ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਜੱਟ ਕਰਦਾ ਹੈ ਰਾਜ…

Posted On September - 3 - 2010

ਜੱਟ ਕਰਦਾ ਹੈ ਰਾਜ ਪੰਜਾਂ ਪਾਣੀਆਂ ਦੇ ਉੱਤੇ।
ਨਾਲ ਹੜ੍ਹਾਂ ਦੇ ਜਗਾਉਂਦਾ-ਭਾਗ ਧਰਤੀ ਦੇ ਸੁੱਤੇ।

ਜੱਟ ਵਾਹ ਕੇ ਬਠਿੰਡੇ ਦਿਆਂ ਟਿੱਬਿਆਂ ਦੀ ਰੇਤ।
ਭੁੱਖ ਦੇਸ਼ ਦੀ ਮੁਕਾਈ-ਭਰੇ ਕਣਕਾਂ ਦੇ ਖੇਤ।
ਖਿੜ੍ਹੇ ਤੋਰੀਏ ਤੇ ਸਰ੍ਹਵਾਂ ਦੇ ਫੁੱਲ ਮਿੱਠੀ ਰੁੱਤੇ।
ਜੱਟ ਕਰਦਾ ਹੈ ਰਾਜ…

ਸਾਹੀਂ ਜੱਟ ਦੇ ਤਾਂ ਮਹਿਕਦੇ-ਕਪਾਹਾਂ ਦੇ ਨੇ ਫੁੱਲ।
ਕੁੱਲ ਦੁਨੀਆਂ ਦੇ ਉੱਤੇ-ਕੋਈ ਜੱਟ ਦੇ ਨਾ ਤੁੱਲ।
ਗੱਲ ਕਰਦਾ ਖਰੀ ਹੈ-ਜੱਟ ਭੇੜਦਾ ਬੂਤੇ।
ਜੱਟ ਕਰਦਾ ਹੈ ਰਾਜ…

ਇਹਦੇ ਚਿਹਰੇ ’ਚੋਂ ਹਮੇਸ਼ਾ ਮੈਨੂੰ ਨਜ਼ਰ ਹੈ ਆਈ।
ਭਗਤ ਸਿੰਘ ਦੀ ਜੋ ਫੋਟੋ ਕਲਾਕਾਰਾਂ ਨੇ ਬਣਾਈ।
ਚੜ੍ਹੇ ਦੇਸ਼ ਦੀ ਆਜ਼ਾਦੀ ਲਈ ਫਾਂਸੀਆਂ ਦੇ ਉੱਤੇ।
ਜੱਟ ਕਰਦਾ ਹੈ ਰਾਜ…

ਲਾਉਂਦਾ ਤੜਕੇ ਜਦੋਂ ਹੈ-ਜੱਟ ਕਣਕਾਂ ਨੂੰ ਪਾਣੀ।
ਪੜ੍ਹੇ ਬਨਿਆਂ ਵੱਟਾਂ ਦੇ ਉੱਤੇ-ਬਾਬੇ ਦੀ ਏਹ ਬਾਣੀ।
ਤਾਲ ਲੱਗ ਪੈਂਦੇ ਦੇਣ-ਉਦੋਂ ਹੱਲਟਾਂ ਦੇ ਕੁੱਤੇ।
ਜੱਟ ਕਰਦਾ ਹੈ ਰਾਜ…

ਸਦਾ ਜੱਟ ਦਿਆਂ ਬੋਲਾਂ ਵਿਚ ਸਤਲੁਜ ਬੋਲੇ।
ਇਹਦੇ ਲਹੂ ’ਚ ਮੁਹੱਬਤਾਂ-ਝਨਾਂ ਦਾ ਪਾਣੀ ਘੋਲੇ।
‘ਦੇਵ’ ਬੇਗੋਨਾਰ ਦੇਖਦਾ-ਰਾਵੀ ਦੇ ਕੰਢ ਉੱਤੇ।
ਜੱਟ ਕਰਦਾ ਹੈ ਰਾਜ…

– ਦੇਵ ਥਰੀਕਿਆਂ ਵਾਲਾ


Comments Off on ਜੱਟ ਕਰਦਾ ਹੈ ਰਾਜ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.