ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਕਰਤਾਰਪੁਰ ਮਾਰਗ ਦਾ ਅਤੀਤ ਤੇ ਭਵਿੱਖ

Posted On October - 13 - 2010

ਤਰਲੋਚਨ ਸਿੰਘ ਚੰਡੀਗੜ੍ਹ

ਯੂਨਾਈਟਿਡ ਨੇਸ਼ਨ ਦੇ ਸੇਵਾਮੁਕਤ ਅੰਬੈਸਡਰ ਜੌਹਨ ਮੈਕਡੋਨਿਲ ਯੂਨਾਈਟਿਡ ਸਿੱਖ ਮਿਸ਼ਨ ਦੇ ਪ੍ਰਤੀਨਿਧਾਂ ਨਾਲ

ਭਾਵੇਂ ਬਾਬੇ ਨਾਨਕ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਨੇ ਸਾਂਝਾ ਗੁਰੂ ਮੰਨਿਆ ਹੈ ਪਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਇਹ ਅਸਥਾਨ ਪਾਕਿਸਤਾਨ ਵਿਚ ਰਹਿ ਗਿਆ ਸੀ। ਜਿਸ ਲਈ ਸਿੱਖ ਹਮੇਸ਼ਾ ਆਪਣੀ ਅਰਦਾਸ ਰਾਹੀਂ ਵਿਛੜੇ ਗੁਰੂ ਘਰ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਦੀ ਤਾਈਦ ਕਰਦੇ ਹਨ। ਕੁਲਦੀਪ ਸਿੰਘ ਵਡਾਲਾ ਨੇ ਸਾਬਕਾ ਯੂ.ਐਨ. ਅੰਬੈਸਡਰ ਜਾਨ ਮੈਕਡੋਨਿਲ ਦੇ ਭਾਰਤੀ ਦੌਰੇ ਸਮੇਂ ਉਨ੍ਹਾਂ ਨੂੰ ਇਸ ਧਾਰਮਿਕ ਰੁਚੀ ਤੋਂ ਜਾਣੂ ਕਰਵਾਇਆ ਸੀ। ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਤਿਆਰ ਕਰਨ ਲਈ ਅਮਰੀਕਾ ਦੀਆਂ ਸੰਗਤਾਂ ਦਾ ਸਹਿਯੋਗ ਮੈਟਰੋ ਪੁਲਿਟਨ ਦੇ ਗੁਰੂ ਘਰਾਂ ਵਿਚ ਸੰਬੋਧਨ ਕਰਕੇ ਮੰਗਿਆ ਸੀ। ਜਿਸ ਨੂੰ ਸ਼ੁਰੂ ਕਰਨ ਲਈ ਗੁਰੂ ਨਾਨਕ ਫਾਊਂਡੇਸ਼ਨ ਆਫ ਅਮਰੀਕਾ ਦੇ ਗੁਰੂ ਘਰ ਦੇ ਪ੍ਰਬੰਧਕਾਂ ਨੇ ਸਾਲ 2007 ਦੀ ਵਿਸਾਖੀ ਮੌਕੇ ‘ਤੇ ਜਾਨ ਮੈਕਡੋਨਿਲ ਦੀਆਂ ਭਾਵਨਾਵਾਂ ਅਤੇ ਪ੍ਰੋਜੈਕਟ ਸਬੰਧੀ ਜਾਣਕਾਰੀ ਸੰਗਤਾਂ ਦੇ ਰੂਬਰੂ ਕੀਤੀ। ਜਿਸ ਨੂੰ ਸੁਣ ਕੇ ਡਾ. ਸੁਰਿੰਦਰ ਸਿੰਘ ਗਿੱਲ ਭਾਵਕ ਹੋ ਗਏ ਅਤੇ ਜਾਨ ਮੈਕਡੋਨਿਲ ਨਾਲ ਨਿੱਜੀ ਮਿਲਣੀ ਕਰਕੇ ਇਸ ਪ੍ਰੋਜੈਕਟ ਨੂੰ ਅੱਗੇ ਤੋਰਨ ਲਈ ਮੀਟਿੰਗ ਦੀ ਪੇਸ਼ਕਸ਼ ਕੀਤੀ ਜੋ ਜਾਨ ਮੈਕਡੋਨਿਲ ਦੀ ਸਰਪ੍ਰਸਤੀ ਹੇਠ ਗੁਰਚਰਨ ਸਿੰਘ ਵਰਲਡ ਬੈਂਕ ਅਤੇ ਅਮਰ ਸਿੰਘ ਮੱਲ੍ਹੀ ਦੀ ਰਹਿਨੁਮਾਈ ਵਿਚ ਹੋਈ। ਉਸੇ ਸਮੇਂ ਯੂਨਾਈਟਿਡ ਸਿੱਖ ਮਿਸ਼ਨ ਕੈਲੀਫੋਰਨੀਆ ਨਾਲ ਸੰਪਰਕ ਕਰਕੇ ਅਗਲੀ ਕਾਰਵਾਈ ‘ਤੇ ਨਜ਼ਰਸਾਨੀ ਕੀਤੀ ਗਈ। ਰਛਪਾਲ ਸਿੰਘ ਢੀਂਡਸਾ ਨੇ ਜਾਨ ਮੈਕਡੋਨਿਲ ਅਤੇ ਗੁਰਚਰਨ ਸਿੰਘ ਵਰਲਡ ਬੈਂਕ, ਅਮਰ ਸਿੰਘ ਮੱਲ੍ਹੀ ਤੇ ਸਕੱਤਰ ਜਨਰਲ ਨੂੰ ਲਾਸ ਏਂਜਲਸ ਸਦਕੇ ਕਰਤਾਰਪੁਰ ਪ੍ਰੋਜੈਕਟ ਦੇ ਖਰਚੇ ਦੀ ਹਾਮੀ ਸੰਗਤਾਂ ਤੋਂ ਭਰਵਾ ਕੇ ਇਸ ਪ੍ਰੋਜੈਕਟ ਦਾ ਮੁੱਢ ਬੰਨਿ੍ਹਆ। ਜਿਸ ਨੂੰ ਮੁਕੰਮਲ ਕਰਨ ਲਈ

ਯੂਨਾਈਟਿਡ ਨੇਸ਼ਨ ਦੇ ਸੇਵਾਮੁਕਤ ਅੰਬੈਸਡਰ ਜੌਹਨ ਮੈਕਡੋਨਿਲ ਯੂਨਾਈਟਿਡ ਸਿੱਖ ਮਿਸ਼ਨ ਦੇ ਪ੍ਰਤੀਨਿਧਾਂ ਨਾਲ ਅਤੇ (ਸੱਜੇ) ਯੂਨਾਈÇਟਿਡ ਸਿੱਖ ਮਿਸ਼ਨ ਦੇ ਪ੍ਰਤੀਨਿਧ ਨਿਊਯਾਰਕ ਵਿਖੇ ਕਰਤਾਰਪੁਰ ਮਾਰਗ ਪ੍ਰਾਜੈਕਟ ਦੀ ਰਿਪੋਰਟ ਜਾਰੀ ਕਰਦੇ ਹੋਏ।

ਸੁਰਿੰਦਰ ਸਿੰਘ ਆਰਕੀਟੈਕਟ ਅਤੇ ਸਈਅਦ ਅਜਮਤ ਅਲੀ ਜੈਦੀ ਨੇ ਟੈਕਨੀਕਲੀ ਇਸ ਦਾ ਪੁਲੰਦਾ ਤਿਆਰ ਕੀਤਾ। ਜਿਸ ਨੂੰ 8 ਅਗਸਤ 2010 ਨੂੰ ਸੰਗਤਾਂ ਦੇ ਇਕੱਠ ਵਿਚ ਨਿਊਜਰਸੀ ਵਿਖੇ ਜਾਰੀ ਕੀਤਾ ਗਿਆ। ਜਿਸ ਨੂੰ ਨੇਪੜੇ ਚਾੜ੍ਹਨ ਲਈ ਹਰਵਿੰਦਰ ਰਿਆੜ ਟੀ.ਵੀ. ਹੋਸਟ ਜਨ ਪੰਜਾਬੀ ਅਤੇ ਐਗਜ਼ੈਕਟਿਵ ਮੈਂਬਰ ਆਤਮਾ ਸਿੰਘ ਦੀ ਸਮੁੱਚੀ ਰਹਿਨੁਮਾਈ ਹੇਠ ਸੰਗਤਾਂ ਦੀ ਨਜ਼ਰ ਕੀਤਾ ਗਿਆ। ਇਸੇ ਦੌਰਾਨ ਸੁਭਾਵਿਕ ਤੌਰ ‘ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਿਰਮਲ ਸਿੰਘ ਕਾਹਲੋਂ ਅਮਰੀਕਾ ਦੌਰੇ ‘ਤੇ ਆਏ। ਜਿਨ੍ਹਾਂ ਨੂੰ ਇਸ ਪ੍ਰੋਜੈਕਟ ਦੀ ਇਤਿਹਾਸਕ ਧਾਰਮਿਕ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ।
ਸ੍ਰੀ ਕਾਹਲੋਂ ਨੇ ਇਸ ਪ੍ਰੋਜੈਕਟ ਨੂੰ ਵਿਧਾਨ ਸਭਾ ਦੇ ਅਗਾਮੀ ਇਜਲਾਸ ‘ਚ ਪਾਸ ਕਰਵਾਉਣ ਦਾ ਵਚਨ ਦਿੱਤਾ ਸੀ। ਫਿਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਵਿਧਾਨ ਸਭਾ ਵਿਚ ਇਹ ਬਿੱਲ ਪੇਸ਼ ਕਰਕੇ ਸਰਬਸੰਮਤੀ ਨਾਲ ਪਾਸ ਕਰਵਾ ਕੇ ਦੁਨੀਆਂ ਦੇ ਸਿੱਖਾਂ ਦੀ ਮੰਗ ਪ੍ਰਵਾਨ ਕੀਤੀ ਹੈ। ਇਸ ਪ੍ਰੋਜੈਕਟ ‘ਤੇ 17 ਮਿਲੀਅਨ ਡਾਲਰ ਖਰਚ ਆਉਣੇ ਹਨ। ਇਸ ਖਰਚੇ ਦੀ ਭਾਵੇਂ ਵਿਦੇਸ਼ੀ ਸੰਗਤਾਂ ਨੇ ਜ਼ਿੰਮੇਵਾਰੀ ਲਈ ਹੈ ਪਰ ਭਾਰਤ ਤੇ ਪਾਕਿਸਤਾਨ ਦੋਵਾਂ ਸਰਕਾਰਾਂ ਦੀ ਮਨਜ਼ੂਰੀ ਜ਼ਰੂਰੀ ਹੈ। ਇਹ ਪੋ੍ਰਜੈਕਟ ਦੋ ਲਾਈਨਾਂ ਦਾ ਹਾਈਵੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਪੰਜਾਬ, ਭਾਰਤ ਤੋਂ ਲੈ ਕੇ ਦਰਬਾਰ ਸਾਹਿਬ ਕਰਤਾਰਪੁਰ ਜੋ ਤਹਿਸੀਲ ਸ਼ਕਰਗੜ੍ਹ ਜ਼ਿਲ੍ਹਾ ਨਾਰੋਵਾਲ, ਪਾਕਿਸਤਾਨ ਸਥਿਤ ਹੈ, ਤੱਕ ਬਣਨਾ ਹੈ। ਜਿਸ ਦੇ ਰਾਹ ਵਿਚ ਦੋ ਪੁਲਾਂ ਦਾ ਨਿਰਮਾਣ ਹੋਣਾ ਹੈ। 1200 ਫੁੱਟ ਲੰਬਾ ਪੁਲ ਰਾਵੀ ਦਰਿਆ ਅਤੇ 400 ਫੁੱਟ ਲੰਬਾ ਪੁਲ ਇਕ ਨਾਲੇ ਉਤੇ ਬਣਨਾ ਹੈ। ਇਸ ਪ੍ਰੋਜੈਕਟ ਦੀ ਲੰਬਾਈ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਤੱਕ ਸਾਢੇ ਚਾਰ ਕਿਲੋਮੀਟਰ ਹੈ। ਇਸ ਲਈ ਸਭ ਤੋਂ ਵੱਡੀ ਮੁਸ਼ਕਲ ਰਸਤੇ ਦੀ ਸੁਰੱਖਿਆ ਅਤੇ ਇਸ ਦੇ ਖਰਚੇ ਦੀ ਹੈ। ਯੂਨਾਈਟਿਡ ਸਿੱਖ ਮਿਸ਼ਨ ਸੁਰੱਖਿਆ ਦਾ ਪ੍ਰਬੰਧ ਕਿਸੇ ਤੀਜੀ ਏਜੰਸੀ ਤੋਂ ਕਰਵਾਉਣਾ ਚਾਹੁੰਦੀ ਹੈ ਤਾਂ ਜੋ ਦੋਹਾਂ ਸਰਕਾਰਾਂ ਇਸ ਲਈ ਜਵਾਬਦੇਹ ਹੋਣ। ਮਿਸ਼ਨ ਅਨੁਸਾਰ ਦੂਜੀ ਮੁਸ਼ਕਲ ਇਹ ਹੈ ਕਿ ਕਰਤਾਰਪੁਰ ਸਾਹਿਬ ਦੇ ਆਲੇ-ਦੁਆਲੇ ਦੀ 100 ਏਕੜ ਦੇ ਕਰੀਬ ਜ਼ਮੀਨ ਇਤਿਹਾਸ ਮੁਤਾਬਕ ਉਸ ਸਮੇਂ ਦੇ ਗਵਰਨਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੁਫ਼ਤ ਦਿੱਤੀ ਸੀ ਜਿਸ ਨੂੰ ਹੁਣ ਕਈ ਅਹਿਮ ਵਿਅਕਤੀ ਵਰਤ ਰਹੇ ਹਨ। ਹਿੰਦੂਆਂ ਤੇ  ਮੁਸਲਮਾਨਾਂ ਵਲੋਂ ਵੀ ਇਸ ਅਸਥਾਨ ‘ਤੇ ਆਪਣੀਆਂ ਰਹੁ ਰੀਤਾਂ ਅਨੁਸਾਰ ਬਾਬੇ ਨਾਨਕ ਦੇ ਜੋਤੀ-ਜੋਤ ਸਮਾਉਣ ਉਪਰੰਤ ਅੰਗੀਠੇ ਬਣਾਏ ਹੋਏ ਹਨ। ਸਿੱਖ ਮਿਸ਼ਨ ਮੁਤਾਬਕ ਇਹ ਮਾਰਗ ਸਾਂਝਾ ਅਤੇ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ, ਜਿਸ ਦੇ ਖੁੱਲ੍ਹਣ ਨਾਲ ਦੋਹਾਂ ਮੁਲਕਾਂ ਦੇ ਸਬੰਧ ਬਿਹਤਰ ਹੋਣ ਦੇ ਆਸਾਰ ਹਨ।

ਯੂਨਾਈਟਿਡ ਸਿੱਖ ਮਿਸ਼ਨ ਦੇ ਪ੍ਰਤੀਨਿਧ ਸ. ਅਮਰ ਸਿੰਘ ਮੱਲ੍ਹੀ ਅਤੇ ਗੁਰਚਰਨ ਸਿੰਘ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਿਰਮਲ ਸਿੰਘ ਕਾਹਲੋਂ ਨਾਲ ਗੱਲਬਾਤ ਕਰਦੇ ਹੋਏ।

ਭਾਵੇਂ ਪਾਕਿਸਤਾਨ ਵਲੋਂ ਇਸ ਰਸਤੇ ਦੀ ਪੇਸ਼ਕਸ਼ ਕਈ ਵਾਰ ਕੀਤੀ ਹੈ ਪਰ ਜਿੰਨਾ ਚਿਰ ਦੋਵੇਂ ਸਰਕਾਰਾਂ ਇਸ ਰਸਤੇ ਨੂੰ ਬਣਾਉਣ ਲਈ ਅੰਤਿਮ ਪ੍ਰਵਾਨਗੀ ਨਹੀਂ ਦਿੰਦੀਆਂ ਉਦੋਂ ਤੱਕ ਕੰਮ ਸ਼ੁਰੂ ਹੋਣਾ ਸੰਭਵ ਨਹੀਂ ਹੈ। ਇਸ ਰਸਤੇ ਵਾਲੀ ਸੜਕ ਉਪਰ ਸੁਰੱਖਿਆ ਵਾੜ, ਪੈਦਲ ਰਸਤਾ, ਦੁਵੱਲੀ 24 ਫੁੱਟ ਸੜਕ ਅਤੇ 8 ਫੁੱਟ ਪੈਦਲ ਰਸਤਾ ਹੈ। ਜੋ 20 ਇੰਚ ਦੀ ਲੇਅਰ ਨਾਲ ਬਣਾਉਣ ਦੀ ਤਜਵੀਜ਼ ਹੈ। ਦੋ ਪੁਲ ਜੋ ਦਰਿਆ ਰਾਵੀ ਅਤੇ ਇਕ ਨਾਲੇ ‘ਤੇ ਬਣਨੇ ਹਨ, ਉਨ੍ਹਾਂ ਨੂੰ ਮਿਲਾਉਣ ਲਈ 100 ਫੁੱਟ ਚੌੜੀ ਸੜਕ ਬਣਾਈ ਜਾਵੇਗੀ। ਪਾਕਿਸਤਾਨ ਅਤੇ ਭਾਰਤ ਵਾਲੇ ਪਾਸੇ ਵੱਡੇ ਗੇਟਾਂ ਦਾ ਨਿਰਮਾਣ ਹੋਵੇਗਾ। ਜਿਥੋਂ ਚੈਕਿੰਗ ਉਪਰੰਤ ਸੰਗਤਾਂ ਆ-ਜਾ ਸਕਣਗੀਆਂ। ਇਸ ਸੜਕ ਦੇ ਆਸੇ-ਪਾਸੇ ਸਜਾਵਟ ਅਤੇ ਦੁਕਾਨਾਂ ਬਣਾਉਣ ਦੀ ਤਜਵੀਜ਼ ਹੈ। ਜਿਸ ਰਾਹੀਂ ਦੋਵਾਂ ਮੁਲਕਾਂ ਲਈ ਆਮਦਨ ਦਾ ਵਸੀਲਾ ਬਣ ਸਕਦਾ ਹੈ। ਇਸ ਤੋਂ ਇਲਾਵਾ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਰਿਹਾਇਸ਼ੀ ਸਰ੍ਹਾਂ, ਲੰਗਰ ਹਾਲ, ਦਰਬਾਰ ਸਾਹਿਬ,  ਸਰੋਵਰ,  ਦੀਵਾਨ ਹਾਲ, ਗੈਸਟ ਹਾਊਸ ਆਦਿ ਬਣਾਉਣ ਦੀ ਤਜਵੀਜ਼ ਹੈ। ਭਾਵੇਂ ਇਸ ਪੋ੍ਰਜੈਕਟ ਨੂੰ ਨੇਪੜੇ ਚਾੜ੍ਹਨ ਵਿਚ ਦੋਹਾਂ ਮੁਲਕਾਂ ਦੇ ਆਰਕੀਟੈਕਟ, ਕੁਲਦੀਪ ਸਿੰਘ ਵਡਾਲਾ ਅਤੇ ਜਾਨ ਮੈਕਡੋਨਿਲ ਦਾ ਵੱਡਾ ਯੋਗਦਾਨ ਹੈ ਪਰ ਯੂਨਾਈਟਿਡ ਸਿੱਖ ਮਿਸ਼ਨ ਇਸ ਲਈ ਵੱਡੇ ਉਪਰਾਲੇ ਕਰ ਰਿਹਾ ਹੈ। ਸਿੱਖ ਮਿਸ਼ਨ ਨੂੰ ਆਸ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਇਸ ਪੋ੍ਰਜੈਕਟ ਨੂੰ ਅਮਲੀ ਰੂਪ ਦਿਵਾਉਣ ਲਈ ਪਾਕਿਸਤਾਨ ਸਰਕਾਰ ਤੋਂ ਇਸ ਸਾਂਝੇ ਗੁਰੂ ਲਈ ਕਰਤਾਰਪੁਰ ਮਾਰਗ ਬਣਾਉਣ ਦੀ ਹਾਮੀ ਭਰਵਾ ਲੈਣਗੇ।


Comments Off on ਕਰਤਾਰਪੁਰ ਮਾਰਗ ਦਾ ਅਤੀਤ ਤੇ ਭਵਿੱਖ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.