ਦਮਨ ਸਿੰਘ ਨੇ 50 ਕਿਲੋਮੀਟਰ ਪੈਦਲ ਚਾਲ ਟਰਾਫ਼ੀ ਜਿੱਤੀ !    ਅਦਨਿਆਂ ਦੀ ਆਵਾਜ਼ ਅਤਰਜੀਤ !    ਘਿੱਕਾਂ ਪਾਸੇ ਵਾਲਾ ਧੰਨਾ ਸਿੰਘ !    ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼ !    ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ !    ਕੈਨੇਡਾ ਵਿਚ ਮਿਨੀ ਪੰਜਾਬ !    ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ !    ਆਪਣੀ ਮੱਝ ਦਾ ਦੁੱਧ !    ਕਾਵਿ ਕਿਆਰੀ !    ਜਦੋਂ ਮੈਨੂੰ ਪੁਰਸਕਾਰ ਮਿਲਿਆ! !    

ਸੁਗੰਧਮਈ ਸਨੇਹ

Posted On August - 22 - 2010

ਓਮ ਪ੍ਰਕਾਸ਼ ਗਾਸੋ

ਧਰਤੀ ਨੂੰ ਜ਼ਿੰਦਗੀ ਦਾ ਧਰਮ ਆਖਿਆ ਜਾ ਸਕਦਾ ਹੈ। ਧਰਤੀ ਅਤੇ ਜ਼ਿੰਦਗੀ ਦੇ ਆਪੇ ਵਿੱਚੋਂ ਪੈਦਾ ਹੋਈ ਵਾਰਤਾ ਦੀ ਹੁਸੀਨ ਕਹਾਣੀ ਨੂੰ ਕਹਿਣ ਵਾਲੀ ਆਵਾਜ਼ ਨੂੰ ਕਲਾ ਕਿਹਾ ਜਾ ਸਕਦਾ ਹੈ। ਆਵਾਜ਼ ਦੇ ਅਰਥਾਂ ਨੂੰ ਸਮਝਾਉਣ ਤੇ ਸਮਝਣ ਵਾਲੀ ਭਾਵਨਾ ਨੂੰ ਸਨੇਹ ਦਾ ਰੁਤਬਾ ਪ੍ਰਾਪਤ ਹੁੰਦਾ ਰਹਿੰਦਾ ਹੈ। ਜਦੋਂ ਕਦੇ ਸਨੇਹ ਦੀ ਭਾਵਨਾ ਸ਼ਾਂਤ ਭਾਵ ਨਾਲ ਮਹਿਕਦੀ ਤੇ ਟਹਿਕਦੀ ਹੈ। ਤਦ ਸੁਗੰਧਮਈ ਵਾਤਾਵਰਨ ਦੇ ਬੋਲਾਂ ਦੀ ਬਾਣੀ ਕਵਿਤਾ ਵਾਂਗ ਬਹੁਤ ਸਾਰਾ ਕੁਝ ਕਹਿ ਕੇ ਵੀ ਅਕੱਥ ਦੇ ਅੰਗ-ਸੰਗ ਤੁਰਦੀ ਰਹਿੰਦੀ ਹੈ।
ਕੱਥ ਵਿਚ ਭੌਤਿਕਤਾ ਅਤੇ ਅਕੱਥ ਵਿਚ ਭਾਵਨਾਤਮਿਕਤਾ ਹੁੰਦੀ ਹੈ। ਇਸ ਪ੍ਰਕਾਰ ਦੇ ਅੰਤਰ ਦੀ ਜਾਣਕਾਰੀ ਲਈ ਗਿਆਨਸ਼ੀਲ-ਜਜ਼ਬਿਆਂ ਦੀ ਨਿਮਰਤਾ ਨੂੰ ਅਪਣਾਉਣਾ ਪੈਂਦਾ ਹੈ। ਤਿਆਗ, ਤਪੱਸਿਆ, ਸੰਜਮ, ਸਾਦਗੀ, ਸਪਸ਼ਟਤਾ, ਸਹਿਜਤਾ, ਸਰਲਤਾ ਅਤੇ ਸਨੇਹ ਦੇ ਨਾਲ-ਨਾਲ ਸੁੰਦਰਤਾ ਨੂੰ ਜਜ਼ਬਿਆਂ ਦੀ ਨਿਮਰਤਾ ਕਿਹਾ ਜਾ ਸਕਦਾ ਹੈ। ਜਜ਼ਬਿਆਂ ਦੀ ਨਿਮਰਤਾ ਵਿੱਚੋਂ ਜ਼ਿੰਦਗੀ ਦਾ ਸੰਗੀਤ ਉਪਜਦਾ ਰਹਿੰਦਾ ਹੈ। ਇੰਜ ਹੁਣ ਅਸੀਂ ਜ਼ਿੰਦਗੀ ਦੇ ਸੰਗੀਤ ਨੂੰ ਸਨੇਹ ਦੀ ਸੁਰ-ਧਾਰਾ ਵੀ ਕਹਿ ਸਕਦੇ ਹਾਂ।  ਵੇਖਿਆ ਗਿਆ ਹੈ ਕਿ ਸਨੇਹ ਦੀ ਪਵਿੱਤਰਤਾ ਵਿੱਚੋਂ ਪਿਆਰ ਦੀ ਕਰੂੰਬਲ ਪੈਦਾ ਹੁੰਦੀ ਹੈ। ਪਿਆਰ ਵਿਗੁੱਤਾ ਆਪਾ ਹੀ ਸੁਨੇਹੇ ਵਾਂਗ ਜਿਊਂਦਾ ਹੋਇਆ ਸਨੇਹਮਈ ਸਥਿਤੀਆਂ ਵਾਲੇ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਸਮਾਜਿਕ ਸਿਰਜਣਾ ਦੀ ਮੌਲਿਕਤਾ ਦਾ ਮੂਲਮੰਤਰ ਹੁੰਦਾ ਹੈ ਸਨੇਹ। ਨਿਜ ਦਾ ਵਿਅਕਤੀਵਾਦੀ ਪਸਾਰ ਸੁਆਰਥੀ ਉਲਝਣਾਂ ਵਿਚ ਉਲਝਦਾ ਹੋਇਆ ਸਮਾਜਿਕ-ਸੰਦਰਭ ਲਈ ਹਾਨੀਕਾਰਨ ਬਣਦਾ ਰਹਿੰਦਾ ਹੈ। ਮੁੱਢ ਕਦੀਮ ਤੋਂ ਹੀ ਬਹੁਤ ਸਾਰੀਆਂ ਸਿਆਸੀ ਸ਼ਖਸੀਅਤਾਂ ਨਿਜਵਾਦ ਨੂੰ ਅਪਣਾਉਂਦੀਆ ਹੋਈਆਂ ਸਮਾਜਿਕ ਸੰਦਰਭ ਨੂੰ ਅਣਡਿੱਠ ਕਰਕੇ ਆਪਣੇ ਆਪੇ ਦੇ ਆਲੇ-ਦੁਆਲੇ ਹੀ ਚਕਰਾਉਂਦੀਆਂ ਰਹਿੰਦੀਆਂ ਹਨ। ਇੰਜ ਸਨੇਹ ਹੀ ਵਿਉਂਤਬੰਦੀਆਂ ਕਾਰਨ ਸਮਾਜਿਕ ਔਕੜਾਂ ਨੂੰ ਮਿਟਾਉਣ ਲਈ ਆਰਥਿਕ ਪ੍ਰਬੰਧ ਅਧੂਰੇ ਬਣੇ ਰਹਿੰਦੇ ਹਨ।
ਆਰਥਿਕ ਪ੍ਰਬੰਧ ਦੇ ਅਧੂਰੇਪਣ ਵਿੱਚੋਂ ਗਰੀਬੀ ਪੈਦਾ ਹੁੰਦੀ ਹੈ। ਗੁਰਬਤ ਕਾਰਨ ਜ਼ਿੰਦਗੀ ਵਿਚਲੀ ਰੌਣਕ ਗੁਆਚਦੀ ਰਹਿੰਦੀ ਹੈ। ਮਨੁੱਖ ਦੇ ਆਪੇ ਵਿੱਚੋਂ ਗੁਆਚੀ ਰੌਣਕ ਦਾ ਗ਼ਮ ਜ਼ਿੰਦਗੀ ਦੀਆਂ ਸਦਾਚਾਰਕ ਕੀਮਤਾਂ ਨੂੰ ਭੁਲਾ ਬੈਠਦਾ ਹੈ। ਗ਼ਮਗੀਨ ਪਲਾਂ ਦੀ ਬੇਰੌਣਕੀ ਕਰਕੇ ਸਨੇਹ ਸਮਾਪਤ ਹੋਣ ਲੱਗ ਪੈਂਦਾ ਹੈ। ਸਨੇਹ ਨੂੰ ਸਦਾਚਾਰਕ ਉਤਪਤੀ ਵਜੋਂ ਸਵੀਕਾਰ ਕੀਤਾ ਜਾ ਸਕਦਾ ਹੈ। ਹਰ ਇਕ ਕਿਸਮ ਦਾ ਸਾਮੰਤਵਾਦੀ-ਵਿਵਹਾਰ ਸਦਾਚਾਰ ਦੇ ਉਲਟ ਚੱਲਦਾ  ਰਹਿੰਦਾ ਹੈ।
ਸੋ ਵੇਖਿਆ ਜਾਂਦਾ ਹੈ ਕਿ ਜਿਉਂ-ਜਿਉਂ ਕਿਸਮ-ਕਿਸਮ ਦੇ ਸਾਮੰਤਵਾਦ ਵਧਦੇ ਰਹਿੰਦੇ ਹਨ ਤਿਉਂ-ਤਿਉਂ ਸਦਾਚਾਰਕ ਸੁਗੰਧ ਵਿਚ ਕਮੀ ਆਉਣ ਲੱਗ ਪੈਂਦੀ ਹੈ। ਸਦਾਚਾਰ ਦੀ ਸਗੁੰਧ ਤੋਂ ਸੱਖਣਾ ਸਮਾਜ ਸੁਖਾਲੇ ਵਾਤਾਵਰਨ ਨੂੰ ਤਿਲਾਂਜਲੀ ਦੇਣ ਲੱਗ਼ ਪੈਂਦਾ ਹੈ। ਸਦਾਚਾਰ ਦੀ ਸੁਗੰਧ ਤੋਂ ਸੱਖਣੇ ਸਮਾਜ ਨੂੰ ਸਾਂਸਕ੍ਰਿਤਿਕ-ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਂਸਕ੍ਰਿਤਿਕ ਪ੍ਰਦੂਸ਼ਣ ਭਾਸ਼ਾ, ਭਾਵਨਾ ਅਤੇ ਭੌਤਿਕਤਾ ਨੂੰ ਪ੍ਰਦੂਸ਼ਿਤ ਕਰਨ ਲੱਗ ਪੈਂਦਾ ਹੈ। ਭਾਸ਼ਾ, ਭਾਵਨਾ ਅਤੇ ਭੌਤਿਕਤਾ ਦੇ ਪ੍ਰਦੂਸ਼ਿਤ ਹੋਣ ਦੀ ਚਿੰਤਾ ਕਰਨ ਵਾਲੀ ਕਲਾਤਮਿਕ ਚੇਤਨਾ ਮਨੁੱਖੀ ਆਪੇ ਵਿਚ ਗੁਆਚ ਜਾਣ ਵਾਲੇ ਹੁਨਰ ਲਈ ਫਿਕਰਮੰਦ ਬਣੀ ਰਹਿੰਦੀ ਹੈ। ਇੰਜ ਹੁਣ ਅਸੀਂ ਕਲਾ ਤੇ ਸਾਹਿਤ ਨੂੰ ਸਮਾਜਿਕ ਫਿਕਰ ਵਿੱਚੋਂ ਉਤਪੰਨ ਹੋਣ ਵਾਲਾ ਹੁੰਗਾਰਾ ਵੀ ਕਹਿ ਸਕਦੇ ਹਾਂ।
ਨਿਰਸੰਦੇਹ ਸਮਾਜਿਕ ਰਿਸ਼ਤੇ ਸਨੇਹ ਦਾ ਸੂਚਕ ਹੁੰਦੇ ਹਨ ਪਰ ਜਦੋਂ ਸਮਾਜਿਕ-ਰਿਸ਼ਤਿਆਂ ਵਿਚਲਾ ਸਨੇਹ ਸੁਆਰਥ ਦੀ ਅਧੀਨਗੀ ਤਹਿਤ ਸਾਮੰਤਵਾਦੀ ਤਮੰਨਾ ਨੂੰ ਅਪਣਾਉਣ ਲੱਗ ਪੈਂਦਾ ਹੈ ਤਦ ਵੱਖਰੀ-ਵੱਖਰੀ ਕਿਸਮ ਦੇ ਸਮਾਜਿਕ-ਕਲੇਸ਼ ਪੈਦਾ ਹੋਣ ਲੱਗ ਪੈਂਦੇ ਹਨ। ਸਮਾਜਿਕ ਕਲੇਸ਼ ਦਾ ਇਲਾਜ ਗੁਆਚੇ ਸਨੇਹ ਦੀ ਲੱਭਤ ਨਾਲ ਹੀ ਹੋ ਸਕਦਾ ਹੈ। ਸਨੇਹ ਨੂੰ ਲੱਭਣ ਲਈ ਸਹਿਜ ਤੇ ਸੁਭਾਵਿਕ ਭਾਵ ਧਾਰਾ ਦੀ ਉਪਾਸਨਾ ਕਰਨੀ ਪੈਂਦੀ ਹੈ। ਅੱਜ ਕੱਲ੍ਹ ਦਾ ਸਮਾਜ ਸਹਿਜ ਅਤੇ ਸੁਭਾਵਿਕ ਭਾਵ-ਧਾਰਾ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਸ ਕਰਕੇ ਹੀ ਅਸਾਡੀ ਬੋਲਬਾਣੀ ਵਿਚ ਵੀ ਅਪਣੱਤ ਨਹੀਂ ਬਨਾਵਟੀ ਬੋਲ-ਬਾਣੀ ਦੀ ਬਣਾਵਟ ਵਿਚ ਅਤੇ ਆਂਤਰਿਕ ਬੋਲਬਾਣੀ ਦੀ ਆਂਤਰਿਕਤਾ ਵਿਚ ਬੜਾ ਅੰਤਰ ਹੁੰਦਾ ਹੈ। ਕਲਾ ਤੇ ਸਾਹਿਤ ਨੂੰ ਆਂਤਰਿਕਤਾ ਦੀ ਬੋਲਬਾਣੀ ਕਿਹਾ ਜਾ ਸਕਦਾ ਹੈ।
ਪਿਛਲੇ ਕਈ ਦਹਾਕਿਆਂ ਤੋਂ ਭਾਰਤੀ ਸਿਆਸਤ ਨੇ ਸਮਾਜਿਕ-ਰਿਸ਼ਤਿਆਂ ਦੀ ਰੂਹ ਨੂੰ ਵੀ ਸਿਆਸੀ ਬਣਾਉਣਾ ਸ਼ੁਰੂ ਕੀਤਾ ਹੋਇਆ ਹੈ ਜਿਸ ਕਰਕੇ ਮਨੁੱਖੀ ਆਪੇ ਵਿੱਚੋਂ ਸੁਗੰਧਮਈ-ਸਨੇਹ ਗ਼ੈਰ ਹਾਜ਼ਰ ਹੋਰ ਲੱਗ ਪਿਆ ਹੈ।  ਇਸ ਕਰਕੇ ਬਹੁਤ ਸਾਰੇ ਸਭਿਆਚਾਰਕ-ਦੁਖਾਂਤ ਜੀਵਨ ਧਾਰਾ ਲਈ ਰੁਕਾਵਟ ਬਣ ਰਹੇ ਹਨ। ਕਦੇ ਰਾਜਨੀਤੀ ਧਰਮ ਵਾਂਗ ਸ਼ੁੱਧ ਹੁੰਦੀ ਸੀ ਜਦ ਕਿ ਹੁਣ ਧਰਮ ਰਾਜਨੀਤੀ ਵਾਂਗ ਅਸ਼ੁੱਧ ਬਣ ਰਿਹਾ ਹੈ ਨੈਤਿਕਤਾ ਨੂੰ ਸੰਜਮ ਆਖਿਆ ਜਾ ਸਕਦਾ ਹੈ। ਵੇਖਿਆ ਜਾਵੇ ਤਾਂ ਰਾਜਨੀਤੀ ਦੀ ਨੈਤਿਕਤਾ ਕਦੇ ਵੀ ਕਿਸੇ ਸਾਮੰਤਵਾਦੀ ਵਿਵਹਾਰ ਦੇ ਪੱਖ ’ਚ ਖੜ੍ਹੀ ਨਾ ਹੋਕੇ ਲੋਕ-ਪੱਖ ਲਈ ਜੁਝਾਰੂ ਹੋਣ ਦੀ ਨੀਤੀ ਨੂੰ ਅਪਣਾਉਂਦੀ ਰਹਿੰਦੀ ਹੈ। ਮਾਨਵਵਾਦੀ-ਚਿੰਤਨ ਨੂੰ ਰਾਜਨੀਤੀ ਦੀ ਨੈਤਿਕਤਾ ਆਖਿਆ ਜਾ ਸਕਦਾ ਹੈ। ਸਮਾਜ ਨੂੰ ਸੁਖਾਲਾ ਬਣਾਈ ਰੱਖਣ ਵਾਲੀ ਭਾਵਨਾ ਨੂੰ ਰਾਜਨੀਤੀ ਦੀ ਨੈਤਿਕਤਾ ਕਿਹਾ ਜਾ ਸਕਦਾ ਹੈ।
J ਰਾਜਨੀਤੀ ਦੀ ਨੈਤਿਕਤਾ ਅਮਨ ਦਾ ਸੁਨੇਹਾ ਬਣੀ ਰਹਿੰਦੀ ਹੈ। J ਰਾਜਨੀਤੀ ਦੀ ਨੈਤਿਕਤਾ ਸਮਾਜ ਵਿਚਲੀ ਆਪਸਦਾਰੀ ਦੀ ਖੇਹਬਾਜ਼ੀ ਨੂੰ ਮਿਟਾਉਂਦੀ ਰਹਿੰਦੀ ਹੈ। ਰਾਜਨੀਤੀ ਦੀ ਨੈਤਿਕਤਾ ਵਿਤਕਰੇਬਾਜ਼ੀ ਨੂੰ ਦੁਤਕਾਰਦੀ ਰਹਿੰਦੀ ਹੈ। J ਰਾਜਨੀਤੀ ਦੀ ਨੈਤਿਕਤਾ ਵਿਵੇਕਸ਼ੀਲ-ਵਾਤਾਵਰਨ ਦੀ ਉਸਾਰੀ ਕਰਦੀ ਰਹਿੰਦੀ ਹੈ। ਇੰਜ ਸਮਾਜਿਕ-ਸਿਲਸਿਲੇ ਜ਼ਿੰਦਗੀ ਲਈ  ਉਤਸਵ ਵਰਗਾ ਮਾਹੌਲ ਪੈਦਾ ਕਰਦੇ ਹੋਏ ਇਤਿਹਾਸਕ ਮਹਿਕ ਦੀ ਉਤਪਤੀ ਕਰਦੇ ਰਹਿੰਦੇ ਹਨ।
ਸਿਆਣਪ ਨੂੰ ਸਿਆਸਤ ਦੀ ਆਬਰੂ ਆਖਿਆ ਜਾ ਸਕਦਾ ਹੈ। ਨਾਸਮਝੀ ਵਾਲੀ ਸਿਆਸਤ ਆਪਣੇ ਆਪ ਹੀ ਬੇਇੱਜ਼ਤ ਨਹੀਂ ਹੁੰਦੀ ਰਹਿੰਦੀ ਸਗੋਂ ਸਮਾਜਿਕ ਸਿਲਸਿਲਿਆਂ ਨੂੰ ਵੀ ਬੇਇੱਜ਼ਤ ਕਰਦੀ ਰਹਿੰਦੀ ਹੈ। ਇਸ ਕਰਕੇ ਹੀ ਤਾਂ ਸਿਆਸੀ ਪੁਰਸ਼ ਲਈ ਨੀਤੀਵੇਤਾ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ। ਇਤਿਹਾਸਕ ਪ੍ਰਕਰਣ ਦੱਸਦੇ ਆ ਰਹੇ ਹਨ ਕਿ ਲੋਕਾ ਦੀ ਆਪਸਦਾਰੀ ਵਿੱਚੋਂ ਪੈਦਾ ਹੋਏ ਸੁਗੰਧਮਈ ਸਨੇਹ ਨੂੰ ਨਾਸਮਝੀ ਵਾਲੀ ਸਿਆਸਤ ਘਟਾਉਂਦੀ ਤੇ ਮਿਟਾਉਂਦੀ ਰਹਿੰਦੀ ਹੈ ਜਦ ਕਿ ਨੀਤੀਵੇਤਾ ਨਾਇਕ ਜਨਤਕ ਆਪੇ ਨੂੰ ਜੋੜਦੇ ਰਹਿੰਦੇ ਹਨ।


Comments Off on ਸੁਗੰਧਮਈ ਸਨੇਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.