ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਸੰਘਰਸ਼ ਦਾ ਪ੍ਰਤੀਕ ਮੋਹਨ ਸ਼ਰਮਾ

Posted On August - 26 - 2010

ਸਟੇਟ ਐਵਾਰਡੀ ਅਧਿਆਪਕ ਮੋਹਨ ਸ਼ਰਮਾ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਕ ਸਮਾਗਮ ਵਿਚ ਸਨਮਾਨਦੇ ਹੋਏ

ਸਾਡੇ ਕੌਮੀ/ਸਟੇਟ ਐਵਾਰਡੀ ਅਧਿਆਪਕ

ਸੰਗਰੂਰ ਨੇੜੇ ਪਿੰਡ ਕਾਂਝਲਾ ਵਿਖੇ ਇਕ ਗਰੀਬ ਪਰਿਵਾਰ ਵਿਚ ਅੱਖਾਂ ਤੋਂ ਮੁਨਾਖ਼ੇ ਹਰੀ ਰਾਮ ਦੇ ਘਰ ਜਨਮੇ ਮੋਹਨ ਸ਼ਰਮਾ ਨੂੰ ਸਿਰੜ ਤੇ ਸੰਘਰਸ਼ ਦੀ ਪ੍ਰੇਰਨਾ ਪਰਿਵਾਰ ਵਿਚੋਂ ਮਿਲੀ ਜਿਸ ਸਦਕਾ ਉਨ੍ਹਾਂ ਨੇ ਵਿਦਿਅਕ, ਸਮਾਜਿਕ, ਸਾਹਿਤਕ ਤੇ ਸਭਿਆਚਾਰਕ ਖੇਤਰਾਂ ਵਿਚ ਆਪਣੀ ਪਛਾਣ ਬਣਾਈ ਹੈ। ਆਪਣੇ ਵਿਦਿਆਰਥੀਆਂ ਨੂੰ ਬਗੈਰ ਟਿਊਸ਼ਨ ਵਾਧੂ ਸਮਾਂ ਪੜ੍ਹਾ ਕੇ ਉਨ੍ਹਾਂ ਵਿਚ ਅਜਿਹੇ ਗੁਣ ਭਰੇ ਜੋ ਆਦਰਸ਼ ਵਿਦਿਆਰਥੀਆਂ ਵਿਚ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਪੰਦਰਾਂ ਸਾਹਿਤਕ ਪੁਸਤਕਾਂ ਰਚੀਆਂ ਅਤੇ ਸਮਾਜ ਤੇ ਸਭਿਆਚਾਰਕ ਖੇਤਰ ਵਿਚ ਕਾਰਜਸ਼ੀਲ ਹੋ ਕੇ ਭਰਪੂਰ ਯੋਗਦਾਨ ਪਾਇਆ ਹੈ। ਅਧਿਆਪਕ ਵਜੋਂ ਨਿਭਾਈਆਂ ਜ਼ਿੰਮੇਵਾਰੀਆਂ ਸਦਕਾ ਉਨ੍ਹਾਂ ਨੂੰ 1981 ਵਿਚ ਸਟੇਟ ਐਵਾਰਡ ਨਾਲ ਸਨਮਾਨਿਆ ਗਿਆ। ਪਿਛਲੇ ਸਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਸਮਾਜਿਕ, ਸਭਿਆਚਾਰਕ ਤੇ ਸਾਹਿਤਕ ਖੇਤਰ ’ਚ ਪਾਏ ਯੋਗਦਾਨ ਲਈ ਸੂਬਾ ਪੱਧਰੀ ਸਮਾਗਮ ਵਿਚ ਸਨਮਾਨਿਆ ਹੈ।
ਅਧਿਆਪਨ ਕਾਰਜ ਦੌਰਾਨ ਉਨ੍ਹਾਂ ਨੇ ਸੰਗਰੂਰ ਜ਼ਿਲ੍ਹੇ ਵਿਚ ਪੈਂਦੇ ਪਿੰਡਾਂ ਕੋਟ ਦੁੰਨਾ, ਕਮਾਲਪੁਰ, ਖਨਾਲ ਦੌਰਾਨ ਕੁਝ ਨਵੇਂ ਤਜਰਬੇ ਵੀ ਕੀਤੇ। ਨਵੇਂ ਤਜਰਬਿਆਂ ਵਿਚ ‘ਇਮਾਨਦਾਰੀ ਦੀ ਦੁਕਾਨ’ ਚਲਾਉਣਾ ਵੀ ਸ਼ਾਮਲ ਸੀ। ਸਕੂਲ ਵਿਚ ਇਕ ਜਗ੍ਹਾ ਸਮਾਨ ਰੱਖ ਕੇ ਨੇੜੇ ਗੁਰੂ ਨਾਨਕ ਦੀ ਫੋਟੋ ਰੱਖੀ ਜਾਂਦੀ ਸੀ। ਵਿਦਿਆਰਥੀ ਆਪ ਹੀ ਸਮਾਨ ਲੈ ਕੇ, ਸੂਚੀ ’ਚ ਦਰਜ ਕੀਮਤਾਂ ਅਨੁਸਾਰ ਪੈਸੇ ਰੱਖ ਜਾਂਦੇ ਸਨ। ਇਹ ਤਜਰਬਾ ਬਹੁਤ ਸਫਲ ਰਿਹਾ। ਵਿਦਿਆਰਥੀਆਂ ਨੂੰ ਅਨੁਸ਼ਾਸਨ ’ਚ ਰਹਿਣਾ ਸਿਖਾਇਆ।
ਮੋਹਨ ਸ਼ਰਮਾ ਪੰਜਾਬੀ ਸਾਹਿਤ ਦੇ ਜਾਣੇ-ਪਛਾਣੇ ਲੇਖਕ ਹਨ। ਉਨ੍ਹਾਂ ਦੀਆਂ ਪੰਦਰਾਂ ਸਾਹਿਤਕ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਜਿਨ੍ਹਾਂ ਵਿਚ 6 ਕਾਵਿ ਸੰਗ੍ਰਹਿ, 2 ਵਾਰਤਿਕ ਅਤੇ ਇਕ ਇਕਾਂਗੀ ਸੰਗ੍ਰਹਿ ਸ਼ਾਮਲ ਹਨ। ਉਨ੍ਹਾਂ ਦੇ ਲੇਖ ਅਖਬਾਰਾਂ ’ਚ ਛਪਦੇ ਅਤੇ ਵਾਰਦਾਤਾਂ ਦੂਰਦਰਸ਼ਨ ਤੇ ਰੇਡੀਓ ਉਪਰ ਪ੍ਰਸਾਰਤ ਹੁੰਦੀਆਂ ਆ ਰਹੀਆਂ ਹਨ।
ਸ੍ਰੀ ਸ਼ਰਮਾ 1992 ਤੋਂ 2006 ਤਕ ਸੀਨੀਅਰ ਜ਼ਿਲ੍ਹਾ ਬੱਚਤ ਅਫ਼ਸਰ ਵਜੋਂ ਸੰਗਰੂਰ ਵਿਖੇ ਵੀ ਸੇਵਾ ਨਿਭਾਉਂਦੇ ਰਹੇ। ਇਸ ਕਾਰਜ ਬਦਲੇ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਦੋ ਵਾਰ ਸਨਮਾਨਿਆ। ਫਰਵਰੀ 2006 ਵਿਚ ਰਿਟਾਇਰ ਹੋਣ ਉਪਰੰਤ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਾ ਛੁਡਾਊ ਹਸਪਤਾਲ, ਸੰਗਰੂਰ ਦਾ ਪਹਿਲਾ ਪ੍ਰਾਜੈਕਟ ਡਾਇਰੈਕਟਰ ਨਿਯੁਕਤ ਕੀਤਾ ਗਿਆ। ਪਿੰਡਾਂ ਦੀਆਂ ਸੱਥਾਂ, ਸਕੂਲਾਂ, ਕਾਲਜਾਂ ਅਤੇ ਪੰਚਾਇਤਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਲਹਿਰ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਸਮਾਜ ਸੇਵਾ ਨੂੰ ਸਮਰਪਿਤ ਆਪਣੇ ਸਾਥੀਆਂ ਡਾ. ਏ.ਐਸ. ਮਾਨ, ਏ.ਪੀ. ਸਿੰਘ, ਕਮਲ ਆਨੰਦ ਅਤੇ ਡਾ. ਚਰਨਜੀਤ ਸਿੰਘ ਉਡਾਰੀ ਨੂੰ ਨਾਲ ਲੈ ਕੇ ਪਿੰਡਾਂ ਵਿਚ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਸਬੰਧੀ ਪੰਚਾਇਤਾਂ ਤੋਂ ਮਤੇ ਪਵਾ ਕੇ ਐਕਸਾਈਜ਼ ਵਿਭਾਗ ਨੂੰ ਭੇਜੇ। ਨਤੀਜੇ ਵਜੋਂ ਜ਼ਿਲ੍ਹਾ ਸੰਗਰੂਰ ਵਿਚ ਉਹ 12 ਪਿੰਡਾਂ ਵਿਚ ਸ਼ਰਾਬ ਦੇ ਠੇਕੇ ਨਾ ਖੁਲ੍ਹਵਾਉਣ ਵਿਚ ਕਾਮਯਾਬ ਹੋ ਗਏ। ਨਸ਼ਾ ਛੁਡਾਊ ਹਸਪਤਾਲ ਸੰਗਰੂਰ ਵਿਚ ਜਿੱਥੇ ਸ੍ਰੀ ਸ਼ਰਮਾ ਅੱਜ-ਕੱਲ੍ਹ ਪ੍ਰਾਜੈਕਟ ਡਾਇਰੈਕਟਰ ਵਜੋਂ ਸੇਵਾ ਕਰ ਰਹੇ ਹਨ ਗੁਆਂਢੀ ਪ੍ਰਾਂਤ ਹਰਿਆਣਾ ਤੋਂ ਵੀ ਮਰੀਜ਼ ਇੱਥੇ ਦਾਖਲ ਹੋਣ ਲਈ ਆ ਰਹੇ ਹਨ। ਸ਼ਹਿਰ ਦੀਆਂ ਤਿੰਨ ਸਮਾਜ ਸੇਵੀ ਸੰਸਥਾਵਾਂ ਨੇ ਸ੍ਰੀ ਸ਼ਰਮਾ ਦੀ ਪ੍ਰੇਰਨਾ ਨਾਲ ਦਾਖਲ ਨਸ਼ੱਈ ਮਰੀਜ਼ਾਂ ਲਈ ਦੁੱਧ ਅਤੇ ਖਾਣੇ ਦਾ ਮੁਫ਼ਤ ਪ੍ਰਬੰਧ ਕੀਤਾ ਹੋਇਆ ਹੈ।
ਸ੍ਰੀ ਮੋਹਨ ਸ਼ਰਮਾ ਸੰਗਰੂਰ ਵਿਚ ਸਥਾਪਤ ਬਿਰਧ ਆਸ਼ਰਮ ਦੇ ਪ੍ਰਧਾਨ ਹੁੰਦਿਆਂ ਬਿਰਧਾਂ ਦੀ ਸੇਵਾ ਲਈ ਵੀ ਯਤਨਸ਼ੀਲ ਹਨ। ਸ਼ਹਿਰ ਦੀ ਸ਼ਮਸ਼ਾਨ ਭੂਮੀ ਅਤੇ 26ੌ ਵਿਘੇ ਵਿੱਚ ਉਸਾਰੇ ਗਏ ਪਾਰਕ ਦੀ ਦੇਖਭਾਲ ਵੀ ਉਹ ਕਰ ਰਹੇ ਹਨ। ਉਨ੍ਹਾਂ ਦੀਆਂ ਸਮਾਜਿਕ, ਸਾਹਿਤਕ, ਸਭਿਆਚਾਰਕ ਸੇਵਾਵਾਂ ਨੂੰ ਮੁੱਖ ਰੱਖਦਿਆਂ 15 ਅਗਸਤ 2009 ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੇ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਹੈ।

ਮਹਿੰਦਰ ਕੌਰ ਮੰਨੂ
(ਪੱਤਰ ਪ੍ਰੇਰਕ, ਸੰਗਰੂਰ)


Comments Off on ਸੰਘਰਸ਼ ਦਾ ਪ੍ਰਤੀਕ ਮੋਹਨ ਸ਼ਰਮਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.