ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਕਸੂਰ

Posted On September - 22 - 2010

ਭਾਈ ਘਨੱਈਆ, ਹਾਕਮ ਦਾ ਹੁਕਮ ਹੈ ਕਿ
ਤੂੰ ਹੁਣ ਕਿਸੇ ਪਿਆਸੇ ਨੂੰ ਪਾਣੀ ਨਾ ਪਿਆਈਂ,
ਨਹੀਂ ਤਾਂ ਹਾਕਮ ਤੇਰੀ ਮਸ਼ਕ ਦੇ ਟੋਟੇ-ਟੋਟੇ ਕਰ ਦੇਣਗੇ,
ਜਿਸ ਖੂਹ ਵਿਚੋਂ ਲਿਆਏਂਗਾ ਭਰ ਕੇ ਤੂੰ ਪਾਣੀ,
ਉਸ ਨੂੰ ਉਹ ਤੇਰੇ ਖੂਨ ਨਾਲ ਭਰ ਦੇਣਗੇ।
ਸਰਬੰਸਦਾਨੀਆਂ, ਜਦੋਂ ਮੈਂ ਤੇਰੇ ਰੰਗ ਵਿਚ ਰੱਤਾ
ਦੁਸ਼ਮਣ ਨੂੰ ਵੀ ਜੰਗ ਵਿਚ ਪਾਣੀ ਰਿਹਾ ਸਾਂ ਪਿਆ,
ਮੈਨੂੰ ਇਸ ਕਸੂਰ ਬਦਲੇ ਦਿੱਤੀ ਸੀ ਮੱਲ੍ਹਮ ਦੀ ਡੱਬੀ
ਕਿ ਦੁਸ਼ਮਣ ਦੇ ਜ਼ਖਮਾਂ ‘ਤੇ ਵੀ ਆਪਣੇ ਸਮਝ ਕੇ ਲਗਾ।
ਮਿੱਤਰ ਪਿਆਰਿਆ, ਹੁਣ ਪਿਆਸੇ ਨੂੰ ਪਾਣੀ ਪਿਆਉਣ ਬਦਲੇ,
ਤੇਰੇ ਮੁਰੀਦਾਂ ਦੇ ਜਿਸਮ ਦਾ ਖੂਨ ਨਿਚੋੜ ਲਿਆ ਜਾਂਦਾ ਹੈ,
ਪਿਰ ਦੇਖਣ ਨੂੰ ਤਰਸਦੇ ਨੈਣ ਕੱਢ ਲਏ ਜਾਂਦੇ ਨੇ
ਤੇ ਮਾਸ ਨੌਹਾਂ ਨਾਲੋਂ ਤੋੜ ਲਿਆ ਜਾਂਦਾ ਹੈ…।
ਬਾਬਾ ਨਾਨਕ, ਤੂੰ ਵੀ ਤਾਂ ਭੁੱਖੇ ਸਾਧੂਆਂ ਨੂੰ ਭੋਜਨ ਛਕਾਉਣ ਬਦਲੇ
ਆਪਣੇ ਪਿਤਾ ਤੋਂ ਖਾਧੀ ਸੀ ਮਾਰ…
ਕੀ ਹੋਇਆ ਜੇ ਇਸ ਕਸੂਰ ਬਦਲੇ ਸਾਨੂੰੂ ਅੱਜ
ਸਿਰਫ ਮਾਰ ਹੀ ਨਹੀਂ ਪਈ ਬਲਕਿ ਦਿੱਤਾ ਹੈ ਉਜਾੜ…।
ਮੇਰੇ ਬਿਰਧ ਬਾਬਲ, ਮੈਨੂੰ ਯਾਦ ਹੈ ਕੋਈ ਵੀ ਫਸਲ ਬੀਜਣ ਲੱਗਾ
ਤੂੰ ਕਹਿੰਦਾ ਸੈਂ ”ਰਾਹੀ ਪਾਂਧੀ ਦੇ ਭਾਗੀਂ ਚਿੜੀ ਜਨੌਰ ਦੇ ਭਾਗੀਂ”
ਪਰ ਹੁਣ ਜੇ ਤੂੰ ਇੰਜ ਕਿਹਾ ਤਾਂ ਤੇਰੀ ਫਸਲ ਉਜਾੜ ਦਿੱਤੀ ਜਾਵੇਗੀ।
ਕਿਉਂਕਿ ਹੁਣ ਤਾਂ ਤੇਰੀ ਫਸਲ ‘ਜ਼ਾਲਮ ਹਾਕਮ ਦੇ ਭਾਗੀਂ ਖੂਨੀ ਦੌਰ ਦੇ ਭਾਗੀਂ…।
ਜੱਗ ਵਾਲਿਓ, ਹਾਕਮ ਨੂੰ ਕੌਣ ਸਮਝਾਏ?
ਕਿ ਭੁੱਖੇ ਨੂੰ ਰੋਟੀ, ਪਿਆਸੇ ਨੂੰ ਪਾਣੀ ਤੇ ਜ਼ਖਮੀ ਨੂੰ ਮੱਲ੍ਹਮ,
ਸਿੱਖੀ ਖੰਨਿਓਂ ਤਿੱਖੀ ਵਾਲਹੋਂ ਨਿੱਕੀ ਦਾ ਹੈ ਦਸਤੂਰ,
ਮੈਨੂੰ ਨਾ ਸਮਝ ਨੂੰ ਦੱਸੋ ਇਸ ਦਸਤੂਰ ਨੂੰ ਨਿਭਾਉਣਾ
ਕਿਉਂ ਬਣ ਗਿਆ ਕਸੂਰ?
-ਪਰਮਜੀਤ ਕੌਰ ਸਰਹਿੰਦ


Comments Off on ਕਸੂਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.