ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਪੌਦੇ ਲਾਉਣ ਤੇ ਉਨ੍ਹਾਂ ਨੂੰ ਪਾਲਣ ਵਾਲਾ ਬਜ਼ੁਰਗ ਗੁਰਦੇਵ ਸਿੰਘ

Posted On August - 26 - 2010

ਹਿੰਮਤੀ ਲੋਕ

ਰੁੱਖਾਂ ਦਾ ਸ਼ੈਦਾਈ ਬਜ਼ੁਰਗ ਬਾਬਾ ਗੁਰਦੇਵ ਸਿੰਘ ਗੰਢੂਆਂ

ਮੈਨੂੰ ਹੱਥੀਂ ਲਾਏ ਪੌਦੇ ਆਪਣੇ ਪੁੱਤਰਾਂ ਵਰਗ ਲੱਗਦੇ ਹਨ ਜਿਸ ਕਰਕੇ ਹਰ ਰੋਜ਼ ਉਨ੍ਹਾਂ ਦੀ ਦੇਖਭਾਲ ਕਰਨ ’ਚ ਮਾਨਸਿਕ ਸੰਤੁਸ਼ਟੀ ਮਿਲਦੀ ਹੈ। ਇਹ ਖੁਸ਼ੀ ਉਂਜ ਹੀ ਹੈ ਜਿਵੇਂ ਕਿ ਕਿਸੇ ਬਜ਼ੁਰਗ ਨੂੰ ਆਪਣਾ ਰੱਜਿਆ-ਪੁੱਜਿਆ ਪਰਿਵਾਰ ਦੇਖ ਕੇ ਮਿਲਦੀ ਹੈ। ਇਹ ਸ਼ਬਦ ਲਹਿਰਾਗਾਗਾ ਨੇੜਲੇ ਪਿੰਡ ਗੰਢੂਆਂ ਦੇ 90 ਵਰ੍ਹਿਆਂ ਦੇ ਕੁਦਰਤ ਪ੍ਰੇਮੀ ਬਾਬਾ ਗੁਰਦੇਵ ਸਿੰਘ ਦੇ ਹਨ।
ਪਿਛਲੇ ਕਰੀਬ 25 ਸਾਲਾਂ ਤੋਂ ਪਿੰਡ ਅਤੇ ਆਲੇ-ਦੁਆਲੇ ਸਾਂਝੀਆਂ ਥਾਵਾਂ ’ਤੇ ਸੈਂਕੜਿਆਂ ਦੀ ਗਿਣਤੀ ’ਚ ਪੌਦੇ ਲਾਏ ਹਨ। ਬਾਬਾ ਗੁਰਦੇਵ ਸਿੰਘ ਦੀ ਵਿਸ਼ੇਸ਼ਤਾ ਹੈ ਕਿ  ਉਹ 1200 ਤੋਂ ਵਧੇਰੇ ਤ੍ਰਿਵੈਣੀ ਪੌਦੇ ਭਾਵ ਨਿੰਮ, ਬੋਹੜ, ਪਿੱਪਲ ਇਕੱਠੇ ਲਾ ਚੁੱਕੇ ਹਨ। ਉਹ ਇਕੱਲੇ ਪੌਦੇ ਲਾਉਣ ਤਕ ਹੀ ਸੀਮਤ ਨਹੀਂ, ਸਗੋਂ ਲਾਏ ਪੌਦਿਆਂ ਨੂੰ ਨਿਸ਼ਕਾਮ ਸੇਵਾ ਕਰਕੇ ਪਾਲਦੇ ਹਨ। ਚਾਹੇ 90 ਵਰ੍ਹੇ ਦਾ ਹੋਣ ਕਰਕੇ ਹੁਣ ਉਹ ਨਵੇਂ ਪੌਦੇ ਨਹੀਂ ਲਾਉਂਦਾ ਪਰ ਪਹਿਲਾਂ ਲਾਏ ਰੁੱਖਾਂ ਨਾਲ ਹਰ ਰੋਜ਼ ਗੱਲਾਂ ਕਰਦਾ ਹੈ।
ਕੁਝ ਸਾਲ ਪਹਿਲਾਂ ਉਹ ਹਰ ਸਮੇਂ ਸਾਈਕਲ ’ਤੇ ਖੁਰਪਾ ਕਹੀ ਟੰਗੀ ਮਿਲ ਜਾਂਦੇ ਸਨ ਪਰ ਹੁਣ ਜ਼ਿਆਦਾ ਉਮਰ ਹੋਣ ਕਰਕੇ ਪਿੰਡ ਦੇ ਨਹਿਰ ਵਾਲੇ ਪਾਸੇ ਬਣੀ ਧਰਮਸ਼ਾਲਾ ਅੱਗੇ ਆਪਣੀ ਲਾਈ ਤ੍ਰਿਵੈਣੀ ਥੱਲੇ ਬੈਠੇ ਮਿਲ ਜਾਂਦੇ ਹਨ। ਉਹ ਪੜ੍ਹੇ-ਲਿਖੇ ਨਹੀਂ ਅਤੇ ਇਕ ਗਰੀਬ ਮਜ਼ਦੂਰ ਪਰਿਵਾਰ ਨਾਲ ਸਬੰਧਤ ਹਨ। ਉਹ ਵਾਤਾਵਰਨ ’ਚ ਵੱਧ ਰਹੇ ਪ੍ਰਦੂਸ਼ਣ ਤੋਂ ਦੁਖੀ ਹਨ। ਉਹ ਮੌਸਮ ’ਚ ਹੋ ਰਹੇ ਬਦਲਾਅ ਲਈ ਦਰੱਖਤਾਂ ਦੀ ਲਗਾਤਾਰ ਹੋ ਰਹੀ ਕਟਾਈ ਅਤੇ ਕੁਦਰਤ ਦੇ ਨਿਯਮਾਂ ਨਾਲ ਹੋ ਰਹੇ ਖਿਲਵਾੜ ਨੂੰ ਜ਼ਿੰਮੇਵਾਰ ਮੰਨਦੇ ਹਨ। ਉਮਰ ਦੇ ਇਸ ਪੜਾਅ ’ਤੇ ਪਹੁੰਚ ਕੇ ਵੀ ਬਾਬਾ ਗੁਰਦੇਵ ਸਿੰਘ ਦੇ ਰੁੱਖਾਂ ਨਾਲ ਪਿਆਰ ’ਚ ਕੋਈ ਘਾਟ ਨਹੀਂ ਆਈ। ਉਨ੍ਹਾਂ ਨੂੰ ਚਾਹੇ ਇਕ ਦੋ ਲੋਕਲ ਸੰਸਥਾਵਾਂ ਨੇ ਸਨਮਾਨਿਤ ਕੀਤਾ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਨੇ ਅਜੇ ਤਕ  ਉਸ ਨੂੰ ਅਣਗੌਲਿਆ ਹੀ ਕੀਤਾ ਹੈ। ਅਜਿਹੇ ਵਾਤਾਵਰਣ ਪ੍ਰੇਮੀ ਬਜ਼ੁਰਗਾਂ ਦਾ ਸਨਮਾਨ ਕਰਕੇ ਨਵੀਂ ਪੀੜ੍ਹੀ ਨੂੰ ਇਸ ਪਾਸੇ ਜੁੜਨ ਦੀ ਪ੍ਰੇਰਨਾ ਦਿੱਤੀ ਜਾ ਸਕਦੀ ਹੈ। ਜਿਨ੍ਹਾਂ ਸੰਸਥਾਵਾਂ ਵੱਲੋਂ ਕੁਝ ਕੁ ਪੌਦੇ ਲਾ ਕੇ ਅਖਬਾਰਾਂ ’ਚ ਵਣ-ਮਹਾਂਉਤਸਵ ਮਨਾਉਣ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਬਾਬਾ ਗੁਰਦੇਵ ਸਿੰਘ ਤੋਂ ਜ਼ਰੂਰ ਸਿੱਖਿਆ ਲੈਣੀ ਚਾਹੀਦੀ ਹੈ ਜੋ ਬਿਨਾਂ ਕਿਸੇ ਮਾਣ-ਸਨਮਾਨ ਦੀ ਝਾਕ ਰੱਖੇ ਮਹਿਜ ਪੌਦੇ ਹੀ ਨਹੀਂ ਲਾਉਂਦੇ ਸਗੋਂ ਉਨ੍ਹਾਂ ਦਾ ਪਾਲਣ-ਪੋਸ਼ਣ ਕਰਕੇ ਕੁਦਰਤ ਅਤੇ ਸਮਾਜ ਦੀ ਇਸ ਉਮਰ ’ਚ ਵੀ ਸੇਵਾ ਕਰ ਰਹੇ ਹਨ।

ਰਮੇਸ਼ ਭਾਰਦਵਾਜ
(ਪੱਤਰ ਪ੍ਰੇਰਕ, ਲਹਿਰਾਗਾਗਾ)


Comments Off on ਪੌਦੇ ਲਾਉਣ ਤੇ ਉਨ੍ਹਾਂ ਨੂੰ ਪਾਲਣ ਵਾਲਾ ਬਜ਼ੁਰਗ ਗੁਰਦੇਵ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.