ਦਮਨ ਸਿੰਘ ਨੇ 50 ਕਿਲੋਮੀਟਰ ਪੈਦਲ ਚਾਲ ਟਰਾਫ਼ੀ ਜਿੱਤੀ !    ਅਦਨਿਆਂ ਦੀ ਆਵਾਜ਼ ਅਤਰਜੀਤ !    ਘਿੱਕਾਂ ਪਾਸੇ ਵਾਲਾ ਧੰਨਾ ਸਿੰਘ !    ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼ !    ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ !    ਕੈਨੇਡਾ ਵਿਚ ਮਿਨੀ ਪੰਜਾਬ !    ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ !    ਆਪਣੀ ਮੱਝ ਦਾ ਦੁੱਧ !    ਕਾਵਿ ਕਿਆਰੀ !    ਜਦੋਂ ਮੈਨੂੰ ਪੁਰਸਕਾਰ ਮਿਲਿਆ! !    

ਵਿਦਿਅਕ ਸੰਸਥਾ ਦੇ ਰਸਾਲੇ ਦੀ ਮਹੱਤਤਾ

Posted On August - 28 - 2010

ਬਲਵਿੰਦਰ ਸਿੰਘ ਦੌਲਤਪੁਰਾ

ਬਹੁਤ ਸਾਰੇ ਸਕੂਲਾਂ ਅਤੇ ਕਾਲਜਾਂ ਵੱਲੋਂ ਆਪਣੇ ਸਾਲਾਨਾ ਰਸਾਲੇ ਛਪਵਾਏ ਜਾਂਦੇ ਹਨ। ਵਿਦਿਆਰਥੀ ਜੀਵਨ ਵਿਚ ਅਜਿਹੇ ਰਸਾਲਿਆਂ ਦੀ ਬਹੁਤ ਮਹੱਤਤਾ ਹੈ। ਇਨ੍ਹਾਂ ਰਸਾਲਿਆਂ ਵਿਚ ਸਬੰਧਤ ਵਿਦਿਅਕ ਸੰਸਥਾ ਦੀ ਸਾਲਾਨਾ ਪ੍ਰਗਤੀ ਰਿਪੋਰਟ ਛਾਪੀ ਜਾਂਦੀ ਹੈ। ਉੱਚ ਸ਼ਖਸੀਅਤਾਂ ਦੇ ਸੰਦੇਸ਼ ਛਾਪੇ ਜਾਂਦੇ ਹਨ, ਜਿਸ ਨਾਲ ਉਹ ਵਿਦਿਆਰਥੀਆਂ ਵਿਚ ਜਾਣੇ ਜਾਂਦੇ ਹਨ। ਰਸਾਲੇ ਵਿਚ ਪਿਛਲੇ ਸਾਲ ਦੇ ਇਮਤਿਹਾਨਾਂ ਦੇ ਨਤੀਜੇ ਛਾਪਣ ਦੇ ਨਾਲ-ਨਾਲ ਮੈਰਿਟ ਵਿਚ ਆਏ ਵਿਦਿਆਰਥੀਆਂ ਦੀਆਂ ਫੋਟੋਆਂ ਵੀ ਛਾਪੀਆਂ ਜਾਂਦੀਆਂ ਹਨ। ਵਿਦਿਅਕ ਸੰਸਥਾ ਵਿਚ ਹੋਈਆਂ ਵਾਧੂ ਸਹਿ-ਸਹਿਯੋਗੀ ਗਤੀਵਿਧੀਆਂ ਖੇਡਾਂ, ਸੱਭਿਆਚਾਰਕ ਅਤੇ ਵਿਦਿਅਕ ਪ੍ਰੋਗਰਾਮਾਂ ਦਾ ਵੀ ਵੇਰਵਾ ਦਿੱਤਾ ਜਾਂਦਾ ਹੈ। ਇਹ ਰਸਾਲੇ ਵਿਦਿਆਰਥੀਆਂ ਨੂੰ ਭਵਿੱਖ ਦੇ ਸਥਾਪਤ ਲੇਖਕ ਬਣਨ ਦਾ ਆਧਾਰ ਹੁੰਦੇ ਹਨ। ਉਹ ਆਪਣੇ ਅਧਿਆਪਕਾਂ ਦੀ ਦੇਖ-ਰੇਖ ਹੇਠ ਲਿਖਣ ਦੇ ਮੁੱਢਲੇ ਸਿਧਾਂਤ ਸਿੱਖਦੇ ਹਨ। ਇਹ ਰਸਾਲੇ ਉੱਭਰ ਰਹੇ ਲੇਖਕਾਂ ਨੂੰ ਆਪਣੀਆਂ ਉਸਾਰੂ ਪ੍ਰਤਿਭਾਵਾਂ ਦਿਖਾਉਣ ਲਈ ਪਲੇਟਫਾਰਮ ਸਿੱਧ ਹੁੰਦੇ ਹਨ। ਇਹ ਰਸਾਲੇ ਵਿਦਿਆਰਥੀਆਂ ਨੂੰ ਆਪਣੇ ਹਾਵ-ਭਾਵ, ਵਿਚਾਰਾਂ ਦੀ ਸ਼ਕਤੀ ਨੂੰ ਵਿਕਸਤ ਕਰਨ ਅਤੇ ਉਸਾਰੂ ਕੰਮਾਂ ਵਿਚ ਉਤਸ਼ਾਹਿਤ ਹੋਣ ਵਿਚ ਮੱਦਦ ਕਰਦੇ ਹਨ। ਸਕੂਲ/ਕਾਲਜ ਮੈਗਜ਼ੀਨ ਕਿਸੇ ਵਿਦਿਅਕ ਸੰਸਥਾ ਦੇ ਮੁੱਢਲੇ ਆਚਰਣ ਦਾ ਪ੍ਰਤੀਬਿੰਬ ਹੁੰਦਾ ਹੈ। ਇਸ ਵਿਚਲੀ ਸਮੱਗਰੀ ਤੋਂ ਵਿਦਿਆਰਥੀ ਬਹੁਤ ਕੁਝ ਸਿੱਖਦੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਚੰਗੇ ਆਰਟੀਕਲ ਲਿਖਣ ਦਾ ਮੌਕਾ ਉਪਲਬਧ ਹੁੰਦਾ ਹੈ। ਇਹ ਰਸਾਲੇ ਵਿਦਿਆਰਥੀਆਂ ਵਿਚ ਸਵੈ-ਪ੍ਰਗਟਾਵੇ ਦੀ ਯੋਗਤਾ ਪੈਦਾ ਕਰਨ ਦੇ ਸਾਧਨ ਹੁੰਦੇ ਹਨ।
ਹਰੇਕ ਵਿਦਿਅਕ ਸੰਸਥਾ ਵਿਚ ਸਹਿਪਾਠੀ ਅਤੇ ਸਹਿ-ਸਹਿਪਾਠੀ ਗਤੀਵਿਧੀਆਂ ਨਾਲੋਂ-ਨਾਲ ਚੱਲਦੀਆਂ ਰਹਿੰਦੀਆਂ ਹਨ। ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨ ਲਈ ਬਹੁਤ ਸਾਰੇ ਮੁਕਾਬਲੇ ਕਰਵਾਏ ਜਾਂਦੇ ਹਨ। ਲੇਖ, ਕੁਇਜ਼, ਪੇਂਟਿੰਗ, ਵਾਦ-ਵਿਵਾਦ, ਸ਼ਬਦ-ਗਾਇਨ, ਲੋਕ-ਗੀਤ, ਵਣ-ਮਹਾਂਉਤਸਵ, ਪ੍ਰਦਰਸ਼ਨੀਆਂ ਆਦਿ ਦਾ ਆਯੋਜਨ ਕੀਤਾ ਜਾਂਦਾ ਹੈ। ਇਨ੍ਹਾਂ ਦਾ ਵਿਸਥਾਰਪੂਰਵਕ ਵੇਰਵਾ ਵਿਦਿਅਕ ਸੰਸਥਾ ਦੇ ਰਸਾਲੇ ਵਿਚ ਦਿੱਤਾ ਜਾਂਦਾ ਹੈ। ਕਈ ਮਹਾਨ ਸ਼ਖਸੀਅਤਾਂ ਵਿਦਿਅਕ ਸੰਸਥਾਵਾਂ ਵਿਚ ਆ ਕੇ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦੀਆਂ ਹਨ। ਸਾਲਾਨਾ ਇਨਾਮ ਵੰਡ ਸਮਾਰੋਹ ਮੌਕੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਕੀਤਾ ਜਾਂਦਾ ਹੈ, ਜਿਸ ਵਿਚ ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਇਕੱਠੇ ਹੁੰਦੇ ਹਨ। ਵਿਗਿਆਨ ਪ੍ਰਦਰਸ਼ਨੀਆਂ ਵਿਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ-ਵਿਗਿਆਨ ਵਿਸ਼ਿਆਂ ਨਾਲ ਸਬੰਧਤ ਚਾਰਟ ਅਤੇ ਮਾਡਲ ਬਣਾਏ ਜਾਂਦੇ ਹਨ।
ਵਧੇਰੇ ਕਰਕੇ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਹੀ ਅਜਿਹੇ ਰਸਾਲੇ ਛਪਵਾਉਂਦੀਆਂ ਹਨ। ਸਰਕਾਰੀ ਸਕੂਲਾਂ/ਕਾਲਜਾਂ ਵਿਚ ਅਜਿਹੇ ਉੱਦਮ ਦੀ ਘਾਟ ਮਹਿਸੂਸ ਹੁੰਦੀ ਹੈ। ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ, ਕਾਲਜਾਂ, ਇੰਜੀਨੀਅਰਿੰਗ/ਪੌਲੀਟੈਕਨਿਕ ਕਾਲਜਾਂ, ਮੈਡੀਕਲ ਅਤੇ ਪੈਰਾ-ਮੈਡੀਕਲ ਕਾਲਜਾਂ, ਬੀ.ਐੱਡ. ਕਾਲਜਾਂ, ਡੀਮਡ ਯੂਨੀਵਰਸਿਟੀਆਂ ਅਤੇ ਯੂਨੀਵਰਸਿਟੀਆਂ ਵਿਚ ਸਾਹਿਤਕ ਕਲੱਬਾਂ ਦੀ ਸਥਾਪਨਾ ਕੀਤੀ ਜਾਵੇ ਤਾਂ ਜੋ ਵਿਦਿਆਰਥੀ ਅਜਿਹੇ ਰਸਾਲਿਆਂ ਵਿਚ ਆਪਣੀਆਂ ਰਚਨਾਵਾਂ ਮਿਆਰੀ ਰੂਪ ਵਿਚ ਦੇ ਸਕਣ। ਹਰੇਕ ਸੰਸਥਾ ਵਿਚ ਵਿਦਿਅਕ ਰਸਾਲਾ ਛਪਵਾਇਆ ਜਾਣਾ ਲਾਜ਼ਮੀ ਕੀਤਾ ਜਾਵੇ। ਅਜਿਹੇ ਰਸਾਲੇ ਵਿਚ ਕਿਸੇ ਖ਼ਾਸ ਫਿਰਕੇ/ਜਾਤ, ਧਰਮ ਆਦਿ ਬਾਰੇ ਇਤਰਾਜ਼ਯੋਗ ਸਮੱਗਰੀ ਨਾ ਛਾਪੀ ਜਾਵੇ।


Comments Off on ਵਿਦਿਅਕ ਸੰਸਥਾ ਦੇ ਰਸਾਲੇ ਦੀ ਮਹੱਤਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.