ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਵਿਦਿਆ ਤੇ ਖੇਡਾਂ ’ਚ ਮੋਹਰੀ ਭਾਈ ਮਸਤਾਨ ਸਿੰਘ ਸਕੂਲ

Posted On August - 19 - 2010

ਮੇਰਾ ਸਕੂਲ

ਡੇਰਾ ਭਾਈ ਮਸਤਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਮੁਕਤਸਰ ਸਾਹਿਬ ਦੀ ਵਿਸ਼ਾਲ ਇਮਾਰਤ

ਸ੍ਰੀ ਮੁਕਤਸਰ ਸਾਹਿਬ ਦੇ ਵਿਚਕਾਰ 22 ਏਕੜ ਦੇ ਖੁੱਲ੍ਹੇ ਕੈਂਪਸ ਵਿਚ ਬਣਿਆ ਭਾਈ ਮਸਤਾਨ ਸਿੰਘ ਸੀਨੀਅਰ ਸੈਕੰਡਰੀ ਸਕੂਲ, ਵਿਦਿਆ ਤੇ ਖੇਡਾਂ ’ਚ ਮੋਹਰੀ ਹੈ। ਸ਼ਹਿਰ ਦੇ ਨਾਲ-ਨਾਲ, ਇਸ ਸਕੂਲ ਵਿੱਚ ਆਸ-ਪਾਸ ਦੇ ਕਰੀਬ 40 ਪਿੰਡਾਂ ਦੇ ਬੱਚੇ ਸਿੱਖਿਆ ਲੈ ਰਹੇ ਹਨ।  ਇਸ ਸਕੂਲ ਦੀ ਸਥਾਪਨਾ ਇਲਾਕੇ ਦੀ ਪ੍ਰਸਿੱਧ ਸ਼ਖਸੀਅਤ ਮਹੰਤ ਕਸ਼ਮੀਰ ਸਿੰਘ ਨੇ 1995 ਵਿਚ ਵਿਦਿਅਕ ਅਤੇ ਖੇਡਾਂ ਦੀਆਂ ਲੋੜਾਂ ਦੀ ਪੂਰਤੀ ਲਈ ਕੀਤੀ ਸੀ।
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸਤਵੀਰ ਕੌਰ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸੁਹਿਰਦ ਹਨ। ਇਹ ਸਕੂਲ ਸੀ. ਬੀ. ਐਸ. ਈ. ਨਵੀਂ ਦਿੱਲੀ ਤੋਂ +2 ਤੱਕ ਮਾਨਤਾ ਪ੍ਰਾਪਤ ਹੈ ਅਤੇ +1 ਤੇ +2 ਵਿਚ ਸਾਇੰਸ ਵਿਸ਼ਿਆਂ ਦੀ ਪੜ੍ਹਾਈ ਲਈ ਵਿਸ਼ੇਸ਼ ਪ੍ਰਬੰਧ ਹੈ। ਦੇਖਣ ਅਤੇ ਸੁਣਨ ਦੇ ਮਾਧਿਅਮਾਂ ਰਾਹੀਂ ਸਿੱਖਿਆ ਦੇਣ ਦਾ ਖਾਸ ਪ੍ਰਬੰਧ ਹੈ। ਹਰ ਸਾਲ ਇਸ ਸਕੂਲ ਦੇ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀ ਮੈਰਿਟ ਸੂਚੀ ਵਿਚ ਆਉਂਦੇ ਹਨ। ਮੇਰੇ ਇਸ ਸਕੂਲ ਵਿਚ ਪੜ੍ਹਾਉਣ ਵਾਲੇ ਅਧਿਆਪਕ, ਸਿੱਖਿਅਤ ਤੇ ਤਜਰਬੇਕਾਰ ਹਨ। ਲਾਇਬ੍ਰੇਰੀ ਅਤੇ ਪ੍ਰਯੋਗਸ਼ਾਲਾ ਵੀ ਹੈ। ਅਨੁਸ਼ਾਸਨ ਦਾ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਹੈ। ਦੁਨੀਆਂ ਵਿਖਾਉਣ ਲਈ ਵੱਖ-ਵੱਖ ਸਥਾਨਾਂ ਦੀ ਯਾਤਰਾ ਕਰਵਾਈ ਜਾਂਦੀ ਹੈ।  ਮੇਰੇ ਸਕੂਲ ਦੇ ਨਿੱਤ ਦਿਨ ਦਾ ਆਰੰਭ ਜਪੁਜੀ ਸਾਹਿਬ ਦੇ ਪਾਠ ਨਾਲ ਹੁੰਦਾ ਹੈ। ਮੇਰੇ ਸਕੂਲ ਦੇ ਵਿਦਿਆਰਥੀ ਸਟੱਡੀ ਸਰਕਲ ਅਤੇ ਸਿੱਖ ਮਿਸ਼ਨਰੀ ਕਾਲਜ ਦੇ ਮੁਕਾਬਲਿਆਂ ਵਿਚ ਮੋਹਰੀ ਰਹਿੰਦੇ ਹਨ। ਵਿਸ਼ਾਲ ਖੇਡ ਮੈਦਾਨ ਸਾਡੇ ਲਈ ਖੇਡਾਂ ਦੇ ਵੱਡੇ ਮੌਕੇ ਪ੍ਰਦਾਨ ਕਰਦਾ ਹੈ।
ਸਕੂਲ ਵਿਚ ਬਾਬਾ ਕਸ਼ਮੀਰਾ ਸਿੰਘ ਦੇ ਉੱਦਮ ਸਦਕਾ ਲੜਕੀਆਂ ਲਈ ਹਾਕੀ ਦਾ ਵਿੰਗ ਸ਼ੁਰੂ ਕੀਤਾ ਗਿਆ ਹੈ ਜਿਸ ਦੀਆਂ ਖਿਡਾਰਨਾਂ ਨੇ ਪੰਜਾਬ ਪੱਧਰ ਦੀਆਂ ਖੇਡਾਂ ’ਚ ਸੋਨ ਤਮਗਾ ਹਾਸਲ ਕੀਤਾ ਹੈ। ਸਾਡਾ ਇਕ ਸਾਥੀ ਬਰਿੰਦਰਪਾਲ ਸਿੰਘ ‘ਸਾਈ’ (ਪਟਿਆਲਾ) ਵਾਸਤੇ ਚੁਣਿਆ ਗਿਆ ਹੈ। ਤਿੰਨ ਵਾਰ ਨੈਸ਼ਨਲ ਖੇਡਣ ਉਪਰੰਤ ਹੁਣ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਮੁਫਤ ਵਿੱਦਿਆ ਹਾਸਲ ਕਰਨ ਦੇ ਨਾਲ ਨਾਲ ਹਾਕੀ ਵਿਚ ਵੀ ਵੱਡੀਆਂ ਮੱਲਾਂ ਮਾਰ ਰਿਹਾ ਹੈ। ਅਵਲੀਨ ਕੌਰ ਅਤੇ ਸਿਮਰਨਜੀਤ ਕੌਰ ਨੇ ਹਾਕੀ ਵਿਚ ਨੈਸ਼ਨਲ ਪੱਧਰ ’ਤੇ ਹਿੱਸਾ ਲੈ ਕੇ ਸਕੂਲ ਵੀ ਸ਼ਾਨ ਵਧਾਈ ਹੈ। ਸਾਡੇ ਸਾਥੀ ਵਿਦਿਆਰਥੀ ਯਾਦਵਿੰਦਰ ਸਿੰਘ, ਕੁਲਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਜਿਮਨਾਸਟਿਕ ਅਤੇ ਫੁਟਬਾਲ ਵਿਚ ਪੰਜਾਬ ਪੱਧਰ ’ਤੇ ਮਾਅਰਕੇ ਮਾਰੇ ਹਨ। ਸਕੂਲ ਵਿਚ ਵਿਦਿਅਕ ਮੁਕਾਬਲੇ ਕਰਵਾਏ ਜਾਂਦੇ ਹਨ। ਜੇਤੂਆਂ ਦਾ ਸਨਮਾਨ ਕੀਤਾ ਜਾਂਦਾ ਹੈ।

ਹਰਮਨਪ੍ਰੀਤ ਕੌਰ
ਰਾਹੀਂ: ਗੁਰਸੇਵਕ ਸਿੰਘ ਪ੍ਰੀਤ (ਨਿੱਜੀ ਪੱਤਰ ਪ੍ਰੇਰਕ, ਮੁਕਤਸਰ)


Comments Off on ਵਿਦਿਆ ਤੇ ਖੇਡਾਂ ’ਚ ਮੋਹਰੀ ਭਾਈ ਮਸਤਾਨ ਸਿੰਘ ਸਕੂਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.