ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਵਿਦਿਅਕ ਖੇਤਰ ’ਚ ਮੋਹਰੀ

Posted On August - 21 - 2010

ਕਿੱਟੀ ਪਾਹਵਾ

ਪੜ੍ਹਾਈ ਦੇ ਖੇਤਰ ਵਿਚ ਲੜਕਿਆਂ ਨਾਲੋਂ ਲੜਕੀਆਂ ਹੀ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰ ਰਹੀਆਂ ਹਨ। ਲੜਕੀਆਂ ਪੜ੍ਹ-ਲਿਖ ਕੇ ਉੱਚੇ ਅਹੁਦੇ ’ਤੇ ਪਹੁੰਚੀਆਂ ਹੋਈਆਂ ਹਨ। ਇਹ ਵਿਚਾਰ ਹਨ ਕਿੱਟੀ ਪਾਹਵਾ ਦੇ, ਜੋ ਖੁਦ ਬਾਟਨੀ ਦੀ ਲੈਕਚਰਾਰ ਬਣਨਾ ਚਾਹੁੰਦੀ ਹੈ।
ਕਿੱਟੀ ਪਾਹਵਾ ਦਾ ਜਨਮ 11 ਮਈ 1986 ਨੂੰ ਪਿਤਾ ਦਵਿੰਦਰ ਪਾਹਵਾ ਦੇ ਘਰ ਮਾਤਾ ਸੁਨੀਤਾ ਪਾਹਵਾ ਦੀ ਕੁੱਖੋਂ ਲੁਧਿਆਣਾ ਵਿਖੇ ਹੋਇਆ। ਕਿੱਟੀ ਨੇ ਦਸਵੀਂ ਜਮਾਤ ਵਿਚੋਂ 89.2 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ’ਚੋਂ ਪਹਿਲਾ ਤੇ ਪੰਜਾਬ ਵਿਚੋਂ ਛੇਵਾਂ ਸਥਾਨ ਪ੍ਰਾਪਤ ਕੀਤਾ। ਆਤਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਤੋਂ ਬਾਰ੍ਹਵੀਂ ਜਮਾਤ ਵਿਚੋਂ 75 ਫੀਸਦੀ ਅੰਕ, ਬੀ.ਐਸਸੀ. ਗੌਰਮਿੰਟ ਕਾਲਜ ਲੁਧਿਆਣਾ ਤੋਂ 71 ਫੀਸਦੀ ਅੰਕ, ਐਮ.ਐਸਸੀ. ਗੌਰਮਿੰਟ ਸਾਇੰਸ ਕਾਲਜ ਜਗਰਾਉਂ ਤੋਂ 73 ਫੀਸਦੀ ਅੰਕ ਪ੍ਰਾਪਤ ਕਰਕੇ ਪਾਸ ਕੀਤੀ। ਇਸ ਵੇਲੇ ਬੀ.ਐਸ.ਐਮ. ਕਾਲਜ ਆਫ ਐਜੂਕੇਸ਼ਨ ਸੈਕਟਰ-32 ਲੁਧਿਆਣਾ ਵਿਖੇ ਬੀ.ਐੱਡ. ਕਰ ਰਹੀ ਹੈ।
ਉਸ ਨੂੰ ਜਦੋਂ ਪੁੱਛਿਆ ਕਿ ਮਾਲਵੇ ਵਿਚ ਲੜਕੇ-ਲੜਕੀਆਂ ਦੇ ਪੜ੍ਹਾਈ ’ਚ ਨੰਬਰ ਘੱਟ ਕਿਉਂ ਆਉਂਦੇ ਹਨ ਤਾਂ ਉਸ ਨੇ ਕਿਹਾ ਕਿ ਪੜ੍ਹਾਈ ਜੇ ਮਨ ਲਾ ਕੇ ਅਤੇ ਅਧਿਆਪਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਜਾਵੇ ਤਾਂ ਬਹੁਤ ਚੰਗੇ ਨੰਬਰ ਆ ਸਕਦੇ ਹਨ। ਉਸ ਦੇ ਮਾਪਿਆਂ ਨੇ ਕਦੇ ਵੀ ਉਸ ਨੂੰ ਪੜ੍ਹਨ ਲਈ ਮਜਬੂਰ ਨਹੀਂ ਕੀਤਾ। ਉਹ ਆਪ ਹੀ ਮਨ ਲਾ ਕੇ ਪੜ੍ਹਾਈ ਕਰ ਰਹੀ ਹੈ ਤੇ ਚੰਗੇ ਨੰਬਰ ਲੈ ਰਹੀ ਹੈ।
ਬੀ.ਸੀ.ਐਮ. ਸਕੂਲ ਲੁਧਿਆਣਾ ਵਿਖੇ ਗਿਆਰਵੀਂ ਜਮਾਤ ’ਚ ਪੜ੍ਹ ਰਹੀ ਸੀ ਤਾਂ ਉਸ ਨੇ ਸ਼ਤਰੰਜ ’ਚ ਭਾਗ ਲਿਆ। ਬੀ.ਐੱਡ. ਦੌਰਾਨ ਜ਼ੋਨਲ ਯੂਥ ਫੈਸਟੀਵਲ ਦੇ ਲੇਖ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ।  2009 ਵਿਚ ਇੰਟਰ ਜ਼ੋਨਲ ਮੁਕਾਬਲੇ ਫਿਰੋਜ਼ਪੁਰ ਵਿਖੇ ਹੋਏ ਇਸ ਵਿਚ ‘ਲਿੰਗ ਅਨੁਪਾਤ ਵਿਚ ਅਸਮਾਨਤਾ’ ਵਿਸ਼ੇ ’ਤੇ ਭਾਸ਼ਣ ਦੇ ਕੇ ਦੂਜਾ ਸਥਾਨ ਹਾਸਲ ਕੀਤਾ। ਉਸ ਨੇ ਸਕੂਲ ਤੇ ਕਾਲਜ ਸਮੇਂ ਦੌਰਾਨ ਹੋਏ ਵਾਦ-ਵਿਵਾਦ ਮੁਕਾਬਲਿਆਂ ’ਚ ਵੀ ਕਈ ਵਾਰ ਭਾਗ ਲਿਆ।
ਉਸ ਨੂੰ ਪੜ੍ਹਾਈ ਤੋਂ ਇਲਾਵਾ ਨਾਵਲ, ਕਹਾਣੀਆਂ ਪੜ੍ਹਨ ਦਾ ਸ਼ੌਕ ਹੈ। ਜੇਨ ਆਸਟਨ ਦੇ ਕਈ ਨਾਵਲ ਪੜ੍ਹੇ ਹਨ ਜੋ ਸਿੱਖਿਆਦਾਇਕ ਹਨ। ਕਿੱਟੀ ਬਾਟਨੀ ਦੀ ਲੈਕਚਰਾਰ ਬਣ ਕੇ ਵਿਦਿਆ ਦਾ ਦਾਨ ਬੱਚਿਆਂ ਵਿਚ ਵੰਡਣਾ ਚਾਹੁੰਦੀ ਹੈ।
ਪਰਮਾਤਮਾ ਉਸ ਦੀ ਇਹ ਤਮੰਨਾ ਪੂਰੀ ਕਰੇ।

-ਕਰਨੈਲ ਸਿੰਘ ਐਮ.ਏ.


Comments Off on ਵਿਦਿਅਕ ਖੇਤਰ ’ਚ ਮੋਹਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.