ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    

ਬਚੋ ਬਰਸਾਤੀ ਬਿਮਾਰੀਆਂ ਤੋਂ

Posted On August - 31 - 2010

ਡਾ. ਹਰਪ੍ਰੀਤ ਸਿੰਘ ਭੰਡਾਰੀ

ਭਾਰਤ ਅਜਿਹਾ ਦੇਸ਼ ਹੈ ਜਿਥੇ ਸਾਰੀਆਂ ਛੇ ਰੁੱਤਾਂ ਸਮੇਂ-ਸਮੇਂ ’ਤੇ ਆਉਂਦੀਆਂ ਹਨ। ਬਰਸਾਤ ਦੀ ਰੁੱਤ ਵੀ ਬਹੁਤ ਸੋਹਣੀ ਰੁੱਤ ਹੈ। ਜਿੱਥੇ ਇਹ ਰੁੱਤ ਸਾਨੂੰ ਚੰਗੀ ਲੱਗਦੀ ਹੈ, ਉੱਥੇ ਇਸ ਰੁੱਤ ਵਿੱਚ ਤੰਦਰੁਸਤ ਰਹਿਣ ਲਈ ਸਾਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਬਰਸਾਤੀ ਮੌਸਮ ਵਿੱਚ ਬਹੁਤ ਬਿਮਾਰੀਆਂ ਜਿਵੇਂ ਮਲੇਰੀਆ, ਆਮ ਬੁਖ਼ਾਰ, ਖਾਰਿਸ਼, ਪੇਟ ਦੇ ਰੋਗ, ਚਮੜੀ ਦੇ ਰੋਗ ਆਦਿ ਹੋ ਹੀ ਜਾਂਦੀਆਂ ਹਨ। ਖਾਂਸੀ, ਜ਼ੁਕਾਮ ਤੋਂ ਕੰਮ ਵਿਗੜ ਜਾਂਦਾ ਹੈ ਅਤੇ ਸਰੀਰ ਬਿਮਾਰ ਹੋ ਜਾਂਦਾ ਹੈ। ਚਮੜੀ ਦੇ ਰੋਗ ਜਾਂ ਖਾਰਿਸ਼ ਮੀਂਹ ਦੇ ਮੌਸਮ ਵਿੱਚ ਆਮ ਹੋਣ ਵਾਲਾ ਰੋਗ ਹੈ ਤੇ ਗੰਦਾ ਪਾਣੀ ਸਾਡੀ ਚਮੜੀ ਨੂੰ ਖਰਾਬ ਕਰਦਾ ਹੈ ਅਤੇ ਸ਼ੁਰੂਆਤ ਹੱਥਾਂ-ਪੈਰਾਂ ਦੀਆਂ ਉਂਗਲਾਂ ਤੋਂ ਹੁੰਦੀ ਹੈ, ਫਿਰ ਸਾਰੇ ਸਰੀਰ ’ਤੇ ਫੈਲ ਜਾਂਦੀ ਹੈ। ਨੈਚੁਰੋਪੈਥੀ ਅਨੁਸਾਰ ਬਰਸਾਤ ਦੇ ਮੌਸਮ ਵਿੱਚ ਜਦੋਂ ਖਾਰਿਸ਼ ਹੋਣ ਲੱਗੇ ਤਾਂ ਹਰਹਰ ਦੀ ਦਾਲ ਨੂੰ ਪੀਸ ਕੇ ਉਸ ਦਾ ਆਟੇ-ਦਹੀ ਦੇ ਵਿੱਚ ਮਿਲਾ ਕੇ ਦਿਨ ਵਿੱਚ ਦੋ-ਤਿੰਨ ਵਾਰ ਲਗਾਉਣ ਦੇ ਨਾਲ ਤਿੰਨ-ਚਾਰ ਦਿਨ ਦੇ ਵਿੱਚ ਹੀ ਖਾਰਿਸ਼ ਖਤਮ ਹੋ ਜਾਂਦੀ ਹੈ।  ਹਰੇ ਨਾਰੀਅਲ ਦਾ ਰਸ ਕੱਢ ਕੇ ਟਮਾਟਰ ਦੇ ਰਸ ਵਿੱਚ ਮਿਲਾ ਕੇ ਖਾਰਿਸ਼ ਵਾਲੀ ਜਗ੍ਹਾ ’ਤੇ ਲਗਾਉਣ ਨਾਲ ਜਾਂ ਇਕੱਲੇ ਸੰਗਤਰਿਆਂ ਦੇ ਛਿਲਕਿਆਂ ਨੂੰ ਪੀਸ ਕੇ ਖਾਰਿਸ਼ ਵਾਲੀ ਜਗ੍ਹਾ ’ਤੇ ਲਗਾਉਣ ਨਾਲ ਬਰਸਾਤੀ ਮੌਸਮ ਦੀ ਪੁਰਾਣੀ ਤੋਂ ਪੁਰਾਣੀ ਖਾਰਿਸ਼ ਵੀ ਤਿੰਨ-ਚਾਰ ਦਿਨਾਂ ਵਿੱਚ ਹੀ ਠੀਕ ਹੋ ਜਾਂਦੀ ਹੈ। ਜੇ ਸਰੀਰ ’ਤੇ ਲਾਲ-ਲਾਲ ਚੱਕਰ ਬਣ ਕੇ ਖਾਰਿਸ਼ ਹੁੰਦੀ ਹੋਵੇ ਤਾਂ ਪੁਦੀਨੇ ਦੇ ਰਸ ਵਿੱਚ ਉਨਾ ਹੀ ਸ਼ਹਿਦ ਮਿਲਾ ਕੇ ਸਵੇਰੇ-ਸ਼ਾਮ ਪੀਣ ਨਾਲ ਲਾਲ ਚੱਕਰ ਵੀ ਖਤਮ ਹੋ ਜਾਂਦੇ ਹਨ ਅਤੇ ਖਾਰਿਸ਼ ਦਾ ਨਾਮੋ-ਨਿਸ਼ਾਨ ਵੀ ਨਹੀਂ ਰਹਿੰਦਾ। ਮਿੱਟੀ ਦਾ ਲੇਪ ਕਰਨ ਦੇ ਨਾਲ ਜਲਦੀ ਰਾਹਤ ਪ੍ਰਾਪਤ ਕੀਤੀ ਜਾ ਸਕਦੀ ਹੈ।
ਬਰਸਾਤੀ ਮੌਸਮ ਵਿੱਚ ਬੁਖਾਰ ਵੀ ਜਲਦੀ ਜਕੜ ਲੈਂਦਾ ਹੈ। ਜੇ ਬੁਖਾਰ ਚੜ੍ਹਿਆ ਹੋਵੇ ਤਾਂ ਯੋਗ ਦੇ ਆਸਨ ਅਤੇ ਪ੍ਰਾਣਾਯਾਮ ਨਾ ਕਰੋ। ਕਿਸੇ ਵਧੀਆ ਤਸੱਲੀਬਖਸ਼ ਪੈਥੋਲੋਜੀਕਲ ਲੈਬੋਰੇਟਰੀ ਤੋਂ ਖੂਨ ਦੀ ਇਹ ਜਾਂਚ ਕਰਵਾਓ ਕਿ ਕਿਤੇ ਮਲੇਰੀਆ ਤਾਂ ਨਹੀਂ। ਮਲੇਰੀਏ ਦੇ ਵਿੱਚ ਅੰਗਰੇਜ਼ੀ ਦਵਾਈਆਂ ਸਰੀਰ ਦੇ ਉਤੇ ਬਹੁਤ ਖਤਰਨਾਕ ਪ੍ਰਭਾਵ ਛੱਡਦੀਆਂ ਹਨ। ਚੰਗਾ ਇਹੀ ਹੈ ਕਿ ਅਸੀਂ ਮੱਛਰਾਂ ਤੋਂ ਬਚਣ ਲਈ ਮੱਛਰਦਾਨੀ ਲਗਾ ਕੇ ਸੌਂਈਏ। ਜੇ ਕਮਰੇ ਦੇ ਵਿੱਚ ਸੌਂਣਾ ਹੈ ਤਾਂ ਇਹ ਪੱਕਾ ਕਰੋ ਕਿ ਕਮਰਾ ਸਾਫ਼ ਹੋਵੇ ਅਤੇ ਬਹੁਤੇ ਸਾਮਾਨ ਦਾ ਖਿੰਡਾਰਾ ਨਾ ਪਾਇਆ ਹੋਵੇ। ਕੂਲਰ ਵਰਗੀਆਂ ਹੋਰ ਚੀਜ਼ਾਂ ਸਾਫ ਹੋਣ।
ਕਰੇਲੇ ਦੇ ਤਿੰਨ ਪੱਤੇ, ਕਾਲੀ ਮਿਰਚ ਦੇ ਤਿੰਨ ਦਾਣੇ ਕੁੱਟ ਕੇ ਪਾਣੀ ਵਿੱਚ ਮਿਲਾ ਕੇ ਦਿਨ ਵਿੱਚ ਤਿੰਨ ਕੁ ਵਾਰ ਪਿਲਾਉਣ ਦੇ ਨਾਲ ਮਲੇਰੀਆ ਖਤਮ ਹੋ ਸਕਦਾ ਹੈ। ਗਰਮ ਪਾਣੀ ਪੀਣ ਨੂੰ ਦਿੱਤਾ ਜਾਵੇ। ਤੁਲਸੀ ਦੇ ਛੇ ਪੱਤਿਆਂ ਨੂੰ ਇੱਕ ਕਾਲੀ ਮਿਰਚ ਅਤੇ ਇੱਕ ਮੱਘ ਦੇ ਨਾਲ ਮਿਲਾ ਕੇ ਪਾਣੀ ਦੇ ਨਾਲ ਪੀਸੋ। ਥੋੜ੍ਹਾ ਮਿੱਠਾ ਅਤੇ ਪਾਣੀ ਮਿਲਾ ਕੇ ਪਿਲਾਉਂਦੇ ਰਹੋ, ਮਲੇਰੀਏ ਵਿੱਚ ਬਹੁਤ ਅਰਾਮ ਮਿਲਦਾ ਹੈ। ਜੇ ਬੁਖਾਰ ਮਲੇਰੀਏ ਵਾਲਾ ਨਾ ਹੋ ਕੇ ਮੌਸਮੀ (ਵਾਇਰਲ) ਹੋਵੇ ਤਾਂ ਰੋਟੀ ਖਾਣ ਤੋਂ ਬਾਅਦ ਅਦਰਕ ਦਾ ਰਸ ਸ਼ਹਿਦ ਵਿੱਚ ਮਿਲਾ ਕੇ ਦਿਓ।   ਆਮ ਤੌਰ ’ਤੇ ਮੌਸਮੀ ਬੁਖਾਰ ਵਿੱਚ ਪਾਣੀ ਨਾਲ ਭਿੱਜਣ ਕਾਰਨ ਖੰਘ, ਜ਼ੁਕਾਮ ਹੋ ਹੀ ਜਾਂਦਾ ਹੈ। ਇਸ ਤੋਂ ਬਚਣ ਲਈ ਦੇਸੀ ਚਾਹ ਵਰਤੋ। ਦਾਲਚੀਨੀ, ਦੋ ਕੁ ਵੱਡੀਆਂ ਇਲੈਚੀਆਂ, ਚੁਟਕੀ ਕੁ ਸੁੰਡ ਦਾ ਚੂਰਨ ਗਰਮ ਪਾਣੀ ਨਾਲ ਮਿਲਾ ਕੇ ਪੀਣ ਨਾਲ ਬੁਖਾਰ ਵੀ ਖਤਮ ਹੋਵੇਗਾ ਅਤੇ ਜ਼ੁਕਾਮ ਵੀ ਨਹੀਂ ਰਹੇਗਾ।
ਵੈਸੇ ਵੀ ਖਾਸ ਤੌਰ ’ਤੇ ਬਰਸਾਤ ਦੇ ਮੌਸਮ ਵਿੱਚ ਸਾਨੂੰ ਪੰਜ-ਸੱਤ ਤੁਲਸੀ ਦੀਆਂ ਪੱਤੀਆਂ ਅਤੇ ਦੋ-ਤਿੰਨ ਕਾਲੀਆਂ ਮਿਰਚਾਂ ਸਵੇਰੇ ਖਾਲੀ ਪੇਟ ਖਾ ਹੀ ਲੈਣੀਆਂ ਚਾਹੀਦੀਆਂ ਹਨ। ਜੇਕਰ ਪੇਟ ਦੀ ਤਕਲੀਫ ਜਾਂ ਬਰਸਾਤੀ ਮੌਸਮ ਕਾਰਨ ਭੋਜਨ ਹਜ਼ਮ ਕਰਨ ਵਿੱਚ ਕੋਈ ਮੁਸ਼ਕਲ ਆ ਰਹੀ ਹੈ ਤਾਂ ਅਦਰਕ ਦਾ ਰਸ,  ਨਿੰਬੂ ਦਾ ਰਸ, ਸੇਂਧਾ ਨਮਕ ਨੂੰ ਮਿਲਾ ਕੇ ਰੋਟੀ ਖਾਣ ਤੋਂ ਪਹਿਲਾਂ ਹੀ ਲੈਣ ਨਾਲ ਹਾਜ਼ਮਾ ਵੀ ਵਧੀਆ ਬਣਦਾ ਹੈ ਅਤੇ ਪੇਟ ਦੀਆਂ ਤਕਲੀਫ਼ਾਂ ਤੋਂ ਨਿਜਾਤ ਮਿਲਦੀ ਹੈ।  ਜੇ ਅਸੀਂ ਆਪਣੇ ਸਰੀਰ ਦਾ ਧਿਆਨ ਰੱਖੀਏ ਤਾਂ ਜਿੱਥੇ ਅਸੀਂ ਬਿਮਾਰੀਆਂ ਤੋਂ ਬਚਾਂਗੇ ਉਥੇ ਬਿਮਾਰੀਆਂ ਲਈ ਵਰਤੀਆਂ ਜਾਣ ਵਾਲੀਆਂ ਮਾੜੇ ਅਸਰ ਵਾਲੀਆਂ ਅੰਗਰੇਜ਼ੀ ਦਵਾਈਆਂ ਤੋਂ ਵੀ ਬਚਾਂਗੇ ਅਤੇ ਅਸੀਂ ਬਰਸਾਤੀ ਮੌਸਮ ਦਾ ਅਨੰਦ ਲਵਾਂਗੇ।


Comments Off on ਬਚੋ ਬਰਸਾਤੀ ਬਿਮਾਰੀਆਂ ਤੋਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.