ਮੱਛੀਆਂ ਪਾਲ ਕੇ ਸੁੱਖ ਮਾਣ ਰਿਹਾ ਹੈ ਸੁਖਪਾਲ !    ਕਰਜ਼ਈ ਕਿਸਾਨ ਵਲੋਂ ਖੁਦਕੁਸ਼ੀ !    ਮੂਡੀਜ਼ ਨੇ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਕੇ 5.4 ਫ਼ੀਸਦ ਕੀਤਾ !    ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    

ਦੇਹ ਵਪਾਰ ਦੇ ਦੋਸ਼ ਹੇਠ ਪਤੀ-ਪਤਨੀ ਸਮੇਤ ਨੌਂ ਗ੍ਰਿਫ਼ਤਾਰ

Posted On October - 9 - 2010

ਨਿੱਜੀ ਪੱਤਰ ਪ੍ਰੇਰਕ
ਨਵਾਂ ਸ਼ਹਿਰ, 8 ਅਕਤੂਬਰ

ਪੁਲੀਸ ਇੱਥੇ ਸ਼ੂਗਰ ਮਿੱਲ ਕਲੋਨੀ, ਬੰਗਾ ਰੋਡ ਵਿਖੇ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਦੇਹ ਵਪਾਰ ਦਾ ਅੱਡਾ ਚਲਾਉਣ ਵਾਲੀ ਮਹਿਲਾ, ਉਸ ਦੇ ਪਤੀ, 6 ਹੋਰ ਔਰਤਾਂ ਅਤੇ ਦੋ ਪੁਰਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਹੌਲਦਾਰ ਵਿਜੇ ਸਿੰਘ ਨੂੰ ਦੇਹ ਵਪਾਰ ਦਾ ਕਥਿਤ ਅੱਡਾ ਚਲਾ ਰਹੀ ਪਰਮਜੀਤ ਕੌਰ ਕੋਲ ਫਰਜ਼ੀ ਗਾਹਕ ਬਣਾ ਕੇ ਭੇਜਿਆ। ਜਦੋਂ ਪਰਮਜੀਤ ਕੌਰ ਨਾਲ ਸੌਦਾ ਤੈਅ ਕੀਤਾ ਅਤੇ ਉਸ ਨੂੰ ਨਕਦੀ ਦਿੱਤੀ। ਬਾਅਦ ਵਿਚ ਇੰਸਪੈਕਟਰ ਰਾਕੇਸ਼ ਕੁਮਾਰ ਅਤੇ ਥਾਣਾ ਸਿਟੀ ਨਵਾਂ ਸ਼ਹਿਰ ਦੇ ਮੁਖੀ ਗੁਰਮੁੱਖ ਸਿੰਘ ਨੇ ਪੁਲੀਸ ਪਾਰਟੀ ਨੂੰ ਨਾਲ ਲੈ ਕੇ ਉਕਤ ਮਕਾਨ ’ਤੇ ਛਾਪਾ ਮਾਰਿਆ ਤਾਂ ਪਰਮਜੀਤ ਕੌਰ ਕੋਲੋਂ ਹੌਲਦਾਰ ਵਿਜੇ ਸਿੰਘ ਵੱਲੋਂ ਦਿੱਤੀ ਨਕਦੀ ਬਰਾਮਦ ਹੋਈ।
ਪੁਲੀਸ ਨੇ ਇੱਥੇ ਗਾਹਕ ਬਣ ਕੇ ਆਏ ਹਰਪ੍ਰੀਤ ਸਿੰਘ ਵਾਸੀ ਸੋਇਤਾ, ਰਛਪਾਲ ਵਾਸੀ ਦੇ ਨੌਜਵਾਨ ਅਤੇ ਜਿਸਮ-ਫਰੋਸ਼ੀ ਦੇ ਧੰਦੇ ਵਿਚ ਕਥਿਤ ਤੌਰ ’ਤੇ ਸ਼ਾਮਲ ਬਲਵਿੰਦਰ ਕੌਰ, ਰਣਜੀਤ ਕੌਰ, ਸੁਨੀਤਾ, ਪਰਮਜੀਤ ਕੌਰ, ਪੂਜਾ ਰਾਣੀ ਅਤੇ ਦੇਹ ਵਪਾਰ ਦਾ ਅੱਡਾ ਚਲਾਉਣ ਵਾਲੀ ਪਰਮਜੀਤ ਕੌਰ ਤੇ ਉਸ ਦੇ ਪਤੀ ਜਤਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਥਾਣਾ ਸਿਟੀ ਨਵਾਂ ਸ਼ਹਿਰ ਵਿਖੇ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਅਦਾਲਤ ਨੇ ਕਥਿਤ ਦੋਸ਼ੀਆਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।


Comments Off on ਦੇਹ ਵਪਾਰ ਦੇ ਦੋਸ਼ ਹੇਠ ਪਤੀ-ਪਤਨੀ ਸਮੇਤ ਨੌਂ ਗ੍ਰਿਫ਼ਤਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.