ਕਰੋਨਾ ਪੀੜਤ ਪਾਇਲਟ ਨੇ ਭਰੀ ਉਡਾਰੀ, ਜਹਾਜ਼ ਅੱਧ ਰਾਹ ’ਚੋਂ ਮੁੜਿਆ !    ਸੀਬੀਆਈ ਦਾ ਪਟਿਆਲਾ ’ਚ ਛਾਪਾ, ਮੁਲਜ਼ਮ ਗਸ਼ ਖਾ ਕੇ ਡਿੱਗਿਆ !    ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ: ਕਾਂਗਰਸ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਸਮਰਾਲਾ ਦੇ ਪਿੰਡ ਨੌਲੜੀ ਕਲਾਂ 'ਚ ਭੈਣ-ਭਰਾ ਨੇ ਖ਼ੁਦਕੁਸ਼ੀ ਕੀਤੀ !    ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ !    ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ ਦੀ ਇਜਾਜ਼ਤ !    ਕਰੋਨਾ ਰੋਕੂ ਦਵਾਈ ਵੇਚਣ ਲਈ ਅਮਰੀਕੀ ਕੰਪਨੀ ਨੇ ਭਾਰਤ ਦਾ ਦਰ ਖੜਕਾਇਆ !    ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    

ਫੁਟਬਾਲ ਵਿਚ ਨਵੀਂ ਉਮੀਦ

Posted On August - 21 - 2010

ਰਾਜਨੀਤੀ, ਆਰਥਿਕਤਾ, ਸਿੱਖਿਆ ਅਤੇ ਖੇਡਾਂ ਦੇ ਖੇਤਰ ’ਚ ਔਰਤ, ਪੁਰਸ਼ ਨੂੰ ਦਿਨ-ਬ-ਦਿਨ ਪਛਾੜ ਰਹੀ ਹੈ।
ਖੇਡਾਂ ਦੇ ਖੇਤਰ ’ਚ ਪੁੰਗਰਦੀ ਅਜਿਹੀ ਕਰੂੰਬਲ ਦਾ ਨਾਂ ਹੈ ਨਵਦੀਪ ਗਰੇਵਾਲ। ਨਵਦੀਪ ਦਾ ਜਨਮ ਪਿਤਾ ਅਮਰਜੀਤ ਸਿੰਘ ਅਤੇ ਮਾਤਾ ਦਲਜੀਤ ਕੌਰ ਦੀ ਕੁੱਖੋਂ 12 ਅਗਸਤ 1992 ਨੂੰ ਪਿੰਡ ਰਤਨਹੇੜੀ (ਸਮਾਣਾ) ਵਿਚ ਹੋਇਆ। ਮੁਢਲੀ ਵਿਦਿਆ ਨਵਦੀਪ ਨੇ ਵਿਦਿਆ ਦੀਪ ਪਬਲਿਕ ਸਕੂਲ ਅਸਮਾਨਪੁਰ (ਸਮਾਣਾ) ਤੋਂ (ਪਹਿਲੀ ਤੋਂ ਪੰਜਵੀਂ) ਪ੍ਰਾਪਤ ਕੀਤੀ। ਐਵਰਗਰੀਨ ਪਬਲਿਕ ਸਕੂਲ ਧਨੇਠਾ ਤੋਂ ਨਵਦੀਪ ਨੇ ਛੇਵੀਂ ਅਤੇ ਸੱਤਵੀਂ ਕਲਾਸ ਦੀ ਪੜ੍ਹਾਈ ਮੁਕੰਮਲ ਕੀਤੀ। ਫਿਰ ਉਸ ਨੇ ਸਮਾਣਾ ਦੇ ਹੀ ਹੋਲੀ ਹਾਰਟ ਪਬਲਿਕ ਸਕੂਲ ਤੋਂ ਮੈਟ੍ਰਿਕ ਤੱਕ ਦੀ ਪੜ੍ਹਾਈ ਮੁਕੰਮਲ ਕੀਤੀ। ਸਕੂਲੀ ਸਮੇਂ ਦੌਰਾਨ ਹੀ ਨਵਦੀਪ ਨੇ ਅਧਿਆਪਕਾ ਚਰਨਜੀਤ ਕੌਰ ਦੀ ਯੋਗ ਅਗਵਾਈ ਹੇਠ ਫੁਟਬਾਲ ਦੀਆਂ ਬਾਰੀਕੀਆਂ ਨੂੰ ਗ੍ਰਹਿਣ ਕਰਨਾ ਸ਼ੁਰੂ ਕਰ ਦਿੱਤਾ ਸੀ। ਫੁਟਬਾਲ ਦੀਆਂ ਬਾਰੀਕੀਆਂ ਦੇ ਨਾਲ-ਨਾਲ ਨਵਦੀਪ ਨੇ ਬਹੁਤ ਸਰਗਰਮੀ ਨਾਲ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ। ਨਵਾਂ ਯੁੱਗ, ਨਵੀਂ ਤਕਨੀਕ ਦੀ ਗੱਲ ਕਰਦਿਆਂ ਉਸ ਨੇ ਮੰਡੀ ਅਹਿਮਦਗੜ੍ਹ ਦੇ ਕੈਨਮ ਕੰਪਿਊਟਰ ਸੈਂਟਰ ਤੋਂ (2009) ਗੋਲਡ ਸਰਟੀਫਿਕੇਟ ਲੈ ਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ।
ਗੁਰੂ ਹਰਕ੍ਰਿਸ਼ਨ ਗਰਲਜ਼ ਕਾਲਜ ਫੱਲੇਵਾਲ ਖੁਰਦ ਸੰਗਰੂਰ ਵਿਚ ਆਪਣਾ ਵਿਦਿਅਕ ਸਫਰ ਜਾਰੀ ਰੱਖਦਿਆਂ ਨਵਦੀਪ ਨੇ ਫੁਟਬਾਲ ਵਿਚ ਧੜੱਲੇ ਨਾਲ ਹਾਜ਼ਰੀ ਲਵਾਉਂਦਿਆਂ ਇੰਟਰ ਕਾਲਜ ਅਤੇ ਇੰਟਰ ’ਵਰਸਿਟੀ ਮੁਕਾਬਲਿਆਂ ਵਿਚ ਚੰਗੀ ਵਾਹ-ਵਾਹ ਖੱਟੀ। ਫੁਟਬਾਲ ਦੇ ਨਾਲ-ਨਾਲ ਉਸ ਨੇ ਇੰਟਰ ਕਾਲਜ ਲਈ ਡਿਸਕਸ ਥਰੋ ਵਿਚ ਭਾਗ ਲੈਂਦਿਆਂ ਨਵੀਂ ਚਰਚਾ ਛੇੜ ਦਿੱਤੀ। ਸ਼ਾਟਪੁੱਟ ਦੀ ਵੀ ਨਵਦੀਪ ਚੰਗੀ ਖਿਡਾਰਨ ਹੈ। ਇਸ ਵਰ੍ਹੇ ਨਵਦੀਪ ਨੇ ਜਨਵਰੀ ਵਿਚ ਇੰਟਰ ’ਵਰਸਿਟੀ ਵੱਲੋਂ ਕੁਰੂਕਸ਼ੇਤਰ ਵਿਚ ਖੇਡਦਿਆਂ (ਰਾਈਟ ਸਟਾਪਰ) ਖੇਡ ਪ੍ਰਬੰਧਕਾਂ, ਦਰਸ਼ਕਾਂ ਅਤੇ ਖੇਡ ਪ੍ਰੇਮੀਆਂ ’ਤੇ ਚੰਗਾ ਪ੍ਰਭਾਵ ਛੱਡਿਆ। ਇਸ ਹੀ ਵਰ੍ਹੇ ਇਹ ਹੋਣਹਾਰ ਧੀ ਕਾਲਜ ਦੀ ਬਿਹਤਰੀਨ ਖਿਡਾਰੀ ਚੁਣੀ ਗਈ। ਵੱਡੀਆਂ ਭੈਣਾਂ ਸਤਵੰਤ ਕੌਰ ਅਤੇ ਬੇਅੰਤ ਕੌਰ ਦੀ ਇਹ ਹੋਣਹਾਰ ਭੈਣ ਇਕੱਲੇ ਖੇਡਾਂ ਵਿਚ ਹੀ ਨਹੀਂ, ਸਗੋਂ ਆਪਣੇ ਪਿਤਾ ਨਾਲ ਖੇਤੀਬਾੜੀ ਵਿਚ ਵੀ ਮਦਦ ਕਰਦੀ ਹੈ। ਕਾਲਜ ਪ੍ਰਿੰਸੀਪਲ ਸਰੋਜ ਰਾਣੀ ਸ਼ਰਮਾ, ਅਮਰਜੀਤ ਸਿੰਘ ਸਿੱਧੂ (ਐਮ.ਡੀ.), ਕੋਚ ਅਮਨਦੀਪ ਕੌਰ ਐਮ.ਪੀ.ਐੱਡ (ਕਾਲਖ) ਅਤੇ ਪ੍ਰੋ. ਐਸ.ਪੀ. ਸੋਫਤ ਜਿਹੀਆਂ ਹੋਣਹਾਰ ਸ਼ਖਸੀਅਤਾਂ ਵੱਲੋਂ ਸਮੇਂ ਸਮੇਂ ’ਤੇ ਮਿਲਦੀ ਮਦਦ ਨਵਦੀਪ ਲਈ ਸਹਾਈ ਹੁੰਦੀ ਹੈ। ਉਹ ਅੱਜ ਕੱਲ੍ਹ ਆਪਣੇ ਸਮੂਹ ਪਰਿਵਾਰ ਸਮੇਤ ਪਿੰਡ ਮਹੇਰਨਾ ਖੁਰਦ (ਲੁਧਿਆਣਾ) ਵਿਚ ਰਹਿੰਦੀ ਹੈ। ਆਪਣੇ ਦਾਦਾ ਜੀ ਗੱਜਣ ਸਿੰਘ ਗਰੇਵਾਲ ਨੂੰ ਆਪਣੇ ਖੇਡ ਸਫਰ ਦਾ ਪਿਤਾਮਾ ਮੰਨਣ ਵਾਲੀ ਨਵਦੀਪ ਜਿਥੇ ਮੁਲਕ ਵਿਚ ਫੁਟਬਾਲ ਦੀ ਮਾੜੀ ਹਾਲਤ ਬਾਰੇ ਡਾਹਢੀ ਚਿੰਤਤ ਹੈ, ਉਥੇ ਫੁਟਬਾਲ ਦੇ ਸੁਨਹਿਰੇ ਭਵਿੱਖ ਪ੍ਰਤੀ ਆਸਵੰਦ ਹੈ। ਆਪਣਾ ਅਤੇ ਆਪਣੀਆਂ ਹੋਣਹਾਰ ਭੈਣਾਂ ਦੇ ਸੁਨਹਿਰੇ ਭਵਿੱਖ ਲਈ ਜਿਥੇ ਮਿਹਨਤ ਅਤੇ ਆਤਮ-ਵਿਸ਼ਵਾਸ ਨੂੰ ਵੱਡਾ ਆਸਰਾ ਮੰਨਦੀ ਹੈ, ਉਥੇ ਉਹ ਐਮ.ਪੀ.ਐੱਡ. ਬਣ ਕੇ ਖੇਡਾਂ ’ਚ ਹੋਰ ਪ੍ਰਾਪਤੀਆਂ ਅਤੇ ਖੇਡ ਖੇਤਰ ਵਿਚ ਨਿਰਾਸਤਾ ਦੀਆਂ ਕਿਰਨਾਂ ਦੇ ਖਾਤਮੇ ਲਈ ਵਚਨਬੱਧ ਹੈ।

-ਰਣਜੀਤ ਝੁਨੇਰ


Comments Off on ਫੁਟਬਾਲ ਵਿਚ ਨਵੀਂ ਉਮੀਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.