ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਬਸਪਾ ਵੱਲੋਂ ਪੁਲੀਸ ਖਿਲਾਫ਼ ਰੋਸ ਮੁਜ਼ਾਹਰਾ

Posted On October - 9 - 2010

ਖੇਤਰੀ ਪ੍ਰਤੀਨਿਧ
ਬਟਾਲਾ, 8 ਅਕਤੂਬਰ

ਬਸਪਾ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਵਰਕਰ ਨਾਅਰੇ ਮਾਰਦੇ ਹੋਏ

ਬਹੁਜਨ ਸਮਾਜ ਪਾਰਟੀ ਵੱਲੋਂ ਰਾਸ਼ਟਰੀ ਜਨਰਲ ਸਕੱਤਰ ਨਰਿੰਦਰ ਕਸ਼ਿਅਪ ਅਤੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿਚ ਅੱਜ ਬਸਪਾ ਦੇ ਕਾਰਕੁੰਨਾਂ ਤੇ ਆਗੂਆਂ ਨੇ ਪੁਲੀਸ ਜ਼ਿਲ੍ਹਾ ਬਟਾਲਾ ਦੇ ਥਾਣਿਆਂ ’ਚ ਦਲਿਤਾਂ ਨੂੰ ਇਨਸਾਫ਼ ਦੇਣ ਦੀ ਬਜਾਏ ਵਧੀਕੀਆਂ ਹੋਣ ਦੇ ਰੋਸ ਵੱਜੋਂ ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਦਲਿਤਾਂ ਦੇ ਹੱਕਾਂ ਹਿੱਤਾਂ ਲਈ ਜ਼ੋਰਦਾਰ ਆਵਾਜ਼ ਉਠਾਈ। ਵੱਖ-ਵੱਖ ਥਾਣਿਆਂ ਵਿਚ ਹੋਈਆਂ ਵਧੀਕੀਆਂ ਅਤੇ ਕਈ ਕੇਸ ਦਰਜ ਹੋਣ ਦੇ ਬਾਵਜੂਦ ਪਹੁੰਚ ਵਾਲੇ ਲੋਕਾਂ ਨੂੰ ਨਾ ਫੜਨ ਕਾਰਨ ਅੱਜ ਪੀੜਤ ਲੋਕਾਂ ਨੇ ਪੁਲੀਸ ਦਾ ਪਿੱਟ ਸਿਆਪਾ ਵੀ ਕੀਤਾ। ਪੁਲੀਸ ਵੱਲੋਂ ਦੋਸ਼ੀਆਂ ਨੂੰ ਫੜਨ ਦੇ ਦਿੱਤੇ ਭਰੋਸੇ ਤੋਂ ਬਾਅਦ ਬਸਪਾ ਆਗੂਆਂ ਵੱਲੋਂ ਤਹਿਸੀਲਦਾਰ ਨੂੰ ਮੈਮੋਰੰਡਮ ਦੇਣ ਮਗਰੋਂ ਰੋਸ ਧਰਨਾ ਸਮਾਪਤ ਕੀਤਾ ਗਿਆ ਅਤੇ ਨਾਲ ਹੀ ਸੀਮਤ ਸਮੇਂ ਵਿਚ ਇਨਸਾਫ਼ ਨਾ ਮਿਲਣ ਦੀ ਸੂਰਤ ਵਿਚ ਅੰਦੋਲਨ ਦੀ ਚਿਤਾਵਨੀ ਵੀ ਦਿੱਤੀ।
ਸ੍ਰੀ ਕਰੀਮਪੁਰੀ ਨੇ ਦੱਸਿਆ ਕਿ ਬਟਾਲਾ ਇਲਾਕੇ ਵਿਚ ਇਕ ਨਹੀਂ ਅਨੇਕਾਂ ਵਧੀਕੀਆਂ ਦੇ ਮਾਮਲੇ ਉਨ੍ਹਾਂ ਨੇ ਐਸ.ਐਸ.ਪੀ. ਨਾਲ ਉਠਾਏ ਸਨ ਪਰ ਕੋਈ ਤਸੱਲੀਬਖ਼ਸ਼ ਕਾਰਵਾਈ ਨਾ ਹੋਣ ਕਾਰਨ ਰੋਸ ਮੁਜ਼ਾਹਰਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਮੋਹਨ ਸਿੰਘ ਵਾਸੀ ਸੰਦਲਪੁਰ, ਕਸ਼ਮੀਰ ਸਿੰਘ ਵਾਸੀ ਮੁਰਾਦਪੁਰ, ਸ਼ਰਨਜੀਤ ਕੌਰ ਵਾਸੀ ਵਡਾਲਾ ਗੰ੍ਰਥੀਆਂ, ਅਜੀਤ ਸਿੰਘ, ਸਿਕੰਦਰ ਸਿੰਘ, ਪ੍ਰਗਟ ਸਿੰਘ ਸਮੇਤ ਦਰਜ਼ਨਾਂ ਅਜਿਹੇ ਨਾਂਅ ਹਨ, ਜਿਨ੍ਹਾਂ ਦੇ ਖਿਲਾਫ਼ ਥਾਣਿਆਂ ’ਚ ਨਾਇਨਸਾਫੀ ਹੋ ਰਹੀ ਹੈ। ਐਫ.ਆਈ.ਆਰ. ਵੀ ਦਰਜ਼ ਹਨ ਪਰ ਸਿਆਸੀ ਦਬਾਅ ਕਾਰਨ ਪੁਲੀਸ ਦੋਸ਼ੀਆਂ ਨੂੰ ਹੱਥ ਨਹੀ ਪਾ ਰਹੀ। ਉਨ੍ਹਾਂ ਕਿਹਾ ਕਿ ਕਈ ਅਜਿਹੇ ਕੇਸ ਵੀ ਹਨ, ਜਿਨ੍ਹਾਂ ’ਚ ਪੁਲੀਸ ਰਿਪੋਰਟ ਵੀ ਦਰਜ ਨਹੀਂ ਕਰ ਰਹੀ।
ਸ਼੍ਰੀ ਕਸ਼ਿਅਪ ਨੇ ਕਿਹਾ ਕਿ ਕੋਈ ਵੀ ਸਰਕਾਰ ਓਨਾ ਚਿਰ ਤੱਕ ਕਾਮਯਾਬ ਨਹੀਂ ਹੋ ਸਕਦੀ, ਜਿੰਨਾ ਚਿਰ ਦਲਿਤ ਭਾਈਚਾਰੇ ਦੇ ਲੋਕਾਂ ਦਾ ਦਿਲ ਨਹੀਂ ਜਿੱਤਿਆ ਜਾਂਦਾ। ਇਸ ਮੌਕੇ ਹਰਬੰਸ ਸਿੰਘ ਭਾਗਪੁਰੀ, ਪਿਆਰਾ ਲਾਲ, ਜੇ.ਪੀ. ਸਿੰਘ, ਜਤਿੰਦਰ ਅੱਤਰੀ, ਕੇਵਲ ਕ੍ਰਿਸ਼ਨ, ਕੁਲਵੰਤ ਸਿੰਘ, ਕਰਨੈਲ ਚੰਦ, ਪ੍ਰਕਾਸ਼ ਮਸੀਹ ਵੀ ਹਾਜ਼ਰ ਸਨ।


Comments Off on ਬਸਪਾ ਵੱਲੋਂ ਪੁਲੀਸ ਖਿਲਾਫ਼ ਰੋਸ ਮੁਜ਼ਾਹਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.