ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਰੰਗਮੰਚ ਤੋਂ ਫਿਲਮਾਂ ਵੱਲ

Posted On August - 21 - 2010

ਦ੍ਰਿੜ੍ਹ ਸੰਕਲਪ ਤੇ ਹੌਂਸਲੇ ਨਾਲ ਮੰਜ਼ਿਲ ਨੂੰ ਪਾਇਆ ਜਾ ਸਕਦਾ ਹੈ। ਇਸ ਨੂੰ ਸੱਚ ਸਾਬਤ ਕਰ ਦਿਖਾਇਆ ਹੈ ਜਗਜੀਤ ਸਿੰਘ ਜੱਗੀ ਨੇ।
ਹਸਮੁੱਖ ਸੁਭਾਅ ਤੇ ਅੰਤਾਂ ਦੇ ਨਿਮਰ ਜਗਜੀਤ ਸਿੰਘ ਦਾ ਜਨਮ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਪਿਤਾ ਸੁਖਦੇਵ ਸਿੰਘ ਦੇ ਘਰ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ 16 ਅਗਸਤ 1989 ਨੂੰ ਜਨਮਿਆ। ਬਚਪਨ ਤੋਂ ਹੀ ਜਗਜੀਤ ਦੇ ਮਨ ਵਿਚ ਜਿੱਥੇ ਮਾਂ-ਬਾਪ ਦੇ ਸੁਪਨੇ ਸੱਚ ਕਰਨ ਦੀ ਤਾਂਘ ਸੀ, ਉਥੇ ਚਿੱਤ ਵਿੱਚ ਚਰਚਿਤ ਕਲਾਕਾਰ ਬਣਨ ਦੇ ਚਾਅ ਵੀ ਨੱਚਦੇ ਸਨ। ਇਹੀ ਕਾਰਨ ਸੀ ਕਿ ਉਹ ਬਚਪਨ ਤੋਂ ਹੀ ਕਲਾਤਮਿਕ ਰੁਚੀਆਂ ਦਾ ਮਾਲਕ ਰਿਹਾ। ਮੁੱਢਲੀ ਸਿੱਖਿਆ ਉਸ ਨੇ ਸਰਕਾਰੀ ਸੈਕੰਡਰੀ ਸਕੂਲ ਖਮਾਣੋਂ ਤੋਂ ਪ੍ਰਾਪਤ ਕੀਤੀ। ਇਥੇ ਪੜ੍ਹਦਿਆਂ ਉਹ ਸਕੂਲ ਦੀਆਂ ਸਭਿਆਚਾਰਕ ਤੇ ਕਲਾਤਮਕ ਗਤੀਵਿਧੀਆਂ ਵਿਚ ਸਰਗਰਮ ਭੂਮਿਕਾ ਨਿਭਾਉਂਦਾ ਰਿਹਾ। ਬਾਬਾ ਬੰਦਾ ਸਿੰਘ ਬਹਾਦਰ ਇਨਫਰਮੇਸ਼ਨ ਟੈਕਨੀਕਲ ਕਾਲਜ ਫਤਹਿਗੜ੍ਹ ਸਾਹਿਬ ਤੋਂ ਕੰਪਿਊਟਰ ਇੰਜਨੀਅਰਿੰਗ ਕਰਨ ਵੇਲੇ ਉਹ ਨਾਟਕ ਕਲਾ ਤੇ ਰੰਗਮੰਚ ਨਾਲ ਪੱਕੇ ਤੌਰ ’ਤੇ ਜੁੜ ਗਿਆ।
ਉਸ ਨੇ ਕਾਲਜ ਪੱਧਰ ’ਤੇ ਖੇਡੇ ਨਾਟਕ ‘ਸੁਸਾਈਡ ਪੁਆਇੰਟ’, ‘ਟੋਆ’ ਤੇ ‘ਪਾਖੰਡੀ ਸਾਧ’ ਵਿੱਚ ਵੱਖ ਵੱਖ ਪਾਤਰਾਂ ਨੂੰ ਜੀਵਿਆ ਅਤੇ ਸਫਲ ਪੇਸ਼ਕਾਰੀਆਂ ਕੀਤੀਆਂ। ਇਸ ਦੌਰਾਨ ਹੋਏ ਖੇਤਰੀ ਯੁਵਕ ਮੇਲਿਆਂ ਵਿਚ ਉਸ ਨੇ ਕਈ ਮਾਣ ਸਨਮਾਨ ਕਾਲਜ ਦੀ ਝੋਲੀ ਪੁਆਏ। ਉਸਾਰੂ ਗੀਤ ਸੰਗੀਤ ਦੇ ਹਾਮੀ ਤੇ ਵਿਗਿਆਨਕ ਸੋਚ ਦੇ ਧਾਰਨੀ ਜਗਜੀਤ ਨੂੰ ਅੱਜ ਕੱਲ੍ਹ ਟੈਲੀਫਿਲਮਾਂ ਦੀ ਵੀ ਜਾਗ ਲੱਗ ਚੁੱਕੀ ਹੈ। ਉਹ ਕਈ ਟੈਲੀਫਿਲਮਾਂ ਤੇ ਗੀਤਾਂ ਦੀਆਂ ਵੀਡੀਓ ਐਲਬੰਮਾਂ ਵਿਚ ਅਦਾਕਾਰੀ ਦੀਆਂ ਮਹਿਕਾਂ ਬਿਖੇਰ ਚੁੱਕਾ ਹੈ।
ਜਗਜੀਤ ਦੱਸਦਾ ਹੈ ਕਿ ਪਹਿਲੀ ਵਾਰ ਉਹ ਫਿਲਮ ਨਿਰਦੇਸ਼ਕ ਬਾਦਲ ਘਵੱਦੀ ਦੀ ਬਦੌਲਤ ਟੈਲੀਫਿਲਮ ‘ਮਾਮੇ ਹੀਰ ਦੇ’ ਰਾਹੀਂ ਫਿਲਮ ਜਗਤ ਵਿੱਚ ਦਾਖਲ ਹੋਇਆ। ਇਸ ਮਗਰੋਂ ਉਸ ਨੇ ਕਈ ਚਰਚਿਤ ਟੈਲੀਫਿਲਮਾਂ ਵਿਚ ਕੰਮ ਕੀਤਾ, ਜਿਨ੍ਹਾਂ ਵਿਚ ‘ਬਦਲਾ, ਨਸ਼ੇਬਾਜ਼, ਮੂਰਖਾਂ ਦਾ ਬਾਪ, ਕਬੱਡੀ ਸੱਚ ਦੀ ਜਿੱਤ, ਮੌਜਾਂ ਹੀ ਮੌਜਾਂ’ ਤੋਂ ਇਲਾਵਾ ਜਸਵਿੰਦਰ ਭੱਲੇ ਦੇ ‘ਮਿੱਠੇ ਪੋਚੇ’ ਵਿੱਚ ਵੀ ਭੂਮਿਕਾ ਨਿਭਾਈ।
ਇਥੇ ਹੀ ਬੱਸ ਨਹੀਂ, ਇਸ ਸੋਹਣੇ ਤੇ ਸੁਨੱਖੇ ਗੱਭਰੂ ਨੇ ਕਈ ਪੰਜਾਬੀ ਗਾਇਕਾਂ ਦੀਆਂ ਵੀਡੀਓ ਐਲਬੰਮਾਂ ਵਿੱਚ ਵੀ ਅਦਾਕਾਰੀ ਦੇ ਜਲਵੇ ਬਿਖੇਰੇ।
ਇਸ ਲੜੀ ਤਹਿਤ ਮਿਸ ਪੂਜਾ ਤੇ ਰਾਜਾ ਸਿੱਧੂ, ਮਨਿੰਦਰ ਮੰਗਾ ਤੇ ਮੰਗਲ ਹੁੰਦਲ ਆਦਿ ਗਾਇਕਾਂ ਦੇ ਵੀਡੀਓ ਵਿੱਚ ਉਸ ਦੀ ਪੇਸ਼ਕਾਰੀ ਨੂੰ ਕਾਫੀ ਸਰਾਹਿਆ ਗਿਆ। ਜਗਜੀਤ ਸਿੰਘ ਟੀ.ਵੀ. ਤੇ ਫਿਲਮਾਂ ਰਾਹੀਂ ਸਿੱਖ ਵਿਰਸੇ ਨੂੰ ਪ੍ਰਫੁੱਲਤ ਕਰਨ ਦਾ ਸੰਕਲਪ ਲੈ ਕੇ ਤੁਰਿਆ ਹੈ। ਉਸ ਦੀ ਕਾਰਜ ਸ਼ੈਲੀ ਜੜ੍ਹਾਂ ਨਾਲ ਜੁੜੇ ਰਹਿਣ ਲਈ ਪ੍ਰੇਰਦੀ ਹੈ। ਛੋਟੀਆਂ ਫਿਲਮਾਂ ਤੋਂ ਬਾਅਦ ਵੱਡੇ ਪਰਦੇ ’ਤੇ ਪਛਾਣ ਸਥਾਪਤ ਕਰਨ ਦਾ ਇਰਾਦਾ ਸਾਂਝਾ ਕਰਦਿਆਂ ਉਸ ਨੇ ਬੜੇ ਚਾਅ ਨਾਲ ਦੱਸਿਆ ਕਿ ਅਗਲੇਰੇ ਦਿਨਾਂ ਵਿੱਚ ਉਹ ਇਕ ਪੰਜਾਬੀ ਫਿਲਮ ਵਿੱਚ ਕੰਮ ਕਰ ਰਿਹਾ ਹੈ।

-ਕੁਲਦੀਪ ਸਿੰਘ ਲੋਹਟ


Comments Off on ਰੰਗਮੰਚ ਤੋਂ ਫਿਲਮਾਂ ਵੱਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.