ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਗ਼ਰੀਬ ਤੇ ਹੋਣਹਾਰ ਲੜਕੀਆਂ ਦੇ ਭਲੇ ਲਈ ਸਰਗਰਮ ਕੰਨਿਆ ਰਕਸ਼ਾ ਸਮਿਤੀ, ਧੂਰੀ

Posted On August - 19 - 2010

ਕਾਹਨ ਸਿੰਘ ਪ੍ਰਧਾਨ

ਤਿੰਨ ਸਾਲ ਪਹਿਲਾਂ ਹੋਂਦ ਵਿਚ ਆਈ ਕੰਨਿਆ ਰਕਸ਼ਾ ਸਮਿਤੀ, ਧੂਰੀ ਨੇ ਇਲਾਕੇ ਅੰਦਰ ਆਪਣੀ ਵਿਸ਼ੇਸ਼ ਥਾਂ ਬਣਾ ਲਈ ਹੈ। ਭਰੂਣ ਹੱਤਿਆ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਜਿੱਥੇ ਮੁਹਿੰਮ ਚਲਾਈ, ਉੱਥੇ ਆਰਥਿਕ ਤੌਰ ’ਤੇ ਕਮਜ਼ੋਰ ਲੜਕੀਆਂ ਦੀ ਪੜ੍ਹਾਈ ਵਿਚ ਮਦਦ ਕੀਤੀ ਜਾਂਦੀ ਹੈ। ਲੜਕੀਆਂ ਦੇ ਵਿਕਾਸ ਵਿਚ ਸਮਿਤੀ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ।
ਇਸ ਸੰਸਥਾ ਦੇ ਸੰਸਥਾਪਕ ਮਹਾਤਮਾ ਪ੍ਰੇਮ ਪ੍ਰਕਾਸ਼ (ਸਵਰਗੀ) ਦਾ ਕਹਿਣਾ ਸੀ, ‘ਕਰਤੇ ਹੈਂ ਹੱਤਿਆ, ਕਹਿਤੇ ਹੈਂ ਸਫਾਈ, ਐਸੇ ਕਰਤੇ ਹੁਏ ਤੁਮੇਂ ਲੱਜਾ ਨਾ ਆਈ।’ ਸੰਸਥਾ ਦੇ ਪ੍ਰਧਾਨ ਕਾਹਨ ਚੰਦ ਬਾਂਸਲ, ਸਰਪ੍ਰਸਤ ਏ.ਆਰ. ਸ਼ਰਮਾ ਐਮ.ਡੀ. (ਏ.ਪੀ. ਸਾਲਵੈਕਸ ਧੂਰੀ) ਅਤੇ ਮਹਾਸ਼ਾ ਪ੍ਰਤਿੱਗਿਆ ਪਾਲ ਅਤੇ ਜਨਰਲ ਸਕੱਤਰ ਹੰਸ ਰਾਜ ਗਰਗ ਦੀ ਅਗਵਾਈ ਹੇਠ ਸੰਸਥਾ ਨੇ ਇਕ ਲੋੜਵੰਦ ਲੜਕੀ ਨੂੰ ਬੀ-ਫਾਰਮਾ ਕਰਨ ਲਈ ਤੀਹ ਹਜ਼ਾਰ ਰੁਪਏ, ਇਕ ਹੋਰ ਲੜਕੀ ਨੂੰ ਬੀ-ਫਾਰਮਾ ਲਈ ਅਠਾਰਾਂ ਹਜ਼ਾਰ, ਇਕ ਲੜਕੀ ਨੂੰ ਜਨਰਲ ਨਰਸਿੰਗ ਲਈ ਚਾਲੀ ਹਜ਼ਾਰ ਰੁਪਏ ਅਤੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੀਆਂ ਲੜਕੀਆਂ ਨੂੰ 22,000 ਰੁਪਏ ਸਹਾਇਤਾ ਵਜੋਂ ਦਿੱਤੇ ਹਨ। ਇਹ ਸਹਾਇਤਾ ਸਰਵਜਨਕ ਤੌਰ ’ਤੇ ਨਹੀਂ, ਬਲਕਿ ਗੁਪਤ ਦਿੱਤੀ ਜਾਂਦੀ ਹੈ।
ਲੋਕਾਂ ਨੂੰ ਦਹੇਜ ਨਾ ਲੈਣ ਲਈ ਪ੍ਰੇਰਿਆ ਜਾਂਦਾ ਹੈ। ਸਮਿਤੀ ਨੇ ਬਗੈਰ ਕਿਸੇ ਸਰਕਾਰੀ ਸਹਾਇਤਾ ਤੋਂ ਆਪਣੇ-ਆਪ ਥੋੜ੍ਹੇ ਸਮੇਂ ਵਿਚ ਲੋੜਵੰਦ ਲੜਕੀਆਂ ਦੀ ਵੱਡੇ ਪੱਧਰ ’ਤੇ ਸਹਾਇਤਾ ਕੀਤੀ ਹੈ। ਸਮਿਤੀ ਵੱਲੋਂ ਭਵਿੱਖ ’ਚ ਹੋਰ ਲੋੜਵੰਦ ਲੜਕੀਆਂ ਦੀ        ਸਹਾਇਤਾ ਲਈ ਉਲੀਕੇ ਪ੍ਰੋਗਰਾਮ ਤਹਿਤ ਦਾਨੀ ਸੱਜਣਾਂ ਕੋਲੋਂ ਸਹਿਯੋਗ ਲਈ ਅਪੀਲ ਕੀਤੀ ਗਈ ਹੈ।

ਪਵਨ ਕੁਮਾਰ ਵਰਮਾ
(ਨਿੱਜੀ ਪੱਤਰ ਪ੍ਰੇਰਕ, ਧੂਰੀਂ)


Comments Off on ਗ਼ਰੀਬ ਤੇ ਹੋਣਹਾਰ ਲੜਕੀਆਂ ਦੇ ਭਲੇ ਲਈ ਸਰਗਰਮ ਕੰਨਿਆ ਰਕਸ਼ਾ ਸਮਿਤੀ, ਧੂਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.