ਮੱਛੀਆਂ ਪਾਲ ਕੇ ਸੁੱਖ ਮਾਣ ਰਿਹਾ ਹੈ ਸੁਖਪਾਲ !    ਕਰਜ਼ਈ ਕਿਸਾਨ ਵਲੋਂ ਖੁਦਕੁਸ਼ੀ !    ਮੂਡੀਜ਼ ਨੇ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਕੇ 5.4 ਫ਼ੀਸਦ ਕੀਤਾ !    ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    

ਪੰਘੂੜੇ ਵਿਚ ਇਕ ਹੋਰ ਬੱਚੀ ਆਈ

Posted On October - 8 - 2010

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਅਕਤੂਬਰ

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੈਡ ਕਰਾਸ ਸੁਸਾਇਟੀ ਵਿਖੇ ਲਾਵਾਰਿਸ ਬੱਚਿਆਂ ਦੀ ਸਾਂਭ ਸੰਭਾਲ ਲਈ ਸ਼ੁਰੂ ਕੀਤੀ ਗਈ ਪੰਘੂੜਾ ਯੋਜਨਾ ਵਿਚ ਅੱਜ ਇਕ ਸਾਲ ਦੀ ਹੋਰ ਬੱਚੀ ਆ ਗਈ। ਇਸ ਬੱਚੀ ਦੀ ਆਮਦ ਨਾਲ ਹੁਣ ਤੱਕ ਇਸ ਪੰਘੂੜੇ ਵਿਚ 25 ਬੱਚੇ ਆ ਚੁੱਕੇ ਹਨ।
ਲਗਪਗ ਇਕ ਸਾਲ ਦੀ ਉਮਰ ਦੀ ਇਹ ਬੱਚੀ ਰੇਲਵੇ ਪੁਲੀਸ ਨੂੰ 6 ਅਕਤੂਬਰ ਨੂੰ ਰੇਲਵੇ ਸਟੇਸ਼ਨ ਤੋਂ ਪ੍ਰਾਪਤ ਹੋਈ ਸੀ ਜਿਸ ਦੇ ਮਾਪਿਆਂ ਦੀ ਭਾਲ ਲਈ ਉਨ੍ਹਾਂ ਯਤਨ ਕੀਤਾ ਪਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਅੱਜ ਇਸ ਬੱਚੀ ਨੂੰ ਰੇਲਵੇ ਪੁਲੀਸ ਵਲੋਂ ਰੈਡ ਕਰਾਸ ਨੂੰ ਸੌਂਪ ਦਿੱਤਾ ਗਿਆ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੇ.ਐਸ. ਪਨੂੰ ਨੇ ਦੱਸਿਆ ਕਿ ਇਸ ਬੱਚੀ ਦਾ ਈ.ਐਮ.ਸੀ. ਹਸਪਤਾਲ ਤੋਂ ਮੈਡੀਕਲ ਮੁਆਇਨਾ ਕਰਵਾਇਆ ਗਿਆ ਹੈ ਅਤੇ ਬੱਚੀ ਸਿਹਤਯਾਬ ਹੈ। ਇਸ ਬੱਚੀ ਨੂੰ ਪਾਲਣ ਪੋਸ਼ਣ ਲਈ ਜਲੰਧਰ ਸਥਿਤ ਨਾਰੀ ਨਿਕੇਤਨ ਟਰੱਸਟ ਦੇ ਸ਼ਿਸ਼ੂ ਗ੍ਰਹਿ ਵਿਖੇ ਭੇਜਿਆ ਜਾਵੇਗਾ ਜਿਥੋਂ ਇਸ ਬੱਚੀ ਨੂੰ ਲੋੜਵੰਦ ਮਾਪੇ ਨਿਰਧਾਰਤ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਅਪਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਬੱਚੀ ਤੋਂ ਪਹਿਲਾਂ ਇਸ ਪੰਘੂੜੇ ਵਿਚ 24 ਬੱਚੇ ਆ ਚੁੱਕੇ ਹਨ ਅਤੇ ਇਹ ਸਾਰੇ ਹੀ ਬੱਚੇ ਲੋੜਵੰਦ ਮਾਪਿਆਂ ਵਲੋਂ ਅਪਣਾਏ ਜਾ ਚੁੱਕੇ ਹਨ।


Comments Off on ਪੰਘੂੜੇ ਵਿਚ ਇਕ ਹੋਰ ਬੱਚੀ ਆਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.