ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਬਾਦਲ ਸਰਕਾਰ ਵੇਲੇ ਹਮੇਸ਼ਾ ਕਿਸਾਨਾਂ ਦੀ ਲੁੱਟ ਹੋਈ: ਰੰਧਾਵਾ

Posted On October - 8 - 2010

ਪੱਤਰ ਪ੍ਰੇਰਕ
ਕਲਾਨੌਰ, 7 ਅਕਤੂਬਰ

ਬਾਦਲ ਸਰਕਾਰ ਦੇ ਰਾਜ ’ਚ ਸਦਾ ਹੀ ਕਿਸਾਨਾਂ ਦੀ ਮੰਡੀਆਂ ਵਿੱਚ ਲੁੱਟ ਹੁੰਦੀ ਆਈ ਹੈ ਅਤੇ ਕਾਂਗਰਸ ਦੀ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਕਿਸਾਨ ਨੂੰ ਕਦੇ ਖੱਜਲ ਖੁਆਰ ਨਹੀਂ ਹੋਣਾ ਪਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਥੇ ਤੁਲੀ ਆਇਸ ਫੈਕਟਰੀ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਬਕਾ ਸੰਸਦੀ ਸਕੱਤਰ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਨੇ ਕੀਤਾ।  ਉਨ੍ਹਾਂ ਕਿਹਾ ਕਿ ਲੋਕ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਸਨਕਾਲ ਨੂੰ ਯਾਦ ਕਰ ਰਹੇ ਹਨ। ਪੰਜਾਬ ਦਾ ਕਿਸਾਨ, ਮੁਲਾਜ਼ਮ, ਬੇਰੁਜ਼ਗਾਰ ਤੋਂ ਇਲਾਵਾ ਹਰੇਕ ਵਰਗ ਦਾ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ। ਇਸ ਮੌਕੇ ਤੇ ਜਗਤਾਰ ਸਿੰਘ ਗੋਸਲ, ਰਵੇਲ ਸਿੰਘ ਪਿੰਡੀਆਂ, ਭਗਵਾਨ ਸਿੰਘ ਬਰੀਲਾ, ਬਿਕਰਮਜੀਤ ਸਿੰਘ ਆੜ੍ਹਤੀ, ਮਹਿੰਗਾ ਰਾਮ ਗਰੀਬ, ਸੁਨੀਲ ਸਰੀਨ ਬਲਾਕ ਪ੍ਰਧਾਨ, ਅਮਰਜੀਤ ਖੁੱਲਰ, ਸਰਬਜੀਤ ਸਿੰਘ ਬਲਾਕ ਪ੍ਰਧਾਨ ਡੇਰਾ ਬਾਬਾ ਨਾਨਕ, ਹਰਦੇਵ ਸਿੰਘ ਭੰਵਰਾ ਮੀਤ ਪ੍ਰਧਾਨ, ਸਰਬਜੀਤ ਸਿੰਘ ਬਾਜਵਾ ਅਤੇ ਡਾ. ਗੁਰਮੀਤ ਸਿੰਘ ਵਾਹਲਾ ਆਦਿ ਹਾਜ਼ਰ ਸਨ।


Comments Off on ਬਾਦਲ ਸਰਕਾਰ ਵੇਲੇ ਹਮੇਸ਼ਾ ਕਿਸਾਨਾਂ ਦੀ ਲੁੱਟ ਹੋਈ: ਰੰਧਾਵਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.