ਅਦਨਿਆਂ ਦੀ ਆਵਾਜ਼ ਅਤਰਜੀਤ !    ਘਿੱਕਾਂ ਪਾਸੇ ਵਾਲਾ ਧੰਨਾ ਸਿੰਘ !    ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼ !    ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ !    ਕੈਨੇਡਾ ਵਿਚ ਮਿਨੀ ਪੰਜਾਬ !    ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ !    ਆਪਣੀ ਮੱਝ ਦਾ ਦੁੱਧ !    ਕਾਵਿ ਕਿਆਰੀ !    ਜਦੋਂ ਮੈਨੂੰ ਪੁਰਸਕਾਰ ਮਿਲਿਆ! !    ਨਿਆਂ !    

ਸਭਿਆਚਾਰਕ ਪ੍ਰੋਗਰਾਮਾਂ ਦਾ ਸ਼ਿੰਗਾਰ

Posted On August - 21 - 2010

ਪਿੰਡ ਅਲਕੜਾ ਦੇ ਇਕ ਸਾਹਿਤਕ ਸਮਾਗਮ ਵਿਚ ਬਿਲਾਸਪੁਰ ਦਸਮੇਸ਼ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਦੇ ਕਵੀਸ਼ਰੀ ਜਥੇ ਨੂੰ ਸਨਮਾਨਤ ਕੀਤੇ ਜਾਣ ਦਾ ਦ੍ਰਿਸ਼

ਦਸਮੇਸ਼ ਪਬਲਿਕ ਸਕੂਲ ਬਿਲਾਸਪੁਰ ਦੀਆਂ ਤਿੰਨ ਵਿਦਿਆਰਥਣਾਂ ਦਾ ਕਵੀਸ਼ਰੀ ਜਥਾ ਅਜੇ ਕਰੂੰਬਲਾਂ ਵਾਂਗ ਫੁੱਟ ਰਿਹਾ ਪੌਦਾ ਹੀ ਹੈ। ਜੋ ਅੱਜ ਆਪਣੀਆਂ ਨਿੱਕੀਆਂ ਨਿੱਕੀਆਂ ਪੈੜਾਂ ਦੀ ਨਾ ਮਿਟਣ ਵਾਲੀ ਛਾਪ ਛੱਡ ਰਿਹਾ ਹੈ। ਇਸ ਤਿੱਕੜੀ ਦੀ ਪਹਿਲੀ ਹੇਕ ਨਾਲ ਆਵਾਜ਼ ਤੇ ਸੁਰ ਦਾ ਜਾਦੂ ਸਰੋਤਿਆਂ ਅੰਦਰ ਇਹ ਸੰਭਾਵਨਾਵਾਂ ਉਜਾਗਰ ਕਰ ਜਾਂਦਾ ਹੈ ਕਿ ਭਵਿੱਖ ਵਿਚ ਇਹ ਕਹਿੰਦਾ ਕਹਾਉਂਦਾ ਕਵੀਸ਼ਰੀ ਜਥਾ ਬਣ ਸਕਦਾ ਹੈ। ਸੁਮਨਪ੍ਰੀਤ ਕੌਰ (15), ਰਾਜਪਾਲ ਕੌਰ (12) ਅਤੇ ਗਗਨਦੀਪ ਕੌਰ (13) ਤਿੰਨੇ ਜਣੀਆਂ ਹਮਜੋਲਣਾਂ ਅਤੇ ਹਮਜਮਾਤਣਾਂ ਹਨ। ਜਿਨ੍ਹਾਂ ਸਕੂਲ ਦੀਆਂ ਬਾਲ ਸਭਾਵਾਂ ਵਿਚ ਗਾਉਣ ਨੂੰ ਗਲ ਪਿਆ ਢੋਲ ਵਜਾਉਣਾ ਸਮਝ ਕੇ ਮਾਸਟਰਾਂ ਦੇ ਕਹੇ ਕਹਾਏ ਗਾਉਣਾ ਸ਼ੁਰੂ ਕੀਤਾ। ਹੌਲੀ ਹੌਲੀ ਤਿੰਨਾਂ ਦੀ ਬੁਲੰਦ ਤੇ ਮਿਕਨਾਤੀਸੀ ਆਵਾਜ਼ ਵਿਚ ਇਕਸਾਰਤਾ ਤੇ ਕਸ਼ਿਸ਼ ਹੋਣ ਕਾਰਨ ਇਨ੍ਹਾਂ ਦੇ ਇੰਚਾਰਜ ਅਧਿਆਪਕ ਨੇ ਵਿਦਿਅਕ ਮੁਕਾਬਲਿਆਂ ਲਈ ‘ਕਵੀਸ਼ਰੀ ਜਥੇ’ ਦੇ ਰੂਪ ਵਿਚ ਇਨ੍ਹਾਂ ਦੀ ਤਿਆਰੀ ਕਰਵਾਉਣੀ ਸ਼ੁਰੂ ਕਰ ਦਿੱਤੀ। ਭਾਵੇਂ ਇਨ੍ਹਾਂ ਤਿੰਨਾਂ ਲੜਕੀਆਂ ਦਾ ਘਰੇਲੂ ਵਾਤਾਵਰਨ ਨਾ ਹੀ ਸਾਹਿਤਕ ਸੀ ਅਤੇ ਨਾ ਹੀ ਗਾਇਕੀ ਨਾਲ ਸਬੰਧਤ ਰਿਹਾ ਪਰ ਸਕੂਲ ਵਿਚ ਸਭਿਆਚਾਰਕ ਸਮਾਗਮਾਂ ਨੇ ਇਨ੍ਹਾਂ ਵਿਚ ਗਾਉਣ ਦੀ ਰੁਚੀ ਪੈਦਾ ਕੀਤੀ। ਸੁਮਨਪ੍ਰੀਤ ਦਾ ਪਿਤਾ ਸਿਕੰਦਰ ਸਿੰਘ ਖੇਤੀ ਕਰਦਾ ਹੈ। ਰਾਜਪਾਲ ਕੌਰ ਦਾ ਪਿਤਾ ਟੈਕਸੀ ਡਰਾਈਵਰ ਹੈ। ਗਗਨਦੀਪ ਕੌਰ ਦਾ ਪਿਤਾ ਜਸਵਿੰਦਰ ਸਿੰਘ ਵੀ ਖੇਤੀਬਾੜੀ ਦੇ ਕਿੱਤੇ ਨੂੰ ਪਰਣਾਇਆ ਹੋਇਆ ਹੈ ਪਰ ਸਕੂਲ ਵਿਚ ਬਾਕੀ ਵਿਦਿਆਰਥੀਆਂ ਦੀ ਰੀਸੋ-ਰੀਸ ਪਹਿਲਾਂ ਆਪਣੇ ਸਕੂਲ ਵਿਚ ਹੀ ਆਪਣੀ ਕਵੀਸ਼ਰੀ ਦੀ ਧਾਕ ਜਮਾਈ। ਫਿਰ ਜਦੋਂ ਭਾਸ਼ਾ ਵਿਭਾਗ ਅਤੇ ਪੰਜਾਬ ਸਕੂਲ ਮੁਕਾਬਲੇ ਹੋਏ ਤਾਂ ਮਿਡਲ ਪੱਧਰ ਤੱਕ ਦੇ ਮੁਕਾਬਲਿਆਂ ਵਿਚ ਇਹ ਨੰਨ੍ਹੀਆਂ-ਮੁੰਨੀਆਂ ਬਾਲ ਕਲਾਕਾਰ ਕੁੜੀਆਂ ਟਰਾਫੀਆਂ ਤੇ ਸਨਮਾਨ ਚਿੰਨ੍ਹ ਜਿੱਤਣ ਲੱਗੀਆਂ।
ਇਸ ਕਵੀਸ਼ਰੀ ਜਥੇ ਨੇ ਸਿੱਖ ਇਤਿਹਾਸ ਅਤੇ ਭਾਰਤ ਦੇ ਸੂਰਮਿਆਂ ਅਤੇ ਦੇਸ਼ ਭਗਤਾਂ ਦੇ ਪ੍ਰਸੰਗ ਸੁਣਾ ਕੇ ਵਾਹਵਾ ਖੱਟੀ। ਸਕੂਲ ਵਿਚ ਪੜ੍ਹਦਿਆਂ ਇਨ੍ਹਾਂ ਦੀ ਉਚੇਚੇ ਤੌਰ ’ਤੇ ਰਿਹਰਸਲ ਕਰਵਾਈ ਜਾਂਦੀ।
ਗਾਇਕੀ ਅਤੇ ਭਾਸ਼ਣ ਕਲਾ ਦੇ ਗੁਰ ਸਿਖਾ ਕੇ ਇਨ੍ਹਾਂ ਨੂੰ ਪਰੰਪਰਾਗਤ ਕਵੀਸ਼ਰੀ ਵਿਚ ਮਾਹਿਰ ਕੀਤਾ। ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ਦੇ ਵਿਦਿਅਕ ਮੁਕਾਬਲਿਆਂ ਵਿਚ ਕਵੀਸ਼ਰੀ ਵਿਚ ਭਾਗ ਹੀ ਨਹੀਂ ਲਿਆ, ਸਗੋਂ ਕਈ ਇਨਾਮ ਵੀ ਜਿੱਤੇ। ਤਿੰਨੇ ਵਿਦਿਆਰਥਣਾਂ ਪੜ੍ਹਾਈ ਵਿਚ ਹੀ ਹੁਸ਼ਿਆਰ ਹਨ। ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਸਟਾਫ ਵੱਲੋਂ ਵੀ ਇਨ੍ਹਾਂ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ ਅਤੇ ਹਰ ਤਰ੍ਹਾਂ ਦੀ ਸਹਾਇਤਾ ਵੀ ਦਿੱਤੀ ਜਾਂਦੀ ਹੈ।

-ਕੁਲਦੀਪ ਸੂਦ


Comments Off on ਸਭਿਆਚਾਰਕ ਪ੍ਰੋਗਰਾਮਾਂ ਦਾ ਸ਼ਿੰਗਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.