ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਸਤਿਗੁਰੂ ਰਾਮ ਸਿੰਘ ਦਾ ਜਨਮ ਸਥਾਨ ਪਿੰਡ ਰਾਈਆਂ

Posted On August - 26 - 2010

ਮੇਰਾ ਪਿੰਡ

ਲੁਧਿਆਣਾ ਤੋਂ 20 ਕਿਲੋਮੀਟਰ ਦੀ ਦੂਰੀ ’ਤੇ ਕੁਹਾੜਾ ਦੇ ਨਜ਼ਦੀਕ ਪਿੰਡ ਰਾਈਆਂ ਵਿਖੇ ਨਾਮਧਾਰੀ ਸੰਪਰਦਾ ਦੇ ਮੋਢੀ ਸਤਿਗੁਰੂ ਰਾਮ ਸਿੰਘ ਦਾ ਜਨਮ ਹੋਇਆ। ਉਨ੍ਹਾਂ ਦੇ ਜਨਮ ਸਥਾਨ ਦੀ ਪਿੰਡ ਦੀ ਪੰਚਾਇਤ ਤੇ ਪੰਜਾਬ ਸਰਕਾਰ ਵੱਲੋਂ ਬਹੁਤ ਸੰਭਾਲ ਕੀਤੀ ਗਈ ਹੈ। ਗੁਰਦੁਆਰਾ ਸ੍ਰੀ ਭੈਣੀ ਸਾਹਿਬ ਆਉਣ ਵਾਲੀ ਸੰਗਤ, ਸਤਿਗੁਰੂ ਰਾਮ ਸਿੰਘ ਦੇ ਜਨਮ ਸਥਾਨ ’ਤੇ ਮੱਥਾ ਟੇਕਣ ਲਈ ਜ਼ਰੂਰ ਆਉਂਦੀ ਹੈ।
ਤਿੰਨ ਹਜ਼ਾਰ ਦੀ ਅਬਾਦੀ ਤੇ 1100 ਵੋਟਾਂ ਵਾਲੇ ਇਸ ਇਤਿਹਾਸਕ ਪਿੰਡ ਦੇ ਵਸਨੀਕ 400 ਦੇ ਕਰੀਬ ਘਰਾਂ ਵਿਚ ਰਹਿ ਰਹੇ ਹਨ। ਪਿੰਡ ਵਿਚ ਇਕ ਪ੍ਰਾਇਮਰੀ ਤੇ ਇਕ ਸਰਕਾਰੀ ਐਲੀਮੈਂਟਰੀ ਸਕੂਲ, ਦੋ ਆਂਗਨਵਾੜੀ ਸੈਂਟਰ, ਇਕ ਦਲਿਤ ਤੇ ਇਕ ਜ਼ਿਮੀਂਦਾਰਾ ਧਰਮਸ਼ਾਲਾ, ਪੰਚਾਇਤ ਘਰ, ਪਸ਼ੂ ਡਿਸਪੈਂਸਰੀ ਹੈ। ਧਾਰਮਿਕ ਆਸਥਾ ਵਾਲੇ ਇਸ ਪਿੰਡ ਵਿਚ ਬਾਬਾ ਮਨਸਾ ਰਾਮ ਦੀ ਸਮਾਧ ਤੇ ਬਾਬਾ ਆਤਮਾ ਰਾਮ ਦੀ ਸਮਾਧ ਹੈ। ਇਨ੍ਹਾਂ ਸਮਾਧਾਂ ਉਪਰ ਹਰ ਸਾਲ ਮੇਲਾ ਲੱਗਦਾ ਹੈ।
ਪਿੰਡ ਦੇ ਵਸਨੀਕ ਨਾਥ ਸਿੰਘ 1920 ਵਿਚ ਸ੍ਰੀਲੰਕਾ ਦੀ ਲੜਾਈ ਵਿਚ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਯਾਦ ਵਿਚ ਸਰਕਾਰ ਨੇ 20 ਸਾਲ ਪਹਿਲਾਂ ਸਰਕਾਰੀ ਸਿਹਤ ਸਬ ਕੇਂਦਰ ਖੋਲ੍ਹਣ ਦਾ ਐਲਾਨ ਕੀਤਾ ਸੀ। ਸਬ ਕੇਂਦਰ ਦੀ ਇਮਾਰਤ ਕਈ ਸਾਲਾਂ ਤੋਂ ਤਿਆਰ ਖੜ੍ਹੀ ਸਰਕਾਰ ਵੱਲੋਂ ਡਾਕਟਰ ਭੇਜਣ ਦੀ ਇੰਤਜ਼ਾਰ ਕਰ ਰਹੀ ਹੈ। ਇਸ ਪਿੰਡ ਨੂੰ ਮਾਣ ਹੈ ਕਿ ਇੱਥੋਂ ਦੇ ਵਸਨੀਕ ਜਥੇਦਾਰ ਕੁਲਵੰਤ ਸਿੰਘ, ਹਜ਼ੂਰ ਸਾਹਿਬ ਦੇ ਜਥੇਦਾਰ ਹਨ।
ਪਿੰਡ ਦੀ ਸਰਪੰਚ ਜਸਵੀਰ ਕੌਰ ਤੇ ਅਕਾਲੀ ਆਗੂ ਜਗੀਰ ਸਿੰਘ ਮਾਨ ਵੱਲੋਂ ਪਿੰਡ ਦੇ ਵਿਕਾਸ ਲਈ ਸਰਕਾਰ ਕੋਲੋਂ ਵੱਧ ਤੋਂ ਵੱਧ ਫੰਡ ਲਿਆਂਦੇ ਜਾ ਰਹੇ ਹਨ ਜਿਸ ਨਾਲ ਪਿੰਡ ਦੀ ਦਿਨੋ- ਦਿਨ ਨੁਹਾਰ ਬਦਲ ਰਹੀ ਹੈ। ਪਰ ਪਿੰਡ ਦੇ ਵਸਨੀਕ ਇਸ ਗੱਲੋਂ ਸਰਕਾਰ ਤੋਂ ਨਰਾਜ਼ ਹਨ ਕਿ ਇਤਿਹਾਸਕ ਨਗਰ ਰਾਈਆਂ ਤੇ ਸ੍ਰੀ ਭੈਣੀ ਸਾਹਿਬ ਦੇ ਵਿਕਾਸ ਲਈ ਬਣਾਏ ਗਏ ਵਿਕਾਸ ਬੋਰਡ ਵਿਚ ਰਾਈਆਂ ਪਿੰਡ ਦੇ ਕਿਸੇ ਵੀ ਵਿਅਕਤੀ ਨੂੰ ਮੈਂਬਰ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ। ਸਿੱਟੇ ਵਜੋਂ ਇਸ ਪਿੰਡ ਦੇ ਵਿਕਾਸ ਦੀ ਰਫ਼ਤਾਰ ਬੜੀ ਹੀ ਮੱਧਮ ਹੈ। ਪਿੰਡ ਵਾਸੀਆਂ ਦੀ ਸਰਕਾਰ ਕੋਲੋਂ ਮੰਗ ਹੈ ਕਿ ਪਿੰਡ ਨੂੰ ਸਰਕਾਰ ਵੱਲੋਂ ਬਣਦਾ ਮਾਣ ਦਿੱਤਾ ਜਾਵੇ।

ਅਮਰਿੰਦਰ ਸਿੰਘ ਮਾਨ
ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ
ਫਤਿਹਗੜ੍ਹ ਸਾਹਿਬ

ਰਾਹੀਂ: ਪੁਨੀਤ ਬਾਵਾ
(ਪੱਤਰ ਪ੍ਰੇਰਕ, ਕੁਹਾੜਾ)


Comments Off on ਸਤਿਗੁਰੂ ਰਾਮ ਸਿੰਘ ਦਾ ਜਨਮ ਸਥਾਨ ਪਿੰਡ ਰਾਈਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.