ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਪੜਚੋਲ

Posted On October - 24 - 2010

ਅਵਤਾਰ ਸਿੰਘ ਭੰਵਰਾ

ਅਜੋਕੇ ਸ਼ਿਲਾਲੇਖ: ਸਾਹਿਤਕ ਪਰਚੇ ਦੇ ਇਸ ਅੰਕ (ਅਕਤੂਬਰ-ਦਸੰਬਰ) ਦੀ ਸੰਪਾਦਕੀ ਵਿਚ ਡਾ. ਰਵਿੰਦਰ ਨੇ ਕਾਹਲ ਵਿਚ ਸਵੈ-ਜੀਵਨੀ ਲਿਖਣ ਵਾਲੇ ਲੇਖਕਾਂ ਨੂੰ ਠੀਕ ਨਸੀਹਤ ਦਿੱਤੀ ਹੈ। ਸਵੈ-ਜੀਵਨੀ ਜੇ ਸੱਚ ਦਾ ਪੱਲਾ ਫੜੇ ਅਤੇ ਲੇਖਕ ਦੀਆਂ ਪ੍ਰਾਪਤੀਆਂ ਤੇ ਕਮਜ਼ੋਰੀਆਂ ਨੂੰ ਸਮਾਨਅਰਥੀ ਬੋਧ ਵਿਚ ਸਵੀਕਾਰ ਕਰੇ ਤਾਂ ਇਹ ਵੱਡੀ ਰਚਨਾ ਹੋ ਨਿਬੜਦੀ ਹੈ। ਮਹਿੰਦਰ ਬੇਦੀ ਜੈਤੋ ਵੱਲੋਂ ਵਿਜੈ ਦੀ ਅਨੁਵਾਦ ਕੀਤੀ ਹਿੰਦੀ ਕਹਾਣੀ ‘ਸ਼ੇਰ ਖਾਨ’, ਅਮੀਨ ਮਲਿਕ ਦੀ ‘ਵਖ਼ਤਾਂ ਵਾਲੀ’ ਵਧੀਆ ਕਿਰਤਾਂ ਹਨ। ਰਵਿੰਦਰ ਰਵੀ, ਅਤੈ ਸਿੰਘ, ਰਵਿੰਦਰ ਅਠਵਾਲ, ਰਾਜ ਸ਼ਰਮਾ, ਭੁਪਿੰਦਰ ਕੌਰ ਪ੍ਰੀਤ, ਸਿਮਰਤ ਗਗਨ ਤੇ ਗੁਰਦੀਪ ਗਿੱਲ ਹੁਰਾਂ ਦੀਆਂ ਅਨੁਵਾਦ ਤੇ ਮੂਲ ਨਜ਼ਮਾਂ ਦਿਲ ਟੁੰਬਵੀਆਂ ਹਨ। ਨਾਜਾਇਜ਼ ਸਫ਼ੇ ’ਤੇ ਵੀ ਬੀਤੇ ਦੀਆਂ ਕੀਤੀਆਂ ਗੱਲਾਂ ਚੰਗੀਆਂ ਹਨ। ਜਿੰਦਰ, ਨਰੇਸ਼ ਕੋਹਲੀ, ਨਿੱਗਤ ਖੁਰਸੀਦ ਨਾਰੂ ਨਾਲ ਜਾਣ-ਪਛਾਣ, ਡਾ. ਅਰਵਿੰਦਰ ਕੌਰ, ਸਆਦਤ ਹਸਨ ਮੰਟੋ ਬਾਰੇ ਕ੍ਰਿਸ਼ਨ ਚੰਦਰ ਦਾ ਲੇਖ ਤੇ ਅਵਤਾਰ ਬਿਲਿੰਗ ਦੀਆਂ ਕਿਰਤਾਂ ਵਧੀਆ ਹਨ। ਜੋਗਿੰਦਰ ਸਿੰਘ ਕੈਰੋਂ ਦੁਆਰਾ ਪ੍ਰਸਿੱਧ ਭਾਸ਼ਾ ਵਿਗਿਆਨੀ ਫਰਦੀਨੰਦ ਸਾਸਿਉਰ ਬਾਰੇ ਦਿੱਤੀ ਗਈ ਵਿਸਥਾਰਤ ਜਾਣਕਾਰੀ ਭਾਸ਼ਾ ਦੇ ਵਿਦਿਆਰਥੀਆਂ ਤੇ ਸੂਝਵਾਨ ਪਾਠਕਾਂ ਲਈ ਬਹੁਤ ਲਾਹੇਵੰਦ ਹੈ। ਡਾ. ਕੈਰੋਂ ਨੇ ਇਸ ਉੱਘੀ ਸ਼ਖਸੀਅਤ ਦੀ ਜੀਵਨ ਸ਼ੈਲੀ, ਪਿਛੋਕੜ ਤੇ ਭਾਸ਼ਾ ਦੇ ਵਿਲੱਖਣ ਕਾਰਜ ਬਾਰੇ ਚੰਗੇ ਢੰਗ ਨਾਲ ਬਿਆਨ ਕੀਤਾ ਹੈ। ਉਨ੍ਹਾਂ ਨੂੰ ਦੁੱਖ ਹੈ ਕਿ ਇਸ ਉੱਘੇ ਲੇਖਕ ਦੀ ਪੁਸਤਕ 17 ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀ ਹੈ ਪਰ ਪੰਜਾਬੀ ਵਿਚ ਅਜੇ ਤਕ ਅਨੁਵਾਦ ਨਹੀਂ ਹੋਈ। ਪਰਚੇ ਵਿਚ ਪਰੂਫ ਰੀਡਿੰਗ ਦੀਆਂ ਗਲਤੀਆਂ ਰੜਕਦੀਆਂ ਹਨ।
ਅਸਲੀ ਮੀਰਜ਼ਾਦਾ: ਨਵੇਂ ਅੰਕ (ਅਕਤੂਬਰ-ਦਸੰਬਰ) ਦੇ ਸ਼ੁਰੂ ਵਿਚ ਉੱਘੇ ਲੇਖਕਾਂ ਦੇ ਛਪੇ ਖ਼ਤ ਬਹੁਤ ਦਿਲਚਸਪ ਤੇ ਉਸਾਰੂ ਸੁਝਾਵਾਂ ਵਾਲੇ ਹਨ। ਪੰਜਾਬੀ ਦੇ ਉੱਘੇ ਲੇਖਕ ਗੁਰਬਚਨ ਸਿੰਘ ਭੁੱਲਰ ਹੁਰਾਂ ਦੀ ਚਿੱਠੀ ਵਿਚ ਦਿਲਚਸਪ ਘਟਨਾਵਾਂ ਲਿਖੀਆਂ ਗਈਆਂ ਹਨ। ਇਸੇ ਤਰ੍ਹਾਂ ਹੋਰ ਲੇਖਕਾਂ ਨੇ ਵੀ ਉਸਾਰੂ ਸੁਝਾਅ ਦਿੱਤੇ ਹਨ। ਜਸਵੰਤ ਸਿੰਘ ਵਿਰਦੀ ਦੀ ਕਵਿਤਾ, ਡਾ. ਮੋਨੋਜੀਤ, ਗੁਰਦਿਆਲ ਸਿੰਘ ਰਾਏ, ਸਰਦਾਰ ਪੰਛੀ ਦੀ ਗ਼ਜ਼ਲ, ਜਤਿੰਦਰ ਪੰਨੂ, ਭਗਵਾਨ ਸਿੰਘ ਤੱਗੜ, ਇੰਦਰਜੀਤ ਸਿੰਘ ਜੀਤ ਪੈਰੋਡੀ ਤੇ ਗ਼ਜ਼ਲ, ਤਾਰਾ ਸਿੰਘ ਸੈਂਭੀ, ਨਿੰਦਰ ਘੁਗਿਆਣਵੀ, ਨਿਰੰਜਨ ਬੋਹਾ, ਨੂਰ ਸੰਤੋਖਪੁਰੀ ਦੀਆਂ ਲਿਖਤਾਂ ਚੰਗੀਆਂ ਲੱਗੀਆਂ। ਇਸੇ ਤਰ੍ਹਾਂ ਪਰਚੇ ਦੀ ਹੋਰ ਸਮੱਗਰੀ ਵੀ ਮਿਆਰੀ ਹੈ।
ਰੂਪਾਂਤਰ: ਧਿਆਨ ਸਿੰਘ ਸ਼ਾਹ, ਸਿਕੰਦਰ ਦੀ ਸੰਪਾਦਨਾ ਹੇਠ ਛਪਦੇ ਪਰਚੇ ਦੇ ਨਵੇਂ ਅੰਕ ਵਿਚ ਪੂਰਨ ਸਿੰਘ ਯੂ.ਕੇ. ਦੇ ਸਨਅਤੀ ´ਾਂਤੀ ਤੇ ਇਸਤਰੀ ਪੁਰਸ਼ ਸਬੰਧ ਸਮੱਸਿਆ ਬਾਰੇ ਲੇਖ, ਗੁਰਚਰਨ ਕੌਰ ਕੋਚਰ, ਗੁਰਨਾਮ ਗਿੱਲ, ਗੁਰਚਰਨ ਤਖ਼ਤਰ, ਪ੍ਰਿੰ. ਕਰਤਾਰ ਸਿੰਘ ਕਾਲੜਾ, ਕੁਲਬੀਰ ਸਿੰਘ ਕੰਵਲ, ਅਮਰਦੀਪ ਸੰਧਾਵਾਲੀਆ, ਨਦੀਮ ਪਰਮਾਰ, ਖੁਸ਼ਵੰਤ ਕੰਵਲ, ਤ੍ਰੈਲੋਚਨ ਲੋਚੀ, ਮੰਗਤ ਚੰਚਲ, ਹਰਭਜਨ ਧਰਨਾ, ਸੁਖਦੇਵ ਗਰੇਵਾਲ ਦੀਆਂ ਨਜ਼ਮਾਂ ਮਨ ਨੂੰ ਛੂਹਣ ਵਾਲੀਆਂ ਹਨ।
ਨਿਰੰਤਰ ਸੋਚ: ਵਿਗਿਆਨਕ ਸੋਚ ਪੱਤ੍ਰਿਕਾ ਦੇ ਨਵੇਂ ਅੰਕ (ਅਕਤੂਬਰ) ਵਿਚ ਡਾ. ਪੁਸ਼ਪਿੰਦਰ ਜੈਰੂਪ ਤੇ ਅਰਸ਼ ਰੂਪ ਸਿੰਘ ਦੁਆਰਾ ਅਨੈਸ ਪ੍ਰਜਾਤੀ ਦੇ ਸਿਰਕੱਢ ਪੰਛੀ ਮੈਲਾਰਡ ਬਾਰੇ ਕਾਫੀ ਵਧੀਆ ਜਾਣਕਾਰੀ ਦਿੱਤੀ ਗਈ ਹੈ। ਸੁਰਜੀਤ ਸਿੰਘ ਢਿੱਲੋਂ ਵੱਲੋਂ ਉੱਘੇ ਜੀਵ ਵਿਗਿਆਨੀ ਡਾਰਵਿਨ ਦੀ ਵਿਗਿਆਨਕ ਸੋਚ, ਖੋਜ ਬਾਰੇ ਬਹੁਤ ਗੂੜ੍ਹ ਦੀਆਂ ਗੱਲਾਂ ਕੀਤੀਆਂ ਗਈਆਂ ਹਨ। ਡਾ. ਸ਼ਿਆਮ ਸੁੰਦਰ ਦੀਪਤੀ ਦਾ ਕਿਸ਼ੋਰ ਅਵਸਥਾ ਤੇ ਪੌਸ਼ਟਿਕ ਖੁਰਾਕ ਤੇ ਡਾ. ਡੀ.ਪੀ. ਸਿੰਘ ਦਾ ਪੁਲਾੜੀ ਖੋਜਾਂ ਵਿਚ ਰੁਝੀ ਹੱਬਲ ਦੂਰਬੀਨ ਸਬੰਧੀ ਲੇਖਾਂ ਵਿਚ ਬਹੁਤ ਖੋਜ ਵਾਲੇ ਤੱਥ ਪੇਸ਼ ਕੀਤੇ ਗਏ ਹਨ।
ਸੱਚਖੰਡ ਪੱਤਰ: ਗੁਰਦੁਆਰਾ ਬੋਰਡ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਸਾਹਿਬ (ਮਹਾਰਾਸ਼ਟਰ) ਵੱਲੋਂ ਗਿਆਨੀ ਅਵਤਾਰ ਸਿੰਘ ਸੀਤਲ ਦੀ ਸੰਪਾਦਨਾ ਹੇਠ ਛਪਦੇ ਧਾਰਮਿਕ ਪਰਚੇ ਦੇ ਨਵੇਂ ਅੰਕ (ਅਕਤੂਬਰ) ਵਿਚ ਡਾ. ਗੁਰਚਰਨ ਸਿੰਘ ਮਹਿਤਾ, ਪ੍ਰਿੰਸੀਪਲ ਸਤਨਾਮ ਸਿੰਘ, ਲਾਲ ਸਿੰਘ ਸੁਲਹਾਣੀ, ਡਾ. ਸਾਹਿਬ ਸਿੰਘ ਅਰਸ਼ੀ, ਭੁਪਿੰਦਰ ਸਿੰਘ ਕੋਮਲ, ਗੁਰਦਰਸ਼ਨ ਸਿੰਘ ਸੋਢੀ, ਪ੍ਰਿੰ. ਨਵਰਾਹੀ ਘੁਗਿਆਣਵੀ, ਡਾ. ਤਾਰਨ ਸਿੰਘ (ਪੰਜਾਬੀ ਭਾਸ਼ਾ) ਤੇ ਹਿੰਦੀ ਤੇ ਅੰਗਰੇਜ਼ੀ ਭਾਗ ਵਿਚ ਡਾ. ਬਲਬੀਰ ਸਿੰਘ ਭਸੀਨ, ਡਾ. ਹਰਭਜਨ ਸਿੰਘ ਗਿਆਨੀ, ਕਰਨਲ ਨਵੀਨ ਚੋਪੜਾ (ਰਿਟਾ.), ਪ੍ਰੋ. ਹਜ਼ਾਰਾ ਸਿੰਘ ਲੁਧਿਆਣਾ ਦੇ ਧਾਰਮਿਕ ਲੇਖ ਬਹੁਤ ਸੁਚੱਜੇ ਢੰਗ ਨਾਲ ਪਾਠਕਾਂ ਅੱਗੇ ਪੇਸ਼ ਕੀਤੇ ਗਏ ਹਨ। ਪਾਠਕਾਂ ਲਈ ਤਿਉਹਾਰਾਂ ਤੇ ਗੁਰਪੁਰਬ ਬਾਰੇ ਦਿੱਤੀ ਜਾਣਕਾਰੀ ਲਾਭਕਾਰੀ ਹੈ।


Comments Off on ਪੜਚੋਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.