ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਬਿਹਤਰੀਨ ਗੋਲਕੀਪਰ

Posted On August - 21 - 2010

ਹਰਦੇਵ ਸਿੰਘ ਕਲਸੀ

ਕੁੱਝ ਲੋਕ ਜਨਮ ਤੋਂ ਵੱਖਰੀ ਸ਼ਖ਼ਸੀਅਤ ਵਾਲੇ ਪੈਦਾ ਹੁੰਦੇ ਹਨ। ਕੁਦਰਤ ਵੱਲੋਂ ਉਨ੍ਹਾਂ ਨੂੰ ਲਿਆਕਤ, ਗੁਣ, ਸੂਝ, ਸਿਆਣਪ ਅਜਿਹੀ ਬਖ਼ਸ਼ੀ ਹੁੰਦੀ ਹੈ ਕਿ ਉਹ ਸਮਾਜ ਵਿਚ ਵੱਖਰੀ ਲੀਹ ਬਣਾਉਂਦੇ ਹਨ ਤੇ ਲੋਕਾਂ ਲਈ ਮਿਸਾਲ ਬਣਦੇ ਹਨ। ਅਜਿਹਾ ਹੀ ਹੈ ਹਰਦੇਵ ਸਿੰਘ ਕਲਸੀ।

ਹਰਦੇਵ ਸਿੰਘ ਦਾ ਜਨਮ ਪਿਤਾ ਬਲਵਿੰਦਰ ਸਿੰਘ ਦੇ ਘਰ ਮਾਤਾ ਬਲਵੀਰ ਕੌਰ ਦੀ ਕੁੱਖੋਂ 25 ਅਗਸਤ 1995 ਨੂੰ ਪਿੰਡ ਲੰਡੇ ਜ਼ਿਲ੍ਹਾ ਮੋਗਾ ਵਿਖੇ ਹੋਇਆ। ਪਿਤਾ ਦੀ ਇਕ ਬਾਂਹ ਟੋਕੇ ਵਿਚ ਆਉਣ ਕਾਰਨ ਕੂਹਣੀ ਤੱਕ ਵੱਢੀ ਗਈ ਤੇ ਮਾਤਾ ਬਲਵੀਰ ਕੌਰ ਦੀ ਇਕ ਬਾਂਹ ਕੁਦਰਤ ਨੇ ਨਕਾਰਾ ਪੈਦਾ ਕੀਤੀ। ਹਰਦੇਵ ਸਿੰਘ ਜਦੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਡੇ ਵਿਖੇ ਛੇਵੀਂ ਜਮਾਤ ਵਿਚ ਦਾਖਲ ਹੋਇਆ ਤਾਂ ਪੀ.ਟੀ.ਆਈ. ਹਰਮੰਦਰ ਸਿੰਘ ਦੀਆਂ ਪਾਰਖੂ ਨਜ਼ਰਾਂ ਵਿਚ ਚੜ੍ਹ ਗਿਆ ਤੇ ਹੈਂਡਬਾਲ ਦੀ ਟੀਮ ਵਿਚ ਗੋਲਕੀਪਰ ਵਜੋਂ ਖੇਡਣ ਲੱਗਿਆ। 10 ਨਵੰਬਰ 2008 ਨੂੰ ਹਰਦੇਵ ਸਿੰਘ ਕਲਸੀ ਯੂਨੀਕ ਸਕੂਲ ਆਫ ਸਟੱਡੀਜ਼ ਸਮਾਲਸਰ ਵਿਖੇ ਸਪੋਰਟਸ ਵਿੰਗ ਹੈਂਡਬਾਲ ਸਮਾਲਸਰ ਦੇ ਕੋਚ ਦਰਸ਼ਨਪਾਲ ਸ਼ਰਮਾ ਦੀ ਅਗਵਾਈ ਵਿਚ ਖੇਡਣ ਲੱਗਿਆ। 21 ਤੋਂ 26 ਅਕਤੂਬਰ 2009 ਤੱਕ ਚੇਨਈ (ਤਾਮਿਲਨਾਡੂ) ਵਿਖੇ ਪੰਜਾਬ ਦੀ ਸਬ ਜੂਨੀਅਰ ਹੈਂਡਬਾਲ ਚੈਂਪੀਅਨਸ਼ਿਪ ਵਿਚ ਖੇਡਿਆ, ਜਿਥੇ ਉਸ ਨੂੰ ਬਿਹਤਰੀਨ ਗੋਲਕੀਪਰ ਐਲਾਨਿਆ ਗਿਆ ਤੇ ਉਸ ਦੀ ਅਗਲੀ ਚੋਣ ਇੰਡੀਆ ਹੈਂਡਬਾਲ ਸਬ ਜੂਨੀਅਰ ਵਜੋਂ ਹੋਈ। ਹੁਣ ਇਹ ਖਿਡਾਰੀ 15 ਸਾਲ ਦੀ ਉਮਰ ਵਿਚ ਹੀ ਇੰਡੀਆ ਦੀ ਸਬ ਜੂਨੀਅਰ ਹੈਂਡਬਾਲ ਦੇ ਗੋਲਕੀਪਰ ਵਜੋਂ ਸਿਰਸਾ ਵਿਖੇ ਦਲਬੀਰ ਸਟੇਡੀਅਮ ਵਿਚ ਚੱਲ ਰਹੇ ਕੋਚਿੰਗ ਕੈਂਪ ਵਿਚ ਅਭਿਆਸ ਕਰ ਰਿਹਾ ਹੈ। ਹਰਦੇਵ ਸਿੰਘ ਪੂਰਾ ਗੁਰਸਿੱਖ ਹੈ। ਇਥੇ ਹੀ ਬੱਸ ਨਹੀਂ, ਉਸ ਨੇ ਇਸ ਸੈਸ਼ਨ 2010 ਵਿਚ ਦਸਵੀਂ ਜਮਾਤ ਵਿਚੋਂ 68.7 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਸਕੂਲ ਬੋਰਡ ’ਤੇ ਆਪਣਾ ਨਾਂ ਲਿਖਵਾਇਆ ਹੈ। ਕਈ ਮੈਚਾਂ ਦੌਰਾਨ ਉਹ ਹੈਂਡਬਾਲ ਦੇ ਗੋਲਕੀਪਰ ਵਜੋਂ ਆਪਣਾ ਲੋਹਾ ਮੰਨਵਾ ਚੁੱਕਾ ਹੈ।

-ਗੁਰਜੰਟ ਕਲਸੀ ਲੰਡੇ


Comments Off on ਬਿਹਤਰੀਨ ਗੋਲਕੀਪਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.