ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਅਣਖੀ ਦੀ ਯਾਦ ’ਚ ਕਹਾਣੀ ਗੋਸ਼ਟੀ

Posted On October - 17 - 2010

ਡਲਹੌਜ਼ੀ ਵਿਖੇ ਗੋਸ਼ਟੀ ਮਗਰੋਂ ਸਾਂਝੀ ਫੋਟੋ ਕਰਵਾਉਂਦੇ ਲੇਖਕ

ਡਲਹੌਜ਼ੀ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬੀ ਦੇ ਨਾਮਵਰ ਲੇਖਕ ਰਾਮ ਸਰੂਪ ਅਣਖੀ ਦੁਆਰਾ ਪਾਈ ਪਿਰਤ ਨੂੰ ਅੱਗੇ ਤੋਰਦਿਆਂ ਅਦਾਰਾ ‘‘ਕਹਾਣੀ ਪੰਜਾਬ’’ ਵੱਲੋਂ ਇਸ ਵਾਰ ਉੱਨੀਵੀਂ ਕਹਾਣੀ ਗੋਸ਼ਟੀ ਮਿਹਰ ਹੋਟਲ ਡਲਹੌਜੀ ਵਿਖੇ ਆਯੋਜਿਤ ਕੀਤੀ ਗਈ। ਇਹ ਗੋਸ਼ਟੇ ਰਾਮ ਸਰੂਪ ਅਣਖੀ ਨੂੰ ਸਮਰਪਿਤ ਸੀ। ਹੁਣ ਇਸ ਗੋਸ਼ਟੀ ਦਾ ਨਾਮ ਸਦਾ ਲਈ ਰਾਮ ਸਰੂਪ ਅਣਖੀ ਸਿਮ੍ਰਤੀ ਕਹਾਣੀ ਗੋਸ਼ਟੀ ਹੀ ਰੱਖ ਦਿੱਤਾ ਗਿਆ ਹੈ। ਗੋਸ਼ਟੀ ਦੀ ਸ਼ੁਰੂਆਤ ਰਾਮ ਸਰੂਪ ਅਣਖੀ ਨੂੰ ਸ਼ਰਧਾ ਦੇ ਫੁਲ ਭੇਟ ਕਰਨ ਲਈ ਰੱਖੀ ਵਿਸ਼ੇਸ਼ ਬੈਠਕ ਤੋਂ ਹੀ ਕੀਤੀ ਗਈ। ਬੈਠਕ ਵਿਚ ਪ੍ਰਸਿੱਧ ਲੇਖਕ ਮਨਮੋਹਨ ਬਾਵਾ ਨੇ ਰਾਮ ਸਰੂਪ ਅਣਖੀ ਦਾ ਇਕ ਪੋਸਟਰ ਰਿਲੀਜ਼ ਕੀਤਾ। ਇਹ ਪੋਸਟਰ ਪੀਪਲਜ਼ ਫੋਰਮ ਬਰਗਾੜੀ ਵੱਲੋਂ ਛਾਪਿਆ ਗਿਆ ਹੈ। ਹਾਜ਼ਰ ਲੇਖਕਾਂ ਤੇ ਵਿਦਵਾਨਾਂ ਵਿਚ ਮਨਮੋਹਨ ਬਾਵਾ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਅਜੇ ਬਿਸਾਰੀਆ, ਡਾ. ਵੇਦ ਪ੍ਰਕਾਸ਼, ਡਾ. ਸੁਰਜੀਤ, ਡਾ. ਆਸਿਮ ਸਿਦਕੀ ਅਤੇ ਅਮਰਦੀਪ ਗਿੱਲ ਸ਼ਾਮਲ ਸਨ।
ਕਹਾਣੀਆਂ ਦਾ ਦੌਰ ਸ਼ੁਰੂ ਹੋਇਆ। ਇਸ ਦੌਰ ਦੀ ਪਹਿਲੀ ਕਹਾਣੀ ਭਾਰਤ ਸਿੰਘ ਓਲ੍ਹਾ ਦੀ ਲਿਖੀ ਕਹਾਣੀ ‘ਹਾਥੀ ਕੇ ਹੋਦੇ ਮੇਂ ਹਾਹਾਕਾਰ’, ਦੂਜੀ ਕਹਾਣੀ ਭੋਲਾ ਸਿੰਘ ਸੰਘੇੜਾ ਤੇ ਤੀਜੀ ਕਹਾਣੀ ਨੌਜਵਾਨ ਕਥਾਕਾਰ ਅਰੁਣ ਕੁਮਾਰ ਅਸਫਲ ਦੀ ਹਿੰਦੀ ਕਹਾਣੀ ‘‘ਪੁਰਾਣੀ ਕਮੀਜ਼ੇਂ’’ ਸੀ ਜਿਸ ਦੀ ਸਭ ਨੇ ਖੂਬ ਪ੍ਰਸੰਸਾ ਕੀਤੀ। ਦੂਜੇ ਸੈਸ਼ਨ ਵਿਚ ਪੰਜਾਬੀ ਕਹਾਣੀਕਾਰ ਕੇਸਰਾ ਰਾਮ ਨੇ ਆਪਣੀ ਪੰਜਾਬੀ ਕਹਾਣੀ ‘‘ਤਾਂਕਿ ਸਨਦ ਰਹੇ’ ਪੜ੍ਹ ਕੇ ਇਕ ਨਵੀਂ ਤਰ੍ਹਾਂ ਦੀ ਕਹਾਣੀ ਨੂੰ ਵਿਦਵਾਨਾਂ, ਲੇਖਕਾਂ ਸਾਹਮਣੇ ਲਿਆ ਖੜ੍ਹਾ ਕੀਤਾ। ਕਹਾਣੀ ’ਤੇ ਹੁਣੇ ਇਕਦਮ ਕੋਈ ਗੱਲ ਨਹੀਂ ਹੋ ਸਕਦੀ। ਅਜਿਹਾ ਹਾਜ਼ਰ ਲੇਖਕਾਂ, ਵਿਦਵਾਨਾਂ ਦਾ ਵਿਚਾਰ ਸੀ। ਦੂਜੀ ਕਹਾਣੀ ਹਿੰਦੀ ਦੇ ਕਥਾਕਾਰ ਕੈਲਾਸ਼ ਬਨਵਾਸੀ ਦੀ ‘‘ਆਖਿਰ ਇਸ ਦਰਦ ਕੀ ਦਵਾ ਕਿਆ ਹੈ’’ ਇਹ ਕਹਾਣੀ ਸਭ ਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕੀ।
ਅਗਲੇ ਦਿਨ ਦੇ ਸੈਸ਼ਨ ਵਿਚ ਕਹਾਣੀਕਾਰ ਜਸਵੀਰ ਰਾਣਾ ਦੀ ‘‘ਦੋ ਸਾਂਸੋਂ ਕੇ ਬੀਚ ਕਾ ਠਹਿਰਾਵ’’ ਇਸ ਕਹਾਣੀ ’ਤੇ ਕਈ ਸਵਾਲ ਖੜ੍ਹੇ ਹੋਏ। ਇਸ ਗੋਸ਼ਟੀ ਦੀ ਆਖਰੀ ਕਹਾਣੀ ਸੀ ਮਨਮੋਹਣ ਬਾਵਾ ਦੀ ਪੰਜਾਬੀ ਕਹਾਣੀ ‘‘ਉਦਾਂਬਰਾ’’ ਇਹ ਕਹਾਣੀ ਸਭ ਦੀ ਪ੍ਰਸੰਸਾ ਦਾ ਪਾਤਰ ਬਣੀ। ਸਾਰੀਆਂ ਕਹਾਣੀਆਂ ’ਤੇ ਡਾ. ਸੁਰਜੀਤ, ਅਜੇ ਬਿਸਾਰੀਆ, ਡਾ. ਆਸਿਮ ਸਿਦਕੀ, ਡਾ. ਵੇਦ ਪ੍ਰਕਾਸ਼, ਕੈਲਾਸ਼ ਬਨਵਾਸੀ, ਰਵਿੰਦਰ ਘੁੰਮਣ, ਅਰੁਣ ਕੁਮਾਰ ਅਸਫਲ, ਗੁਰਿੰਦਰਜੀਤ ਗੈਰੀ ਆਦਿ ਨੇ ਭਰਪੂਰ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਇਹ ਫੈਸਲਾ ਵੀ ਲਿਆ ਗਿਆ ਕਿ ਆਉਣ ਵਾਲੀਆਂ ਗੋਸ਼ਟੀਆਂ ’ਚ ਲੇਖਕ ਸਿਰਫ ਆਪਣੀ ਅਣਛਪੀ ਕਹਾਣੀ ਹੀ ਪੜ੍ਹਿਆ ਕਰਨਗੇ।
ਇਸ ਮੌਕੇ ‘‘ਕਹਾਣੀ ਪੰਜਾਬ’’ ਦੇ ਸਹਿ-ਸੰਪਾਦਕ ਅਮਰਦੀਪ ਗਿੱਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ ਗੋਸ਼ਟੀ ਵਿਚ ਕਸ਼ਮੀਰੀ ਤੇ ਗੁਜਰਾਤੀ ਭਾਸ਼ਾਵਾਂ ਦੇ ਲੇਖਕ ਵੀ ਸ਼ਾਮਲ ਕੀਤੇ ਜਾਣਗੇ। ਅੰਤ ਵਿਚ ‘‘ਕਹਾਣੀ ਪੰਜਾਬ’’ ਦੇ ਸੰਪਾਦਕ ਡਾ. ਕ੍ਰਾਂਤੀਪਾਲ ਨੇ ਇਸ ਗੋਸ਼ਟੀ ਦੇ ਇਤਿਹਾਸ ਅਤੇ ਸਮਕਾਲੀਨ ਮਹੱਤਵ ’ਤੇ ਚਾਨਣਾ ਪਾਇਆ। ਲੇਖਕਾਂ, ਵਿਦਵਾਨਾਂ ਦਾ ਧੰਨਵਾਦ ਕੀਤਾ ਮਨਮੋਹਨ ਬਾਵਾ ਨੇ।


Comments Off on ਅਣਖੀ ਦੀ ਯਾਦ ’ਚ ਕਹਾਣੀ ਗੋਸ਼ਟੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.