ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਰੱਖੜੀ

Posted On August - 21 - 2010

ਸੁਪਨੇ ਵਿਚ ਵੀਰਾ ਸੁੰਨੀ ਦਿਸੀ ਸੀ ਕਲਾਈ ਵੇ,
ਏਸੇ ਲਈ ਯਾਦ ਮੈਨੂੰ ਰੱਖੜੀ ਦੀ ਆਈ ਵੇ।

ਤੇਰਿਆਂ ਦੀਦਾਰਾਂ ਨੂੰ ਤਾਂ ਲੋਚੇ ਮੇਰਾ ਦਿਲ ਵੇ,
ਭੈਣ ਤੈਨੂੰ ਕਹੇ ਇਕ ਵਾਰੀ ਆ ਕੇ ਮਿਲ ਵੇ।
ਦਿਨ ਰਾਤ ਯਾਦ ਤੇਰੀ ਜਾਂਦੀ ਏ ਸਤਾਈ ਵੇ,
ਏਸੇ ਲਈ ਯਾਦ ਮੈਨੂੰ ਵੀਰਾ ਤੇਰੀ ਆਈ ਵੇ।

ਚਾਵਾਂ ਚਾਵਾਂ ਨਾਲ ਗੁੱਟ ਬੰਨ੍ਹੀਂ ਵੀਰਾ ਰੱਖੜੀ
ਸਾਰਿਆਂ ਵਿਚੋਂ ਲੈਤੀ ਮੈਂ ਤਾਂ ਰੱਖੜੀ ਹੈ ਵੱਖਰੀ।
ਰੱਖੜੀ ਦੇ ਨਾਲ ਭਰੇ ਸੋਹਣੀ ਇਹ ਕਲਾਈ ਵੇ,
ਏਸੇ ਲਈ ਯਾਦ ਮੈਨੂੰ ਵੀਰਾ ਤੇਰੀ ਆਈ ਵੇ।

ਰੱਬ ਕਰੇ ਵਾਰੀ ਵਾਰੀ ਦਿਨ ਇਹ ਆਵੇ ਵੇ,
ਪੁੰਨਿਆ ਦਾ ਦਿਨ ਭੈਣਾਂ ਸਾਰਿਆਂ ਨੂੰ ਭਾਵੇ ਵੇ।
ਰੱਬ ਦੀ ਸਹੁੰ ਭੈਣ ਕੋਈ ਪਾਵੇ ਨਾ ਦੁਹਾਈ ਵੇ,
ਏਸੇ ਲਈ ਯਾਦ ਮੈਨੂੰ ਵੀਰਾ ਤੇਰੀ ਆਈ ਵੇ।

ਗੁੱਟ ਤੋਂ ਨਾ ਕਰੀਂ ਦੂਰ ਇਹਨੂੰ ਅੰਮੀ ਜਾਇਆ ਵੇ,
ਚੁੰਮ ਚੁੰਮ ਇਹਦੇ ਵਿਚ ਪਿਆਰ ਮੈਂ ਤਾਂ ਪਾਇਆ ਵੇ।
ਹਰ ਇਕ ਤੰਦ ਇਸ ’ਚ ਪਿਆਰ ਵਾਲੀ ਪਾਈ ਵੇ,
ਏਸੇ ਲਈ ਯਾਦ ਮੈਨੂੰ ਵੀਰਾ ਤੇਰੀ ਆਈ ਵੇ।

ਅਮਰ ਦੀ ਰੱਖੜੀ ਨੂੰ ਲਾਈਂ ਸੀਨੇ ਨਾਲ ਵੇ,
ਬੰਨ੍ਹ ਲਵੀਂ ਗੁੱਟ ਉਤੇ ਨਾਲ ਤੂੰ ਪਿਆਰ ਵੇ।
ਸੁਪਨੇ ’ਚ ਦੇ ਜਾਈਂ ਬੰਨ੍ਹ ਰੱਖੜੀ ਦਿਖਾਈ ਵੇ
ਏਸੇ ਲਈ ਯਾਦ ਮੈਨੂੰ ਰੱਖੜੀ ਦੀ ਆਈ ਵੇ।

-ਅਮਰਜੀਤ ਕੌਰ ਝੁਨੀਰ


Comments Off on ਰੱਖੜੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.