ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਹੌਸਲੇ ਅੱਗੇ ਹਾਰ ਗਈ ਮੁਸੀਬਤ

Posted On August - 21 - 2010

ਜੇ ਇਨਸਾਨ ਦੇ ਇਰਾਦੇ ਦ੍ਰਿੜ੍ਹ ਅਤੇ ਹੌਂਸਲੇ ਬੁਲੰਦ ਹੋਣ ਤਾਂ ਉਹ ਆਪਣੀ ਜ਼ਿੰਦਗੀ ਦਾ ਹਰ ਮੁਕਾਮ ਹਾਸਿਲ ਕਰ ਲੈਂਦਾ ਹੈ। ਅਜਿਹੇ ਹੀ ਦ੍ਰਿੜ੍ਹ ਇਰਾਦੇ ਵਾਲੀ ਲੜਕੀ ਹੈ ਪਿੰਡ ਕੋਟਭਾਈ ਦੀ ਗਗਨਦੀਪ ਕੌਰ। 13 ਅਗਸਤ 1996 ਪਿਤਾ ਜਸਵੰਤ ਸਿੰਘ ਮਾਤਾ ਸੁਖਦੀਪ ਕੌਰ ਦੇ ਘਰ ਜਨਮੀ ਅਤੇ ਸਰਕਾਰੀ ਸੈਕੰਡਰੀ ਸਕੂਲ ਕੋਟਭਾਈ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਗਗਨਦੀਪ ਕੌਰ ਬਚਪਨ ਤੋਂ ਹੀ ਅਪਾਹਜ ਹੈ, ਇਸ ਦੇ ਇਕ ਹੱਥ ਦੀਆਂ ਉਂਗਲਾਂ ਬਚਪਨ ਤੋਂ ਹੀ ਨਹੀਂ ਹਨ ਪਰ ਇਸ ਨੇ ਆਪਣੀ ਅਪਾਹਜਤਾ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ, ਸਗੋਂ ਆਪਣੇ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧਣ ਦਾ ਫੈਸਲਾ ਕੀਤਾ।
ਗਗਨਦੀਪ ਕੌਰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਮੱਲਾਂ ਮਾਰ ਰਹੀ ਹੈ। ਪਹਿਲੀ ਵਾਰ ਉਸ ਨੇ 2009 ਵਿਚ ਖੇਡਾਂ ਵਿਚ ਦਿਲਚਸਪੀ ਲੈਣੀ ਸ਼ੁਰੂ ਕੀਤੀ। ਉਸ ਨੇ ਤਾਈਕਵਾਂਡੋ ਖੇਡ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾ ਲਿਆ। ਪਹਿਲੇ ਹੀ ਸਾਲ ਉਸ ਨੇ ਬਲਾਕ ਪੱਧਰ ਦੇ ਮੁਕਾਬਲਿਆਂ ਵਿਚ ਅਤੇ ਫਿਰ ਮੁਕਤਸਰ ਵਿਚ ਹੋਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇੱਥੇ ਹੀ ਬੱਸ ਨਹੀਂ, ਇਸ ਲੜਕੀ ਨੇ ਇਸ ਖੇਡ ਵਿਚ ਅੱਗੇ ਵਧਦੇ ਹੋਏ ਬਠਿੰਡਾ ਵਿਚ ਹੋਏ ਸੂਬਾ ਪੱਧਰੀ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਪੜ੍ਹਾਈ ਅਤੇ ਖੇਡਾਂ ਵਿਚ ਅੱਵਲ ਆਉਣ ਵਾਲੀ ਗਗਨਦੀਪ ’ਤੇ ਸਕੂਲ ਦੇ ਸਾਰੇ ਸਟਾਫ਼ ਨੂੰ ਮਾਣ ਹੈ ਅਤੇ ਉਹ ਹਰ ਸਮੇਂ ਰੱਬ ਅੱਗੇ ਅਰਦਾਸ ਕਰਦੇ ਹਨ ਕਿ ਗਗਨਦੀਪ ਜ਼ਿੰਦਗੀ ਦਾ ਉਹ ਹਰ ਮੁਕਾਮ ਹਾਸਲ ਕਰੇ, ਜਿਸ ਦਾ ਉਸ ਨੇ ਸੁਪਨਾ ਦੇਖਿਆ ਹੈ।

-ਦਵਿੰਦਰ ਮੋਹਣ ਬੇਦੀ


Comments Off on ਹੌਸਲੇ ਅੱਗੇ ਹਾਰ ਗਈ ਮੁਸੀਬਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.