ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਪੜਚੋਲ

Posted On October - 17 - 2010

ਅਵਤਾਰ ਸਿੰਘ ਭੰਵਰਾ

ਸੋਚ ਦੀ ਸ਼ਕਤੀ: ਪਟਿਆਲਾ ਤੋਂ ਦਲਜੀਤ ਸਿੰਘ ਅਰੋੜਾ ਦੀ ਸੰਪਾਦਨਾ ਹੇਠ ਛਪਦੇ ਮਾਸਿਕ ਪਰਚੇ ਦੇ ਨਵੇਂ ਅੰਕ (ਅਕਤੂਬਰ) ਦੀ ਸੰਪਾਦਕੀ ਵਿਚ ਕੌਮੀ ਏਕਤਾ, ਅਮਨ ਅਤੇ ਭਾਈਚਾਰੇ ਦਾ ਬਹੁਤ ਚੰਗੇ ਢੰਗ ਨਾਲ ਸੰਦੇਸ਼ ਦਿੱਤਾ ਗਿਆ ਹੈ। ਡਾ. ਗੁਰਚਰਨ ਸਿੰਘ ਜ਼ੀਰਾ ਦਾ ਗੁਰੂ ਗਰੰਥ ਸਾਹਿਬ ਦੀ ਮਹਿਮਾ ਬਾਰੇ ਲੇਖ ਬਹੁਤ ਵਧੀਆ ਹੈ। ਡਾ. ਮਨਜੀਤ ਸਿੰਘ ਬੱਲ ਵੱਲੋਂ ਕੈਂਸਰ ਰੋਗ ਦੇ ਘਾਤਕ ਹਮਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸਿਆਸਤ ਵਿਚ ਭਾਰੂ ਹੋ ਰਿਹੈ ਪਰਿਵਾਰਵਾਦ, ਹਮਦਰਦਵੀਰ ਨੌਸ਼ਹਿਰਵੀ ਦਾ ਸਹੁਰੇ ਦਾ ਸੁੰਗੜਿਆ ਸੰਸਾਰ, ਸੁਤਿੰਦਰ ਸਿੰਘ ਨੂਰ, ਅੰਜੂ ਬਾਲਾ, ਕੁਲਵੰਤ ਕੌਰ, ਪ੍ਰੋ. ਕਿਰਪਾਲ ਸਿੰਘ ਕਸੇਲ, ਪਰਮਜੀਤ ਕੌਰ ਬਾਠ, ਡਾ. ਗੁਰਚਰਨ ਸਿੰਘ ਮਹਿਤਾ, ਕੁਲਵੰਤ ਗਰੇਵਾਲ ਦੇ ਲੇਖ ਤੇ ਵਿਨੋਦ ਫਕੀਰਾ, ਜਗਜੀਤ ਸਿੰਘ, ਸਰਦਾਰ ਪੰਛੀ, ਹਰਭਜਨ ਧਰਨਾ, ਜਗੀਰ ਸਿੰਘ ਪ੍ਰੀਤ, ਸੁਲੱਖਣ ਮੀਤ ਤੇ ਇੰਦਰਜੀਤ ਪੁਰੇਵਾਲ ਦੀਆਂ ਕਵਿਤਾਵਾਂ ਦਿਲ ਟੁੰਬਦੀਆਂ ਹਨ।
ਪੰਥ ਪ੍ਰਕਾਸ਼ (ਦਿੱਲੀ): ਆਨਰੇਰੀ ਸੰਪਾਦਕ ਪ੍ਰੋ. ਭੁਪਿੰਦਰਪਾਲ ਸਿੰਘ ਬਖਸ਼ੀ ਦੀ ਸੰਪਾਦਨਾ ਹੇਠ ਛਪਦੇ ਪਰਚੇ ਦਾ ਨਵਾਂ ਅੰਕ ਬਾਨੀ ਸੰਪਾਦਕ ਤੇ ਪੰਜਾਬੀ ਦੇ ਪ੍ਰਸਿੱਧ ਪੱਤਰਕਾਰ ਇੰਦਰਜੀਤ ਸਿੰਘ ਬਖਸ਼ੀ ਨੂੰ ਸਮਰਪਿਤ ਹੈ। ਇਸ ਵਿਚ ਉਨ੍ਹਾਂ ਦੇ ਜੀਵਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਮਰਹੂਮ ਬਖਸ਼ੀ ਦੀਆਂ ਪੱਤਰਕਾਰੀ, ਸਮਾਜਕ ਤੇ ਧਾਰਮਿਕ ਗਤੀਵਿਧੀਆਂ ਅਤੇ ਮਹਾਨ ਸ਼ਖਸੀਅਤਾਂ ਨਾਲ ਤਸਵੀਰਾਂ ਛਾਪ ਕੇ ਪਾਠਕਾਂ ਨੂੰ ਉਨ੍ਹਾਂ ਦੇ ਮੁੜ ਦਰਸ਼ਨ ਕਰਵਾਏ ਗਏ ਹਨ।
ਮਹਿਰਮ: ਨਵੇਂ ਅੰਕ (ਅਕਤੂਬਰ) ਵਿਚ ਪੰਜਾਬ, ਕੌਮੀ ਤੇ ਕੌਮਾਂਤਰੀ ਸਰਗਰਮੀਆਂ ਬਾਰੇ ਲੇਖ, ਬਹੁਤ ਜਾਣਕਾਰੀ ਭਰਪੂਰ ਹਨ। ਦਰਬਾਰਾ ਸਿੰਘ ਕਾਹਲੋਂ, ਨਰਿੰਦਰ ਸਿੰਘ ਕਪੂਰ, ਤਰਲੋਚਨ ਸਿੰਘ ਐਮ.ਪੀ., ਬੀਰਦਵਿੰਦਰ ਸਿੰਘ ਦੇ ਲੇਖਾਂ ਵਿਚ ਚਲੰਤ ਮਾਮਲਿਆਂ ਬਾਰੇ ਜਾਣਕਾਰੀ ਮਿਲਦੀ ਹੈ। ਇਸੇ ਤਰ੍ਹਾਂ ਸਿੰਘ ਅਰਵਿੰਦਰ, ਡਾ. ਤਰਲੋਕ ਸਿੰਘ ਆਨੰਦ, ਨੌਰੰਗ ਸਿੰਘ ‘ਮੁਰਕੀਆਂ’, ਦੀਆਂ ਸਾਹਿਤਕ ਕਿਰਤਾਂ ਚੰਗੀਆਂ ਹਨ। ਪਰਚੇ ਦੀ ਹੋਰ ਸਮੱਗਰੀ ਵੀ ਪਹਿਲਾਂ ਵਾਂਗ ਪਾਠਕਾਂ ਲਈ ਲਾਹੇਵੰਦ ਹੈ।
ਘਰ ਸ਼ਿੰਗਾਰ: ਤਾਜ਼ਾ ਅੰਕ (ਅਕਤੂਬਰ) ਵਿਚ ਮਹਾਨ ਔਰਤਾਂ ਬਾਰੇ ਜਾਣਕਾਰੀ, ਪਹਿਰਾਵੇ, ਫੈਸ਼ਨ, ਗਹਿਣਿਆਂ ਤੇ ਸਿਹਤ ਸੰਭਾਲ ਸਬੰਧੀ ਜਾਣਕਾਰੀ ਬਹੁਤ ਵਧੀਆ ਤਰੀਕੇ ਨਾਲ ਦਿੱਤੀ ਗਈ ਹੈ। ਸ਼ਾਲਿਨੀ ਖੁਸ਼ਵਾਹਾ ਤੇ ਪਰਮਜੀਤ ਚਾਵਲਾ ਦਾ ਬਜ਼ੁਰਗ ਔਰਤਾਂ ਦੇ ਪੋਸ਼ਣ ਸਬੰਧੀ ਜਾਣਕਾਰੀ ਭਰਪੂਰ ਫੀਚਰ ਹੈ। ਬੱਚੇ ਦੀ ਸੰਭਾਲ, ਸਬਜ਼ੀਆਂ ਤੇ ਫਲਾਂ ਬਾਰੇ ਵੀ ਪਾਠਕਾਂ ਨੂੰ ਸੁਚੇਤ ਕੀਤਾ ਗਿਆ ਹੈ।
ਮਾਡਰਨ ਖੇਤੀ: ਅਦਾਰਾ ਮਹਿਰਮ ਦੇ ਪਰਚੇ ਦੇ ਤਾਜ਼ਾ ਅੰਕ (ਅਕਤੂਬਰ) ਵਿਚ ਕਿਸਾਨ ਭਰਾਵਾਂ ਲਈ ਲਾਹੇਵੰਦ ਜਾਣਕਾਰੀ ਛਾਪੀ ਗਈ ਹੈ। ਫਲਾਂ ਸਬਜ਼ੀਆਂ ਦੇ ਉਤਪਾਦਨ ਤੇ ਵਿਕਰੀ ਬਾਰੇ ਜਾਣਕਾਰੀ ਮਿਲਦੀ ਹੈ।
ਚਿਰਾਗ: ਸੰਪਾਦਕ ਹਰਭਜਨ ਸਿੰਘ ਹੁੰਦਲ ਦੀ ਸੰਪਾਦਨਾ ਹੇਠ ਛਪਦੇ ਪਰਚੇ ਦੇ ਤਾਜ਼ਾ ਅੰਕ ਵਿਚ ਪੰਜਾਬੀ ਸਾਹਿਤਕ ਅਕਾਦਮੀ ਦੀਆਂ ਚੋਣਾਂ ਬਾਰੇ ਟਿੱਪਣੀ ਬੜੀ ਗੂੜ੍ਹ ਗਿਆਨ ਵਾਲੀ ਹੈ।
ਵਿਸ਼ੇਸ਼ ਕਵੀ ਮਦਨ ਵੀਰਾ ਦੀਆਂ ਕਵਿਤਾਵਾਂ, ਹਰਕੰਵਲਜੀਤ ਸਾਹਿਲ, ਅਮਰ ਸੂਫੀ ਤੇ ਵਰਿੰਦਰ ਪਰਿਹਾਰ ਦੀਆਂ ਨਜ਼ਮਾਂ ਵਧੀਆ ਹਨ। ਉਦੈ ਪ੍ਰਕਾਸ਼ ਦੀ ਹਿੰਦੀ ਕਹਾਣੀ ‘ਟੇਪਚੂ’, ਖਾਲਿਦ ਫਰਹਾਦ ਧਾਲੀਵਾਲ ਦੀ ‘ਹੁੰਮਸ’ ਕਹਾਣੀਆਂ ਚੰਗੀਆਂ ਹਨ। ਅਰਸ਼ ਬਿੰਦੂ, ਨ.ਸ. ਰਤਨ, ਪ੍ਰਵੇਜ਼ ਸ਼ਾਹਿਦ ਹਰਸ਼ਰਨ ਸ਼ਰੀਫ, ਪ੍ਰੀਤਮ ਪੰਧੇਰ ਦੀਆਂ ਗ਼ਜ਼ਲਾਂ ਅਰਥ ਭਰਪੂਰ ਹਨ। ਹੋਰ ਸਮੱਗਰੀ ਵੀ ਸਾਹਿਤਕ ਮਿਆਰ ਵਾਲੀ ਹੈ।
ਜਾਗੋ ਇੰਟਰਨੈਸ਼ਨਲ: ਨਵੇਂ ਅੰਕ (ਅਕਤੂਬਰ-ਦਸੰਬਰ) ਵਿਚ ਸੁਰਿੰਦਰ ਸੁੰਨੜ, ਪ੍ਰੋ. ਸ਼ੇਰ ਸਿੰਘ ਕੰਵਲ, ਡਾ. ਤੇਜਵੰਤ ਮਾਨ, ਕਰਮ ਸਿੰਘ ਜ਼ਖ਼ਮੀ, ਚਰਨਜੀਤ ਚੰਨੀ, ਮੱਲ ਸਿੰਘ ਰਾਮਪੁਰੀ, ਡਾ. ਕੁਲਵਿੰਦਰ ਕੌਰ, ਇੱਛੂਪਾਲ ਸਿੰਘ, ਦਰਬਾਰਾ ਸਿੰਘ ਢੀਂਡਸਾ ਦੀਆਂ ਕਵਿਤਾਵਾਂ ਤੇ ਗ਼ਜ਼ਲਾਂ, ਜਗੀਰ ਸਿੰਘ ਪ੍ਰੀਤ, ਜਸਪ੍ਰੀਤ ਸਿੱਧੂ, ਸੁੱਚਾ ਸਿੰਘ ਮਸਤਾਨਾ, ਦਰਸ਼ਨ ਬੁੱਟਰ, ਸਰੂਪ ਚੌਧਰੀ ਮਾਜਰਾ, ਡਾ. ਗੁਰਚਰਨ ਸਿੰਘ ਔਲਖ, ਹਰਚੰਦ ਸਿੰਘ ਬਾਗੜੀ ਦੀਆਂ ਕਿਰਤਾਂ ਬਹੁਤ ਮਿਆਰੀ ਹਨ। ਹੋਰ ਸਾਹਿਤਕ ਸਮੱਗਰੀ ਵੀ ਪਾਠਕਾਂ ਲਈ ਪੜ੍ਹਨਯੋਗ ਹੈ।
ਰੈਡ ਸਟਾਰ: ਨਵੇਂ ਅੰਕ (ਸਤੰਬਰ-ਅਕਤੂਬਰ) ਵਿਚ ਸ਼ਹੀਦ ਭਗਤ ਸਿੰਘ ਬਾਰੇ ਹੇਮ ਰਾਜ ਸਟੈਨੋ ਦਾ ਲੇਖ ਜਾਣਕਾਰੀ ਭਰਪੂਰ ਹੈ। ਹੋਰ ਸਰਗਰਮੀਆਂ ਬਾਰੇ ਜਾਣਕਾਰੀ ਵੀ ਦਿੱਤੀ ਗਈ ਹੈ।
ਵਿਗਿਆਨ ਜੋਤ: ਮੇਘ ਰਾਜ ਮਿੱਤਰ ਦੀ ਦੇਖ-ਰੇਖ ਹੇਠ ਛਪਦੇ ਪਰਚੇ ਦੇ ਨਵੇਂ ਅੰਕ (ਅਕਤੂਬਰ-ਨਵੰਬਰ) ਵਿਚ ਡਾ. ਹਰੀਸ਼ ਮਲਹੋਤਰਾ ਬਰਮਿੰਘਮ, ਰਣਜੀਤ ਝਨੇਰ, ਜਿੰਦੀ ਪੇਂਟਰ, ਬਲਵੀਰ ਬਾਸੀ, ਰਾਜਾ ਰਾਮ ਹੰਡਿਆਇਆ ਤੇ ਹੋਰ ਲੇਖਕਾਂ ਦੇ ਵਿਗਿਆਨਕ ਤਰਕ ਵਾਲੇ ਲੇਖ ਪਾਠਕਾਂ ਨੂੰ ਅੰਧ ਵਿਸ਼ਵਾਸ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦੇ ਹਨ। ਸਮੱਗਰੀ ਅੰਧ-ਵਿਸ਼ਵਾਸੀਆਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ।


Comments Off on ਪੜਚੋਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.