ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਬੀ.ਏ. ਤੋਂ ਬਾਅਦ ਰੁਜ਼ਗਾਰ

Posted On August - 21 - 2010

ਕੀ ਕਰੀਏ, ਕੀ ਚੁਣੀਏ

ਕ੍ਰਿਸ਼ਨ ਕੁਮਾਰ*

ਵਿਦਿਆਰਥੀਆਂ ਨੂੰ ਪੜ੍ਹਾਈ ਤੇ ਰੁਜ਼ਗਾਰ ਲਈ ਵਿਸ਼ਾ ਚੋਣ ਮੌਲਿਕ ਯੋਗਤਾਵਾਂ ਦੇ ਆਧਾਰ ’ਤੇ ਕਰਨੀ ਚਾਹੀਦੀ ਹੈ। ਬੀ.ਏ. ਐਜੂਕੇਸ਼ਨ ਇਕ ਭਾਸ਼ਾ ਅਧਾਰਤ ਸਿੱਖਿਆ ਵੰਨਗੀ ਹੈ। ਬੀ.ਏ. ਪਾਸ ਕਰਨ ਮਗਰੋਂ ਵਿਦਿਆਰਥੀ ਏਅਰਲਾਈਨਜ਼, ਸੈਰ-ਸਪਾਟਾ, ਸਕੱਤਰੇਤ, ਫਾਈਨ ਆਰਟਸ, ਇਸ਼ਤਿਹਾਰਬਾਜ਼ੀ, ਪੱਤਰਕਾਰੀ, ਬੈਂਕਿੰਗ ਅਤੇ ਜਲ ਤੇ ਥਲ ਸੈਨਾਵਾਂ ਵਿੱਚ ਨਿਯੁਕਤੀਆਂ ਹਾਸਲ ਕਰ ਸਕਦੇ ਹਨ। ਬੀ.ਏ. ਪਿੱਛੋਂ ਵਿਦਿਆਰਥੀ ਕੁਝ ਪ੍ਰੋਫੈਸ਼ਨਲ ਕੋਰਸਾਂ ਵਿੱਚ ਵੀ ਦਾਖਲਾ ਲੈ ਸਕਦੇ ਹਨ। ਇਨ੍ਹਾਂ ਵਿੱਚੋਂ ਵਿਦੇਸ਼ੀ ਭਾਸ਼ਾਵਾਂ, ਹੋਟਲ ਮੈਨੇਜਮੈਂਟ, ਇੰਡਸਟਰੀਅਲ ਡਿਜ਼ਾਈਨ, ਮੀਡੀਆ, ਐਡਵਰਟਾਈਜ਼ਿੰਗ, ਸੈਪਸ਼ਲ ਐਜੂਕੇਸ਼ਨ (ਬੀ.ਐੱਡ.), ਸਾਇੰਸ, ਟਰੈਵਲ ਐਂਡ ਟੂੁਰਿਜ਼ਮ, ਬੀਮਾ, ਮੈਡੀਕਲ ਟਰਾਂਸਕ੍ਰਿਪਸ਼ਨ, ਮਾਰਕੀਟਿੰਗ, ਲਾਅ ਅਤੇ ਕੰਪਨੀ ਸਕੱਤਰ ਆਦਿ ਕੁਝ ਮਹੱਤਵਪੂਰਨ ਰੁਜ਼ਗਾਰ ਕੋਰਸ ਪੜ੍ਹ ਸਕਦੇ ਹਨ, ਜੋ ਕਿ ਚੰਗੇਰੇ ਰੁਜ਼ਗਾਰ ਦੀ ਪ੍ਰਾਪਤੀ ਦਾ ਸਾਧਨ ਬਣ ਸਕਦੇ ਹਨ। ਬੀ.ਏ. ਪਿੱਛੋਂ ਵਿਦਿਆਰਥੀ ਐਮ.ਬੀ.ਏ., ਐਮ. ਐਸ.ਡਬਲਿਊ., ਐਫ.ਡੀ.ਆਈ. ਅਤੇ ਨਿਫਟ ਆਧਾਰਤ ਵਿਦਿਆ ਵੀ ਹਾਸਲ ਕਰਕੇ ਸਰਕਾਰੀ ਜਾਂ ਅਰਧ-ਸਰਕਾਰੀ ਨੌਕਰੀਆਂ ਜਾਂ ਸਵੈ-ਰੁਜ਼ਗਾਰ ਕਰ ਸਕਦੇ ਹਨ। ਉਹ ਪ੍ਰਤੀਯੋਗੀ ਪ੍ਰੀਖਿਆਵਾਂ ਪਾਸ ਕਰਨ ਮਗਰੋਂ ਸਿਵਲ ਸਰਵਿਸਿਜ਼, ਬੈਂਕਿੰਗ, ਬੀਮਾ, ਫਿਲਮ ਜਗਤ, ਡਰਾਮਾ, ਥੀਏਟਰ ਅਤੇ ਮਲਟੀ ਮੀਡੀਆ ਵਰਗੇ ਖੇਤਰਾਂ ਵਿੱਚ ਵੀ ਜਾ ਸਕਦੇ ਹਨ। ਇੰਡਸਟਰੀਅਲ ਡਿਜ਼ਾਈਨਿੰਗ ਵਿੱਚ ਪ੍ਰੋਡਕਟ ਡਿਜ਼ਾਈਨਿੰਗ, ਸਿਰਾਮਿਕ ਡਿਜ਼ਾਈਨਿੰਗ, ਫਰਨੀਚਰ ਡਿਜ਼ਾਈਨਿੰਗ, ਕਰਾਫਟ ਡਿਜ਼ਾਈਨਿੰਗ ਅਤੇ ਆਟੋ-ਮੋਬਾਈਲ ਡਿਜ਼ਾਈਨਿੰਗ ਵਰਗੇ ਮਹੱਤਵਪੂਰਨ ਵਿਸ਼ਿਆਂ ਦੀ ਟਰੇਨਿੰਗ ਦਿੱਤੀ ਜਾਂਦੀ ਹੈ। ਇਹ ਵਿਸ਼ੇ ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਈਨ ਅਹਿਮਦਾਬਾਦ ਅਤੇ ਆਈ. ਆਈ.ਟੀ. ਸੰਸਥਾਵਾਂ ਵਿੱਚ ਪ੍ਰਾਪਤ ਹਨ। ਵਧੇਰੇ ਜਾਣਕਾਰੀ ਲਈ ਐਨ.ਆਈ.ਡੀ. ਦੀ ਸੰਸਥਾ www.nid.edu ਨੂੰ ਲੌਗ ਆਨ ਕਰ ਸਕਦੇ ਹਨ। ਐਨ.ਆਈ.ਡੀ. ਚਾਰ ਸਾਲਾ ਕੋਰਸ ਹੈ। ਇਸ ਲਈ ਬਾਰ੍ਹਵੀਂ ਪਾਸ ਵਿਦਿਆਰਥੀ ਯੋਗ ਸਮਝੇ ਜਾਂਦੇ ਹਨ। ਬੀ.ਏ. ਪਾਸ ਵਿਦਿਆਰਥੀ ਵੀ ਇਹ ਚਾਰ ਸਾਲਾ ਕੋਰਸ ਕਰਕੇ ਬਹੁਤ ਹੀ ਮੰਗ ਭਰੇ ਰੁਜ਼ਗਾਰ ਹਾਸਲ ਕਰ ਸਕਦੇ ਹਨ। ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ (ਨਿਫਟ) ਵਰਗੀ ਸੰਸਥਾ ਗਰੈਜੂਏਟ ਵਿਦਿਆਰਥੀਆਂ ਲਈ ਐਪਰਲ ਮਾਰਕੀਟਿੰਗ ਐਂਡ ਮਰਚੈਂਡਾਈਜ਼ਿੰਗ (ਦੋ ਸਾਲਾ), ਫੈਸ਼ਨ ਮੈਨੇਜਮੈਂਟ ਐਂਡ ਟੈਕਨਾਲੋਜੀ (ਦੋ ਸਾਲਾ), ਲੈਦਰ ਐਪਰਨ ਡਿਜ਼ਾਈਨਿੰਗ ਐਂਡ ਟੈਕਨਾਲੋਜੀ, ਨਿੱਟਵੀਅਰ ਡਿਜ਼ਾਈਨਿੰਗ ਐਂਡ ਟੈਕਨਾਲੋਜੀ, ਟੈਕਸਟਾਈਲ ਡਿਜ਼ਾਈਨਿੰਗ ਐਂਡ ਡਿਵੈਲਪਮੈਂਟ, ਫੈਸ਼ਨ ਕਮਿਊਨੀਕੇਸ਼ਨ, ਐਡੀਟਿੰਗ ਅਤੇ ਵਿਜ਼ੂਅਲ ਮਰਚੈਂਡਾਈਜ਼ਿੰਗ ਵਰਗੇ ਦੋ ਸਾਲਾ ਕੋਰਸਾਂ ਦੀਆਂ ਵਿਦਿਅਕ ਸਹੂਲਤਾਂ ਪ੍ਰਾਪਤ ਕਰਾਉਂਦੀ ਹੈ।
ਵਧੇਰੇ ਜਾਣਕਾਰੀ ਲਈ ਵਿਦਿਆਰਥੀ ਇਸ ਸੰਸਥਾ ਦੀ ਵੈੱਬਸਾਈਟ www.niftindia.com ’ਤੇ ਲੌਗ ਆਨ ਕਰ ਸਕਦੇ ਹਨ। ਗਰੈਜੂਏਟ ਵਿਦਿਆਰਥੀ ਫੈਸ਼ਨ ਮਾਡਲਿੰਗ, ਫੋਟੋਗ੍ਰਾਫਿਕ ਅਤੇ ਟੀ.ਵੀ. ਮਾਡਲਿੰਗ ਵਰਗਾ ਕਿੱਤਾ ਵੀ ਅਪਣਾ ਸਕਦੇ ਹਨ। ਇਸ ਦੀਆਂ ਵਿਦਿਅਕ ਸਹੂਲਤਾਂ ਕੇ-40, ਹੌਜ਼ ਖਾਸ ਇਨਕਲੇਵ, ਨਵੀਂ ਦਿੱਲੀ (ਕੈਟ ਵਾਕ ਲਈ), ਇੰਟਰਨੈਸ਼ਨਲ ਇੰਸਟੀਚਿਊਟ ਆਫ ਮਾਸ ਮੀਡੀਆ, ਐਚ-15 ਸਾਊਥ ਅਕਸਟੈਂਸ਼ਨ, ਨਵੀਂ ਦਿੱਲੀ-110040, ਵਾਈ.ਐਸ.ਜੀ. ਵਰਾਡਵਾਈਡ ਮਾਡਲ ਐਂਡ ਪਰਮੋਸ਼ਨ ਏਜੰਸੀ ਓਰੀਐਂਟ ਹਾਊਸ, ਅਦੀ ਮਰਜ਼ਬਾਨ ਪਥ, ਮੁੰਬਈ-38 ਅਤੇ ਪਲਾਟੀਨਮ ਮਾਡਲਜ਼, ਏ-276, ਸ਼ਿਵਾਲਿਕ ਐਨਕਲੇਵ, ਨਵੀਂ ਦਿੱਲੀ ਵਿਖੇ ਪ੍ਰਾਪਤ ਹਨ। ਅਜਿਹੀਆਂ ਸੰਸਥਾਵਾਂ ਹੋਰ ਵੀ ਹਨ। ਬੀ.ਏ. ਫਾਈਨ ਆਰਟਸ ਵਾਲੇ ਵਿਦਿਆਰਥੀ ਜਿਊਲਰੀ ਡਿਜ਼ਾਈਨਿੰਗ, ਜੈਮੌਲੋਜੀ, ਲੈਦਰ ਡਿਜ਼ਾਈਨਿੰਗ, ਇੰਟੀਰੀਅਰ ਐਂਡ ਐਕਸਟੀਰੀਅਰ ਡਿਜ਼ਾਈਨਿੰਗ ਆਦਿ ਵਰਗੇ ਕੋਰਸ ਕਰਕੇ ਚੰਗਾ ਰੁਜ਼ਗਾਰ ਹਾਸਲ ਕਰ ਸਕਦੇ ਹਨ। ਪ੍ਰਤੀਯੋਗੀ ਪ੍ਰੀਖਿਆਵਾਂ, ਖਾਸ ਕਰਕੇ ਸਿਵਲ ਸੇਵਾਵਾਂ ਪ੍ਰੀਖਿਆਵਾਂ ਪਾਸ ਕਰਨ ਲਈ ਬੀ.ਏ. ਡਿਗਰੀ ਲਾਹੇਵੰਦ ਸਾਬਤ ਹੁੰਦੀ ਹੈ। ਬੀ.ਏ. ਡਿਗਰੀ ਹਾਸਲ ਕਰਨ ਪਿੱਛੋਂ ਵਿਦਿਆਰਥੀ ਸਿਵਲ ਸਰਵਿਸਿਜ਼ ਮੁਕਾਬਲਾ ਪ੍ਰੀਖਿਆ ਵਿੱਚ ਬੈਠ ਸਕਦੇ ਹਨ। ਇਸ ਪ੍ਰੀਖਿਆ ਦੀ ਮੈਰਿਟ ਦੇ ਆਧਾਰ ’ਤੇ ਵਿਦਿਆਰਥੀ ਆਈ.ਏ.ਐਸ. ਵਰਗੀ ਅਹਿਮ ਰੁਤਬਾ ਰੱਖਣ ਵਾਲੀ ਨਿਯੁਕਤੀ ਹਾਸਲ ਕਰ ਸਕਦੇ ਹਨ। ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਲਈ ਵਿਦਿਆਰਥੀ 21 ਤੋਂ 30 ਸਾਲ ਤੱਕ ਦੀ ਉਮਰ ਦੇ ਹੋਣੇ ਚਾਹੀਦੇ ਹਨ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ਯੂ.ਪੀ.ਐਸ.ਸੀ. ਦੀ ਵੈੱਬਸਾਈਟ www.upsc.gov.in ’ਤੇ ਲੌਗ ਆਨ ਕਰ ਸਕਦੇ ਹਨ।
ਅਜਿਹੇ ਵਿਦਿਆਰਥੀ ਜਿਨ੍ਹਾਂ ਨੇ ਪੋਸਟ-ਗਰੈਜੂਏਸ਼ਨ ਇਕਨਾਮਿਕਸ, ਐਪਲਾਈਡ ਇਕਨਾਮਿਕਸ, ਬਿਜ਼ਨਸ ਇਕਨਾਮਿਕਸ ਜਾਂ ਇਕਨਾਮੀਟਰਿਕਸ ਵਿਸ਼ਿਆਂ ਵਿੱਚੋਂ ਕਿਸੇ ਇਕ ਵਿਸ਼ੇ ਨਾਲ ਪਾਸ ਕੀਤੀ ਹੋਵੇ ਉਹ ਇੰਡੀਅਨ ਇਕਨਾਮਿਕਸ ਸਰਵਿਸਿਜ਼ ਪ੍ਰਤੀਯੋਗੀ ਪ੍ਰੀਖਿਆ ਲਈ ਯੋਗ ਸਮਝੇ ਜਾਂਦੇ ਹਨ। ਪ੍ਰੀਖਿਆਰਥੀ ਦੀ ਉਮਰ 21 ਤੋਂ 30 ਸਾਲ ਹੋਣੀ ਚਾਹੀਦੀ ਹੈ। ਇਸ ਪ੍ਰੀਖਿਆ ਦਾ ਸੰਚਾਲਨ ਵੀ ਯੂ.ਪੀ.ਐਸ. ਸੀ. ਵੱਲੋਂ ਹੀ ਕੀਤਾ ਜਾਂਦਾ ਹੈ। ਬੀ.ਏ. ਪਾਸ ਵਿਦਿਆਰਥੀ ਇਨਕਮ ਟੈਕਸ ਵਿਭਾਗ ਵਿੱਚ ਇੰਸਪੈਕਟਰ ਇਨਕਮ ਟੈਕਸ, ਸੈਂਟਰਲ ਐਕਸਾਈਜ਼, ਪ੍ਰਿਵੈਂਟਿਵ ਅਫਸਰ, ਸਬ-ਇੰਸਪੈਕਟਰ ਆਫ ਸੀ.ਬੀ. ਆਈ., ਸਬ-ਇੰਸਪੈਕਟਰ ਸੈਂਟਰਲ ਪੁਲੀਸ ਵਿਭਾਗ, ਬੀ.ਐਸ.ਐਫ., ਸੀ.ਆਰ.ਪੀ.ਐਫ., ਸੀ.ਆਈ.ਐਸ.ਐਫ. ਅਤੇ ਆਈ.ਟੀ. ਬੀ.ਟੀ. ਵਰਗੇ ਰੁਤਬੇ ਕੰਬਾਈਂਡ ਗਰੈਜੂਏਟ ਪੱਧਰ ਦੀ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ ਸੰਚਾਲਿਤ ਪ੍ਰੀਖਿਆ ਦੀ ਮੈਰਿਟ ਦੇ ਆਧਾਰ ’ਤੇ ਰੁਜ਼ਗਾਰ ਹਾਸਲ ਕਰ ਸਕਦੇ ਹਨ। 20 ਤੋਂ 27 ਸਾਲ ਦੀ ਉਮਰ ਦੇ ਵਿਦਿਆਰਥੀ ਇਸ ਪ੍ਰੀਖਿਆ ਲਈ ਯੋਗ ਸਮਝਦੇ ਹਨ।
ਬੀ.ਏ. ਪਾਸ ਵਿਦਿਆਰਥੀ, ਜਿਨ੍ਹਾਂ ਦੀ ਉਮਰ 21 ਤੋਂ 30 ਸਾਲ ਹੋਵੇ, ਸਟੇਟ ਬੈਂਕ ਆਫ ਇੰਡੀਆ ਵੱਲੋਂ ਸੰਚਾਲਤ ਪ੍ਰੋਬੇਸ਼ਨਰੀ ਆਫੀਸਰ ਪ੍ਰੀਖਿਆ ਵਿੱਚ ਵੀ ਬੈਠ ਸਕਦੇ ਹਨ। ਬੀ.ਏ. ਪਾਸ ਵਿਦਿਆਰਥੀਆਂ ਲਈ ਬੈਂਕਿੰਗ ਸਰਵਿਸ ਰਿਕਰੂਟਮੈਂਟ ਬੋਰਡ ਨੈਸ਼ਨਲ ਬੈਂਕਾਂ ਲਈ ਪ੍ਰੋਬੇਸ਼ਨਰੀ ਅਫਸਰ ਨਿਯੁਕਤ ਕਰਨ ਲਈ ਪ੍ਰਤੀਯੋਗੀ ਪ੍ਰੀਖਿਆ ਦਾ ਸੰਚਾਲਨ ਕਰਦਾ ਹੈ। ਅਜਿਹੇ ਬੀ.ਏ. ਪਾਸ ਵਿਦਿਆਰਥੀ, ਜਿਨ੍ਹਾਂ ਨੇ ਬੀ.ਏ. ਵਿੱਚ ਘੱਟੋ-ਘੱਟ 60 ਫੀਸਦੀ ਅੰਕ ਪ੍ਰਾਪਤ ਕੀਤੇ ਹੋਣ, ਰਿਜ਼ਰਵ ਬੈਂਕ ਆਫ ਇੰਡੀਆ (ਗਰੇਡ-ਬੀ) ਪ੍ਰਤੀਯੋਗੀ ਪ੍ਰੀਖਿਆ ਲਈ ਯੋਗ ਸਮਝੇ ਜਾਂਦੇ ਹਨ।
ਇਹ ਵਿਦਿਆਰਥੀ 21 ਤੋਂ 30 ਸਾਲ ਦਰਮਿਆਨ ਹੋਣੇ ਚਾਹੀਦੇ ਹਨ। ਇੰਜ ਹੀ ਬੀ.ਏ. ਪਾਸ ਵਿਦਿਆਰਥੀ ਐਲ.ਆਈ.ਸੀ., ਜੀ.ਆਈ.ਸੀ. ਆਫੀਸਰਜ਼ ਪ੍ਰਤੀਯੋਗੀ ਪ੍ਰੀਖਿਆ ਵਿੱਚ ਸਫਲ ਹੋ ਕੇ ਰੁਜ਼ਗਾਰ ਹਾਸਲ ਕਰ ਸਕਦੇ ਹਨ। ਗਰੈਜੂਏਟ ਵਿਦਿਆਰਥੀ ਐਲ.ਆਈ.ਸੀ. ਡਿਵਲੈਪਮੈਂਟ ਪ੍ਰੀਖਿਆ, ਐਲ.ਆਈ.ਸੀ. ਅਸਿਸਟੈਂਟਸ ਸਟੈਨੋ ਅਤੇ ਟਾਈਪਿਸਟ ਦੀ ਪ੍ਰਤੀਯੋਗੀ ਪ੍ਰੀਖਿਆ ਵੱਲੋਂ ਰੁਜ਼ਗਾਰ ਹਾਸਲ ਕਰ ਸਕਦੇ ਹਨ। ਬੀ.ਏ. ਪਾਸ ਵਿਦਿਆਰਥਣਾਂ ਏਅਰ ਹੋਸਟੈੱਸ ਦੀ ਪ੍ਰਤੀਯੋਗੀ ਪ੍ਰੀਖਿਆ ਪਾਸ ਕਰਕੇ ਏਅਰ ਹੋਸਟੈੱਸ ਦਾ ਰੁਜ਼ਗਾਰ ਹਾਸਲ ਕਰ ਸਕਦੀਆਂ ਹਨ।
ਬੀ.ਏ. ਪਾਸ ਵਿਦਿਆਰਥੀ ਤਿੰਨ ਸਾਲਾ ਵਕਾਲਤ, ਐਮ.ਬੀ.ਏ. ਅਤੇ ਗਣਿਤ ਨਾਲ ਬੀ.ਏ. ਪਾਸ ਵਿਦਿਆਰਥੀ ਐਮ.ਸੀ.ਏ. ਵਿਦਿਆ ਲਈ ਯੋਗ ਸਮਝੇ ਜਾਂਦੇ ਹਨ। ਬੀ.ਏ. ਪਾਸ ਵਿਦਿਆਰਥੀ ਮਾਸਟਰ ਆਫ ਲਾਇਬਰੇਰੀਅਨ (ਦੋ ਸਾਲਾ) ਪਾਸ ਕਰਕੇ ਸਕੂਲਾਂ ਅਤੇ ਕਾਲਜਾਂ ਵਿੱਚ ਲਾਇਬਰੇਰੀਅਨ ਦੀ ਨਿਯੁਕਤੀ ਹਾਸਲ ਕ ਸਕਦੇ ਹਨ। ਬੀ.ਏ. ਪਾਸ ਵਿਦਿਆਰਥੀ ਇਕ ਸਾਲਾ ਬੀ.ਪੀ. ਐੱਡ. ਡਿਗਰੀ ਵੀ ਪਾਸ ਕਰਕੇ ਸਕੂਲਾਂ ਵਿੱਚ ਡੀ.ਪੀ.ਈ. ਦੀ ਨਿਯੁਕਤੀ ਹਾਸਲ ਕਰ ਸਕਦੇ ਹਨ।

* ਸੇਵਾਮੁਕਤ ਸੀਨੀਅਰ ਕੌਂਸਲਰ ਤੇ ਮੁਖੀ,
ਗਾਈਡੈਂਸ ਐਂਡ ਕੌਂਸਲਿੰਗ ਸੈੱਲ, ਐਸ.ਆਈ.ਈ., ਚੰਡੀਗੜ੍ਹ।


Comments Off on ਬੀ.ਏ. ਤੋਂ ਬਾਅਦ ਰੁਜ਼ਗਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.