਿੰਘ ਪੰਜਾਬ ਨੈਸ਼ਨਲ ਬੈਂਕ ਵਿੱਚੋਂ ਦੋ ਲੱਖ ਰੁਪਏ ਦੀ ਨਕਦੀ ਕਢਵਾ ਕੇ ਆਪਣੀ ਧੀ ਨਾਲ ਪਿੰਡ ਵਾਪਸ ਜਾ ਰਹੀ ਸੀ। ਸਕੂਟਰ ’ਤੇ ਸਵਾਰ ਹੋ ਕੇ ਜਦੋਂ ਮਾਂ-ਧੀ ਸੰਤ ਨਗਰ ਤੋਂ ਠੀਕਰੀਵਾਲ ਰੋਡ ਵੱਲ ਮੁੜਨ ਲੱਗੀਆਂ ਤਾਂ ਪਿਛਲੇ ਪਾਸੇ ਤੋਂ ਪਲਸਰ ਮੋਟਰਸਾਈਕਲ ’ਤੇ ਦੋ ਲੁਟੇਰ, ਜਿਨ੍ਹਾਂ ਆਪਣੇ ਮੂੰਹ ਢੱਕੇ ਹੋਏ ਸਨ, ਸਕੂਟਰੀ ਦੀ ਪਿਛਲੀ ਸੀਟ ’ਤੇ ਬੈਠੀ ਜਸਵੰਤ ਕੌਰ ਕੋਲੋਂ ਪੈਸਿਆਂ ਵਾਲਾ ਬੈਗ ਝਪਟਾ ਮਾਰ ਕੇ  ਫਰਾਰ ਹੋ ਗਏ। ਇਸ ਲੁੱਟ ਬਾਰੇ ਥਾਣਾ ਕਾਦੀਆਂ ਦੀ ਪੁਲੀਸ ਨੂੰ ਸੂਚਨਾ ਪੁਲੀਸ ਵੱਲੋਂ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਇੱਥੇ ਜ਼ਿਕਰਯੋਗ ਹੈ ਕਿ ਕਾਦੀਆਂ ਸ਼ਹਿਰ ਅੰਦਰ ਪਹਿਲਾਂ ਵੀ ਆਏ ਦਿਨ ਬੈਂਕ ਵਿੱਚੋਂ ਪੈਸੇ ਕਢਵਾਉਣ ਵਾਲਿਆਂ ਖਾਸਕਰ ਮਹਿਲਾਵਾਂ ਕੋਲੋਂ ਪੈਸੇ ਲੁੱਟੇ ਜਾਣ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਪਰ ਪੁਲੀਸ ਅਜੇ ਤਕ ਲੁਟੇਰਾ ਗਰੋਹ ਨੂੰ ਬੇਨਕਾਬ ਨਹੀਂ ਕਰ ਸਕੀ।


Comments Off on ਮਾਂ-ਧੀ ਕੋਲੋਂ ਦੋ ਲੱਖ ਰੁਪਏ ਖੋਹੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.