ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਸ਼ਿਮਲਾ ਮਿਰਚ ਦਾ ਸਫਲ ਉਤਪਾਦਕ

Posted On August - 27 - 2010

ਜੋਰਾਵਰ ਸਿੰਘ ਇਕ ਖੇਤੀ ਵਿਗਿਆਨੀ ਨਾਲ ਆਪਣੇ ਨੈੱਟ ਹਾਊਸ ਵਿਚ

ਗੁਰਬਖਸ਼ਪੁਰੀ

ਜ਼ਿਲ੍ਹੇ ਦੇ ਪਿੰਡ ਦੁੱਬਲੀ ਦਾ ਇਕ ਨੌਜਵਾਨ ਜ਼ੋਰਾਵਰ ਸਿੰਘ ਆਪਣੀ ਅਗਾਂਹਵਧੂ ਸੋਚ ਤੇ ਤਕਨੀਕ ਰਾਹੀਂ ਸ਼ਿਮਲਾ ਮਿਰਚ ਦੀ ਖੇਤੀ ਕਰਕੇ ਚੌਖਾ ਮੁਨਾਫਾ ਕਮਾ ਰਿਹਾ ਹੈ।
ਜ਼ੋਰਾਵਰ ਸਿੰਘ ਵੱਲੋਂ ਆਪਣੀ ਇਕ ਕਨਾਲ ਜ਼ਮੀਨ ਵਿਚ ਨੈੱਟ ਹਾਊਸ ਵਿਚ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਜਾ ਰਹੀ ਹੈ। ਉਹ ਇਸ ਸਬਜ਼ੀ ਦੀ ਕਾਸ਼ਤ ਕਰਨ ਵਿਚ ਘੱਟ ਤੋਂ ਘੱਟ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਦਾ ਹੈ।
ਜ਼ੋਰਾਵਰ ਸਿੰਘ ਦੀ ਮਿਰਚ ਦਾ ਰੇਟ ਮਾਰਕੀਟ ਵਿਚ 25 ਤੋਂ 30 ਰੁਪਏ ਪ੍ਰਤੀ ਕਿਲੋ ਚਲਾ ਜਾਂਦਾ ਹੈ। ਉਹ ਇਕ ਕਨਾਲ ਵਿਚੋਂ 45 ਕੁਇੰਟਲ ਦੇ ਕਰੀਬ ਝਾੜ ਪੈਦਾ ਕਰ ਲੈਂਦਾ ਹੈ। ਇਸ ਤਰ੍ਹਾਂ ਉਹ ਇਕ ਕਨਾਲ ਜ਼ਮੀਨ ਵਿਚੋਂ ਹੀ ਇਕ ਲੱਖ ਰੁਪਏ ਦੇ ਕਰੀਬ ਦੀ ਆਮਦਨ ਕਰ ਲੈਂਦਾ ਹੈ।
ਉਸ ਦੀ ਪੈਦਾ ਕੀਤੀ ਮਿਰਚ ਦਾ ਸਾਈਜ਼ ਅਤੇ ਕੁਆਲਟੀ ਮਾਰਕੀਟ ਦੀ ਹੋਰ ਮਿਰਚ ਤੋਂ ਬਿਹਤਰ ਹੁੰਦੀ ਹੈ।
ਉਸ ਨੇ ਇਸ ਸਬੰਧੀ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਬਾਕਾਇਦਾ ਸਿਖਲਾਈ ਹਾਸਲ ਕੀਤੀ ਹੈ। ਉਥੋਂ ਕੀਤਾ ਇਕ ਸਾਲ ਦਾ ਕੋਰਸ ਉਸ ਨੂੰ ਖੇਤੀ ਖੇਤਰ ਦੇ ਨਾਲ ਨਾਲ ਹੋਰਨਾਂ ਖੇਤਰਾਂ ਵਿਚ ਵੀ ਮਦਦਗਾਰ ਸਾਬਤ ਹੋ ਰਿਹਾ ਹੈ।
ਉਹ ਜਦ ਇਕ ਕਨਾਲ ਜ਼ਮੀਨ ਵਿਚੋਂ 45 ਕੁਇੰਟਲ ਦੇ ਕਰੀਬ ਝਾੜ ਲੈਂਦਾ ਹੈ ਤਾਂ ਆਮ ਹਾਲਤਾਂ ਵਿਚ ਇਹ ਝਾੜ ਸਿਰਫ 8-9 ਕੁਇੰਟਲ ਦੇ ਕਰੀਬ ਹੀ ਜਾਂਦਾ ਹੈ। ਉਸ ਨੇ ਇਕ ਕਨਾਲ ਵਿਚ ਨੈੱਟ ਹਾਊਸ ਬਣਾਉਣ ਲਈ ਜਿਹੜਾ ਇਕ ਲੱਖ ਰੁਪਇਆ ਖਰਚ ਕੀਤਾ ਹੈ, ਉਸ ਵਿਚੋਂ 40,000 ਰੁਪਏ ਬਾਗਬਾਨੀ ਵਿਭਾਗ ਨੇ ਉਸ ਨੂੰ ਸਬਸਿਡੀ ਦਿੱਤੀ ਹੈ। ਉਹ ਖੇਤੀ ਲਾਗਤ ਵੀ ਘੱਟ ਕਰਨ ਵਿਚ ਸਫਲ ਰਿਹਾ ਹੈ।
ਬਾਗਬਾਨੀ ਵਿਭਾਗ ਦੇ ਅਧਿਕਾਰੀ ਡਾ. ਤੇਜਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਜ਼ੋਰਾਵਰ ਸਿੰਘ ਦਾ ਨਾਂ ਵਿਭਾਗ ਨੂੰ ਅਗਾਂਹਵਧੂ ਕਿਸਾਨਾਂ ਦੀ ਸੂਚੀ ਵਿਚ ਦਰਜ ਕਰਕੇ ਭੇਜਿਆ ਹੈ ਤਾਂ ਜੋ ਸਮਾਂ ਆਉਣ ’ਤੇ ਉਸ ਨੂੰ ਸਨਮਾਨਤ ਕੀਤਾ ਜਾ ਸਕੇ। ਡਾ. ਤੇਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 12 ਨੈੱਟ ਹਾਊਸ ਤਿਆਰ ਕਰਕੇ ਖੇਤੀ ਕਰਵਾਈ ਜਾ ਰਹੀ ਹੈ। ਉਨ੍ਹਾਂ ਸਬਜ਼ੀ ਉਤਪਾਦਕਾਂ ਨੂੰ ਜ਼ੋਰਾਵਰ ਸਿੰਘ ਦੀ ਤਰਜ਼ ’ਤੇ ਖੇਤੀ ਕਰਨ ਦੀ ਸਲਾਹ ਦਿੱਤੀ ਹੈ ਜਿਹੜਾ ਇਕ ਕਨਾਲ ਜ਼ਮੀਨ ਵਿਚੋਂ ਹੀ ਏਨੀ ਆਮਦਨ ਲੈ ਰਿਹਾ ਹੈ।


Comments Off on ਸ਼ਿਮਲਾ ਮਿਰਚ ਦਾ ਸਫਲ ਉਤਪਾਦਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.