ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    ਕਰੋਨਾ: ਦੇਸ਼ ’ਚ ਇਕ ਦਿਨ ਦੌਰਾਨ ਰਿਕਾਰਡ 265 ਮੌਤਾਂ ਤੇ 7964 ਨਵੇਂ ਮਰੀਜ਼ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਬਠਿੰਡਾ ’ਚ ਨੌਜਵਾਨ ਦਾ ਕਤਲ !    ਅਧਿਆਪਕ ਵੱਲੋਂ ਵਿਦਿਆਰਥਣ ਨਾਲ ਛੇੜਛਾੜ, ਮੁਲਜ਼ਮ ਫ਼ਰਾਰ !    ਬਾਲ ਕਿਆਰੀ !    ਪਾਣੀ !    ਖ਼ਰਗੋਸ਼ ਤੇ ਡੱਡੂ !    ਔਨਲਾਈਨ ਰੰਗਮੰਚ- ਕੁਝ ਸਵਾਲ !    

ਨੰਨ੍ਹੇ ਪਰਿੰਦੇ

Posted On October - 17 - 2010

ਲੇਖਕ: ਅਮਨਦੀਪ ਸ਼ਰਮਾ
ਪੰਨੇ: 30, ਮੁੱਲ: 40 ਰੁਪਏ
ਛਾਪਕ: ਭਗਤਾਂ ਦਾ ਛਾਪਾਖਾਨਾ ਮਾਨਸਾ

‘‘ਨੰਨ੍ਹੇ ਪਰਿੰਦੇ’’ ਅਮਨਦੀਪ ਸ਼ਰਮਾ ਦੀ ਪਹਿਲੀ ਬਾਲ ਪੁਸਤਕ ਹੈ। ਇਸ ਵਿਚ ਉਸ ਨੇ ਨਿੱਕੜੇ ਬਾਲਾਂ ਲਈ ਅਠਾਈ ਕਵਿਤਾਵਾਂ ਤੇ ਗੀਤ ਦਰਜ ਕੀਤੇ ਹਨ। ਉਸ ਨੇ ਇਹ ਰਚਨਾਵਾਂ ਬਾਲ ਮਾਨਸਿਕਤਾ ਅਨੁਸਾਰ ਕਹਿਣ ਦਾ ਯਤਨ ਕੀਤਾ ਹੈ। ਡਾ. ਦਰਸ਼ਨ ਸਿੰਘ ਆਸ਼ਟ ਅਤੇ ਡਾ. ਕਰਨੈਲ ਸਿੰਘ ਸਮੇਤ ਕਈ ਹੋਰਾਂ ਨੇ ਵੀ ਉਸ ਨੂੰ ਥਾਪੜਾ ਦਿੱਤਾ ਹੈ। ਉਹ ਇਕ ਮਿਹਨਤੀ ਅਤੇ ਲਗਨ ਵਾਲਾ ਸਾਹਿਤਕਾਰ ਬਣ ਗਿਆ ਹੈ। ਇਸ ਪੁਸਤਕ ਦੇ ਪ੍ਰਕਾਸ਼ਨ ਵਿਚ ਪਿਆਰਾ ਸਿੰਘ ਗੁਰਨੇ ਕਲਾਂ, ਅਵਤਾਰ ਸਿੰਘ ਭਾਦੜ ਅਤੇ ਐਨ.ਪੀ. ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ ਹੈ। ਰੰਗਦਾਰ ਪੰਨਿਆਂ ’ਤੇ ਕਾਲੇ ਚਿੱਤਰ ਲਾ ਕੇ ਆਕਰਸ਼ਨ ਖਰਾਬ ਕਰ ਦਿੱਤਾ। ਜੇਕਰ ਚਿੱਤਰ ਰੰਗਦਾਰ ਹੋ ਜਾਂਦੈ ਤਾਂ ਕਮਾਲ ਹੋ ਜਾਣੀ ਸੀ।
ਇਕ ਸਰਕਾਰੀ ਅਧਿਆਪਕ ਹੋਣ ਕਰਕੇ ਉਸ ਨੇ ‘‘ਪੜ੍ਹੋ ਪੰਜਾਬ’’ ਸਬੰਧੀ ਵੀ ਸ਼ਾਨਦਾਰ ਗੀਤ ਸ਼ਾਮਲ ਕੀਤੇ ਹਨ। ਮਿੱਤਰ ਨਾਮੀ ਕਵਿਤਾ ਦਾ ਨਮੂਨਾ ਦੇਖ ਸਕਦੇ ਹਾਂ:
ਸਕੂਲ ਦਾ ਕੰਮ ਸਮੇਂ ’ਤੇ ਕਰਦਾ, ਨਾਹੀਂ ਕੋਈ ਬਹਾਨਾ ਘੜਦਾ।
ਮਨੀਟਰ ਹੁੰਦਿਆਂ ਵੀ ਕਦੇ ਨਾ ਲੜਦਾ, ਦੁਖ ਸੁਖ ਦੇ ਪਲ ਸਭ ਨਾਲ ਖੜ੍ਹਦਾ।

ਅਜਿਹੀਆਂ ਕਾਵਿ ਵੰਨਗੀਆਂ ਬਾਲਾਂ ਅੰਦਰ ਨਰੋਈਆਂ ਕਦਰਾਂ-ਕੀਮਤਾਂ ਭਰਦੀਆਂ ਹਨ। ਕਵੀ ਦੀ ਪਰਬਲ ਇੱਛਾ ਹੈ ਕਿ ਬਾਲਾਂ ਦਾ ਇਕ ਨਿਵੇਕਲਾ ਸੰਸਾਰ ਸਿਰਜਿਆ ਜਾਵੇ। ਅਮਨਦੀਪ ਸ਼ਰਮਾ ਦੀ ਇਹ ਪੁਸਤਕ ਘੱਟ ਅਤੇ ਇਸ ਰਸਾਲੇ ਦਾ ਪ੍ਰਭਾਵ ਜ਼ਿਆਦਾ ਪਾਉਂਦੀ ਹੈ। ਟਾਈਟਲ ’ਤੇ ਛਪਿਆ ਜਨਵਰੀ 2010 ਅੰਕ, ਇਸ ਦਾ ਭੁਲੇਖਾ ਪਾਉਂਦਾ ਹੈ। ਦੂਜਾ ਪ੍ਰਕਾਸ਼ਕ ਦਾ ਨਾਂ ਕਿਤੇ ਵੀ ਦਰਜ ਨਹੀਂ ਹੈ। ਸ਼ਰਮਾ ਦੀ ਹਰ ਰਚਨਾ ਗੀਤ ਵਰਗੀ ਕਾਵਿਕਤਾ ਨਾਲ ਭਰਪੂਰ ਹੈ। ਇਸ ਕਰਕੇ ਇਹ ਗੀਤ ਬਾਲ ਮਨਾਂ ’ਤੇ ਤੀਰ ਵਾਂਗ ਅਸਰ ਕਰਦੇ ਹਨ। ਕੁਝ ਗੀਤ ਤਾਂ ਪੜ੍ਹਦਿਆਂ ਹੀ ਯਾਦ ਹੋ ਜਾਂਦੇ ਹਨ। ਜਿਵੇਂ:
ਬਾਗ ਬਗੀਚੇ ਲਗਦੇ ਸੋਹਣੇ, ਜਦ ਫੁੱਲ ਖਿੜਦੇ ਮਨ ਨੂੰ ਮੋਹਣੇ।
ਲਾਲ ਗੁਲਾਬੀ ਕਾਲੇ ਫੁੱਲ ਖੁਸ਼ ਕਰ ਦਿੰਦੇ ਸਾਰੇ ਫੁੱਲ।
ਕਵੀ ਦੀ ਪਹਿਲੀ ਪੁਸਤਕ ਨੂੰ ਜੀ ਆਇਆਂ ਨੂੰ ਆਖਦਾ ਹਾਂ।

-ਬਲਜਿੰਦਰ ਮਾਨ


Comments Off on ਨੰਨ੍ਹੇ ਪਰਿੰਦੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.